ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਜਨਤਕ ਵਰਤੋਂ ਲਈ ਵਾਈ-ਫਾਈ ਨੂੰ ਸਰਲ ਅਤੇ ਵਧੇਰੇ ਪਹੁੰਚਯੋਗ ਬਣਾਉਣ ਲਈ PM-WANI ਵਿੱਚ ਆਮ ਨਾਗਰਿਕਾਂ ਦੇ ਅਨੁਕੂਲ ਕਈ ਪ੍ਰਮੁੱਖ ਸੁਧਾਰ ਕੀਤੇ ਗਏ ਹਨ
QR-ਅਧਾਰਿਤ ਲੈਪਟੌਪ ਲੌਗਇਨ, ਲਚਕਦਾਰ ਥੋੜ੍ਹੇ ਸਮੇਂ ਦੀਆਂ ਯੋਜਨਾਵਾਂ ਅਤੇ ਮਿਆਰੀ PM-WANI ਹੌਟਸਪੌਟ ਨਾਮ ਪੇਸ਼ ਕੀਤੇ ਗਏ ਹਨ
ਸਮਾਵੇਸ਼ੀ ਡਿਜੀਟਲ ਕਨੈਕਟੀਵਿਟੀ ਨੂੰ ਸਮਰੱਥ ਬਣਾਉਣ ਲਈ PM-WANI ਲਈ ਈਕੋਸਿਸਟਮ ਵਿੱਚ ਵਿਆਪਕ ਬਦਲਾਅ ਕੀਤੇ ਜਾ ਰਹੇ ਹਨ
Posted On:
26 MAY 2026 12:05PM by PIB Chandigarh
ਦੂਰਸੰਚਾਰ ਵਿਭਾਗ (ਡੀਓਟੀ) ਨੇ ਭਾਰਤ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇੰਟਰਨੈੱਟ ਤੱਕ ਆਮ ਨਾਗਰਿਕਾਂ ਦੀ ਪਹੁੰਚ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦੇ ਹੋਏ, PM-WANI (ਪ੍ਰਧਾਨ ਮੰਤਰੀ ਵਾਈ-ਫਾਈ ਐਕਸੈੱਸ ਨੈੱਟਵਰਕ ਇੰਟਰਫੇਸ) ਦੇ ਢਾਂਚੇ ਦੇ ਤਹਿਤ ਉਪਭੋਗਤਾਵਾਂ ਦੇ ਅਨੁਕੂਲ ਸੁਧਾਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ।
ਇਸ ਦੇ ਅਧੀਨ ਜੋ ਨਵੇਂ ਕਦਮ ਚੁੱਕੇ ਗਏ ਹਨ ਉਨ੍ਹਾਂ ਵਿੱਚ ਸ਼ਾਮਲ ਹਨ:
ਲੈਪਟੌਪਾਂ ਅਤੇ ਹੋਰ ਡਿਵਾਈਸਾਂ ਲਈ QR-ਅਧਾਰਿਤ ਪ੍ਰਮਾਣਿਕਤਾ
15, 30 ਅਤੇ 60 ਮਿੰਟਾਂ ਦੀ ਮਿਆਦ ਵਾਲੇ ਲਚਕਦਾਰ ਥੋੜ੍ਹੇ ਸਮੇਂ ਦੇ ਵਾਈ-ਫਾਈ ਪਲਾਨ ਦੀ ਸ਼ੁਰੂਆਤ
ਅਸਾਨ ਤਰੀਕੇ ਨਾਲ ਪਛਾਣ ਅਤੇ ਬਿਹਤਰ ਭਰੋਸੇਯੋਗਤਾ ਲਈ PM-WANI ਹੌਟਸਪੌਟ ਨਾਮਾਂ (ਐੱਸਐੱਸਆਈਡੀ) ਦਾ ਮਾਨਕੀਕਰਣ
ਇਹ ਸੁਧਾਰ ਡੀਟੀਓ ਸਰਕੂਲਰ ਨੰਬਰ 1/PM-WANI/2026 ਅਤੇ 2/PM-WANI/2026, ਮਿਤੀ 22 ਮਈ, 2026 ਰਾਹੀਂ ਲਾਗੂ ਕੀਤੇ ਗਏ ਹਨ।
PM-WANI ਨਾਲ ਜੁੜੇ ਸਾਰੇ ਹਿਤਧਾਰਕਾਂ ਨੂੰ ਸਰਕੂਲਰ ਜਾਰੀ ਹੋਣ ਦੀ ਮਿਤੀ ਤੋਂ ਅੱਠ ਹਫ਼ਤਿਆਂ ਦੇ ਅੰਦਰ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਜੁਲਾਈ 2026 ਤੱਕ ਪੂਰੇ ਈਕੋਸਿਸਟਮ ਵਿੱਚ ਉਪਭੋਗਤਾਵਾਂ ਦੇ ਅਨੁਕੂਲ ਨਵੀਂਆਂ ਸੁਵਿਧਾਵਾਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਸੁਧਾਰ ਹਰੇਕ ਨਾਗਰਿਕ ਲਈ ਅਸਾਨ ਅਤੇ ਸਸਤੀ ਡਿਜੀਟਲ ਕਨੈਕਟੀਵਿਟੀ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਲਾਗੂ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦਾ ਹਿੱਸਾ ਹਨ।
ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਦੀ ਅਗਵਾਈ ਹੇਠ PM-WANI ਦੇ ਈਕੋਸਿਸਟਮ ਵਿੱਚ ਵਿਆਪਕ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ ਜੋ ਪਹੁੰਚਯੋਗਤਾ ਵਧਾਉਣ, ਅੰਤਰ-ਕਾਰਜਸ਼ੀਲਤਾ, ਵਰਤੋਂ ਵਿੱਚ ਅਸਾਨੀ ਅਤੇ ਨਾਗਰਿਕਾਂ ਵੱਲੋਂ ਇਸ ਨੂੰ ਅਪਣਾਉਣ ਦੀ ਵਿਵਸਥਾ ਵਿੱਚ ਸੁਧਾਰ ‘ਤੇ ਕੇਂਦ੍ਰਿਤ ਹੈ।
ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇੱਮਾਸਾਨੀ (Dr. Chandra Sekhar Pemmasani) ਨੇ ਹਾਲ ਹੀ ਵਿੱਚ PM-WANI ਦੇ ਤਹਿਤ ਲਾਗੂ ਕਰਨ ਵਿੱਚ ਤੇਜੀ ਲਿਆਉਣ ਅਤੇ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਹਿੱਸੇਦਾਰਾਂ ਨਾਲ ਵਿਆਪਕ ਸਮੀਖਿਆ ਮੀਟਿੰਗਾਂ ਕੀਤੀਆਂ ਹਨ।
ਡਾ. ਪੇੱਮਾਸਾਨੀ ਨੇ ਸੁਧਾਰਾਂ ਬਾਰੇ ਦੱਸਦੇ ਹੋਏ ਕਿਹਾ ਕਿ PM-WANI ਸਭ ਨੂੰ ਜਨਤਕ ਤੌਰ ‘ਤੇ ਵਾਈ-ਫਾਈ ਦੀ ਪਹੁੰਚ ਉਪਲਬਧ ਕਰਵਾਉਣ ਵਾਲਾ ਸਾਡਾ ਪਲੈਟਫਾਰਮ ਹੈ ਅਤੇ ਅਸੀਂ ਇਸ ਦੀ ਵਰਤੋਂ ਨੂੰ ਸਰਲ ਬਣਾ ਰਹੇ ਹਾਂ। QR-ਅਧਾਰਿਤ ਲੌਗਇਨ ਨਾਲ ਹੁਣ ਤੁਸੀਂ ਆਪਣੇ ਫੋਨ 'ਤੇ ਇੱਕ ਕੋਡ ਸਕੈਨ ਕਰਕੇ ਅਸਾਨੀ ਨਾਲ ਆਪਣੇ ਲੈਪਟੌਪ ਨੂੰ ਕਨੈਕਟ ਕਰ ਸਕਦੇ ਹੋ। ਅਸੀਂ ਹੌਟਸਪੌਟ ਆਪ੍ਰੇਟਰਾਂ ਨੂੰ ਉਨ੍ਹਾਂ ਉਪਭੋਗਤਾਵਾਂ ਲਈ 15, 30 ਅਤੇ 60 ਮਿੰਟਾਂ ਦੀਆਂ ਘੱਟ ਮਿਆਦ ਵਾਲੀਆਂ ਯੋਜਨਾਵਾਂ ਪੇਸ਼ ਕਰਨ ਦੀ ਸਲਾਹ ਵੀ ਦਿੱਤੀ ਹੈ ਜਿਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ਵਿੱਚ ਜਨਤਕ ਵਾਈ-ਫਾਈ ਦੇਸ਼ ਭਰ ਵਿੱਚ ਵਿਦਿਆਰਥੀਆਂ, ਯਾਤਰੀਆਂ, ਨਿਯਮਿਤ ਤੌਰ ‘ਤੇ ਆਉਣ-ਜਾਣ ਕਰਨ ਵਾਲੇ ਲੋਕਾਂ, ਪੇਸ਼ੇਵਰਾਂ ਅਤੇ ਛੋਟੇ ਕਾਰੋਬਾਰਾਂ ਵਿੱਚ ਸਹਿਯੋਗ ਕਰਨ ਵਾਲੇ ਆਮ ਜਨਤਾ ਲਈ ਮਹੱਤਵਪੂਰਨ ਸੁਵਿਧਾ ਵਜੋਂ ਉਭਰ ਰਹੀ ਹੈ।
QR ਪ੍ਰਮਾਣੀਕਰਣ ਰਾਹੀਂ ਲੈਪਟੌਪ ਕਨੈਕਟੀਵਿਟੀ ਨੂੰ ਸਰਲ ਬਣਾਇਆ ਗਿਆ
ਸੰਚਾਰ ਵਿਭਾਗ ਨੇ ਹੁਣ PM-WANI ਤੱਕ ਅਸਾਨ ਪਹੁੰਚ ਲਈ ਲੈਪਟੌਪ ਵਰਗੀਆਂ ਸੈਕੰਡਰੀ ਡਿਵਾਈਸਾਂ ਲਈ QR ਕੋਡ-ਅਧਾਰਿਤ ਪ੍ਰਮਾਣੀਕਰਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਪਭੋਗਤਾ ਅਧਿਕਾਰਿਤ ਸਮਾਰਟਫੋਨ ਐਪ ਦੀ ਵਰਤੋਂ ਕਰਕੇ ਲੌਗਇਨ ਪੇਜ 'ਤੇ QR ਕੋਡ ਸਕੈਨ ਕਰਕੇ ਕਨੈਕਟ ਕਰ ਸਕਦੇ ਹਨ, ਜਿਸ ਨਾਲ ਪਰੇਸ਼ਾਨੀ ਘੱਟ ਹੁੰਦੀ ਹੈ ਅਤੇ ਤੇਜ਼ ਅਤੇ ਸੁਰੱਖਿਅਤ ਤੌਰ ‘ਤੇ ਕੰਮਕਾਜ ਸੰਭਵ ਹੁੰਦਾ ਹੈ।
ਲਚਕਦਾਰ ਥੋੜ੍ਹੇ ਸਮੇਂ ਦੀ ਪਹੁੰਚਯੋਗ ਯੋਜਨਾਵਾਂ
ਸੰਚਾਰ ਵਿਭਾਗ ਨੇ ਜਨਤਕ ਆਵਾਜਾਈ ਕੇਂਦਰਾਂ ਅਤੇ ਮੌਲ ਜਿਹੀਆਂ ਜਨਤਕ ਥਾਵਾਂ 'ਤੇ ਉਪਭੋਗਤਾਵਾਂ ਦੀ ਸਹਾਇਤਾ ਲਈ ਸੇਵਾ ਪ੍ਰਦਾਤਾਵਾਂ ਨੂੰ ਪਾਊਚ-ਸ਼ੈਲੀ ਦੀਆਂ ਛੋਟੀਆਂ ਵੈਧਤਾ ਵਾਲੀਆਂ ਹੇਠਾਂ ਲਿਖੀਆਂ ਯੋਜਨਾਵਾਂ ਪੇਸ਼ ਕਰਨ ਦੀ ਸਲਾਹ ਦਿੱਤੀ ਹੈ:
15, 30 ਅਤੇ 60 ਮਿੰਟ
ਇਹ ਯੋਜਨਾਵਾਂ ਯਾਤਰੀਆਂ ਅਤੇ ਵਿਦਿਆਰਥੀਆਂ ਲਈ ਵਰਤੋਂ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ ਨਾਲ ਹੀ ਸੇਵਾ ਪ੍ਰਦਾਤਾਵਾਂ ਦੇ ਮਾਲੀਆ ਅਤੇ ਹੌਟਸਪੌਟ ਦੀ ਵਰਤੋਂ ਨੂੰ ਵੀ ਹੁਲਾਰਾ ਦਿੰਦੀਆਂ ਹਨ।
ਸਟੈਂਡਰਡਾਈਜ਼ਡ ਹੌਟਸਪੌਟ ਪਛਾਣ
ਉਪਭੋਗਤਾਵਾਂ ਨੂੰ ਪ੍ਰਮਾਣਿਕ ਨੈੱਟਵਰਕਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਐੱਸਐੱਸਆਈਡੀ ਦੇ ਨਾਮਕਰਣ ਨੂੰ ਹੁਣ PM-WANI ਬ੍ਰਾਂਡਿੰਗ ਦੇ ਨਾਲ ਮਾਨਕੀਕ੍ਰਿਤ ਕਰ ਦਿੱਤਾ ਗਿਆ ਹੈ। ਡਿਜੀਟਲ ਇੰਡੀਆ ਪਹਿਲਕਦਮੀ ਦੇ ਤਹਿਤ ਸ਼ੁਰੂ ਕੀਤੀ ਗਈ PM-WANI ਪਹਿਲ ਪੀਡੀਓ, ਪੀਡੀਓਏ ਅਤੇ ਐਪ ਪ੍ਰੋਵਾਈਡਰਸ ਵਿੱਚ ਵੰਡੇ ਗਏ ਈਕੋਸਿਸਟਮ ਰਾਹੀਂ ਵੱਡੇ ਪੱਧਰ 'ਤੇ ਕਿਫਾਇਤੀ ਇੰਟਰਨੈੱਟ ਪ੍ਰਦਾਨ ਕਰਦੀ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਜਨਤਕ ਵਾਈ-ਫਾਈ ਬੁਨਿਆਦੀ ਢਾਂਚੇ ਨੂੰ ਰਾਸ਼ਟਰਵਿਆਪੀ ਪੱਧਰ ‘ਤੇ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।
****
ਐੱਨਜੇ/ਏਆਰਜੇ/ਏਕੇ
(Release ID: 2265684)
ਵਿਜ਼ੀਟਰ ਕਾਊਂਟਰ : 5
Read this release in:
English
,
Gujarati
,
Urdu
,
हिन्दी
,
Marathi
,
Bengali
,
Bengali-TR
,
Manipuri
,
Assamese
,
Odia
,
Tamil
,
Telugu
,
Kannada
,
Malayalam