ਕਬਾਇਲੀ ਮਾਮਲੇ ਮੰਤਰਾਲਾ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਦਿੱਤੇ ਗਏ ਕੂਟਨੀਤਕ ਤੋਹਫ਼ਿਆਂ ਜ਼ਰੀਏ ਭਾਰਤ ਦੀ ਕਬਾਇਲੀ ਵਿਰਾਸਤ ਦਾ ਪ੍ਰਦਰਸ਼ਨ ਕੀਤਾ
Posted On:
26 MAY 2026 11:18AM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਹਾਲ ਹੀ ਆਪਣੇ ਕੂਟਨੀਤਕ ਵਿਦੇਸ਼ ਦੌਰਿਆਂ ਦੌਰਾਨ ਵਿਸ਼ਵ ਦੇ ਨੇਤਾਵਾਂ ਨੂੰ ਦੇਸ਼ ਦੀਆਂ ਵਿਭਿੰਨਤਾ ਭਰਪੂਰ ਸਵਦੇਸ਼ੀ ਕਲਾ ਅਤੇ ਸੱਭਿਆਚਾਰਕ ਰਵਾਇਤਾਂ ਨੂੰ ਦਰਸਾਉਣ ਵਾਲੇ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਤੋਹਫ਼ੇ ਭੇਟ ਕਰਕੇ ਭਾਰਤ ਦੀ ਅਮੀਰ ਕਬਾਇਲੀ ਵਿਰਾਸਤ ਅਤੇ ਰਵਾਇਤੀ ਸ਼ਿਲਪਕਾਰੀ ਨੂੰ ਦਰਸਾਇਆ ਹੈ।
ਸਵੀਡਨ ਦੀ ਕ੍ਰਾਊਨ ਪ੍ਰਿੰਸੈਸ ਵਿਕਟੋਰੀਆ ਨੂੰ ਮੱਧ ਪ੍ਰਦੇਸ਼ ਦੀ ਇੱਕ ਰਵਾਇਤੀ ਗੋਂਡ ਪੇਂਟਿੰਗ ਭੇਟ ਕੀਤੀ ਗਈ ਜੋ ਭਾਰਤ ਦੀ ਜੀਵੰਤ ਕਬਾਇਲੀ ਕਲਾ ਦੀ ਵਿਰਾਸਤ ਦਾ ਪ੍ਰਤੀਕ ਹੈ। ਗੋਂਡ ਕਬਾਇਲੀ ਸਮੁਦਾਇ ਦੀ ਇਸ ਕਲਾ ਨੂੰ ਆਪਣੇ ਗੁੰਝਲਦਾਰ ਬਿੰਦੂ-ਰੇਖਾ ਪੈਟਰਨਾਂ, ਚਮਕਦਾਰ ਕੁਦਰਤੀ ਰੰਗਾਂ ਅਤੇ ਕੁਦਰਤ ਤੋਂ ਪ੍ਰੇਰਿਤ ਵਿਸ਼ਿਆਂ ਦੇ ਚਿੱਤਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੈ। ਗੋਂਡ ਕਲਾ ਮੱਧ ਭਾਰਤ ਦੇ ਕਬਾਇਲੀ ਕਾਰੀਗਰਾਂ ਨੂੰ ਸਥਾਈ ਤੌਰ ’ਤੇ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਦੀ ਰਹਿੰਦੀ ਹੈ।


ਇਸੇ ਤਰ੍ਹਾਂ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੂੰ ਅਸਾਮ ਦੇ ਮੁਗਾ ਰੇਸ਼ਮ ਦੀ ਰਵਾਇਤੀ ਸ਼ਾਲ ਅਤੇ ਮਣੀਪੁਰ ਦੇ ਤੰਗਖੁਲ ਨਾਗਾ ਸਮੁਦਾਇ ਵੱਲੋਂ ਬਣਾਈ ਗਈ ਸ਼ਿਰੂਈ ਲਿਲੀ ਦੀ ਸ਼ਾਲ ਤੋਹਫ਼ੇ ਵਿੱਚ ਦਿੱਤੀ ਗਈ। ਆਪਣੀ ਵਿਲੱਖਣ ਕੁਦਰਤੀ ਸੁਨਹਿਰੀ ਚਮਕ ਅਤੇ ਟਿਕਾਊ ਹੋਣ ਕਾਰਨ ਮਸ਼ਹੂਰ ਮੁਗਾ ਰੇਸ਼ਮ ਅਸਾਮ ਦੀ ਸਦੀਆਂ ਪੁਰਾਣੀ ਬੁਣਾਈ ਰਵਾਇਤ ਦਾ ਪ੍ਰਤੀਕ ਹੈ ਅਤੇ ਇਸਨੂੰ ਭੂਗੋਲਿਕ ਸੰਕੇਤਕ (ਜੀਆਈ) ਟੈਗ ਦਿੱਤਾ ਗਿਆ ਹੈ। ਉੱਥੇ ਹੀ, ਸ਼ਿਰੂਈ ਲਿਲੀ ਦੀ ਸ਼ਾਲ ਤੰਗਖੁਲ ਨਾਗਾ ਕਬਾਇਲੀ ਸਮੁਦਾਇ ਦੀ ਸੱਭਿਆਚਾਰਕ ਪਛਾਣ ਅਤੇ ਕਲਾਤਮਕ ਰਵਾਇਤਾਂ ਨੂੰ ਦਰਸਾਉਂਦੀ ਹੈ। ਇਹ ਮਣੀਪੁਰ ਦੇ ਦੁਰਲੱਭ ਸੂਬਾ ਫੁੱਲ ਸ਼ਿਰੂਈ ਲਿਲੀ ਤੋਂ ਪ੍ਰੇਰਿਤ ਹੈ।


ਸੰਯੁਕਤ ਅਰਬ ਅਮੀਰਾਤ ਦੀ ਰਾਣੀ ਮਾਂ ਨੂੰ ਮਣੀਪੁਰ ਦਾ ਕਾਲਾ ਚੌਲ (ਚਕ-ਹਾਓ) ਤੋਹਫ਼ੇ ਵਿੱਚ ਦਿੱਤਾ ਗਿਆ, ਜੋ ਇਸ ਖੇਤਰ ਦੇ ਕਬਾਇਲੀ ਪਹਾੜੀ ਭਾਈਚਾਰਿਆਂ ਵੱਲੋਂ ਰਵਾਇਤੀ ਵਿਰਾਸਤ ਵਜੋਂ ਉਗਾਇਆ ਜਾਣ ਵਾਲਾ ਅਨਾਜ ਹੈ। ਚਕ-ਹਾਓ ਦੀ ਪਹਿਚਾਣ ਵਿਆਪਕ ਤੌਰ 'ਤੇ ਆਪਣੇ ਪੌਸ਼ਟਿਕ ਅਤੇ ਚਿਕਿਤਸਕ ਗੁਣਾਂ ਲਈ ਹੈ। ਇਹ ਇਸ ਖੇਤਰ ਦੇ ਮੂਲ ਨਿਵਾਸੀ ਸਮੁਦਾਇਆਂ ਦੀ ਪੀੜ੍ਹੀਆਂ ਤੋਂ ਸੁਰੱਖਿਅਤ ਖ਼ੁਸ਼ਹਾਲ ਖੇਤੀਬਾੜੀ ਰਵਾਇਤਾਂ ਦਾ ਪ੍ਰਤੀਕ ਹੈ।


ਮਾਣਯੋਗ ਪ੍ਰਧਾਨ ਮੰਤਰੀ ਨੇ ਇਨ੍ਹਾਂ ਕੂਟਨੀਤਕ ਤੋਹਫ਼ਿਆਂ ਜ਼ਰੀਏ ਵਿਸ਼ਵ ਮੰਚ 'ਤੇ ਭਾਰਤ ਦੀਆਂ ਕਬਾਇਲੀ ਰਵਾਇਤਾਂ, ਸਵਦੇਸ਼ੀ ਸ਼ਿਲਪਕਾਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ। ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਕਲਾਤਮਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਕਬਾਇਲੀ ਸਮੁਦਾਇਆਂ ਦੇ ਅਨਮੋਲ ਯੋਗਦਾਨ ਨੂੰ ਵੀ ਮਾਨਤਾ ਦਿੱਤੀ।
*********
ਆਰਐਨ/
(Release ID: 2265519)
ਵਿਜ਼ੀਟਰ ਕਾਊਂਟਰ : 4
Read this release in:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Malayalam