ਵੇਵਸ ਡੌਕ ਬਜ਼ਾਰ ਦਾ ਦੂਜਾ ਐਡੀਸ਼ਨ 16 ਤੋਂ 18 ਜੂਨ, 2026 ਤੱਕ ਆਯੋਜਿਤ ਕੀਤਾ ਜਾਵੇਗਾ
ਵੇਵਸ ਡੌਕ ਬਜ਼ਾਰ 2026 ਵਿੱਚ ਵਿਊਇੰਗ ਰੂਮ ਅਤੇ ਵਰਕ-ਇਨ-ਪ੍ਰੋਗਰੈੱਸ ਲੈਬ ਲਈ ਅਰਜ਼ੀਆਂ ਖੁੱਲ੍ਹੀਆਂ ਹਨ
ਵੇਵਸ ਡੌਕ ਬਜ਼ਾਰ 2026 ਅਗਲੀ ਪੀੜ੍ਹੀ ਦੀ ਕਹਾਣੀ ਸੁਣਾਉਣ ਲਈ ਇੱਕ ਉੱਭਰਦਾ ਬਜ਼ਾਰ ਪੇਸ਼ ਕਰੇਗਾ
ਵੇਵਸ ਡੌਕ ਬਜ਼ਾਰ ਦਾ ਦੂਜਾ ਐਡੀਸ਼ਨ 16 ਤੋਂ 18 ਜੂਨ, 2026 ਤੱਕ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਦੇ ਨਾਲ, ਮੁੰਬਈ ਦੇ ਐੱਨਐੱਫਡੀਸੀ ਕੰਪਲੈਕਸ ਵਿਖੇ ਆਯੋਜਿਤ ਕੀਤਾ ਜਾਵੇਗਾ।
ਵੇਵਸ ਡੌਕ ਬਜ਼ਾਰ ਇੱਕ ਪ੍ਰਮੁੱਖ ਪਲੈਟਫਾਰਮ ਹੈ ਜਿਸ ਨੂੰ ਦਸਤਾਵੇਜ਼ੀ, ਐਨੀਮੇਸ਼ਨ ਅਤੇ ਲਘੂ ਫਿਲਮ ਨਿਰਮਾਤਾਵਾਂ ਦੀ ਤਰੱਕੀ ਨੂੰ ਉਤਸ਼ਾਹਿਤ ਕਰਨ ਅਤੇ ਗਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਪਲੈਟਫਾਰਮ ਸਹਿਯੋਗ, ਮਾਰਗਦਰਸ਼ਨ, ਮਾਰਕਿਟ ਤੱਕ ਪਹੁੰਚ ਅਤੇ ਆਲਮੀ ਪੱਧਰ ‘ਤੇ ਪਛਾਣ ਦਿਵਾਉਣ ਲਈ ਮੌਕੇ ਪ੍ਰਦਾਨ ਕਰਦਾ ਹੈ। ਇਸ ਦੇ ਦੂਜੇ ਐਡੀਸ਼ਨ ਦੇ ਨਾਲ, ਇਸ ਪਲੈਟਫਾਰਮ ਦਾ ਉਦੇਸ਼ ਆਡੀਓ-ਵਿਜ਼ੂਅਲ ਉਦਯੋਗ ਦੇ ਸਥਾਪਿਤ ਪੇਸ਼ੇਵਰਾਂ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਇਕੱਠਾ ਕਰਨਾ ਹੈ। ਇਸ ਤੋਂ ਇਲਾਵਾ, ਇਹ ਬਜ਼ਾਰ ਸਿਰਜਣਹਾਰਾਂ, ਨਿਰਮਾਤਾਵਾਂ, ਵਿਤਰਕਾਂ, ਪ੍ਰਸਾਰਕਾਂ, ਵਿੱਤਦਾਤਾਵਾਂ ਅਤੇ ਤਕਨਾਲੋਜੀ ਭਾਗੀਦਾਰਾਂ ਲਈ ਇੱਕ ਜੀਵੰਤ ਕੇਂਦਰ ਵਜੋਂ ਕੰਮ ਕਰੇਗਾ; ਅਤੇ ਵੰਡ ਦੇ ਵੱਖ-ਵੱਖ ਪੜਾਵਾਂ ਵਿੱਚ ਸਹਿਯੋਗ ਪ੍ਰਦਾਨ ਕਰਦੇ ਹੋਏ ਬੇਮਿਸਾਲ ਕਹਾਣੀ ਸੁਣਾਉਣ ਦੀ ਕਲਾ ਨੂੰ ਸਸ਼ਕਤ ਬਣਾਏਗਾ ਅਤੇ ਫਿਲਮ ਨਿਰਮਾਤਾਵਾਂ ਨੂੰ ਵਿਸ਼ਵਵਿਆਪੀ ਦਰਸ਼ਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਪ੍ਰਤੀਭਾਗੀ ਮਾਹਿਰਾਂ ਅਤੇ ਤਜ਼ਰਬੇਕਾਰ ਪੇਸ਼ੇਵਰਾਂ ਨਾਲ ਸਿੱਧੀ ਗੱਲਬਾਤ ਰਾਹੀਂ, ਮੌਜੂਦਾ ਉਦਯੋਗ ਦੇ ਰੁਝਾਨਾਂ, ਬਜ਼ਾਰ ਦੀਆਂ ਮੰਗਾਂ, ਵੰਡ ਰਣਨੀਤੀਆਂ ਅਤੇ ਦਰਸ਼ਕਾਂ ਦੀਆਂ ਤਰਜੀਹਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਨਗੇ।
ਵੇਵਸ ਡੌਕ ਬਜ਼ਾਰ ਦੇ ਮੁੱਖ ਹਿੱਸਿਆਂ ਵਿੱਚੋਂ ਇੱਕ ਵਿਊਇੰਗ ਰੂਮ (VR) ਹੈ, ਜਿੱਥੇ ਹਾਲ ਹੀ ਵਿੱਚ ਪੂਰੀਆਂ ਹੋਈਆਂ ਜਾਂ ਪੋਸਟ-ਪ੍ਰੋਡਕਸ਼ਨ ਵਿੱਚ ਮੌਜੂਦ ਦਸਤਾਵੇਜ਼ੀ, ਛੋਟੀਆਂ ਫਿਲਮਾਂ ਅਤੇ ਐਨੀਮੇਸ਼ਨ ਫਿਲਮਾਂ ਨੂੰ ਰਜਿਸਟਰਡ ਡੈਲੀਗੇਟਾਂ ਦੇ ਇੱਕ ਚੁਣੇ ਹੋਏ ਸਮੂਹ ਲਈ ਪ੍ਰਦਰਸ਼ਿਤ ਕੀਤਾ ਗਿਆ। ਇਹ ਪਲੈਟਫਾਰਮ ਫਿਲਮ ਨਿਰਮਾਤਾਵਾਂ ਨੂੰ ਵੰਡ ਦਾ ਕੰਮ ਪ੍ਰਾਪਤ ਕਰਨ, ਸਹਿ-ਨਿਰਮਾਤਾਵਾਂ ਅਤੇ ਵਿਸ਼ਵ ਵਿਕਰੀ ਏਜੰਟਾਂ ਨਾਲ ਜੁੜਨ, ਫਿਲਮ ਸਮਾਗਮਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਫਿਲਮ ਨਿਰਮਾਣ ਲਈ ਫੰਡ ਇਕੱਠਾ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਸਿਸਟਮ ਰਾਹੀਂ, ਖਰੀਦਦਾਰ ਭਾਸ਼ਾ, ਮਿਆਦ, ਨਿਰਮਾਣ ਦੇ ਪੜਾਅ ਅਤੇ ਹੋਰ ਵੇਰਵਿਆਂ ਦੇ ਅਧਾਰ 'ਤੇ ਫਿਲਮਾਂ ਨੂੰ ਬ੍ਰਾਊਜ਼ ਕਰ ਸਕਦੇ ਹਨ; ਇਸ ਤੋਂ ਇਲਾਵਾ, ਚੋਣਵੀਆਂ ਫਿਲਮਾਂ ਨੂੰ ਵਿਊਇੰਗ ਰੂਮ ਕੈਟਾਲੌਗ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਨੂੰ ਸਾਰੇ ਰਜਿਸਟਰਡ ਡੈਲੀਗੇਟਾਂ ਨਾਲ ਸਾਂਝਾ ਕੀਤਾ ਜਾਏਗਾ ਅਤੇ ਪ੍ਰੋਗਰਾਮ ਤੋਂ ਪਹਿਲਾਂ ਔਨਲਾਈਨ ਉਪਲਬਧ ਕਰਵਾਇਆ ਜਾਏਗਾ।
ਵਰਕ-ਇਨ-ਪ੍ਰੋਗਰੈੱਸ ਲੈਬ (WIP)
ਖਾਸ ਤੌਰ 'ਤੇ ਦਸਤਾਵੇਜ਼ੀ ਅਤੇ ਐਨੀਮੇਸ਼ਨ ਫਿਲਮਾਂ ਦੇ "ਰਫ-ਕੱਟ" ਪੜਾਅ ਲਈ ਡਿਜ਼ਾਈਨ ਕੀਤੀ ਗਈ ਹੈ। ਇੱਕ ਬੰਦ-ਕਮਰੇ ਵਿੱਚ ਆਯੋਜਿਤ ਇਸ ਲੈਬ ਵਿੱਚ ਚੁਣੇ ਹੋਏ ਉਮੀਦਵਾਰਾਂ ਨੂੰ ਤਜ਼ਰਬੇਕਾਰ ਫਿਲਮ ਨਿਰਮਾਤਾਵਾਂ, ਸੰਪਾਦਕਾਂ ਅਤੇ ਅੰਤਰਰਾਸ਼ਟਰੀ ਸਲਾਹਕਾਰਾਂ ਤੋਂ ਅਨਮੋਲ ਫੀਡਬੈਕ, ਪ੍ਰਤੀਕਿਰਿਆ ਅਤੇ ਮਾਰਗਦਰਸ਼ਨ ਮਿਲਦਾ ਹੈ, ਜਿਸ ਨਾਲ ਉਹਨਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਵਿਆਪਕ ਦਰਸ਼ਕਾਂ ਲਈ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।
VR, AR, ਅਤੇ XR 'ਤੇ ਕੇਂਦ੍ਰਿਤ- ਵੇਵਸ ਡੌਕ ਬਜ਼ਾਰ ਵਿਖੇ ਹੋਵੇਗਾ
ਪਹਿਲੀ ਵਾਰ, ਵੇਵਸ ਡੌਕ ਮਾਰਕਿਟ ਵਿੱਚ ਇੱਕ "ਉੱਭਰਦਾ ਬਜ਼ਾਰ" ਵੀ ਪੇਸ਼ ਕੀਤਾ ਜਾਵੇਗਾ, ਜੋ ਇਮਰਸਿਵ ਕੰਟੈਂਟ ਕ੍ਰਿਏਟਰ, ਨਿਰਮਾਤਾਵਾਂ ਅਤੇ ਤਕਨਾਲੋਜੀ ਭਾਈਵਾਲਾਂ ਲਈ ਇੱਕ ਸਮਰਪਿਤ ਪਲੈਟਫਾਰਮ ਹੈ। VR, AR, XR, ਅਤੇ ਇੰਟਰਐਕਟਿਵ ਅਨੁਭਵਾਂ 'ਤੇ ਕੇਂਦ੍ਰਿਤ ਇਹ ਬਜ਼ਾਰ ਨਵੀਨਤਾਕਾਰੀ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕਰਨ, ਕਹਾਣੀ ਸੁਣਾਉਣ ਦੇ ਨਵੇਂ ਫਾਰਮੈਟਾਂ ਦਾ ਪਤਾ ਲਗਾਉਣ ਅਤੇ ਅਰਥਪੂਰਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।
ਆਪਣੇ ਗਤੀਸ਼ੀਲ ਪ੍ਰੋਗਰਾਮਾਂ ਅਤੇ ਉਦਯੋਗ-ਕੇਂਦ੍ਰਿਤ ਪਹਿਲਕਦਮੀਆਂ ਦੇ ਨਾਲ, ਵੇਵਸ ਡੌਕ ਮਾਰਕਿਟ ਦਸਤਾਵੇਜ਼ੀ, ਐਨੀਮੇਸ਼ਨ ਅਤੇ ਛੋਟੀਆਂ ਫਿਲਮਾਂ ਲਈ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ, ਨਾਲ ਹੀ ਰਚਨਾਤਮਕ ਉੱਤਮਤਾ ਅਤੇ ਅੰਤਰਰਾਸ਼ਟਰੀ ਪਹੁੰਚ ਲਈ ਨਵੇਂ ਰਾਹ ਪੱਧਰੇ ਕਰ ਰਿਹਾ ਹੈ।
ਵੇਵਸ ਡੌਕ ਬਜ਼ਾਰ 2026 ਵਿਖੇ ਵਿਊਇੰਗ ਰੂਮ ਅਤੇ WIP ਲੈਬ ਲਈ ਐਪਲੀਕੇਸ਼ਨਾਂ ਹੁਣ ਖੁੱਲ੍ਹੀਆਂ ਹਨ।
ਵੇਵਸ ਡੌਕ ਬਜ਼ਾਰ 2026 ਵਿਖੇ ਵਿਊਇੰਗ ਰੂਮ ਅਤੇ ਵਰਕ-ਇਨ-ਪ੍ਰੋਗਰੈੱਸ (WIP) ਲੈਬ ਲਈ ਹੁਣ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ। ਇਹ ਇੱਕ ਗਲੋਬਲ ਪਲੈਟਫਾਰਮ ਹੈ ਜੋ ਦਸਤਾਵੇਜ਼ੀ ਅਤੇ ਐਨੀਮੇਸ਼ਨ ਫਿਲਮ ਨਿਰਮਾਤਾਵਾਂ ਨੂੰ ਪ੍ਰਮੁੱਖ ਉਦਯੋਗ ਮੋਹਰੀ ਪੇਸ਼ੇਵਰਾਂ ਨਾਲ ਜੋੜਦਾ ਹੈ। ਇੱਛੁਕ ਭਾਗੀਦਾਰ 15 ਮਈ, 2026 ਨੂੰ ਭਾਰਤੀ ਸਮੇਂ ਅਨੁਸਾਰ ਰਾਤ 11:59 ਵਜੇ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।


(2024 ਵਿੱਚ ਆਯੋਜਿਤ ਡੌਕ ਫਿਲਮ ਬਜ਼ਾਰ ਦੇ ਪਹਿਲੇ ਐਡੀਸ਼ਨ ਦੀਆਂ ਪੀਆਈਬੀ ਫਾਈਲ ਤਸਵੀਰਾਂ)
ਯੋਗਤਾ :
ਇਹ ਪ੍ਰੋਗਰਾਮ ਦੁਨੀਆ ਭਰ ਦੀਆਂ ਦਸਤਾਵੇਜ਼ੀ ਅਤੇ ਐਨੀਮੇਸ਼ਨ ਫਿਲਮਾਂ ਲਈ ਖੁੱਲ੍ਹਾ ਹੈ। ਛੋਟੀਆਂ, ਦਰਮਿਆਨੀਆਂ ਅਤੇ ਫੀਚਰ-ਲੰਬਾਈ ਵਾਲੀਆਂ ਫਿਲਮਾਂ ਵੇਵਸ ਡੌਕ ਬਜ਼ਾਰ 2026 ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਫਿਲਮਾਂ ਪੂਰੀਆਂ ਹੋ ਚੁੱਕੀਆਂ ਹੋਣ ਜਾਂ ਜ਼ਿਆਦਾਤਰ ਸ਼ੂਟਿੰਗ ਪੂਰੀ ਹੋ ਚੁੱਕੀ ਹੋਣੀ ਚਾਹੀਦੀ ਹੈ। ਵਿਕਾਸ ਜਾਂ ਪੂਰਵ-ਨਿਰਮਾਣ ਪੜਾਅ ਵਿੱਚ ਮੌਜੂਦ ਪ੍ਰੋਜੈਕਟ ਯੋਗ ਨਹੀਂ ਹਨ। ਜਿਨ੍ਹਾਂ ਫਿਲਮ ਨਿਰਮਾਤਾਵਾਂ ਦੇ ਪ੍ਰੋਜੈਕਟਸ ਫਿਲਮ ਸਮਾਰੋਹਾਂ ਵਿੱਚ ਪ੍ਰਦਰਸ਼ਿਤ ਹੋਣ, ਵਿਕਰੀ, ਵੰਡ ਜਾਂ ਨਿਰਮਾਣ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸੀਮਤ ਜਾਂ ਬਿਨਾ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦਾ ਵੀ ਸਵਾਗਤ ਹੈ।
ਪੇਸ਼ ਕਰਨ ਦੀ ਪ੍ਰਕਿਰਿਆ
ਪਹਿਲੇ ਪੜਾਅ ਵਿੱਚ, ਬਿਨੈਕਾਰਾਂ ਨੂੰ ਸਮੀਖਿਆ ਲਈ ਪੂਰੀ ਫਿਲਮ ਜਾਂ ਉਸ ਦੇ ਰਫ ਕੱਟ ਦਾ ਪਾਸਵਰਡ-ਸੁਰੱਖਿਅਤ ਸਕ੍ਰੀਨਰ ਲਿੰਕ ਜਮ੍ਹਾਂ ਕਰਨ ਦੀ ਲੋੜ ਹੋਵੇਗੀ। ਚੋਣ ਹੋਣ 'ਤੇ, ਫਿਲਮ ਨਿਰਮਾਤਾਵਾਂ ਨੂੰ ਵਿਊਇੰਗ ਰੂਮ ਲਈ ਘੱਟੋ-ਘੱਟ 10 ਮਿੰਟ ਦੀ ਫੁਟੇਜ ਜਮ੍ਹਾਂ ਕਰਨੀ ਹੋਵੇਗੀ। ਪੂਰੀ ਫਿਲਮ ਜਮ੍ਹਾਂ ਕਰਨ ਲਈ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕੀਤਾ ਜਾਂਦਾ ਹੈ। ਅੰਤਿਮ ਫਾਈਲਾਂ ਨੂੰ ਸੁਰੱਖਿਅਤ ਢੰਗ ਨਾਲ ਅਪਲੋਡ ਕੀਤਾ ਜਾਵੇਗਾ ਅਤੇ ਸਿਰਫ਼ ਅਧਿਕਾਰਤ ਭਾਗੀਦਾਰਾਂ ਲਈ ਪਹੁੰਚਯੋਗ ਹੋਣਗੀਆਂ।
ਫਿਲਮ ਨਿਰਮਾਤਾਵਾਂ ਨੂੰ ਅੰਤਰਰਾਸ਼ਟਰੀ ਸਟੇਜ 'ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰਨ ਅਤੇ ਦਸਤਾਵੇਜ਼ੀ ਅਤੇ ਐਨੀਮੇਸ਼ਨ ਉਦਯੋਗ ਦੇ ਅੰਦਰ ਮੁੱਖ ਫੈਸਲਾ ਲੈਣ ਵਾਲਿਆਂ ਨਾਲ ਜੁੜਨ ਦੇ ਇਸ ਮੌਕੇ ਦਾ ਫਾਇਦਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਇੱਛੁਕ ਉਮੀਦਵਾਰ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਆਪਣੀ ਅਰਜੀ ਜਮ੍ਹਾਂ ਕਰਵਾ ਸਕਦੇ ਹਨ:
https://my.miff.in/vr/start/
ਰੂਲ ਐਂਡ ਰੈਗੂਲੇਸ਼ਨ, ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਵੀਆਰ ਅਤੇ ਨਿਰਮਾਣ ਅਧੀਨ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਇੱਥੇ ਕਲਿੱਕ ਕਰੋ
**************
ਪੀਆਈਬੀ ਮੁੰਬਈ | ਸ੍ਰੀਯਾਂਕਾ ਚੈਟਰਜੀ / ਰੋਬਿਨ ਸਿੰਘ /ਦਿਨੇਸ਼ ਯਾਦਵ/ ਏਕੇ
रिलीज़ आईडी:
2258627
| Visitor Counter:
52
इस विज्ञप्ति को इन भाषाओं में पढ़ें:
Telugu
,
English
,
Assamese
,
Gujarati
,
Urdu
,
Marathi
,
हिन्दी
,
Bengali-TR
,
Bengali
,
Manipuri
,
Odia
,
Kannada
,
Malayalam