ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ (Shashi Shekhar Vempati) ਕੇਂਦਰੀ ਫਿਲ਼ਮ ਪ੍ਰਮਾਣਨ ਬੋਰਡ (CBFC) ਦੇ ਚੇਅਰਪਰਸਨ ਨਿਯੁਕਤ

प्रविष्टि तिथि: 06 MAY 2026 3:16PM by PIB Chandigarh

ਭਾਰਤ ਸਰਕਾਰ ਨੇ ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ (Shashi Shekhar Vempati) ਨੂੰ ਕੇਂਦਰੀ ਫਿਲ਼ਮ ਪ੍ਰਮਾਣਨ ਬੋਰਡ (CBFC) ਦੇ ਚੇਅਰਪਰਸਨ ਨਿਯੁਕਤ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਅੱਜ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ। ਸ਼੍ਰੀ ਵੇਮਪਤੀ ਚਾਰਜ ਸੰਭਾਲਣ ਦੀ ਮਿਤੀ ਤੋਂ ਤਿੰਨ ਵਰ੍ਹਿਆਂ ਦੀ ਮਿਆਦ ਤੱਕ ਇਸ ਅਹੁਦੇ ‘ਤੇ ਰਹਿਣਗੇ।

ਸ਼੍ਰੀ ਪ੍ਰਸੂਨ ਜੋਸ਼ੀ ਨੂੰ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਨਾਲ ਉਨ੍ਹਾਂ ਨੇ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਚੇਅਰਪਰਸਨ ਦਾ ਅਹੁਦਾ ਛੱਡਿਆ ਹੈ, ਜਿਸ ਦੇ ਕਾਰਨ ਇਹ ਨਿਯੁਕਤੀ ਹੋਈ ਹੈ।

ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ ਨੂੰ ਮੀਡੀਆ, ਪ੍ਰਸਾਰਣ ਅਤੇ ਜਨਤਕ ਸੰਚਾਰ ਦੇ ਖੇਤਰ ਵਿੱਚ ਵਿਆਪਕ ਤਜ਼ਰਬਾ ਪ੍ਰਾਪਤ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। 

*****

ਮਹੇਸ਼ ਕੁਮਾਰ / ਅਪਰਾਜਿਤਾ ਪ੍ਰਿਯਾਦਰਸ਼ਿਨੀ /ਏਕੇ 


(रिलीज़ आईडी: 2258427) आगंतुक पटल : 59
इस विज्ञप्ति को इन भाषाओं में पढ़ें: English , Urdu , हिन्दी , Marathi , Bengali-TR , Manipuri , Assamese , Bengali , Gujarati , Telugu , Kannada , Malayalam