ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਨ੍ਹਾਂ ਦੇ ‘ਸ਼ਹੀਦੀ ਦਿਵਸ’ ‘ਤੇ ਸ਼ਰਧਾਂਜਲੀ ਭੇਟ ਕੀਤੀ
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਭਾਰਤੀ ਸੁਤੰਤਰਤਾ ਅੰਦੋਲਨ ਦੇ ਅਜਿਹੇ ਯੁੱਗਪੁਰਸ਼ ਹੋਏ, ਜਿਨ੍ਹਾਂ ਨੇ ਆਪਣੇ ਵਿਚਾਰ ਅਤੇ ਵਿਵਹਾਰ, ਦੋਵਾਂ ਨਾਲ ਮਾਤ੍ਰਭੂਮੀ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ
ਉਨ੍ਹਾਂ ਦੀਆਂ ਗਾਥਾਵਾਂ ਹਰ ਕਿਸੇ ਦੇ ਦਿਲ ਨੂੰ ਦੇਸ਼ਭਗਤੀ ਦੀ ਡੂੰਘੀ ਭਾਵਨਾ ਨਾਲ ਭਰ ਦਿੰਦੀਆਂ ਹਨ
प्रविष्टि तिथि:
23 MAR 2026 11:56AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਨ੍ਹਾਂ ਦੇ ‘ਸ਼ਹੀਦੀ ਦਿਵਸ’ ‘ਤੇ ਸ਼ਰਧਾਂਜਲੀ ਭੇਟ ਕੀਤੀ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਭਾਰਤੀ ਸੁਤੰਤਰਤਾ ਅੰਦੋਲਨ ਦੇ ਅਜਿਹੇ ਯੁੱਗਪੁਰਸ਼ ਹੋਏ, ਜਿਨ੍ਹਾਂ ਨੇ ਆਪਣੇ ਵਿਚਾਰ ਅਤੇ ਵਿਵਹਾਰ, ਦੋਵਾਂ ਨਾਲ ਮਾਤ੍ਰਭੂਮੀ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਹਾਦਰ ਸਪੂਤਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਨੂੰ ਯਾਦ ਕਰਨਾ-ਜਿਨ੍ਹਾਂ ਨੇ ਆਪਣੀ ਮਾਤ੍ਰਭੂਮੀ ਦੀ ਸੁੰਤਤਰਤਾ ਲਈ ਸਵੈ-ਇੱਛਾ ਨਾਲ ਫਾਂਸੀ ਦਾ ਫੰਦਾ ਚੂੰਮਿਆ- ਹਰ ਕਿਸੇ ਦੇ ਦਿਲ ਨੂੰ ਦੇਸ਼ਭਗਤੀ ਦੀ ਡੂੰਘੀ ਭਾਵਨਾ ਨਾਲ ਭਰ ਦਿੰਦਾ ਹੈ।”
*****
ਆਰਕੇ / ਆਰਆਰ / ਪੀਐੱਸ
(रिलीज़ आईडी: 2244029)
आगंतुक पटल : 31