ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਿਰ ਦੀ ਦ੍ਰਿੜ੍ਹਤਾ ਅਤੇ ਸੱਭਿਅਤਾਗਤ ਮਹੱਤਤਾ ਨੂੰ ਦਰਸਾਉਣ ਵਾਲਾ ਇੱਕ ਲੇਖ ਸਾਂਝਾ ਕੀਤਾ
प्रविष्टि तिथि:
11 MAY 2026 11:51AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਸੋਮਨਾਥ ਮੰਦਿਰ ਦੀ ਦ੍ਰਿੜ੍ਹਤਾ ਅਤੇ ਸਦੀਵੀ ਸੱਭਿਅਤਾਗਤ ਮਹੱਤਤਾ ‘ਤੇ ਚਾਨਣਾ ਪਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਸਿਰਫ਼ ਇੱਕ ਮੰਦਿਰ ਨਹੀਂ, ਸਗੋਂ ਭਾਰਤ ਦੀ ਅਦੁੱਤੀ ਭਾਵਨਾ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਖੰਡਹਰ ਤੋਂ ਮੁੜ-ਨਿਰਮਾਣ ਤੱਕ ਦਾ ਇਸ ਦਾ ਸਫਰ ਰਾਸ਼ਟਰ ਦੀ ਅਦੁੱਤੀ ਵਿਰਾਸਤ ਅਤੇ ਅਟੁੱਟ ਪਰੰਪਰਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਸੋਮਨਾਥ ਸਿਰਫ ਇੱਕ ਮੰਦਿਰ ਨਹੀਂ ਹੈ, ਇਹ ਭਾਰਤ ਦੀ ਅਦੁੱਤੀ ਭਾਵਨਾ ਦਾ ਪ੍ਰਤੀਕ ਹੈ। ਖੰਡਹਰ ਤੋਂ ਮੁੜ-ਨਿਰਾਮਾਣ ਤੱਕ ਦਾ ਇਸ ਦਾ ਸਫਰ ਭਾਰਤ ਦੀ ਅਜਿੱਤ ਵਿਰਾਸਤ ਅਤੇ ਉਸ ਦੇ ਮਿਸਾਲੀ ਸੰਕਲਪ ਨੂੰ ਦਰਸਾਉਂਦਾ ਹੈ!
ਕੇਂਦਰੀ ਮੰਤਰੀ ਸ਼੍ਰੀ @gssjodhpur ਨੇ ਸੋਮਨਾਥ ਮੰਦਿਰ ਦੀ ਦ੍ਰਿੜ੍ਹਤਾ ਅਤੇ ਇਸ ਦੀ ਸਦੀਵੀ ਸੱਭਿਅਤਾਗਤ ਮਹੱਤਤਾ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਜ਼ਰੂਰ ਪੜ੍ਹੋ!”
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ
(रिलीज़ आईडी: 2259749)
आगंतुक पटल : 74
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam