ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਆਧਾਰ ਦੀ “ਨਵੀਂ ਲੁੱਕ” ਬਾਰੇ ਕੁੱਝ ਖ਼ਬਰਾਂ ਉੱਤੇ ਸਪੱਸ਼ਟੀਕਰਨ
Posted On:
03 MAY 2026 4:16PM by PIB Chandigarh
ਕੁੱਝ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਆਧਾਰ ਦੀ ਦਿੱਖ ਸਿਰਫ਼ ਇੱਕ ਫੋਟੋ ਅਤੇ ਇੱਕ ਕਿਊਆਰ ਕੋਡ ਵਿੱਚ ਬਦਲ ਜਾਵੇਗੀ।
ਇਹ ਬਿਲਕੁਲ ਗਲਤ ਹੈ। ਅਜਿਹੀ ਕਿਸੇ ਵੀ ਤਬਦੀਲੀ ਦੀ ਕੋਈ ਯੋਜਨਾ ਨਹੀਂ ਹੈ।
ਅਜਿਹੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦੇ ਮਨਾਂ ਵਿੱਚ ਬੇਲੋੜੀ ਉਲਝਣ ਪੈਦਾ ਕਰ ਰਹੀਆਂ ਹਨ।
ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀਆਂ ਖ਼ਬਰਾਂ ਅਤੇ ਪੋਸਟਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਆਧਾਰ ਦੀ ਅਧਿਕਾਰਤ ਜਾਣਕਾਰੀ ਲਈ UIDAI ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਅਤੇ ਪੀਆਈਬੀ ਰਾਹੀਂ ਜਾਰੀ ਪ੍ਰੈੱਸ ਰਿਲੀਜ਼ ਉੱਤੇ ਹੀ ਭਰੋਸਾ ਕਰਨ। ਮੀਡੀਆ ਨੂੰ ਵੀ ਅਜਿਹੀਆਂ ਗਲਤ ਜਾਣਕਾਰੀਆਂ ਨੂੰ ਉਤਸ਼ਾਹਿਤ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
******
MSZ/ਸਪਨਾ/ਆਰਐੱਨ
(Release ID: 2257671)
ਵਿਜ਼ੀਟਰ ਕਾਊਂਟਰ : 8