ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਯੋਜਨਾ, ਕੁਰੂਕਸ਼ੇਤਰ ਅਤੇ ਰੁਜ਼ਗਾਰ ਨਾਲ ਸਬੰਧਿਤ ਖ਼ਬਰਾਂ ਹੁਣ ਵੇਵਸ ਓਟੀਟੀ 'ਤੇ ਮੁਫ਼ਤ ਉਪਲਬਧ


ਪ੍ਰਕਾਸ਼ਨ ਵਿਭਾਗ ਨੇ ਇੰਡੀਆ ਈਅਰ ਬੁੱਕ ਸਮੇਤ 227 ਈ-ਕਿਤਾਬਾਂ ਮੁਫ਼ਤ ਉਪਲਬਧ ਕਰਵਾਈਆਂ

Posted On: 09 APR 2026 4:31PM by PIB Chandigarh

ਪ੍ਰਕਾਸ਼ਨ ਵਿਭਾਗ ਨੇ ਮਹੱਤਵਪੂਰਨ ਕਦਮ ਵਿੱਚ ਡਿਜੀਟਲ ਗਿਆਨ ਦੇ ਦਾਇਰੇ ਦਾ ਵਿਸਥਾਰ ਕਰਦੇ ਹੋਏ ਆਪਣੇ ਪ੍ਰਮੁੱਖ ਰਸਾਲਿਆਂ-ਯੋਜਨਾ, ਕੁਰੂਕਸ਼ੇਤਰ, ਆਜਕਲ ਅਤੇ ਬਾਲ ਭਾਰਤੀ ਦੇ ਨਾਲ ਹੀ ਹਫਤਾਵਾਰੀ ਰੁਜ਼ਗਾਰ ਸਮਾਚਾਰ ਪ੍ਰਸਾਰ ਭਾਰਤੀ ਦੇ ਵੇਵਸ ਓਟੀਟੀ (ਓਵਰ-ਦ-ਟੌਪ) ਪਲੈਟਫਾਰਮ 'ਤੇ ਮੁਫਤ ਉਪਲਬਧ ਕਰਵਾਇਆ ਹੈ। ਇਸ ਨਾਲ ਵਿਭਾਗ ਦੀ ਸਮ੍ਰਿੱਧ ਪੜ੍ਹਨ ਦੀ ਸਮੱਗਰੀ ਦੇਸ਼ ਭਰ ਦੇ ਪਾਠਕਾਂ ਤੱਕ ਪਹੁੰਚ ਰਹੀ ਹੈ।

ਪ੍ਰਕਾਸ਼ਨ ਵਿਭਾਗ ਦੀ ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਭਰ ਦੇ ਪਾਠਕਾਂ ਲਈ ਭਰੋਸੇਯੋਗ, ਜਾਣਕਾਰੀ ਭਰਪੂਰ ਅਤੇ ਸੱਭਿਆਚਾਰਕ ਤੌਰ 'ਤੇ ਸਮ੍ਰਿੱਧ ਪੜ੍ਹਨਯੋਗ ਸਮੱਗਰੀ ਨੂੰ ਅਸਾਨੀ ਨਾਲ ਪਹੁੰਚਯੋਗ ਬਣਾਉਣਾ ਹੈ। ਵਿਭਾਗ ਦੇ ਮਾਸਿਕ ਰਸਾਲੇ ਸਮਾਜਿਕ-ਆਰਥਿਕ ਮੁੱਦਿਆਂ, ਪੇਂਡੂ ਵਿਕਾਸ, ਸਾਹਿਤ ਅਤੇ ਬਾਲ ਸਿੱਖਿਆ ਦੇ ਡੂੰਘਾਈ ਨਾਲ ਵਿਸ਼ਲੇਸ਼ਣ ਲਈ ਪਾਠਕਾਂ ਵਿੱਚ ਬਹੁਤ ਮਸ਼ਹੂਰ ਹਨ, ਜਦੋਂ ਕਿ ਇੰਪਲੌਅਮੈਂਟ ਨਿਊਜ਼/ਰੁਜ਼ਗਾਰ ਸਮਾਚਾਰ ਨੌਕਰੀ ਦੇ ਮੌਕਿਆਂ, ਭਰਤੀ ਸੂਚਨਾਵਾਂ, ਕਰੀਅਰ ਮਾਰਗਦਰਸ਼ਨ ਅਤੇ ਹੁਨਰ ਵਿਕਾਸ ਬਾਰੇ ਭਰੋਸੇਯੋਗ ਅਤੇ ਨਵੀਨਤਮ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਅਤੇ ਇਹ ਰੁਜ਼ਗਾਰ ਦੇ ਇੱਛੂਕ ਵਿਅਕਤੀਆਂ ਲਈ ਮਹੱਤਵਪੂਰਨ ਸਰੋਤ ਹੈ।

ਇਨ੍ਹਾਂ ਰਸਾਲਿਆਂ ਤੋਂ ਇਲਾਵਾ, ਵੱਖ-ਵੱਖ ਵਿਸ਼ਿਆਂ 'ਤੇ ਈ-ਕਿਤਾਬਾਂ ਦਾ ਇੱਕ ਵਿਆਪਕ ਸੰਗ੍ਰਹਿ ਵੀ ਵੇਵਸ ਪਲੈਟਫਾਰਮ ‘ਤੇ ਮੁਫਤ ਉਪਲਬਧ ਕਰਵਾਇਆ ਗਿਆ ਹੈ। ਇਸ ਵਿੱਚ ਵੱਕਾਰੀ ਭਾਰਤ ਈਅਰ ਬੁੱਕ/‘ਭਾਰਤ ਵਰਸ਼ਪੁਸਤਿਕਾ’ ਵੀ ਸ਼ਾਮਲ ਹੈ, ਜੋ ਭਾਰਤੀ ਸ਼ਾਸਨ, ਅਰਥਵਿਵਸਥਾ ਅਤੇ ਵਿਕਾਸ ਪਹਿਲਕਦਮੀਆਂ ਦਾ ਅਧਿਕਾਰਤ ਅਤੇ ਵਿਸਤ੍ਰਿਤ ਵੇਰਵਾਂ ਦੇਣ ਵਾਲਾ ਪ੍ਰਮੁੱਖ ਸਲਾਨਾ ਰਸਾਲਾ ਹੈ। ਵੇਵਸ ਪਲੈਟਫਾਰਮ 'ਤੇ ਸਾਰੇ ਪਾਠਕਾਂ ਨੂੰ 227 ਈ-ਕਿਤਾਬਾਂ ਮੁਫਤ ਉਪਲਬਧ ਹਨ।

ਪ੍ਰਕਾਸ਼ਨ ਵਿਭਾਗ ਦੀ ਯੋਜਨਾ ਆਪਣੀਆਂ ਡਿਜੀਟਲ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਅਪ੍ਰੈਲ ਦੇ ਅੰਤ ਤੱਕ ਵੇਵਸ ਪਲੈਟਫਾਰਮ 'ਤੇ ਲਗਭਗ 300 ਵਾਧੂ ਈ-ਕਿਤਾਬਾਂ ਉਪਲਬਧ ਕਰਵਾਉਣ ਦੀ ਹੈ। ਇਹ ਪ੍ਰਕਾਸ਼ਨ ਮਾਮੂਲੀ ਕੀਮਤ 'ਤੇ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਕਿਫਾਇਤੀ ਦਰਾਂ ‘ਤੇ ਇਨ੍ਹਾਂ ਦੀ ਉਪਲਬਧਤਾ ਯਕੀਨੀ ਹੋਣ ਦੇ ਨਾਲ ਹੀ ਵਿਭਾਗ ਦੇ ਗਿਆਨ ਪ੍ਰਸਾਰ ਨੂੰ ਹੁਲਾਰਾ ਦੇਣ ਦੇ ਅਭਿਆਨ ਵੀ ਜਾਰੀ ਰਹਿਣ।

 ਪਾਠਕਾਂ ਦੀ ਸਹੂਲਤ ਅਤੇ ਅਸਾਨੀ ਲਈ, ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਛਪੀਆਂ ਕਿਤਾਬਾਂ ਵੇਵਸ ਪਲੈਟਫਾਰਮ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ। ਇਹ ਸਹੂਲਤ ਓਪਨ ਨੈੱਟਵਰਕ ਫੌਰ ਡਿਜੀਟਲ ਕੌਮਰਸ ਢਾਂਚੇ ਦੇ ਤਹਿਤ ਕਾਮਨ ਸਰਵਿਸ ਸੈਂਟਰ (CSC) ਰੂਰਲ ਈ-ਸਟੋਰ ਰਾਹੀਂ ਉਪਲਬਧ ਕਰਵਾਈ ਜਾ ਰਹੀ ਹੈ। ਇਸ ਨਾਲ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਸਮੇਤ ਦੇਸ਼ ਭਰ ਦੇ ਪਾਠਕਾਂ ਨੂੰ ਕਿਤਾਬਾਂ ਦੀਆਂ ਭੌਤਿਕ ਕਾਪੀਆਂ ਨਿਰਵਿਘਨ ਤੌਰ ‘ਤੇ ਉਪਲਬਧਤਾ ਹੋਣਗੀਆਂ। ਹੁਣ, 524 ਛਪੀਆਂ ਕਿਤਾਬਾਂ ਵਿਕਰੀ ਲਈ ਉਪਲਬਧ ਹਨ। 

ਪ੍ਰਕਾਸ਼ਨ ਵਿਭਾਗ ਦੀ ਇਹ ਪਹਿਲਕਦਮੀ ਪੜ੍ਹਨਯੋਗ ਸਮੱਗਰੀ ਦੀ ਪਹੁੰਚਯੋਗਤਾ ਵਧਾਉਣ ਅਤੇ ਲੋਕਾਂ ਦੇ ਡਿਜੀਟਲ ਸਮੱਗਰੀ ਪ੍ਰਤੀ ਰੁਝਾਨ ਦੇ ਅਨੁਸਾਰ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਕਿਤਾਬਾਂ ਦੀ ਮੁਫਤ ਡਿਜੀਟਲ ਪਹੁੰਚ, ਪਾਠਕਾਂ ਨੂੰ ਕਿਫਾਇਤੀ ਦਰਾਂ 'ਤੇ ਸਮੱਗਰੀ ਉਪਲਬਧ ਕਰਵਾਉਣ ਅਤੇ ਕਿਤਾਬਾਂ ਦੀ ਭੌਤਿਕ ਉਪਲਬਧਤਾ ਇਕੱਠੇ ਲਿਆ ਕੇ, ਵਿਭਾਗ ਦਾ ਉਦੇਸ਼ ਵਿਆਪਕ ਅਤੇ ਸਮਾਵੇਸ਼ੀ ਰੀਡਿੰਗ ਈਕੋਸਿਸਟਮ ਬਣਾਉਣਾ ਹੈ।

ਇਸ ਉਦੇਸ਼ ਨਾਲ ਲੋਕਾਂ ਨੂੰ ਵੇਵਸ ਓਟੀਟੀ ਪਲੈਟਫਾਰਮ 'ਤੇ ਉਪਲਬਧ ਰਸਾਲਿਆਂ ਅਤੇ ਈ-ਕਿਤਾਬਾਂ ਦੀ ਵਿਸ਼ਾਲ ਸ਼੍ਰੇਣੀ ਦਾ ਪਤਾ ਲਗਾਉਣਾ ਅਤੇ ਇਸ ਪਹਿਲਕਦਮੀ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

*****

ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ/ਬਲਜੀਤ ਸਿੰਘ


(Release ID: 2250797) ਵਿਜ਼ੀਟਰ ਕਾਊਂਟਰ : 8