ਖੇਤੀਬਾੜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਆਪਣੇ 35 ਵਰ੍ਹਿਆਂ ਦੇ ਤਜ਼ਰਬੇ ‘ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਲਿਖੀ ਪੁਸਤਕ ‘ਅਪਣਾਪਨ’
ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵਗੌੜਾ 26 ਮਈ ਨੂੰ ਕਰਨਗੇ ਪੁਸਤਕ ‘ਅਪਣਾਪਨ’ ਜਾਰੀ
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਸ਼ਖਸੀਅਤ, ਲੀਡਰਸ਼ਿਪ ਅਤੇ ਰਾਸ਼ਟਰ ਪ੍ਰਤੀ ਸਮਰਪਣ ਦੀ ਇੱਕ ਨੇੜਿਓਂ ਝਲਕ ਦੇਵੇਗੀ ਸ਼੍ਰੀ ਸ਼ਿਵਰਾਜ ਸਿੰਘ ਦੀ ਪੁਸਤਕ ‘ਅਪਣਾਪਨ’
ਏਕਤਾ ਯਾਤਰਾ ਤੋਂ ਲੈ ਕੇ ਹੁਣ ਤੱਕ ਦੇ ਮੋਦੀ ਜੀ ਦੇ ਨਾਲ ਤਜ਼ਰਬਿਆਂ ਨੂੰ ਸ਼੍ਰੀ ਸ਼ਿਵਰਾਜ ਸਿੰਘ ਨੇ ਰਚਿਆ ਸ਼ਬਦਾਂ ਵਿੱਚ
ਸੰਗਠਨ, ਸੁਸ਼ਾਸਨ, ਸੰਵੇਦਨਸ਼ੀਲਤਾ ਅਤੇ ਸੰਕਲਪ ਦਾ ਦਸਤਾਵੇਜ਼ ਹੈ ‘ਅਪਣਾਪਨ’ – ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਰਾਜਾਂ ਵਿੱਚ ਨੀਤੀ ਨਿਰਮਾਣ, ਸੰਗਠਨ ਦੇ ਵਿਸ਼ਿਆਂ ਅਤੇ ਕੈਬਨਿਟ ਮੀਟਿੰਗਾਂ ਵਿੱਚ ਫੈਸਲਿਆਂ ਦੇ ਲਾਗੂਕਰਨ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦਾ ਰੋਚਕ ਪ੍ਰਮਾਣ ਹੈ ਅਪਣਾਪਨ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ 'ਅਪਣਾਪਨ' ਪੁਸਤਕ ਤਿੰਨ ਦਹਾਕਿਆਂ ਦੇ ਜਨਤਕ ਜੀਵਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਸਾਂਝੇਦਾਰੀ ਨੂੰ ਦਰਸਾਉਂਦੀ ਹੈ
Posted On:
14 MAY 2026 4:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਾਲ ਆਪਣੇ 35 ਵਰ੍ਹਿਆਂ ਦੇ ਤਜ਼ਰਬਿਆਂ ‘ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੁਸਤਕ ‘ਅਪਣਾਪਨ’ ਲਿਖੀ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਅੱਜ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਆਪਣੀ ਇਸ ਪੁਸਤਕ ‘ਅਪਣਾਪਨ’ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਰਚਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਾਲ ਤਿੰਨ ਦਹਾਕੇ ਤੋਂ ਵੱਧ ਦੇ ਨੇੜੇ ਸਹਿਯੋਗ, ਸੰਗਠਨਾਤਮਕ ਜੀਵਨ, ਜਨਸੇਵਾ, ਸੁਸ਼ਾਸਨ ਅਤੇ ਰਾਸ਼ਟਰ ਸਮਰਪਣ ਦੇ ਉਨ੍ਹਾਂ ਜੀਵੰਤ ਤਜ਼ਰਬਿਆਂ ਦਾ ਸਾਰ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਹੈ। ਪੁਸਤਕ ਨੂੰ 26 ਮਈ 2026 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਐੱਨਏਐੱਸਸੀ ਕੰਪਲੈਕਸ, ਪੂਸਾ ਵਿੱਚ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵਗੌੜਾ ਵੱਲੋਂ ਜਾਰੀ ਕੀਤਾ ਜਾਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੀ ਸ਼ਖਸੀਅਤ, ਲੀਡਰਸ਼ਿਪ, ਸੰਵੇਦਨਸ਼ੀਲਤਾ ਅਤੇ ਕਾਰਜਸ਼ੈਲੀ ਨੂੰ ਵੱਧ ਨੇੜਤਾ ਨਾਲ ਸਮਝਣ ਦਾ ਮੌਕਾ ਦੇਵੇਗੀ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਪੁਸਤਕ ‘ਅਪਣਾਪਨ’ ਮੇਰੇ ਉਨ੍ਹਾਂ ਤਜ਼ਰਬਿਆਂ, ਭਾਵਨਾਵਾਂ, ਪ੍ਰੇਰਣਾਵਾਂ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸ਼ਬਦ ਦਿੰਦੀ ਹੈ, ਜਿਨ੍ਹਾਂ ਨੂੰ ਜਨਤਕ ਜੀਵਨ ਦੇ ਲੰਬੇ ਸਫਰ ਵਿੱਚ ਨਰੇਂਦਰ ਮੋਦੀ ਦੇ ਨਾਲ ਰਹਿੰਦੇ ਹੋਏ ਮਹਿਸੂਸ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਾਲ ਉਨ੍ਹਾਂ ਦਾ ਸਾਥ 35 ਵਰ੍ਹਿਆਂ ਤੋਂ ਵੀ ਵੱਧ ਪੁਰਾਣਾ ਹੈ। 1991 ਦੀ ਏਕਤਾ ਯਾਤਰਾ ਤੋਂ ਸ਼ੁਰੂ ਹੋਇਆ ਇਹ ਸਬੰਧ ਸੰਗਠਨਾਤਮਕ ਵਰਕਰ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਅੱਗੇ ਚਲ ਕੇ ਮੁੱਖ ਮੰਤਰੀ, ਫਿਰ ਕੇਂਦਰੀ ਮੰਤਰੀ ਦੇ ਰੂਪ ਵਿੱਚ ਵੀ ਵੱਖ-ਵੱਖ ਜ਼ਿੰਮੇਦਾਰੀਆਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਦੁਨੀਆ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੂੰ ਇੱਕ ਨਿਰਣਾਇਕ ਅਤੇ ਪ੍ਰਭਾਵਸ਼ਾਲੀ ਨੇਤਾ ਦੇ ਰੂਪ ਵਿੱਚ ਦੇਖਦੀ ਹੈ, ਪਰ ਉਨ੍ਹਾਂ ਨੇ ਉਨ੍ਹਾਂ ਵਿੱਚ ਇੱਕ ਸਾਧਕ, ਕਰਮਯੋਗੀ ਅਤੇ ਰਾਸ਼ਟਰਹਿਤ ਦੇ ਲਈ ਪੂਰੇ ਤੌਰ ‘ਤੇ ਸਮਰਪਿਤ ਸ਼ਖਸੀਅਤ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੇਰ ਰਾਤ ਤੱਕ ਕੰਮ ਕਰਨ ਦੇ ਬਾਅਦ ਵੀ ਅਗਲੇ ਦਿਨ ਉਸੇ ਊਰਜਾ, ਉਸੇ ਸਪਸ਼ਟਤਾ ਅਤੇ ਉਸੇ ਵਚਨਬੱਧਤਾ ਦੇ ਨਾਲ ਦੇਸ਼ ਦੇ ਲਈ ਖੜੇ ਦਿਖਾਈ ਦਿੰਦੇ ਹਨ।
ਏਕਤਾ ਯਾਤਰਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਉਸ ਸਮੇਂ ਕੁਝ ਲੋਕ ਉਸ ਨੂੰ ਸਿਰਫ਼ ਰਾਜਨੀਤਕ ਯਾਤਰਾ ਮੰਨਦੇ ਸਨ, ਪਰ ਸ਼੍ਰੀ ਨਰੇਂਦਰ ਮੋਦੀ ਜੀ ਨੇ ਉਸ ਨੂੰ ਰਾਸ਼ਟਰੀ ਚੇਤਨਾ ਦੇ ਅਭਿਆਨ ਵਿੱਚ ਬਦਲ ਦਿੱਤਾ। ਉਨ੍ਹਾਂ ਦੀ ਦ੍ਰਿਸ਼ਟੀ ਸਿਰਫ਼ ਸ੍ਰੀਨਗਰ ਦੇ ਲਾਲ ਚੌਕ ਤੱਕ ਤਿਰੰਗਾ ਪਹੁੰਚਾਉਣ ਦੀ ਨਹੀਂ ਸੀ, ਸਗੋਂ ਦੇਸ਼ ਦੇ ਨੌਜਵਾਨਾਂ ਦੇ ਮਨ ਵਿੱਚ ਰਾਸ਼ਟਰ ਮਾਣ ਅਤੇ ਸਮਰਪਣ ਦਾ ਭਾਵ ਜਗਾਉਣ ਦੀ ਸੀ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਉਸੇ ਦੌਰ ਵਿੱਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਗਵਾਈ ਸਿਰਫ਼ ਭਾਸ਼ਣਾਂ ਤੋਂ ਨਹੀਂ ਆਉਂਦੀ, ਸਗੋਂ ਤਪੱਸਿਆ, ਅਨੁਸ਼ਾਸਨ, ਸਮਰਪਣ ਅਤੇ ਆਪਣੇਪਨ ਨਾਲ ਬਣਦੀ ਹੈ। ਇਹ ਅਹਿਸਾਸ ਅੱਗੇ ਚਲ ਕੇ ਇਸ ਪੁਸਤਕ ਦੀ ਪ੍ਰੇਰਣਾ ਬਣਿਆ।
ਉਨ੍ਹਾਂ ਨੇ ਕਿਹਾ ਕਿ ਸੰਗਠਨ ਦੇ ਵਿਸਥਾਰ, ਚੋਣ ਰਣਨੀਤੀਆਂ, ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਵਰਕਰਾਂ ਨੂੰ ਜੋੜਨ ਦੀ ਸਮਰੱਥਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਵਿਸ਼ੇਸ਼ ਪਛਾਣ ਰਹੀ ਹੈ। ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਇਹ ਵੀ ਦੇਖਿਆ ਕਿ ਕਿਸ ਤਰ੍ਹਾਂ ਜਟਿਲ ਅਤੇ ਵਰ੍ਹਿਆਂ ਤੋਂ ਲੰਬਿਤ ਮੁੱਦਿਆਂ ਦਾ ਹੱਲ ਸੰਵਾਦ, ਸਪਸ਼ਟਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਕੱਢਿਆ ਜਾ ਸਕਦਾ ਹੈ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਸ਼ਖਸੀਅਤ ਜਿੰਨੀ ਦ੍ਰਿੜ੍ਹ ਹੈ, ਓਨੀ ਹੀ ਸੰਵੇਦਨਸ਼ੀਲ ਵੀ ਹੈ। ਉਨ੍ਹਾਂ ਨੇ ਏਕਤਾ ਯਾਤਰਾ ਦਾ ਪ੍ਰਸੰਗ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਲਾਲ ਚੌਕ ‘ਤੇ ਤਿਰੰਗਾ ਲਹਿਰਾਉਣ ਦੇ ਸਮੇਂ ਕਈ ਸਮਰਪਿਤ ਵਰਕਰ ਸੁਰੱਖਿਆ ਕਾਰਨਾਂ ਤੋਂ ਉੱਥੇ ਨਹੀਂ ਪਹੁੰਚ ਸਕੇ, ਤਦ ਨਰੇਂਦਰ ਮੋਦੀ ਜੀ ਨੇ ਉਨ੍ਹਾਂ ਦੀ ਪੀੜ੍ਹਾ ਨੂੰ ਜਿਸ ਨੇੜਤਾ ਨਾਲ ਮਹਿਸੂਸ ਕੀਤਾ, ਉਹ ਉਨ੍ਹਾਂ ਦੇ ਦਿਲ ਦੀ ਡੂੰਘਾਈ ਅਤੇ ਵਰਕਰਾਂ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਧਾਰਨ ਤੌਰ ‘ਤੇ ਲੋਕ ਸੰਗਠਨਾਤਮਕ ਸਖਤੀ ਨੂੰ ਹੀ ਅਗਵਾਈ ਦਾ ਚਿਹਰਾ ਮੰਨ ਲੈਂਦੇ ਹਨ, ਪਰ ਨਰੇਂਦਰ ਮੋਦੀ ਜੀ ਦੇ ਅੰਦਰ ਵਰਕਰਾਂ, ਗ਼ਰੀਬਾਂ, ਕਿਸਾਨਾਂ, ਮਾਵਾਂ, ਭੈਣਾਂ ਅਤੇ ਆਖਰੀ ਪੜਾਅ ਦੇ ਵਿਅਕਤੀ ਦੇ ਪ੍ਰਤੀ ਡੂੰਘੀ ਸੰਵੇਦਨਾ ਹੈ। ਇਹ ਮਨੁੱਖੀ ਦ੍ਰਿਸ਼ਟੀ ਉਨ੍ਹਾਂ ਦੀ ਅਗਵਾਈ ਨੂੰ ਵਿਸ਼ੇਸ਼ ਅਤੇ ਵਿਆਪਕ ਬਣਾਉਂਦੀ ਹੈ।
ਸ਼੍ਰੀ ਸ਼ਿਵਰਾਜ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਤਕਨੀਕ ਦੇ ਮਹੱਤਵ ਨੂੰ ਬਹੁਤ ਪਹਿਲਾਂ ਸਮਝ ਚੁੱਕੇ ਸਨ, ਜਦੋਂ ਆਮ ਰਾਜਨੀਤਕ ਵਰਕਰ ਅਤੇ ਨੇਤਾ ਉਸ ਦਿਸ਼ਾ ਵਿੱਚ ਗੰਭੀਰਤਾ ਨਾਲ ਸੋਚ ਵੀ ਨਹੀਂ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਬਾਅਦ ਦੇ ਵਰ੍ਹਿਆਂ ਵਿੱਚ ਦੇਸ਼ ਨੇ ਦੇਖਿਆ ਕਿ ਤਕਨੀਕ ਨੂੰ ਸੁਸ਼ਾਸਨ, ਪਾਰਦਰਸ਼ਿਤਾ, ਜਨਭਾਗੀਦਾਰੀ ਅਤੇ ਸੇਵਾ ਦੇ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਕਿਵੇਂ ਸਥਾਪਿਤ ਕੀਤਾ ਗਿਆ।
ਕੋਵਿਡ ਮਹਾਮਾਰੀ ਦੇ ਕਠਿਨ ਦੌਰ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਸ ਸਮੇਂ ਜਦੋਂ ਪੂਰੇ ਦੇਸ਼ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਦਾ ਵਾਤਾਵਰਣ ਸੀ, ਤਦ ਵੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਸਬਰ, ਸੰਜਮ ਅਤੇ ਦੂਰਦਰਸ਼ਤਾ ਦੇ ਨਾਲ ਫੈਸਲੇ ਲਏ। ਉਨ੍ਹਾਂ ਨੇ ਕਿਹਾ ਕਿ ਸੰਕਟ ਦੇ ਸਮੇਂ ਅਗਵਾਈ ਦੀ ਅਸਲੀ ਪਛਾਣ ਸਾਹਮਣੇ ਆਉਂਦੀ ਹੈ, ਅਤੇ ਉਸ ਕਾਲਖੰਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰਾਸ਼ਟਰ ਨੂੰ ਵਿਸ਼ਵਾਸ ਅਤੇ ਦਿਸ਼ਾ ਦਿੱਤੀ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸਪਸ਼ਟ ਕੀਤਾ ਕਿ ‘ਅਪਣਾਪਨ’ ਸਿਰਫ਼ ਘਟਨਾਵਾਂ ਦਾ ਜ਼ਿਕਰ ਨਹੀਂ ਹੈ, ਸਗੋਂ ਇੱਕ ਵਿਚਾਰ, ਇੱਕ ਦ੍ਰਿਸ਼ਟੀ, ਇੱਕ ਕਾਰਜਪ੍ਰਣਾਲੀ ਅਤੇ ਰਾਸ਼ਟਰ ਨਿਰਮਾਣ ਦੀ ਉਸ ਭਾਵਨਾ ਦਾ ਪ੍ਰਮਾਣ ਹੈ, ਜਿਸ ਨੇ ਭਾਰਤ ਨੂੰ ਬਦਲਣ ਦਾ ਸਾਹਸ ਦਿਖਾਇਆ। ਇਸ ਪੁਸਤਕ ਵਿੱਚ ਪਾਠਕਾਂ ਨੂੰ ਸੰਗਠਨ ਤੋਂ ਸਰਕਾਰ ਤੱਕ, ਸੰਵੇਦਨਾ ਤੋਂ ਫੈਸਲੇ ਤੱਕ ਅਤੇ ਸੰਕਲਪ ਤੋਂ ਸਿੱਧੀ ਤੱਕ ਦੀ ਯਾਤਰਾ ਦੀ ਨੇੜਿਓਂ ਝਲਕ ਮਿਲੇਗੀ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪੁਸਤਕ ਖਾਸ ਤੌਰ ‘ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਦੇ ਅਨੁਸਾਰ, ਪੁਸਤਕ ਇਹ ਸੰਦੇਸ਼ ਦਿੰਦੀ ਹੈ ਕਿ ਦੇਸ਼ ਬਦਲਣ ਦੇ ਲਈ ਵੱਡੇ ਅਹੁਦੇ ਦੀ ਨਹੀਂ, ਵੱਡੇ ਸੰਕਲਪ, ਅਨੁਸ਼ਾਸਨ, ਸੇਵਾ-ਭਾਵ ਅਤੇ ਜਨਤਾ ਨਾਲ ਨੇੜਿਓਂ ਜੁੜਾਅ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ‘ֹਅਪਣਾਪਨ’ ਪੁਸਤਕ ਰਾਹੀਂ ਉਹ ਆਪਣੇ ਕੁਝ ਨਿਜੀ ਅਨੁਭਵ ਸਮਾਜ ਦੇ ਸਾਹਮਣੇ ਰੱਖ ਰਹੇ ਹਨ, ਤਾਂ ਜੋ ਲੋਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸ਼ਖਸੀਅਤ ਨੂੰ ਹੋਰ ਨੇੜੇ ਤੋਂ ਸਮਝ ਸਕਣ। ਇਹ ਪੁਸਤਕ ਉਨ੍ਹਾਂ ਲੋਕਾਂ ਦੇ ਲਈ ਵੀ ਉਪਯੋਗੀ ਹੋਵੇਗੀ, ਜੋ ਭਾਰਤ ਵਿੱਚ ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੀ ਪ੍ਰਕਿਰਿਆ ਨੂੰ ਸਮਝਣਾ ਚਾਹੁੰਦੇ ਹਨ।
*********
ਆਰਸੀ/ਐੱਮਐੱਸ/ਏਕੇ
(Release ID: 2261424)
ਵਿਜ਼ੀਟਰ ਕਾਊਂਟਰ : 4