ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ‘ਵਿਸ਼ਵ ਨਵਕਾਰ ਮਹਾਮੰਤਰ ਦਿਵਸ’ ‘ਤੇ ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਜਿਸ ਸਮੇਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ, ਅਜਿਹੇ ਸਮੇਂ ਵਿੱਚ ਪੂਰੇ ਵਿਸ਼ਵ ਦੇ ਕਲਿਆਣ ਲਈ ਨਵਕਾਰ ਮੰਤਰ ਦਾ ਸਮੂਹਿਕ ਜੱਪ ਕਰਨਾ ਬਹੁਤ ਸਾਰਥਕ ਅਤੇ ਪ੍ਰਾਸੰਗਿਕ ਹੈ
ਅੱਜ ਜਦੋਂ ਵਿਸ਼ਵ ਨੂੰ ਸ਼ਾਂਤੀ ਦੀ ਜ਼ਰੂਰਤ ਹੈ, ਅਜਿਹੇ ਵਿੱਚ ਨਵਕਾਰ ਮੰਤਰ ਦਾ ਸਮੂਹਿਕ ਉਚਾਰਣ ਵਾਤਾਵਰਣ ਦੀ ਸ਼ੁੱਧੀ ਦੇ ਨਾਲ-ਨਾਲ ਮਨ ਦੇ ਵਿਕਾਰਾਂ ਨੂੰ ਸ਼ਾਂਤ ਕਰਨ ਵਿੱਚ ਵੀ ਸਹਾਇਕ ਹੋਵੇਗਾ
ਨਵਕਾਰ ਮੰਤਰ ਪੂਰਨ ਤੌਰ ‘ਤੇ ਨਿਰਾਕਾਰ, ਨਿਰਪੱਖ ਅਤੇ ਸਰਵਵਿਆਪੀ ਪ੍ਰਾਰਥਨਾ ਹੈ, ਜਿਸ ਵਿੱਚ ਕਾਲ, ਜਾਤ, ਖੇਤਰ ਜਾਂ ਧਰਮ ਦੇ ਅਧਾਰ ‘ਤੇ ਕੋਈ ਵਿਤਕਰਾ ਨਹੀਂ ਹੈ
ਜਦੋਂ ਲੋਕ ਸ਼ਰਧਾ ਨਾਲ ਇੱਕ ਹੀ ਮੰਤਰ ਦਾ ਸਮੂਹਿਕ ਜਾਪ ਕਰਦੇ ਹਨ, ਤਾਂ ਇਸ ਨਾਲ ਨਾ ਸਿਰਫ਼ ਵਿਅਕਤੀ, ਸਗੋਂ ਪੂਰੇ ਦੇਸ਼ ਅਤੇ ਵਿਸ਼ਵ ਦੀ ਵੀ ਭਲਾਈ ਹੁੰਦੀ ਹੈ
ਭਾਰਤ ਵਿਭਿੰਨ ਭਾਈਚਾਰਿਆਂ ਅਤੇ ਧਰਮਾਂ ਦਾ ਦੇਸ਼ ਹੈ, ਜਿੱਥੇ ਹਰ ਪਰੰਪਰਾ ਵਿੱਚ ਮੰਤਰਾਂ ਦੀ ਵਿਸ਼ੇਸ਼ ਮਹੱਤਤਾ ਅਤੇ ਅਧਿਆਤਮਿਕ ਸ਼ਕਤੀ ਦਾ ਵਰਣਨ ਮਿਲਦਾ ਹੈ
ਜਦੋਂ ਵਿਅਕਤੀ ਸ਼ਰਧਾ ਨਾਲ ਝੁਕਦਾ ਹੈ, ਉਦੋਂ ਤੋਂ ਹੀ ਉਸ ਦੇ ਹੰਕਾਰ ਦੇ ਪਿਘਲਣ ਦੀ ਸ਼ੁਰੂਆਤ ਹੋ ਜਾਂਦੀ ਹੈ
Posted On:
09 APR 2026 2:07PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 'ਵਿਸ਼ਵ ਨਵਕਾਰ ਮਹਾਮੰਤਰ ਦਿਵਸ' ਦੇ ਮੌਕੇ 'ਤੇ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ, ਅਜਿਹੇ ਸਮੇਂ ਵਿੱਚ ਇਸ ਸਥਾਨ ਤੋਂ ਸਮੁੱਚੇ ਵਿਸ਼ਵ ਦੀ ਭਲਾਈ ਲਈ ਨਵਕਾਰ ਮੰਤਰ ਦਾ ਸਮੂਹਿਕ ਜਾਪ ਕੀਤਾ ਜਾਣਾ ਅਤਿਅੰਤ ਸਾਰਥਕ ਅਤੇ ਪ੍ਰਾਸੰਗਿਕ ਹੈ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਭਿੰਨ ਭਾਈਚਾਰਿਆਂ ਅਤੇ ਧਰਮਾਂ ਦਾ ਦੇਸ਼ ਹੈ, ਜਿੱਥੇ ਹਰ ਪਰੰਪਰਾ ਵਿੱਚ ਮੰਤਰਾਂ ਦੀ ਵਿਸ਼ੇਸ਼ ਮਹੱਤਤਾ ਅਤੇ ਅਧਿਆਤਮਿਕ ਸ਼ਕਤੀ ਦਾ ਵਰਣਨ ਮਿਲਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੰਤਰ ਮਨੁੱਖੀ ਜੀਵਨ ਨੂੰ ਉੱਚ ਦਿਸ਼ਾ ਪ੍ਰਦਾਨ ਕਰਦੇ ਹਨ, ਸਾਡੀ ਚੇਤਨਾ ਨੂੰ ਜਾਗਰੁਕ ਕਰਦੇ ਹਨ ਅਤੇ ਸ਼ੁਭ ਸੰਕਲਪਾਂ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਸ਼ਰਧਾਪੂਰਵਕ ਇੱਕ ਹੀ ਮੰਤਰ ਦਾ ਸਮੂਹਿਕ ਜਾਪ ਕਰਦੇ ਹਨ, ਤਾਂ ਉਸ ਨਾਲ ਨਾ ਸਿਰਫ਼ ਵਿਅਕਤੀ, ਸਗੋਂ ਸਮੁੱਚੇ ਦੇਸ਼ ਅਤੇ ਵਿਸ਼ਵ ਦੀ ਵੀ ਭਲਾਈ ਹੁੰਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਗਿਆਨਵਾਨ ਰਿਸ਼ੀਆਂ ਨੇ ਪੀੜ੍ਹੀਆਂ ਤੋਂ ਅਣਥੱਕ ਤਪੱਸਿਆ ਕਰਕੇ, ਸਮੁੱਚੀ ਮਨੁੱਖਤਾ ਦੀ ਭਲਾਈ ਲਈ ਇਨ੍ਹਾਂ ਮੰਤਰਾਂ ਦੀ ਰਚਨਾ ਕੀਤੀ ਹੈ। ਸਾਨੂੰ ਇਨ੍ਹਾਂ ਨੂੰ ਸ਼ਰਧਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਆਚਰਣ ਵਿੱਚ ਵੀ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵਕਾਰ ਮੰਤਰ ਇੱਕ ਪੂਰਨ ਤੌਰ ‘ਤੇ ਨਿਰਾਕਾਰ, ਨਿਰਪੱਖ ਅਤੇ ਸਰਵਵਿਆਪੀ ਪ੍ਰਾਰਥਨਾ ਹੈ, ਜਿਸ ਵਿੱਚ ਕਾਲ, ਜਾਤ, ਖੇਤਰ ਜਾਂ ਧਰਮ ਦੇ ਅਧਾਰ ‘ਤੇ ਕੋਈ ਭੇਦਭਾਵ ਨਹੀਂ ਹੈ। ਅਜਿਹੀ ਸਮਾਵੇਸ਼ੀ ਅਤੇ ਸਰਵਵਿਆਪੀ ਪ੍ਰਾਰਥਨਾ ਦੁਨੀਆ ਵਿੱਚ ਬਹੁਤ ਦੁਰਲਭ ਮਿਲਦੀ ਹੈ (ਬਹੁਤ ਦੁਰਲਭ ਹੈ)।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਪ੍ਰਾਰਥਨਾ ਉਨ੍ਹਾਂ ਮਹਾਨ ਆਤਮਾਵਾਂ ਦੇ ਗੁਣਾਂ ਪ੍ਰਤੀ ਸ਼ਰਧਾ ਹੈ, ਜਿਨ੍ਹਾਂ ਨੇ ਆਪਣੇ ਕਰਮਾਂ ‘ਤੇ ਜਿੱਤ ਪ੍ਰਾਪਤ ਕਰਕੇ, ਆਤਮ-ਬੋਧ ਅਤੇ ਮੁਕਤੀ ਦਾ ਮਾਰਗ ਪੱਧਰਾ ਕੀਤਾ ਹੈ। ਇਸ ਪਵਿੱਤਰ ਮੰਤਰ ਵਿੱਚ, "ਨਮੋ" ਸ਼ਬਦ ਪੂਰਨ ਸਮਰਪਣ ਦਾ ਪ੍ਰਤੀਕ ਹੈ, ਜੋ ਸਾਧਕ ਨੂੰ ਹੰਕਾਰ ਨੂੰ ਤਿਆਗ ਕੇ ਆਤਮ-ਸ਼ੁੱਧਤਾ ਵੱਲ ਵਧਣ ਦਾ ਮਾਰਗਦਰਸ਼ਨ ਦਿੰਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸ਼ਰਧਾ ਨਾਲ ਝੁਕਦਾ ਹੈ, ਤਾਂ ਇਹ ਉਸਦੇ ਹੰਕਾਰ ਦੇ ਪਿਘਲਣ ਦੀ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਇੱਕ "ਅਰਿਹੰਤ" ਉਹ ਹੈ ਜੋ ਅੰਦਰੂਨੀ ਦੁਸ਼ਮਣਾਂ ("ਅਰਿ") ਨੂੰ ਨਸ਼ਟ (“ਹੰਤ’’) ਕਰਦਾ ਹੈ। ਇਹ ਦੁਸ਼ਮਣ ਉਹ ਅਸ਼ੁੱਧੀਆਂ ਜਾਂ ਵਿਕਾਰ ਹਨ ਜੋ ਸਰੀਰ, ਮਨ, ਭਾਵਨਾਵਾਂ, ਕੁਦਰਤ ਅਤੇ ਸੁਭਾਅ ਵਿੱਚ ਡੁੰਘਾਈ ਨਾਲ ਸ਼ਾਮਲ ਹੁੰਦੇ ਹਨ, ਅਤੇ ਜੋ ਮੁਕਤੀ (ਮੋਕਸ਼) ਦੀ ਪ੍ਰਾਪਤੀ ਵਿੱਚ ਰੁਕਾਵਟ ਪਾਉਂਦੇ ਹਨ। ਜੋ ਸਾਧਕ ਇਨ੍ਹਾਂ ਅੰਦਰੂਨੀ ਦੁਸ਼ਮਣਾਂ ‘ਤੇ ਜਿੱਤ ਹਾਸਲ ਕਰ ਲੈਂਦਾ ਹੈ, ਉਸੇ ਨੂੰ ਹੀ ‘ਅਰਿਹੰਤ’ ਕਿਹਾ ਜਾਂਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਿਰਫ ਗਿਆਨ ਦੀ ਪ੍ਰਾਪਤੀ, ਗੁੱਸਾ, ਮਾਣ, ਭਰਮ ਅਤੇ ਲੋਭ ‘ਤੇ ਪੂਰੀ ਤਰ੍ਹਾਂ ਜਿੱਤ ਅਤੇ ਜੈਨ ਸ਼ਾਸਤਰਾਂ ਵਿੱਚ ਵਰਣਿਨ 12 ਬ੍ਰਹਮ ਗੁਣਾਂ ਨਾਲ ਸੰਪੰਨ ਵਿਅਕਤੀ ਨੂੰ ‘ਅਰਿਹੰਤ’ ਮੰਨਿਆ ਗਿਆ ਹੈ, ਅਤੇ ਅਸੀਂ ਅਜਿਹੇ ਅਰਿਹੰਤਾਂ ਨੂੰ ਨਮਨ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇੱਥੇ ‘ਸਿਧਾਂਤਾਂ’ ਨੂੰ ਵੀ ਨਮਨ ਕੀਤਾ ਗਿਆ ਹੈ। ਜੋ ਆਤਮਾ ਪੂਰਨ ਤੌਰ ‘ਤੇ ਮੁਕਤ ਅਵਸਥਾ ਨੂੰ ਹਾਸਲ ਕਰ ਲੈਂਦੀ ਹੈ, ਉਸ ਨੂੰ ਸਿੱਧ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਅੱਠ ਕਰਮਾਂ ਦਾ ਅੰਤ ਕਰਕੇ ਜਨਮ-ਮੌਤ ਦੇ ਚੱਕਰ ਤੋਂ ਉੱਪਰ ਉੱਠ ਕੇ 8 ਸ਼ੁੱਧ ਗੁਣਾਂ ਨੂੰ ਹਾਸਲ ਕੀਤਾ ਹੈ, ਉਹ ਸਿੱਧ ਕਹਿਲਾਉਂਦੇ ਹਨ। ਅਸੀਂ ਅਜਿਹੇ ਅਣਗਿਣਤ ਸਿੱਧਾਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਤੋਂ ਅਸ਼ੀਰਵਾਦ ਦੀ ਕਾਮਨਾ ਕਰਦੇ ਹਾਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਥੇ ਆਚਾਰੀਆ ਨੂੰ ਵੀ ਨਮਨ ਕੀਤਾ ਜਾਂਦਾ ਹੈ, ਜੋ ਮਠਵਾਸੀ ਦੇ ਪ੍ਰਮੁੱਖ ਹੁੰਦੇ ਹਨ। ਅਨੁਸ਼ਾਸਨ ਦੀ ਸਥਾਪਨਾ, ਮਹਾਨ ਸਹੁੰਆਂ ਦੀ ਪਾਲਣਾ (great vows) ਅਤੇ ਸਾਰੇ ਸਾਧਕਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਾ ਆਚਾਰੀਆ ਦੀ ਪ੍ਰਮੁੱਖ ਜ਼ਿਮੇਵਾਰੀ ਹੁੰਦੀ ਹੈ। ਜਿਨ੍ਹਾਂ ਦੇ ਆਚਰਣ ਦੀ ਪਾਲਣਾ ਕਰਕੇ ਮੁਕਤੀ ਦਾ ਮਾਰਗ ਪ੍ਰਾਪਤ ਹੋਵੇਗਾ, ਉਹ ਹੀ ਆਚਾਰੀਆ ਕਹਿਲਾਉਂਦਾ ਹੈ। ਜੈਨ ਸ਼ਾਸਤਰਾਂ ਦੇ ਅਨੁਸਾਰ 36 ਗੁਣਾਂ ਨਾਲ ਸੰਪੰਨ ਵਿਅਕਤੀ ਨੂੰ ਆਚਾਰੀਆ ਅਹੁਦੇ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਉਪਾਧਿਆਏ, ਯਾਨੀ ਗੁਰੂ ਸੰਤਾਂ ਨੂੰ ਵੀ ਨਮਨ ਕੀਤਾ ਜਾਂਦਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਸ਼ਾਸਤਰਾਂ ਦਾ ਗਹਿਣ ਅਧਿਆਏ ਕਰਨਾ ਅਤੇ ਉਨ੍ਹਾਂ ਦੇ ਗਿਆਨ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਹੈ। ਨਿਰਧਾਰਿਤ 25 ਗੁਣਾਂ ਦੀ ਸਿੱਧੀ ਤੋਂ ਬਾਅਦ ਹੀ ਉਹ ਉਪਾਧਿਆਏ ਅਹੁਦੇ ਨੂੰ ਹਾਸਲ ਕਰਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਧੂ, ਤਪਸਵੀ ਅਤੇ ਸਾਧਕ ਉਹ ਹੁੰਦੇ ਹਨ, ਜੋ ਸੰਜਮ, ਤਿਆਗ, ਮਹਾਨ ਸਹੁੰ ਅਤੇ ਤਪ ਦਾ ਪਾਲਣ ਕਰਦੇ ਹੋਏ ਲੜੀਵਾਰ: ਆਪਣੇ ਅੰਦਰ 27 ਗੁਣਾਂ ਦਾ ਵਿਕਾਸ ਕਰਦੇ ਹਨ; ਅਜਿਹੇ ਗੁਣਾਂ ਨਾਲ ਸੰਪੰਨ ਵਿਅਕਤੀ ਨੂੰ ਸਾਧੂ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਤਰ ਪੰਜ ਪਰਮੇਸ਼ਠੀਆਂ ਨੂੰ ਨਮਨ ਕਰਨ ਦਾ ਪ੍ਰਤੀਕ ਹੈ। ਇਸ ਦੇ ਮੂਲ ਭਾਵ ਦੇ ਅਨੁਸਾਰ ਇਨ੍ਹਾਂ ਪੰਜ ਪਰਮੇਸ਼ਠੀਆਂ ਨੂੰ 2 ਪ੍ਰਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ‘ਦੇਵ’ ਦੀ ਹੈ, ਜਿਸ ਵਿੱਚ ਉਹ ਮਹਾਂਪੁਰਖ ਆਉਂਦੇ ਹਨ ਜੋ ਆਮ ਮਨੁੱਖਾ ਤੋਂ ਉੱਤੇ ਉੱਠ ਕੇ ਅਰਿਹੰਤ ਅਤੇ ਸਿੱਧ ਦੀ ਅਵਸਥਾ ਨੂੰ ਹਾਸਲ ਕਰ ਚੁੱਕੇ ਹਨ। ਦੂਜੀ ਸ਼੍ਰੇਣੀ ‘ਗੁਰੂ’ ਦੀ ਹੈ, ਜਿਸ ਵਿੱਚ ਆਚਾਰੀਆ, ਉਪਾਧਿਆਏ ਅਤੇ ਸਾਧੂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਸਾਰੇ ਪੰਜਾਂ ਤਰ੍ਹਾਂ ਦੇ ਮਹਾਨ ਵਿਅਕਤੀਆਂ ਨੂੰ ਨਮਨ ਕਰਕੇ ਉਨ੍ਹਾਂ ਦੇ ਗੁਣਾਂ ਨੂੰ ਆਤਮਸਾਧ ਕਰਨ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਹਾਸਲ ਕਰਨ ਦੀ ਭਾਵਨਾ ਹੀ ਨਵਕਾਰ ਮੰਤਰ ਦਾ ਮੂਲ ਸਿਧਾਂਤ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ 108 ਗੁਣਾਂ ਨੂੰ ਜਨਤਕ ਤੌਰ ‘ਤੇ ਨਮਨ ਕਰਦੇ ਹਨ, ਜੋ ਅਰਿਹੰਤ, ਸਿੱਧ, ਆਚਾਰੀਆ, ਉਪਾਧਿਆਏ ਅਤੇ ਸਾਧੂ ਵਿੱਚ ਨਿਹਿਤ ਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਗੁਣਾਂ ਨੂੰ ਇਕੱਠੇ ਯਾਦ ਕਰਨਾ ਅਤੇ ਵੰਦਨ ਕਰਨ ਦੇ ਯਤਨ ਬਹੁਤ ਘੱਟ ਸਮੇਂ ਵਿੱਚ ਕੀਤੇ ਜਾਂਦੇ ਹਨ। ਉਨ੍ਹਾਂ ਨੇ ਨੌਜਵਾਨਾਂ ਤੋਂ ਤਾਕੀਦ ਕੀਤੀ ਕਿ ਭਾਵੇ ਇਸ ਮੰਤਰ ਦਾ ਡੂੰਘਾ ਮਤਲਬ ਉਨ੍ਹਾਂ ਨੂੰ ਤੁਰੰਤ ਪੂਰੀ ਤਰ੍ਹਾਂ ਸਮਝ ਵਿੱਚ ਨਾ ਆਏ- ਜਿਸ ਦੀ ਡੂੰਘਾਈ ਨੂੰ ਕਿਸੇ ਆਚਾਰੀਆ, ਮੁਨੀ ਜਾਂ ਵਿਦਵਾਨ ਸੰਤ ਦੇ ਮਾਰਗਦਰਸ਼ਨ ਵਿੱਚ ਹੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ- ਫਿਰ ਵੀ ਇਸ ਦਾ ਅਭਿਆਸ ਕਦੇ ਨਾ ਛੱਡੋ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵਕਾਰ ਮੰਤਰ ਦੀ ਪਰੰਪਰਾ ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਹੈ, ਜਿਸ ਵਿੱਚ 24 ਤੀਰਥੰਕਰਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸ਼ੁਰੂਆਤ ਵਿੱਚ ਇਹ ਮੰਤਰ ਮੌਖਿਕ ਤੌਰ ‘ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਵਧ ਰਿਹਾ ਹੈ, ਉਸ ਤੋਂ ਬਾਅਦ ਪੁਰਾਤੱਤਵ ਰਾਹੀਂ ਅਤੇ ਬਾਅਦ ਵਿੱਚ ਵੱਖ-ਵੱਖ ਗ੍ਰੰਥਾਂ ਵਿੱਚ ਇਸ ਨੂੰ ਸਥਾਨ ਹਾਸਲ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਮੰਤਰ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੁਆਰਾ ਕੀਤਾ ਜਾ ਰਿਹਾ ਯਤਨ ਸ਼ਲਾਘਾਯੋਗ ਹੈ। ਇਹ ਯਤਨ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਬ੍ਰਹਮਤਾ ਅਤੇ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਵਿਸ਼ਵ ਨੂੰ ਸ਼ਾਂਤੀ ਦੀ ਜ਼ਰੂਰਤ ਹੈ, ਅਜਿਹੇ ਵਿੱਚ ਨਵਕਾਰ ਮੰਤਰ ਦਾ ਸਮੂਹਿਕ ਉੱਚਾਰਣ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ-ਨਾਲ ਮਨ ਦੇ ਵਿਕਾਰਾਂ ਨੂੰ ਸ਼ਾਂਤ ਕਰਨ ਵਿੱਚ ਵੀ ਸਹਾਇਕ ਹੋਵੇਗਾ। ਇਸ ਨਾਲ ਆਪਸੀ ਸਮਝ, ਸਦਭਾਵਨਾ ਅਤੇ ਇੱਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਵੀ ਹੁਲਾਰਾ ਮਿਲੇਗਾ।
*********
ਆਰਕੇ/ਪੀਆਰ/ਪੀਐੱਸ/ਏਕੇ
(Release ID: 2250801)
ਵਿਜ਼ੀਟਰ ਕਾਊਂਟਰ : 4