ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 10 ਮਈ, 2026, ਐਤਵਾਰ ਨੂੰ ਨਵੀਂ ਦਿੱਲੀ ਵਿੱਚ ਹੜ੍ਹ ਪ੍ਰਬੰਧਨ ਅਤੇ ਗਰਮੀ ਦੀ ਲਹਿਰ (Heat Wave) ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਨਵੀਂ ਦਿੱਲੀ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ


ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਫ਼ਤ ਪ੍ਰਬੰਧਨ ਪ੍ਰਤੀ ਪੂਰੀ ਸਰਕਾਰੀ ਪਹੁੰਚ ਅਪਣਾਈ ਹੈ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਆਫ਼ਤ ਪ੍ਰਬੰਧਨ ਢਾਂਚੇ ਨੂੰ ਕਾਫ਼ੀ ਮਜ਼ਬੂਤ ​​ਕੀਤਾ ਹੈ

ਮੀਟਿੰਗ ਦੌਰਾਨ, ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀਆਂ ਤਿਆਰੀਆਂ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸੰਸਾਧਨਾਂ ਦੀ ਤਾਇਨਾਤੀ ਅਤੇ ਅੰਤਰ-ਏਜੰਸੀ ਤਾਲਮੇਲ ਦਾ ਮੁਲਾਂਕਣ ਕੀਤਾ ਜਾਵੇਗਾ

ਹੜ੍ਹਾਂ ਤੋਂ ਬਚਾਅ ਦੇ ਲੰਬੇ ਸਮੇਂ ਦੇ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ, ਜਿਸ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਸੁਰੱਖਿਆ, ਨਦੀ ਪ੍ਰਬੰਧਨ ਪਹਿਲਕਦਮੀਆਂ ਅਤੇ ਮੌਸਮ ਦੇ ਪੂਰਵ ਅਨੁਮਾਨ ਲਈ ਵਿਗਿਆਨਿਕ ਤਰੱਕੀ ਸ਼ਾਮਲ ਹਨ

Posted On: 08 MAY 2026 4:52PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 10 ਮਈ, 2026, ਐਤਵਾਰ ਨੂੰ ਨਵੀਂ ਦਿੱਲੀ ਵਿਖੇ ਇੱਕ ਮਹੱਤਵਪੂਰਨ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਦੇਸ਼ ਵਿੱਚ ਸੰਭਾਵੀ ਹੜ੍ਹਾਂ ਅਤੇ ਗਰਮੀ ਦੀ ਲਹਿਰ (Heat Wave) ਨਾਲ ਨਜਿੱਠਣ ਲਈ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਪ੍ਰਤੀ ਅਪਣਾਏ ਗਏ ਸਰਗਰਮ ਅਤੇ ਨਿਰਣਾਇਕ ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ (Whole of the Government and Whole of Society) ਦੇ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ ਇਹ ਮੀਟਿੰਗ ਵਿਸ਼ੇਸ਼ ਮਹੱਤਵਪੂਰਨ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਗ੍ਰਹਿ ਮੰਤਰਾਲੇ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਦੇਸ਼ ਵਿੱਚ ਆਫ਼ਤ ਪ੍ਰਬੰਧਨ ਢਾਂਚੇ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ​​ਕੀਤਾ ਹੈ। ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ, ਐੱਨਡੀਆਰਐੱਫ ਨੂੰ ਮਜ਼ਬੂਤੀ ਦੇਣਾ ਅਤੇ ਕੁਦਰਤੀ ਆਫ਼ਤਾਂ ਦੌਰਾਨ "ਜ਼ੀਰੋ ਕੈਜ਼ੂਅਲਟੀ" ਦੇ ਦ੍ਰਿਸ਼ਟੀਕੋਣ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ।

ਇਹ ਉੱਚ-ਪੱਧਰੀ ਸਮੀਖਿਆ ਮੋਦੀ ਸਰਕਾਰ ਦੀ ਪ੍ਰੋਐਕਟਿਵ ਗਵਰਨੈਂਸ, ਨਾਗਰਿਕ-ਕੇਂਦ੍ਰਿਤ ਆਫ਼ਤ ਪ੍ਰਬੰਧਨ ਅਤੇ ਆਫ਼ਤ-ਰੋਧੀ ਭਾਰਤ ਦੇ ਨਿਰਮਾਣ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਮੀਟਿੰਗ ਦੌਰਾਨ, ਕੇਂਦਰੀ ਗ੍ਰਹਿ ਮੰਤਰੀ, ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨਗੇ, ਨਾਲ ਹੀ, ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਅਤੇ ਸੰਪਤੀ ਨੂੰ ਘੱਟੋ-ਘੱਟ ਨੁਕਸਾਨ ਪੁੱਜੇ, ਇਹ ਯਕੀਨੀ ਬਣਾਉਣ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸੰਸਾਧਨਾਂ ਦੀ ਤੈਨਾਤੀ ਅਤੇ ਅੰਤਰ-ਏਜੰਸੀ ਤਾਲਮੇਲ ਦੀ ਸਮੀਖਿਆ ਕਰਨਗੇ। 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇਸ਼ ਭਰ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਕੀਤੇ ਜਾ ਰਹੇ ਲੰਬੇ ਸਮੇਂ ਦੇ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਇਨ੍ਹਾਂ ਉਪਾਵਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਸੁਰੱਖਿਆ, ਨਦੀ ਪ੍ਰਬੰਧਨ ਪਹਿਲਕਦਮੀਆਂ ਅਤੇ ਮੌਸਮ ਦੇ ਪੂਰਵ-ਅਨੁਮਾਨ ਵਿੱਚ ਵਿਗਿਆਨਿਕ ਤਰੱਕੀ ਸ਼ਾਮਲ ਹਨ। ਇਸ ਦੇ ਨਾਲ ਹੀ, ਕੇਂਦਰੀ ਗ੍ਰਹਿ ਮੰਤਰੀ ਪਿਛਲੇ ਸਾਲ ਆਯੋਜਿਤ ਕੀਤੀ ਗਈ ਸਮੀਖਿਆ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੇ ਲਾਗੂਕਰਨ ਬਾਰੇ ਵੀ ਜਾਣਕਾਰੀ ਲੈਣਗੇ, ਜਿਸ ਨਾਲ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਵਿਭਿੰਨ ਗਤੀਵਿਧੀਆਂ ਦੇ ਤੇਜ਼ ਤਾਲਮੇਲ ਵਾਲੇ ਅਮਲ ਦਾ ਵੀ ਜਾਇਜ਼ਾ ਲੈਣਗੇ।

ਇਸ ਉੱਚ-ਪੱਧਰੀ ਮੀਟਿੰਗ ਦੇ ਮੁੱਖ ਬਿੰਦੂ ਹੇਠ ਲਿਖੇ ਹਨ:

• ਉੱਨਤ ਤਕਨਾਲੋਜੀ ਅਤੇ ਰੀਅਲ-ਟਾਈਮ ਦੇ ਡੇਟਾ ਏਕੀਕਰਣ ਦੁਆਰਾ ਹੜ੍ਹਾਂ ਦੀ ਪੂਰਵ ਅਨੁਮਾਨ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨਾ।

• ਇੱਕੋ ਸਮੇਂ ਆਉਣ ਵਾਲੀਆਂ ਆਫ਼ਤਾਂ, ਖਾਸ ਕਰਕੇ ਹੜ੍ਹਾਂ ਅਤੇ ਗਰਮੀ ਦੀਆਂ ਲਹਿਰਾਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਦੀਆਂ  ਤਿਆਰੀਆਂ ਨੂੰ ਵਧਾਉਣਾ।

• ਜਾਨ-ਮਾਲ ਅਤੇ ਸੰਪਤੀ ਦੇ ਨੁਕਸਾਨ ਨੂੰ ਰੋਕਣ ਲਈ ਭਾਈਚਾਰਕ ਜਾਗਰੂਕਤਾ ਅਤੇ resilience-building ਪ੍ਰੋਗਰਾਮ ਚਲਾਉਣਾ।

• ਜ਼ਰੂਰੀ ਰਾਹਤ ਸਮੱਗਰੀ ਦਾ ਢੁਕਵਾਂ ਭੰਡਾਰ ਅਤੇ ਡਾਕਟਰੀ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣਾ।

 

*****

ਆਰਕੇ / ਆਰਆਰ / ਪੀਐੱਸ /ਏਕੇ


(Release ID: 2259239) ਵਿਜ਼ੀਟਰ ਕਾਊਂਟਰ : 31