ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਐਡਟਰਸਟ ਸਮਿਟ (AdTrust Summit) 2026 ਵਿੱਚ ਮੁੱਖ ਭਾਸ਼ਣ ਦਿੱਤਾ, ਜ਼ਿੰਮੇਵਾਰੀਪੂਰਨ ਅਤੇ ਭਰੋਸੇਮੰਦ ਐਡਵਰਟਾਈਜ਼ਿੰਗ ਈਕੋਸਿਸਟਮ ਦਾ ਸੱਦਾ ਦਿੱਤਾ
ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਦਰਸ਼ਕਾਂ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਦੀ ਪ੍ਰਮਾਣਿਕਤਾ ਨੂੰ ਕਾਇਮ ਰੱਖਣ ਅਤੇ ਗੁੰਮਰਾਹਕੁੰਨ ਪ੍ਰਚਾਰਾਂ ਤੋਂ ਬਚਣ ਦੀ ਤਾਕੀਦ ਕੀਤੀ
ਇਸ਼ਤਿਹਾਰਬਾਜ਼ੀ ਵਿੱਚ ਜਾਗਰੂਕਤਾ ਅਤੇ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਐਡਟਰਸਟ ਸਮਿਟ 2026 ਵਿੱਚ ਐਡ ਲਾਅ ਕੰਪੋਡੀਅਮ ਲਾਂਚ ਕੀਤਾ ਗਿਆ
Posted On:
18 MAR 2026 4:22PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਅੱਜ ਮੁੰਬਈ ਵਿਖੇ ਆਯੋਜਿਤ ਐਡਟਰਸਟ ਸਮਿਟ 2026 ਵਿੱਚ ਮੁੱਖ ਭਾਸ਼ਣ ਦਿੱਤਾ। ਸ਼੍ਰੀ ਜਾਜੂ ਨੇ ਕਿਹਾ, "ਇਸ਼ਤਿਹਾਰਬਾਜ਼ੀ ਦਾ ਉਦੇਸ਼ ਸਿਰਫ਼ ਪਹੁੰਚ ਵਧਾਉਣਾ ਹੀ ਨਹੀਂ, ਸਗੋਂ ਵਿਸ਼ਵਾਸ ਪੈਦਾ ਕਰਨਾ ਹੋਣਾ ਚਾਹੀਦਾ ਹੈ।" ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਭਾਰਤ ਵਿੱਚ ਇੱਕ ਜ਼ਿੰਮੇਵਾਰੀਪੂਰਨ, ਪਾਰਦਰਸ਼ੀ ਅਤੇ ਭਰੋਸੇਯੋਗ ਐਡਵਰਟਾਈਜ਼ਿੰਗ ਈਕੋਸਿਸਟਮ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ, ਖਾਸ ਕਰਕੇ ਜਦੋਂ ਇਹ ਖੇਤਰ ਪੈਮਾਨੇ, ਜਟਿਲਤਾ ਅਤੇ ਪ੍ਰਭਾਵ ਵਿੱਚ ਨਿਰੰਤਰ ਵਧਦਾ ਰਿਹਾ ਹੈ। ਸ਼੍ਰੀ ਜਾਜੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਤਰ ਵਧਦੇ ਰਹਿਣਾ ਚਾਹੀਦਾ ਹੈ, ਪਰ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ, ਖਾਸ ਕਰਕੇ ਡਿਜੀਟਲ ਸਪੇਸ ਵਿੱਚ। ਉਨ੍ਹਾਂ ਅੱਗੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਦ੍ਰਿਸ਼ਟੀਕੋਣ ਵਿਸ਼ਵਾਸ ਬਣਾਉਣ, ਵਿਕਾਸ ਨੂੰ ਸਮਰਥਨ ਦੇਣ ਅਤੇ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਹੈ।

ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ (ASCI) ਦੁਆਰਾ ਆਯੋਜਿਤ ਕੀਤੇ ਗਏ ਐਡਟਰਸਟ ਸਮਿਟ 2026 ਦੇ ਪਹਿਲੇ ਐਡੀਸ਼ਨ ਵਿੱਚ ਐਡਵਰਟਾਈਜ਼ਿੰਗ, ਮੀਡੀਆ, ਟੈਕਨੋਲੋਜੀ ਅਤੇ ਸਰਕਾਰੀ ਖੇਤਰਾਂ ਦੇ ਪ੍ਰਤੀਨਿਧੀਆਂ ਨੂੰ ਜ਼ਿੰਮੇਵਾਰ ਇਸ਼ਤਿਹਾਰਬਾਜ਼ੀ ਨਾਲ ਸਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠਾ ਕੀਤਾ। ਚਰਚਾਵਾਂ ਵਿੱਚ ਉੱਭਰ ਰਹੇ ਰੁਝਾਨਾਂ, ਕਾਨੂੰਨੀ ਢਾਂਚਿਆਂ ਅਤੇ ਇਸ਼ਤਿਹਾਰਬਾਜ਼ੀ ਅਭਿਆਸਾਂ 'ਤੇ ਨਵੀਆਂ ਤਕਨਾਲੋਜੀਆਂ ਦੇ ਪ੍ਰਭਾਵ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਸਮਿਟ ਵਿੱਚ ਬੋਲਦੇ ਹੋਏ, ਸ਼੍ਰੀ ਜਾਜੂ ਨੇ ਨੋਟ ਕੀਤਾ ਕਿ ਇਸ਼ਤਿਹਾਰਬਾਜ਼ੀ ਸਿਰਫ ਇੱਕ ਵਪਾਰਕ ਗਤੀਵਿਧੀ ਤੋਂ ਵੱਧ ਹੈ ਜੋ ਕਿ ਬਜ਼ਾਰਾਂ ਨੂੰ ਆਕਾਰ ਦਿੰਦੀ ਹੈ, ਬ੍ਰਾਂਡ ਬਣਾਉਂਦੀ ਹੈ, ਖਪਤਕਾਰਾਂ ਨੂੰ ਜਾਣਕਾਰੀ ਦਿੰਦੀ ਹੈ, ਸੱਭਿਆਚਾਰ ਦਾ ਸੰਕੇਤ ਦਿੰਦੀ ਹੈ ਅਤੇ ਇੱਛਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਭਾਰਤ ਵਰਗੇ ਵੱਡੇ ਅਤੇ ਤੇਜ਼ੀ ਨਾਲ ਡਿਜੀਟਾਈਜ਼ ਹੋ ਰਹੇ ਦੇਸ਼ ਵਿੱਚ, ਇਸ਼ਤਿਹਾਰਬਾਜ਼ੀ ਨਵੀਨਤਾ, ਆਰਥਿਕ ਗਤੀਵਿਧੀ, ਸਮੱਗਰੀ ਸਿਰਜਣਾ ਅਤੇ ਸ਼ਮੂਲੀਅਤ ਦਾ ਇੱਕ ਮਹੱਤਵਪੂਰਨ ਚਾਲਕ ਬਣ ਗਈ ਹੈ। ਡਿਜੀਟਲ ਪਲੈਟਫਾਰਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਬ੍ਰਾਂਡਾਂ, ਸਟਾਰਟਅੱਪਸ, ਸਥਾਨਕ ਕਾਰੋਬਾਰਾਂ ਅਤੇ ਸਿਰਜਣਹਾਰਾਂ ਨੂੰ ਵਿਆਪਕ ਪੱਧਰ 'ਤੇ ਦਰਸ਼ਕਾਂ ਤੱਕ ਪਹੁੰਚਣ ਦੇ ਸਮਰੱਥ ਬਣਾਉਂਦੇ ਹਨ, ਜਿਸ ਨਾਲ ਪ੍ਰਵੇਸ਼ ਰੁਕਾਵਟਾਂ ਨੂੰ ਘੱਟ ਹੁੰਦੀਆਂ ਹਨ ਅਤੇ ਭਾਗੀਦਾਰੀ ਵਧਦੀ ਹੈ।
ਇਸ ਦੇ ਨਾਲ ਹੀ, ਸ਼੍ਰੀ ਜਾਜੂ ਨੇ ਡਿਜੀਟਲ ਇਸ਼ਤਿਹਾਰਬਾਜ਼ੀ ਨਾਲ ਜੁੜੇ ਜੋਖਮਾਂ ਬਾਰੇ ਵੀ ਸਾਵਧਾਨ ਕੀਤਾ, ਜਿਸ ਵਿੱਚ ਵਿੱਤੀ ਘੁਟਾਲੇ, ਗੁੰਮਰਾਹਕੁੰਨ ਨਿਵੇਸ਼ ਪ੍ਰਚਾਰ ਅਤੇ ਧੋਖਾਧੜੀ ਵਾਲੀਆਂ ਨੌਕਰੀਆਂ ਦੇ ਪ੍ਰਸਤਾਵ ਸ਼ਾਮਲ ਹਨ, ਜੋ ਅਕਸਰ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰਕ ਭਾਸ਼ਣ, ਪ੍ਰਗਟਾਵੇ ਦੀ ਆਜ਼ਾਦੀ ਦਾ ਹਿੱਸਾ ਹੈ, ਗੁੰਮਰਾਹਕੁੰਨ ਅਤੇ ਧੋਖਾਧੜੀ ਵਾਲੇ ਇਸ਼ਤਿਹਾਰ ਨਿਯੰਤ੍ਰਿਤ ਕੀਤੇ ਜਾ ਸਕਦੇ ਹਨ ਅਤੇ ਕੀਤੇ ਜਾਣੇ ਚਾਹੀਦੇ ਹਨ।
ਸਮਿਟ ਵਿੱਚ ਹੋਏ ਮੁੱਖ ਵਿਚਾਰ-ਵਟਾਂਦਰੇ ਵਿੱਚ ਇਸ਼ਤਿਹਾਰਬਾਜ਼ੀ ਵਿੱਚ ਏਆਈ ਦੀ ਭੂਮਿਕਾ, ਡੀਪਫੇਕਸ, ਡਾਰਕ ਪੈਟਰਨ ਅਤੇ ਐਂਟੀ-ਇਨਫਲੂਐਂਸਰ ਮਾਰਕੀਟਿੰਗ ਦਾ ਵਧਦਾ ਰੁਝਾਨ ਵਰਗੇ ਮੁੱਦੇ ਸ਼ਾਮਲ ਸਨ। ਸ਼੍ਰੀ ਜਾਜੂ ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਪਹੁੰਚ ਦੇ ਨਾਲ-ਨਾਲ ਭਰੋਸੇਯੋਗਤਾ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ ਅਤੇ ਸਿਰਜਣਹਾਰਾਂ ਅਤੇ ਇਨਫਲੂਐਂਸਰਾਂ ਨੂੰ ਪ੍ਰਮਾਣਿਕਤਾ ਬਣਾਈ ਰੱਖ ਕੇ ਅਤੇ ਗੁੰਮਰਾਹਕੁੰਨ ਪ੍ਰਚਾਰਾਂ ਤੋਂ ਬਚ ਕੇ ਦਰਸ਼ਕਾਂ ਦੇ ਵਿਸ਼ਵਾਸ ਦੀ ਰੱਖਿਆ ਕਰਨ ਦੀ ਅਪੀਲ ਕੀਤੀ।
ਸ਼੍ਰੀ ਜਾਜੂ ਨੇ ਜ਼ਿੰਮੇਵਾਰ ਇਸ਼ਤਿਹਾਰਬਾਜ਼ੀ ਲਈ ਪੰਜ ਮੁੱਖ ਸਿਧਾਂਤਾਂ ਦੀ ਰੂਪਰੇਖਾ ਦੱਸੀ, ਜੋ ਕਿ ਇਸ ਪ੍ਰਕਾਰ ਹਨ:
i) ਸਾਰੇ ਸੰਚਾਰਾਂ ਵਿੱਚ ਸੱਚਾਈ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ, ii) ਇਸ਼ਤਿਹਾਰਾਂ, ਸਪਾਂਸਰਸ਼ਿਪਾਂ ਅਤੇ ਪ੍ਰਚਾਰ ਸਬੰਧਾਂ ਦੀ ਪਛਾਣ ਕਰਨ ਵਿੱਚ ਪਾਰਦਰਸ਼ਿਤਾ ਲਾਜ਼ਮੀ ਹੈ, iii) ਸਾਰੀ ਸਮੱਗਰੀ ਦੇ ਡਿਜ਼ਾਈਨ ਅਤੇ ਵੰਡ ਵਿੱਚ ਜ਼ਿੰਮੇਵਾਰੀ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ, iv) ਕਮਜ਼ੋਰ ਸਮੂਹਾਂ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, v) ਜਵਾਬਦੇਹੀ ਦੇ ਨਾਲ ਨਵੀਨਤਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਕਨੀਕੀ ਅਤੇ ਰਚਨਾਤਮਕ ਤਰੱਕੀ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਬਜਾਏ ਮਜ਼ਬੂਤ ਕਰੇ।
ਸ਼੍ਰੀ ਜਾਜੂ ਨੇ ਸਮਿਟ ਦੌਰਾਨ ਸੁਸ਼੍ਰੀ ਮਨੀਸ਼ਾ ਕਪੂਰ, ਸੈਕਟਰੀ ਜਨਰਲ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਏਐੱਸਸੀਆਈ, ਸ਼੍ਰੀ ਸੈਮ ਬਲਸਾਰਾ ਚੇਅਰਮੈਨ, Madison, ਸ਼੍ਰੀ ਸੁਧਾਂਸ਼ੂ ਵਤਸ, ਚੇਅਰਮੈਨ, ਏਐੱਸਸੀਆਈ ਅਤੇ ਐੱਮਡੀ ਪਿਡੀਲਾਈਟ ਇੰਡਸਟਰੀਜ਼, ਸ਼੍ਰੀ ਪ੍ਰਵੀਨ ਤ੍ਰਿਪਾਠੀ ਬੋਰਡ ਮੈਂਬਰ, ਏਐੱਸਸੀਆਈ ਅਤੇ ਸ਼੍ਰੀ ਈਸ਼ਾਨ ਜੌਹਰੀ ਅਤੇ ਸੁਸ਼੍ਰੀ ਤਨੁ ਬੈਨਰਜੀ ਪਾਰਟਨਰ, ਖੈਤਾਨ ਐਂਡ ਕੰਪਨੀ ਨਾਲ ਐਡ ਲਾਅ ਕੰਪੋਡੀਅਮ ਲਾਂਚ ਕੀਤਾ। ਇਹ ਉਦਯੋਗ ਜਗਤ ਵਿੱਚ ਵਧੇਰੇ ਜਾਗਰੂਕਤਾ, ਸੂਝ-ਬੂਝ ਅਤੇ ਪਾਲਣਾ ਨੂੰ ਉਤਸ਼ਾਹਿਤ ਕਰਨ ਲਈ ਡਿਜ਼ਾਈਨ ਕੀਤੇ ਗਏ ਐਡਵਰਟਾਈਜ਼ਿੰਗ ਲਾਅਜ ਅਤੇ ਰੈਗੂਲੇਸ਼ਨਜ਼ ‘ਤੇ ਇੱਕ ਪ੍ਰੈਕਟੀਕਲ ਗਾਈਡ ਵਜੋਂ ਕੰਮ ਕਰੇਗਾ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਇਸ਼ਤਿਹਾਰ ਉਦਯੋਗ ਦੇ ਹਿਤਧਾਰਕਾਂ ਨਾਲ ਇੱਕ ਮੀਟਿੰਗ ਵੀ ਕੀਤੀ, ਜਿਸ ਵਿੱਚ ASCI ਦੀ ਅਗਵਾਈ, ਮਾਰਕਿਟਰਸ, ਡਿਜੀਟਲ ਪਲੈਟਫਾਰਮ ਅਤੇ ਕਾਨੂੰਨੀ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ।
***************
ਪੀਆਈਬੀ ਮੁੰਬਈ| ਜੈਦੇਵੀ ਸਵਾਮੀ ਪੁਜਾਰੀ /ਸ੍ਰੀਯਾਂਕਾ ਚੈਟਰਜੀ/ਰੋਬਿਨ ਸਿੰਘ/ਪ੍ਰੀਤੀ ਮਲੰਦਕਰ/ਏਕੇ
(Release ID: 2242248)
ਵਿਜ਼ੀਟਰ ਕਾਊਂਟਰ : 6
Read this release in:
Malayalam
,
Khasi
,
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Telugu
,
Kannada