ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਐੱਨਡੀਆਰਐੱਫ ਨੂੰ ‘ਪ੍ਰੈਸੀਡੈਂਟਸ ਕਲਰ’ ਪ੍ਰਦਾਨ ਕੀਤੇ ਜਾਣ ਦੇ ਸਮਾਰੋਹ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੰਬੋਧਨ ਕੀਤਾ
ਮੋਦੀ ਸਰਕਾਰ ਹੀਟ ਵੇਵ ਨਾਲ ਹੋਣ ਵਾਲੀ ਮੌਤ ਦਰ ਨੂੰ ਜ਼ੀਰੋ ਤੱਕ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ
ਪਿਛਲੇ 20 ਵਰ੍ਹਿਆਂ ਵਿੱਚ ਆਪਣੇ ਸਾਹਸ, ਸਮਰਪਣ ਅਤੇ ਮਿਹਨਤ ਨਾਲ ਦੇਸ਼ ਦਾ ਵਿਸ਼ਵਾਸ ਅਰਜਿਤ ਕਰਕੇ ‘ਪ੍ਰੈਸੀਡੈਂਟਸ ਕਲਰ’ ਹਾਸਲ ਕਰਨ ਵਾਲੇ ਐੱਨਡੀਆਰਐੱਫ ਦੇ ਸਾਰੇ ਜਵਾਨਾਂ ਨੂੰ ਵਧਾਈ
ਸੀਏਪੀਐੱਫ ਦੇ ਜਵਾਨਾਂ ਨੇ 7 ਕਰੋੜ ਤੋਂ ਵੱਧ ਰੁੱਖ ਲਗਾਏ ਹਨ, ਜੋ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਿਪਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ
ਭਾਰਤ ਅੱਜ ਆਫਤ ਪ੍ਰਬੰਧਨ ਵਿੱਚ ‘ਗਲੋਬਲ ਲੀਡਰ’ ਅਤੇ ‘ਫਰਸਟ ਰਿਸਪੌਂਡਰ’ ਬਣ ਕੇ ਉਭਰਿਆ ਹੈ ਅਤੇ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਹਕੀਕਤ ਵਿੱਚ ਬਦਲਿਆ ਹੈ
ਪਹਿਲਾਂ ਆਫਤ ਪ੍ਰਬੰਧਨ ਵਿੱਚ ਪ੍ਰਤੀਕਿਰਿਆ ਰਾਹਤ-ਅਧਾਰਿਤ ਸੀ, ਪਰ ਮੋਦੀ ਸਰਕਾਰ ਨੇ ਇਸ ਨੂੰ ਸਿਰਫ ਰਿਐਕਟਿਵ ਨਹੀਂ, ਸਗੋਂ ਪ੍ਰਿਵੈਂਟਿਵ ਅਤੇ ਪ੍ਰੋਡਕਟਿਵ ਬਣਾਇਆ ਹੈ
ਮੋਦੀ ਸਰਕਾਰ ਆਫਤ ਪ੍ਰਬੰਧਨ ਦੇ ਦ੍ਰਿਸ਼ਟੀਕੋਣ ਨੂੰ ‘ਮਿਨੀਮਮ ਕੈਜ਼ੁਅਲਟੀ’ ਤੋਂ ‘ਜ਼ੀਰੋ ਕੈਜ਼ੁਅਲਟੀ’ ਤੱਕ ਪਹੁੰਚਾ ਰਹੀ ਹੈ
ਆਫਤ ਪ੍ਰਬੰਧਨ ਦੇ ਖੇਤਰ ਵਿੱਚ ਮੋਦੀ ਜੀ ਦੇ 10-ਸੂਤਰੀ ਏਜੰਡਾ ਅਤੇ 360-ਡਿਗ੍ਰੀ ਅਪ੍ਰੋਚ ਨੇ ਡਿਜ਼ਾਸਟਰ ਰਿਸਕ ਮੈਨੇਜਮੈਂਟ ਨੂੰ ਨਵੀਂ ਦਿਸ਼ਾ ਦਿੱਤੀ ਹੈ
1.5 ਲੱਖ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਅਤੇ 9 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਵਾਲੇ ਐੱਨਡੀਆਰਐੱਫ ਦੇ ਜਵਾਨਾਂ ਨੂੰ ਦੇਖਦੇ ਹੀ ਮਨ ਵਿੱਚ ਸੁਰੱਖਿਆ ਅਤੇ ਭਰੋਸੇ ਦਾ ਭਾਵ ਵਧ ਜਾਂਦਾ ਹੈ
Posted On:
14 MAY 2026 1:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਨੂੰ ‘ਪ੍ਰੈਸੀਡੈਂਟਸ ਕਲਰ’ ਪ੍ਰਦਾਨ ਕੀਤੇ ਜਾਣ ਦੇ ਸਮਾਰੋਹ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੰਬੋਧਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਅਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਸਹਿਤ ਕਈ ਪਤਵੰਤੇ ਮੌਜੂਦ ਸਨ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫ ਨੂੰ ‘ਪ੍ਰੈਸੀਡੈਂਟਸ ਕਲਰ’ ਪ੍ਰਦਾਨ ਕੀਤਾ ਜਾਣਾ ਸਿਰਫ ਐੱਨਡੀਆਰਐੱਫ ਦੀ ਸ਼ਲਾਘਾਯੋਗ ਸੇਵਾਵਾਂ ਨੂੰ ਸਵੀਕਾਰ ਕੀਤਾ ਜਾਣਾ ਹੀ ਨਹੀਂ, ਸਗੋਂ ਇਹ ਐੱਸਡੀਆਰਐੱਫ, ਪੰਚਾਇਤ ਤੋਂ ਲੈ ਕੇ ਰਾਜ ਤੱਕ ਪੂਰੀ ਮਸ਼ੀਨਰੀ, ਐੱਨਸੀਸੀ, ਐੱਨਐੱਸਐੱਸ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾ ਵਿੱਚ ਲਗੇ ਆਫਤ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਰਾਸ਼ਟਰਪਤੀ ਮਹੋਦਯ ਵੱਲੋਂ ਮਾਨਤਾ ਕੀਤੀ ਜਾਣੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਆਰਐੱਫ ਦੇ ਜਵਾਨ ਦੇਸ਼ ਵਿੱਚ ਕਿਤੇ ਵੀ ‘ਆਪਦਾ ਸੇਵਾ ਸਦੈਵ ਸਰਵਤ੍ਰ’ ਦੇ ਉਦੇਸ਼ ਦੇ ਨਾਲ ਜਾਂਦੇ ਹਨ। ਐੱਨਡੀਆਰਐੱਫ ਦੇ ਜਵਾਨ ਦੇਸ਼-ਦੁਨੀਆ ਵਿੱਚ ਜਿੱਥੇ ਕਿੱਥੇ ਵੀ ਗਏ, ਉੱਥੇ ਪਿਆਰ ਅਤੇ ਭਰੋਸਾ ਕਮਾਇਆ ਹੈ। ਦੇਸ਼ ਵਿੱਚ ਕਿਤੇ ਵੀ ਆਫਤ ਆਈ ਹੋਵੇ ਜਾਂ ਆਉਣ ਵਾਲੀ ਹੋਵੇ, ਜਦੋਂ ਐੱਨਡੀਆਰਐੱਫ ਦੇ ਜਵਾਨ ਉੱਥੇ ਪਹੁੰਚਦੇ ਹਨ, ਤਾਂ ਜਨਤਾ ਰਾਹਤ ਦਾ ਸਾਹ ਲੈਂਦੀ ਹੈ ਕਿ ਹੁਣ ਉਨ੍ਹਾਂ ਦਾ ਬਚਾਅ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫ ਨੇ ਆਪਣੀ ਸਥਾਪਨਾ ਦੇ 20 ਸਾਲ ਵਿੱਚ ਦੇਸ਼ ਵਿੱਚ ਕਿਤੇ ਵੀ ਹੜ੍ਹ, ਭੂਚਾਲ, ਚਕ੍ਰਵਾਤ ਜਾਂ ਕਿਸੇ ਹੋਰ ਤਰ੍ਹਾਂ ਦੀ ਆਫਤ ਆਈ ਹੋਵੇ, ਆਪਣੇ ਸਫਲ ਕਾਰਜਾਂ ਦੇ ਅਧਾਰ ‘ਤੇ ਪੂਰੇ ਦੇਸ਼ ਦੀ 140 ਕਰੋੜ ਜਨਤਾ ਦਾ ਵਿਸ਼ਵਾਸ ਕਮਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਆਫਤ ਹੋਵੇ ਜਾਂ ਕੋਈ ਭਿਆਨਕ ਹਾਦਸਾ, ਐੱਨਡੀਆਰਐੱਫ ਦੀ ਇੱਕ ਝਲਕ ਹੀ ਦੇਸ਼ਵਾਸੀਆਂ ਦੇ ਮਨ ਵਿੱਚ ਸੁਰੱਖਿਆ ਅਤੇ ਭਰੋਸੇ ਦਾ ਭਾਵ ਭਰ ਦਿੰਦੀ ਹੈ। ਇਸ ਬਲ ਨੇ ਹੁਣ ਤੱਕ 1.5 ਲੱਖ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ ਅਤੇ 9 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਐੱਨਡੀਆਰਐੱਫ ਨੂੰ ਪ੍ਰੈਸੀਡੈਂਟਸ ਕਲਰ ਮਿਲਣਾ, ਐੱਨਡੀਆਰਐੱਫ ਦੇ ਸਮੁੱਚੇ ਬਲ ਦੇ ਸੇਵਾ, ਹਿੰਮਤ, ਬਹਾਦਰੀ ਅਤੇ ਸਮਰਪਣ ਦੇ ਸਮੂਹਿਕ ਗੁਣਾਂ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਐੱਨਡੀਆਰਐੱਫ ਨੇ ਆਪਣੇ ਕਾਰਜਕਾਲ ਵਿੱਚ ਆਫਤ ਬਚਾਅ ਦੇ ਖੇਤਰ ਵਿੱਚ ਭਾਰਤ ਨੂੰ ਆਲਮੀ ਨਕਸ਼ੇ ‘ਤੇ ਸਥਾਪਿਤ ਕਰਨ ਦਾ ਕੰਮ ਕੀਤਾ ਹੈ। ਇਹ ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ, ਪਰ ਦੇਸ਼ ਦੇ ਗ੍ਰਹਿ ਮੰਤਰੀ ਨੇ ਨਾਤੇ ਮੇਰੇ ਲਈ ਇਹ ਵਿਸ਼ੇਸ਼ ਮਾਣ ਦਾ ਵਿਸ਼ਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 116 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲੇ ਛੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਐੱਨਡੀਆਰਐੱਫ ਦੇਸ਼ ਦੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਅਫਤ ਨਾਲ ਸੁਰੱਖਿਅਤ ਰੱਖਣ ਦੇ ਲਈ ਹੋਰ ਵੀ ਮਜ਼ਬੂਤੀ ਨਾਲ ਕੰਮ ਕਰ ਪਾਵੇਗੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ 2014 ਤੋਂ ਹੁਣ ਤੱਕ ਅਸੀਂ ਨਾ ਸਿਰਫ ਆਫਤ ਜੋਖਮ ਨਿਊਨੀਕਰਣ ਦੇ ਲਈ ਕੰਮ ਕੀਤਾ ਹੈ, ਸਗੋਂ ਹੁਣ ਅਸੀਂ ਅਜਿਹੀ ਸਥਿਤੀ ਵਿੱਚ ਆ ਗਏ ਹਾਂ ਕਿ ਹੁਣ ਅਸੀਂ ਜ਼ੀਰੋ ਕੈਜ਼ੁਅਲਟੀ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ। ਜਿਸ ਆਫਤ ਦਾ ਪਹਿਲਾਂ ਅਨੁਮਾਨ ਅਤੇ ਮੌਸਮ ਵਿਗਿਆਨ ਵਿਭਾਗ ਤੋਂ ਪਹਿਲਾਂ ਜਾਣਕਾਰੀ ਮਿਲ ਜਾਂਦੀ ਹੈ, ਉੱਥੇ ਜਨ, ਧਨ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡਾ ਟੀਚਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਐੱਮਏ ਨੇ ਆਫਤ ਪ੍ਰਬੰਧਨ ਨਾਲ ਜੁੜੇ ਨੀਤੀ ਵਿਸ਼ੇ ਮਾਮਲਿਆਂ ਵਿੱਚ ਬਹੁਤ ਸਾਰੇ ਫੈਸਲੇ ਲਏ, ਬਹੁਤ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਅਤੇ ਜਨ ਜਾਗਰੂਕਤਾ ਪੈਦਾ ਕਰਨ ਦੀ ਦਿਸ਼ਾ ਵਿੱਚ ਸਫਲ ਯਤਨ ਕੀਤੇ, ਜਿਸ ਦੀ ਵਜ੍ਹਾ ਨਾਲ ਹੌਲੀ-ਹੌਲੀ ਆਫਤ ਬਚਾਅ ਦੇਸ਼ ਦੇ ਸੰਸਕਾਰ ਬਣਦੇ ਜਾ ਰਹੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫਫ ਨੇ ਨਾ ਸਿਰਫ ਨਾਗਰਿਕਾਂ, ਸਗੋਂ ਉਨ੍ਹਾਂ ਦੇ ਨਾਲ ਰਹਿਣ ਵਾਲੇ ਬੇਜ਼ੁਬਾਨ ਪਸ਼ੂਆਂ ਨੂੰ ਵੀ ਬਚਾ ਕੇ ਉਤਕ੍ਰਿਸ਼ਟ ਸੇਵਾ ਦੀ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਆਫਤ ਵਿੱਚ ਜਾਨੀ ਨੁਕਸਾਨ ਜ਼ੀਰੋ ਹੋਵੇ ਅਤੇ ਸੰਪੱਤੀਆਂ ਦਾ ਨੁਕਸਾਨ ਘੱਟ ਹੋਵੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹਹ ਨੇ ਕਿਹਾ ਕਿ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲੇ ਹੀਟ ਵੇਵ ਜਿਹੀਆਂ ਗੰਭੀਰ ਚੁਣੌਤੀਆਂ ਦਾ ਵੀ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਸਾਹਮਣਾ ਕਰਨ ਦੀ ਤਿਆਰੀ ਕਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੀਟ ਵੇਵ ਤੋਂ ਹੋਣ ਵਾਲੀ ਮੌਤ ਦਰ ਨੂੰ ਜ਼ੀਰੋ ਤੱਕ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਐੱਨਡੀਆਰਐੱਫ ਨੇ ਸਮਰੱਥਾ ਨਿਰਮਾਣ ਅਤੇ ਭਾਈਚਾਰਕ ਭਾਗੀਦਾਰੀ ‘ਤੇ ਬਹੁਤ ਬਲ ਦਿੱਤਾ ਹੈ। ਐੱਨਡੀਆਰਐੱਫ ਨੇ ਆਪਣੇ 8,500 ਤੋਂ ਵੱਧ ਜਵਾਨਾਂ, 10,000 ਤੋਂ ਜ਼ਿਆਦਾ ਸਿਵਲ ਡਿਫੈਂਸ ਕਰਮੀਆਂ ਅਤੇ 2 ਲੱਖ 20 ਹਜ਼ਾਰ ਤੋਂ ਵੱਧ ਵਲੰਟੀਅਰਸ ਨੂੰ ਟ੍ਰੇਂਡ ਕਰਨ ਦਾ ਭਾਗੀਰਥ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਵਰ੍ਹਿਆਂ ਵਿੱਚ 10,500 ਤੋਂ ਵੱਧ ਨਾਵਿਕਾਂ ਨੂੰ ਵੀ ਟ੍ਰੇਂਡ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਬੇਸਡ ਆਫਤ ਰਿਸਪੌਂਸ ਨੂੰ ਮਜ਼ਬੂਤ ਕਰਨ ਦੇ ਲਈ ਆਫਤ ਵਲੰਟੀਅਰਾਂ ਦੀ ਟੋਲੀ ਹਰ ਖਤਰੇ ਦਾ ਮੁਕਾਬਲਾ ਕਰਨ ਵਿੱਚ ਉਪਯੋਗੀ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਆਫਤ ਪ੍ਰਬੰਧਨ ਵਿੱਚ ਪ੍ਰਤੀਕਿਰਿਆ ਰਾਹਤ-ਅਧਾਰਿਤ ਸੀ, ਪਰ ਮੋਦੀ ਸਰਕਾਰ ਨੇ ਇਸ ਨੂੰ ਸਿਰਫ ਰਿਐਕਟਿਵ ਨਹੀਂ, ਸਗੋਂ ਪ੍ਰਿਵੈਂਟਿਵ ਅਤੇ ਪ੍ਰੋਡਕਟਿਵ ਬਣਾਇਆ ਹੈ। ਆਫਤ ਦੇ ਕਹਿਰ ਨਾਲ ਜਾਨੀ ਨੁਕਸਾਨ ਘੱਟੋਂ-ਘੱਟ ਕਰਨ ਦੇ ਵਿਸ਼ੇ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਨਾ ਸਿਰਫ ਭਾਰਤ, ਸਗੋਂ ਪੂਰੇ ਵਿਸ਼ਵ ਵਿੱਚ ਇੱਕ ਥਿਉਰੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਬੀਤੇ 12 ਵਰ੍ਹੇ ਵਿੱਚ ਆਫਤ ਤੋਂ ਬਚਾਅ ਸਿਰਫ ਇੱਕ ਸਿਸਟਮ ਨਹੀਂ ਸਗੋਂ ਈਕੋਸਿਸਟਮ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮ ਪੰਚਾਇਤ ਤੋਂ ਲੈ ਕੇ ਭਾਰਤ ਸਰਕਾਰ ਤੱਕ, ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਵਿਗਿਆਨੀ ਤੋਂ ਲੈ ਕੇ ਆਮ ਨਾਗਰਿਕ ਤੱਕ ਹਰ ਥਾਂ ਇਕੱਠੇ ਇੱਕ ਉਦੇਸ਼ ਦੇ ਲਈ ਕੰਮ ਕਰਨ ਦਾ ਇੱਕ ਨਵਾਂ ਤਰੀਕਾ ਭਾਰਤ ਸਰਕਾਰ ਨੇ ਅਪਣਾਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਕਈ ਭਿਆਨਕ ਕੁਦਰਤੀ ਆਫਤਾਂ ਆਈਆਂ। ਓਡੀਸ਼ਾ ਦੇ ਸੁਪਰ ਸਾਈਕਲੋਨ, ਗੁਜਰਾਤ ਦੇ ਭੂਚਾਲ ਅਤੇ ਹਿੰਦ ਮਹਾਸਾਗਰ ਦੀ ਸੁਨਾਮੀ ਨੇ ਦੇਸ਼ ਦੇ ਜਨਜੀਵਨ ਨੂੰ ਝਕਝੋਰ ਕਰ ਕੇ ਰੱਖ ਦਿੱਤਾ। ਇਨ੍ਹਾਂ ਘਟਨਾਵਾਂ ਦੇ ਕਾਰਨ ਦੇਸ਼ ਵਿੱਚ ਇੱਕ ਮਜ਼ਬੂਤ ਆਫਤ ਪ੍ਰਬੰਧਨ ਵਿਵਸਥਾ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਗਿਆ। ਆਫਤ ਪ੍ਰਬੰਧਨ ਅਧਿਨਿਯਮ ਵੀ ਆਇਆ। ਐੱਨਡੀਐੱਮਏ ਅਤੇ ਐੱਨਡੀਆਰਐੱਫ ਦਾ ਵੀ ਗਠਨ ਹੋਇਆ। ਉਨ੍ਹਾਂ ਨੇ ਕਿਹਾ ਕਿ ਹੁਣ 16 ਬਟਾਲੀਅਨਾਂ ਦੇ ਨਾਲ ਐੱਨਡੀਆਰਐੱਫ ਇੱਕ ਸਸ਼ਕਤ ਬਲ ਬਣ ਚੁੱਕਿਆ ਹੈ। ਐੱਨਡੀਆਰਐੱਫ ਨੇ ਆਪਣੀ ਕਾਰਜਪ੍ਰਣਾਲੀ ਨਾਲ ਐੱਸਡੀਆਰਐੱਫ ਦੀ ਟ੍ਰੇਨਿੰਗ ਅਤੇ ਐੱਸਡੀਆਰਐੱਫ ਦੇ ਨਾਲ ਸਾਂਝਾ ਅਭਿਆਨਾਂ ਨਾਲ ਆਪਣੀ ਸ਼ਕਤੀ ਨੂੰ ਵਧਾਇਆ ਹੈ। ਪ੍ਰੋਐਕਟਿਵ ਡਿਪਲੌਇਮੈਂਟ ਅਤੇ ਪ੍ਰੀਪੋਜਿਸ਼ਨਿੰਗ ਜਿਹੇ ਉਪਾਅ ਸਾਨੂੰ ਨੁਕਸਾਨ ਤੋਂ ਬਚਾਉਣ ਵਿੱਚ ਕਾਰਗਰ ਸਾਬਤ ਹੋ ਚੁੱਕੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ 2008 ਵਿੱਚ ਬਿਹਾਰ ਵਿੱਚ ਕੋਸੀ ਨਦੀ ਵਿੱਚ ਆਏ ਹੜ੍ਹ ਐੱਨਡੀਆਰਐੱਫ ਦੇ ਲਈ ਬਹੁਤ ਵੱਡੀ ਪ੍ਰੀਖਿਆ ਸੀ। ਬਾਅਦ ਵਿੱਚ ਅਜਿਹੀ ਕਈ ਆਫਤਾਂ ਆਈਆਂ, ਜਿਵੇਂ- ਧਰਾਲੀ ਵਿੱਚ ਫਲੈਸ਼ ਫਲੱਡ, ਚਾਸੋਟੀ ਵਿੱਚ ਕਲਾਉਡਬਰਸਟ, ਜੰਮੂ, ਪੰਜਾਬ ਅਤੇ ਦਿੱਲੀ ਦੇ ਫਲਡਸ, ਸਾਇਕਲੋਨ ਮੋਂਥਾ ਅਤੇ ਸਾਇਕਲੋਨ ਦਿਤਵਾਹ। ਉੱਥੇ, ਅਮਰਨਾਥ ਯਾਤਰਾ, ਮਹਾਕੁੰਭ, ਚਾਰਧਾਮ ਯਾਤਰਾ, ਮਣੀ ਮਹੇਸ਼, ਸਬਰੀਮਾਲਾ ਯਾਤਰਾ, ਭਗਵਾਨ ਜਗਨਨਾਥ ਰਥ ਯਾਤਰਾ ਜਿਹੇ ਕਈ ਮਹੱਤਵਪੂਰਨ ਆਯੋਜਨਾ ਵਿੱਚ ਐੱਨਡੀਆਰਐੱਫ ਨੇ ਬਹੁਤ ਚੰਗੇ ਤਰੀਕੇ ਨਾਲ ਸਮਾਜ ਦੇ ਨਾਲ ਮਿਲ ਕੇ ਕੰਮ ਕੀਤਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਮੋਦੀ ਜੀ ਦੇ 10-ਸੂਤਰੀ ਏਜੰਡਾ ਅਤੇ 360-ਡਿਗ੍ਰੀ ਅਪ੍ਰੋਚ ਨੇ ਡਿਜ਼ਾਸਟਰ ਰਿਸਕ ਮੈਨੇਜਮੈਂਟ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਰਾਹੀਂ ਰਿਸਕ ਮੈਪਿੰਗ, ਅਰਲੀ ਵਾਰਨਿੰਗ, ਕਮਿਊਨਿਟੀ ਪਾਰਟੀਸਿਪੇਸ਼ਨ, ਅਤੇ ਗਾਇਡਲਾਇੰਸ ਦੇ ਨਿਰਮਾਣ ਜਿਹੇ ਖੇਤਰਾਂ ਨੂੰ ਮਜ਼ਬੂਤੀ ਮਿਲੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਲਮੀ ਪੱਧਰ ‘ਤੇ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਅੱਜ ਨਿਰਵਿਵਾਦ ਤੌਰ ‘ਤੇ ਇੱਕ ਗਲੋਬਲ ਲੀਡਰ ਅਤੇ ਫਰਸਟ ਰਿਸਪੌਂਡਰ ਦੇ ਰੂਪ ਵਿੱਚ ਉਭਰਿਆ ਹੈ। ‘ਵਸੁਧੈਵ ਕੁਟੁੰਬਕਮ’ ਨੂੰ ਵਿਹਾਰ ਵਿੱਚ ਉਤਾਰਦੇ ਹੋਏ ਇਸ ਨੂੰ ਹਕੀਕਤ ‘ਤੇ ਲਾਗੂ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੀ ਪ੍ਰੇਰਣਾ ਨਾਲ ‘ਡਿਜ਼ਾਸਟਰ ਰੈਜ਼ੀਲਿਏਂਟ ਇਨਫ੍ਰਾਸਟ੍ਰਕਚਰ’ ਦੇ ਖੇਤਰ ਵਿੱਚ ਭਾਰਤ ਨੇ ਆਲਮੀ ਪੱਧਰ ‘ਤੇ ਅਗਵਾਈ ਕੀਤੀ ਹੈ। ਸੀਡੀਆਰਆਈ ਦੇ ਅੱਜ 48 ਦੇਸ਼ ਮੈਂਬਰ ਬਣ ਚੁੱਕੇ ਹਨ ਅਤੇ ਭਾਰਤ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਦੇਸ਼ਭਰ ਦੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 2021 ਤੋਂ ਹੁਣ ਤੱਕ ਸੀਏਪੀਐੱਫ ਦੇ ਸਾਰੇ ਜਵਾਨਾਂ ਨੇ ਦੇਸ਼ਭਰ ਵਿੱਚ 7 ਕਰੋੜ ਤੋਂ ਵੱਧ ਰੁੱਖ ਲਗਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮੁੱਚੇ ਸੀਏਪੀਐੱਫ ਦੇ ਮਨੁੱਖੀ ਦ੍ਰਿਸ਼ਟੀਕੋਮ ਅਤੇ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਹੈ।
*****
ਆਰਕੇ/ਪੀਆਰ/ਪੀਐੱਸ/ਐੱਸਸੀ/ਏਕੇ
(Release ID: 2261454)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Tamil
,
Telugu
,
Kannada
,
Malayalam