ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਈ ਰਾਜਾਂ ਵਿੱਚ ਹੋਈ ਭਾਰੀ ਬਾਰਿਸ਼, ਗੜ੍ਹੇਮਾਰੀ ਦਾ ਲਿਆ ਨੋਟਿਸ


ਸ਼੍ਰੀ ਚੌਹਾਨ ਨੇ ਅਧਿਕਾਰੀਆਂ ਨੂੰ ਗੜ੍ਹੇਮਾਰੀ, ਭਾਰੀ ਬਾਰਿਸ਼ ਨਾਲ ਹੋਏ ਫਸਲ ਦੇ ਨੁਕਸਾਨ ਦੀ ਸਮੀਖਿਆ ਦਾ ਦਿੱਤਾ ਨਿਰਦੇਸ਼

ਕਿਸਾਨ ਭਰਾ-ਭੈਣ ਚਿੰਤਾ ਨਾ ਕਰਨ, ਮੁਸ਼ਕਿਲ ਦੇ ਇਸ ਸਮੇਂ ਵਿੱਚ ਮੋਦੀ ਸਰਕਾਰ ਕਿਸਾਨਾਂ ਦੇ ਨਾਲ: ਸ਼੍ਰੀ ਚੌਹਾਨ

प्रविष्टि तिथि: 05 APR 2026 12:15PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਈ ਰਾਜਾਂ ਵਿੱਚ ਹੋਈ ਭਾਰੀ ਬਾਰਿਸ਼, ਗੜ੍ਹੇਮਾਰੀ ਦਾ ਨੋਟਿਸ ਲਿਆ। ਸ਼੍ਰੀ ਚੌਹਾਨ ਨੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਗੜ੍ਹੇਮਾਰੀ, ਭਾਰੀ ਬਾਰਿਸ਼ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਸਮੀਖਿਆ ਕਰਨ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਬੰਧਿਤ ਰਾਜਾਂ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਣਕਾਰੀ ਇੱਕਠਾ ਕਰਨ। ਸ਼੍ਰੀ ਚੌਹਾਨ ਨੇ ਕਿਸਾਨ ਭਰਾਵਾਂ-ਭੈਣਾਂ ਨੂੰ ਭਰੋਸਾ ਦਿੱਤਾ ਕਿ ਕਿਸਾਨ ਭਰਾ-ਭੈਣ ਚਿੰਤਾ ਨਾ ਕਰਨ, ਮੁਸ਼ਕਿਲ ਦੇ ਇਸ ਸਮੇਂ ਵਿੱਚ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਹੈ।

ਸ਼੍ਰੀ ਚੌਹਾਨ ਅੱਜ ਸਬੰਧਿਤ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਗੜ੍ਹੇਮਾਰੀ ਅਤੇ ਭਾਰੀ ਬਾਰਿਸ਼ ਕਾਰਨ ਹੋਏ ਫਸਲਾਂ ਦੇ ਨੁਕਸਾਨ ਬਾਰੇ ਚਰਚਾ ਕਰਨਗੇ।

*****

ਆਰਸੀ/ਐੱਮਐੱਸ/ਐੱਮਕੇ/ਏਕੇ


(रिलीज़ आईडी: 2249322) आगंतुक पटल : 53
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Odia , Telugu , Kannada