ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਜੀਵਨ ਦੇ ਪਹਿਲੇ ਛੇ ਸਾਲਾਂ ਦੌਰਾਨ ਦਿਮਾਗ਼ੀ ਵਿਕਾਸ ਨੂੰ ਵੱਧ ਤੋਂ ਵੱਧ ਕਰਨ ਦੇ ਨਾਲ ਸਬੰਧਤ ਵਿਸ਼ੇ 'ਤੇ ਕੇਂਦ੍ਰਿਤ 8ਵਾਂ ਪੋਸ਼ਣ ਪਖਵਾੜਾ – 2026 ਦਾ ਕੱਲ੍ਹ ਰਾਸ਼ਟਰੀ ਪੱਧਰ 'ਤੇ ਉਦਘਾਟਨ ਹੋਵੇਗਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 9 ਅਪ੍ਰੈਲ ਤੋਂ 23 ਅਪ੍ਰੈਲ, 2026 ਤੱਕ 'ਪੋਸ਼ਣ ਪਖਵਾੜਾ' ਮਨਾਏਗਾ; ਇਹ ਦੇਸ਼ ਭਰ ਵਿੱਚ ਪੋਸ਼ਣ ਸਬੰਧੀ ਨਤੀਜਿਆਂ ਵਿੱਚ ਸੁਧਾਰ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ
प्रविष्टि तिथि:
08 APR 2026 10:16AM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 9 ਅਪ੍ਰੈਲ ਤੋਂ 23 ਅਪ੍ਰੈਲ, 2026 ਤੱਕ ਪੋਸ਼ਣ ਪਖਵਾੜੇ ਦੇ 8ਵੇਂ ਐਡੀਸ਼ਨ ਦਾ ਆਯੋਜਨ ਕਰੇਗਾ। ਇਹ ਦੇਸ਼ ਭਰ ਵਿੱਚ ਪੋਸ਼ਣ ਸਬੰਧੀ ਨਤੀਜਿਆਂ ਵਿੱਚ ਸੁਧਾਰ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਪੋਸ਼ਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ, "ਇੱਕ ਸਿਹਤਮੰਦ ਬੱਚਾ ਇੱਕ ਮਜ਼ਬੂਤ ਰਾਸ਼ਟਰ ਦੀ ਨੀਂਹ ਹੁੰਦਾ ਹੈ। ਪੋਸ਼ਣ ਅਭਿਆਨ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ ਹਰ ਮਾਂ ਅਤੇ ਬੱਚੇ ਲਈ ਸੰਪੂਰਨ ਪੋਸ਼ਣ ਯਕੀਨੀ ਬਣਾਉਣ ਦਾ ਇੱਕ ਜਨ ਅੰਦੋਲਨ ਹੈ।"
ਪੋਸ਼ਣ ਪਖਵਾੜਾ 2026 ਦਾ ਰਾਸ਼ਟਰੀ ਉਦਘਾਟਨ 9 ਅਪ੍ਰੈਲ, 2026 ਨੂੰ ਦੁਪਹਿਰ 3:00 ਵਜੇ ਤੋਂ 4:00 ਵਜੇ ਤੱਕ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਦੀ ਦੂਰ-ਦਰਸ਼ੀ ਅਗਵਾਈ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਅਤੇ ਮਹਿਲਾ ਅਤੇ ਬਾਲ ਵਿਕਾਸ ਸਕੱਤਰ ਸ਼੍ਰੀ ਅਨਿਲ ਮਲਿਕ ਦੀ ਮਾਣਯੋਗ ਮੌਜੂਦਗੀ ਵਿੱਚ ਹੋਵੇਗਾ।
ਪੋਸ਼ਣ ਪਖਵਾੜੇ 2026 ਦਾ ਵਿਸ਼ਾ - "ਜੀਵਨ ਦੇ ਪਹਿਲੇ ਛੇ ਸਾਲਾਂ ਵਿੱਚ ਦਿਮਾਗੀ ਵਿਕਾਸ ਨੂੰ ਵੱਧ ਤੋਂ ਵੱਧ ਕਰਨਾ" - ਇਸ ਤੱਥ ਨੂੰ ਮਾਨਤਾ ਦਿੰਦਾ ਹੈ ਕਿ ਮੁੱਢਲਾ ਬਚਪਨ - ਖਾਸ ਕਰਕੇ ਪਹਿਲੇ 1,000 ਦਿਨ - ਦਿਮਾਗੀ ਵਿਕਾਸ, ਸਰੀਰਕ ਵਿਕਾਸ ਅਤੇ ਸਮੁੱਚੀ ਸਿਹਤ ਲਈ ਮਹੱਤਵਪੂਰਨ ਹਨ। ਵਿਗਿਆਨਕ ਸਬੂਤ ਦੱਸਦੇ ਹਨ ਕਿ ਦਿਮਾਗੀ ਵਿਕਾਸ ਦਾ 85 ਪ੍ਰਤੀਸ਼ਤ ਤੋਂ ਵੱਧ ਵਿਕਾਸ ਛੇ ਸਾਲ ਦੀ ਉਮਰ ਤੱਕ ਹੋ ਜਾਂਦਾ ਹੈ, ਜੋ ਉੱਤਮ ਪੋਸ਼ਣ, ਸੰਵੇਦਨਸ਼ੀਲ ਦੇਖਭਾਲ ਅਤੇ ਮੁੱਢਲੀ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਇਸ ਸਾਲ ਦੇ ਵਿਸ਼ੇ ਤਹਿਤ ਪ੍ਰਮੁੱਖ ਧਿਆਨ ਦੇਣ ਵਾਲੇ ਖੇਤਰ ਇਸ ਤਰ੍ਹਾਂ ਹਨ:
-
ਮਾਤਾ ਅਤੇ ਬੱਚੇ ਦਾ ਪੋਸ਼ਣ - ਗਰਭ ਅਵਸਥਾ ਦੌਰਾਨ ਉੱਤਮ ਪੋਸ਼ਣ ਨੂੰ ਉਤਸ਼ਾਹਿਤ ਕਰਨਾ, ਸਿਰਫ਼ ਛਾਤੀ ਦਾ ਦੁੱਧ ਚੁੰਘਾਉਣਾ ਅਤੇ ਉਮਰ-ਮੁਤਾਬਕ ਪੂਰਕ ਖੁਰਾਕ ਦੇਣਾ ।
-
ਦਿਮਾਗ ਦੇ ਵਿਕਾਸ ਲਈ ਸ਼ੁਰੂਆਤੀ ਪ੍ਰੋਤਸਾਹਨ (0-3 ਸਾਲ) - ਪ੍ਰਤੀਕਿਰਿਆਸ਼ੀਲ ਦੇਖਭਾਲ ਅਤੇ ਮੁੱਢਲੀ ਸਿੱਖਿਆ ਦੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ।
-
ਸ਼ੁਰੂਆਤੀ ਸਾਲਾਂ ਵਿੱਚ ਖੇਡ-ਅਧਾਰਤ ਸਿੱਖਿਆ (3-6 ਸਾਲ) - ਸਮੁੱਚੇ ਵਿਕਾਸ ਅਤੇ ਸਕੂਲ ਜਾਣ ਦੀ ਤਿਆਰੀ ਵਿੱਚ ਸਹਿਯੋਗ ।
-
ਸਕ੍ਰੀਨ ਸਮਾਂ ਘਟਾਉਣ ਵਿੱਚ ਮਾਪਿਆਂ ਅਤੇ ਭਾਈਚਾਰੇ ਦੀ ਭੂਮਿਕਾ - ਸਿਹਤਮੰਦ ਆਦਤਾਂ ਅਤੇ ਸਰਗਰਮ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ।
5. ਭਾਈਚਾਰਕ ਭਾਗੀਦਾਰੀ ਰਾਹੀਂ ਆਂਗਣਵਾੜੀ ਕੇਂਦਰਾਂ ਨੂੰ ਮਜ਼ਬੂਤ ਕਰਨਾ - ਜਨਤਕ ਸ਼ਮੂਲੀਅਤ ਅਤੇ ਸੀਐੱਸਆਰ ਰਾਹੀਂ ਬੁਨਿਆਦੀ ਢਾਂਚੇ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਵਾਧਾ।
ਉਦਘਾਟਨੀ ਪ੍ਰੋਗਰਾਮ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਮੁੱਢਲਾ ਬਚਪਨ ਅਤੇ ਪੋਸ਼ਣ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਫਰੰਟਲਾਈਨ ਵਰਕਰਾਂ - ਖਾਸ ਕਰਕੇ ਆਂਗਣਵਾੜੀ ਵਰਕਰਾਂ ਦੇ ਯੋਗਦਾਨ ਦੀ ਜਾਣਕਾਰੀ ਦਿੱਤੀ ਜਾਵੇਗੀ ।
ਉਦਘਾਟਨ ਵਾਲੇ ਦਿਨ, ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਐੱਨਆਈਸੀ ਵੈੱਬਕਾਸਟ ਪਲੇਟਫਾਰਮ (https://webcast.gov.in/mwcd) ਅਤੇ ਮੰਤਰਾਲੇ ਦੇ ਯੂ-ਟਿਊਬ ਚੈਨਲ ਰਾਹੀਂ ਕੀਤਾ ਜਾਵੇਗਾ।
ਪਖਵਾੜੇ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਂਗਣਵਾੜੀ ਕੇਂਦਰਾਂ ਰਾਹੀਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗ, ਜਿਸ ਵਿੱਚ ਮਾਵਾਂ, ਦੇਖਭਾਲ ਕਰਨ ਵਾਲੇ, ਪਰਿਵਾਰਾਂ, ਭਾਈਚਾਰਕ ਸੰਗਠਨਾਂ ਅਤੇ ਸਥਾਨਕ ਸੰਸਥਾਵਾਂ ਭਾਗ ਲੈਣਗੀਆਂ। ਇਨ੍ਹਾਂ ਵਿੱਚ 'ਪੋਸ਼ਣ ਪੰਚਾਇਤਾਂ', ਜਾਗਰੂਕਤਾ ਸੈਸ਼ਨ, ਮੁੱਢਲੀਆਂ ਪ੍ਰੋਤਸਾਹਨ ਗਤੀਵਿਧੀਆਂ, ਖੇਡ-ਅਧਾਰਤ ਸਿਖਲਾਈ ਪਹਿਲਕਦਮੀਆਂ ਅਤੇ ਛੋਟੇ ਬੱਚਿਆਂ ਵਿੱਚ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਸਕ੍ਰੀਨ ਸਮੇਂ ਨੂੰ ਘਟਾਉਣ ਦੀਆਂ ਮੁਹਿੰਮਾਂ ਸ਼ਾਮਲ ਹੋਣਗੀਆਂ।
ਪੋਸ਼ਣ ਪਖਵਾੜਾ 2026 ਰਾਹੀਂ ਮੰਤਰਾਲੇ ਦਾ ਉਦੇਸ਼ ਇਸ ਗੱਲ 'ਤੇ ਜ਼ੋਰ ਦੇ ਕੇ ਜਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੈ ਕਿ ਪੋਸ਼ਣ, ਦੇਖਭਾਲ, ਮੁੱਢਲੀ ਸਿੱਖਿਆ ਅਤੇ ਭਾਈਚਾਰਕ ਭਾਗੀਦਾਰੀ ਸਮੂਹਿਕ ਤੌਰ 'ਤੇ ਇੱਕ ਸਿਹਤਮੰਦ, ਸਿੱਖਿਅਤ ਅਤੇ ਸਸ਼ਕਤ ਭਾਰਤ ਦੀ ਨੀਂਹ ਰੱਖਦੇ ਹਨ।
ਭਾਰਤ ਸਰਕਾਰ ਦੇ ਪੋਸ਼ਣ ਸਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਪ੍ਰਮੁੱਖ ਮਿਸ਼ਨ ਵਜੋਂ ਪੋਸ਼ਣ ਅਭਿਆਨ ਹੁਣ ਇੱਕ ਦੇਸ਼ ਵਿਆਪੀ ਜਨ ਅੰਦੋਲਨ ਵਿੱਚ ਬਦਲ ਗਿਆ ਹੈ, ਇਹ ਕੁਪੋਸ਼ਣ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਪੋਸ਼ਣ ਪਖਵਾੜਾ ਜ਼ਮੀਨੀ ਪੱਧਰ 'ਤੇ ਜਾਗਰੂਕਤਾ , ਵਿਵਹਾਰਕ ਤਬਦੀਲੀ ਭਾਈਚਾਰਕ ਏਕਤਾ ਨੂੰ ਉਤਸ਼ਾਹਿਤ ਕਰਨ ਨਾਲ ਜੁੜਿਆ ਇਸ ਅੰਦੋਲਨ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।
****
ਐੱਸਐੱਸ/ਪੀਸੀ
(रिलीज़ आईडी: 2250072)
आगंतुक पटल : 95
इस विज्ञप्ति को इन भाषाओं में पढ़ें:
Manipuri
,
Marathi
,
English
,
Urdu
,
हिन्दी
,
Bengali
,
Bengali-TR
,
Gujarati
,
Odia
,
Telugu
,
Kannada