ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬੁਲਗਾਰੀਆ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਲਈ ਸ਼੍ਰੀ ਰੁਮੇਨ ਰਾਦੇਵ ਨੂੰ ਵਧਾਈ ਦਿੱਤੀ
Posted On:
21 APR 2026 10:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਲਗਾਰੀਆ ਦੀਆਂ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਸ਼੍ਰੀ ਰੁਮੇਨ ਰਾਦੇਵ ਅਤੇ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਬੁਲਗਾਰੀਆ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਸ਼੍ਰੀ ਮੋਦੀ ਨੇ ਕਿਹਾ, "ਮੈਂ ਭਾਰਤ ਅਤੇ ਬੁਲਗਾਰੀਆ ਵਿਚਕਾਰ ਦੋਸਤਾਨਾ ਅਤੇ ਬਹੁ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਤਰ ਵਿੱਚ ਸਾਡੇ ਵਿਆਪਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।"
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਬੁਲਗਾਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਜਿੱਤ ਲਈ ਸ਼੍ਰੀ ਰੁਮੇਨ ਰਾਦੇਵ ਅਤੇ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਬੁਲਗਾਰੀਆ ਨੂੰ ਦਿਲੋਂ ਵਧਾਈਆਂ।
ਮੈਂ ਭਾਰਤ ਅਤੇ ਬੁਲਗਾਰੀਆ ਵਿਚਕਾਰ ਦੋਸਤਾਨਾ ਅਤੇ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨਾਲ-ਨਾਲ ਖੇਤਰ ਵਿੱਚ ਸਾਡੇ ਵਿਆਪਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।"
******
ਐੱਮਜੇਪੀਐੱਸ/ਵੀਜੇ/ਐੱਸ ਐੱਸ
(Release ID: 2254766)
ਵਿਜ਼ੀਟਰ ਕਾਊਂਟਰ : 7
Read this release in:
English
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Telugu
,
Kannada
,
Malayalam