ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ 6969.04 ਕਰੋੜ ਰੁਪਏ ਦੀ ਲਾਗਤ ਨਾਲ ਹਾਈਬ੍ਰਿਡ ਐਨੂਇਟੀ ਮੋਡ 'ਤੇ ਬਾਰਾਬੰਕੀ ਤੋਂ ਬਹਿਰਾਈਚ ਤੱਕ (101.515 ਕਿਲੋਮੀਟਰ) ਦੀ 4-ਲੇਨ ਐਕਸੈੱਸ –ਕੰਟਰੋਲਡ ਨੈਸ਼ਨਲ ਹਾਈਵੇਅ -927 ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ

प्रविष्टि तिथि: 18 MAR 2026 4:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 6969.04 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਪ੍ਰਦੇਸ਼ ਵਿੱਚ ਬਾਰਾਬੰਕੀ ਤੋਂ ਬਹਿਰਾਈਚ (101.515 ਕਿਲੋਮੀਟਰ) ਤੱਕ 4-ਲੇਨ ਐਕਸੈੱਸ-ਕੰਟਰੋਲਡ ਨੈਸ਼ਨਲ ਹਾਈਵੇਅ-927 ਦੇ ਨਿਰਮਾਣ ਨੂੰ ਹਾਈਬ੍ਰਿਡ ਐਨੂਇਟੀ ਮੋਡ (HAM) 'ਤੇ ਮਨਜ਼ੂਰੀ ਦੇ ਦਿੱਤੀ ਹੈ।

ਉੱਤਰ ਪ੍ਰਦੇਸ਼ ਵਿੱਚ NH-927 ਦੇ ਬਾਰਾਬੰਕੀ-ਬਹਿਰਾਈਚ ਸੈਕਸ਼ਨ ਦੇ ਪ੍ਰਸਤਾਵਿਤ ਅਪਗ੍ਰੇਡੇਸ਼ਨ ਨਾਲ ਬਾਰਾਬੰਕੀ ਅਤੇ ਬਹਿਰਾਈਚ ਜ਼ਿਲ੍ਹਿਆਂ ਦੇ ਸ਼ਹਿਰੀ ਖੇਤਰਾਂ ਵਿੱਚ ਗੰਭੀਰ ਜਿਓਮੈਟ੍ਰਿਕ ਕਮੀਆਂ, ਤਿੱਖੇ ਮੋੜਾਂ ਅਤੇ ਭੀੜ-ਭੜੱਕੇ ਦੀ ਸਮੱਸਿਆ ਦੂਰ ਹੋਵੇਗੀ। ਨਿਰੰਤਰ ਸੇਵਾ ਸੜਕਾਂ ਦੇ ਨਾਲ ਇੱਕ ਨਿਯੰਤ੍ਰਿਤ ਪਹੁੰਚ ਵਾਲੇ 4-ਲੇਨ ਹਾਈਵੇਅ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਮੁੱਖ ਰਿਹਾਇਸ਼ੀ ਖੇਤਰਾਂ ਨੂੰ ਬਾਈਪਾਸ ਪ੍ਰਦਾਨ ਕਰੇਗਾ, ਔਸਤ ਯਾਤਰਾ ਗਤੀ ਵਧਾਏਗਾ, ਯਾਤਰਾ ਦੇ ਸਮੇਂ ਵਿੱਚ ਲਗਭਗ ਇੱਕ ਘੰਟੇ ਦੀ ਕਮੀ ਆਵੇਗੀ, ਅਤੇ ਸਮੁੱਚੀ ਸੜਕ ਸੁਰੱਖਿਆ, ਈਂਧਣ ਕੁਸ਼ਲਤਾ ਅਤੇ ਵਾਹਨ ਸੰਚਾਲਨ ਲਾਗਤ ਵਿੱਚ ਸੁਧਾਰ ਕਰੇਗਾ। ਇਸ ਨਾਲ ਖੇਤਰੀ ਗਤੀਸ਼ੀਲਤਾ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ।

ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਵਿੱਚ ਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕ ਨੋਡਸ ਨੂੰ ਸਹਿਜ ਸੰਪਰਕ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਅੱਪਗ੍ਰੇਡ ਕੀਤੇ ਗਏ ਕੌਰੀਡੋਰ 03 ਆਰਥਿਕ ਨੋਡਸ, 02 ਸਮਾਜਿਕ ਨੋਡਸ ਅਤੇ 12 ਲੌਜਿਸਟਿਕ ਨੋਡਸ ਨਾਲ ਜੁੜ ਕੇ ਇਹ ਆਵਾਜਾਈ ਦੇ ਵੱਖ-ਵੱਖ ਸਾਧਨਾਂ ਦੇ ਸਹਿਜ ਤਾਲਮੇਲ ਅਤੇ ਏਕੀਕਰਣ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਰੂਪ ਰੁਪਈਡੀਹਾ (Rupaidiha) ਲੈਂਡ ਪੋਰਟ ਅਤੇ ਏਅਰਪੋਰਟਸ ਨਾਲ ਵਧੀ ਹੋਈ ਮਲਟੀ-ਮਾਡਲ ਟ੍ਰਾਂਸਪੋਰਟ ਕਨੈਕਟੀਵਿਟੀ ਅਤੇ ਪੂਰੇ ਖੇਤਰ ਵਿੱਚ ਮਾਲ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਨੂੰ ਸੁਵਿਧਾ ਮਿਲੇਗੀ। ਪ੍ਰੋਜੈਕਟ ਪੂਰਾ ਹੋਣ 'ਤੇ, ਇਹ ਰਣਨੀਤਕ ਤੌਰ 'ਤੇ ਨੇਪਾਲਗੰਜ ਸਰਹੱਦ ਰਾਹੀਂ ਭਾਰਤ ਅਤੇ ਨੇਪਾਲ ਦੇ ਦਰਮਿਆਨ ਇੱਕ ਮਹੱਤਵਪੂਰਨ ਸਰਹੱਦ ਪਾਰ ਵਪਾਰ ਅਤੇ ਆਵਾਜਾਈ ਕੌਰੀਡੋਰ ਸਥਾਪਿਤ ਕਰੇਗਾ, ਜਿਸ ਨਾਲ ਰੁਪਈਡੀਹਾ ਲੈਂਡ ਪੋਰਟ ਤੱਕ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਇਹ ਸੜਕ ਬਹਿਰਾਈਚ ਜ਼ਿਲ੍ਹਾ ਅਤੇ ਸ਼੍ਰਾਵਸਤੀ ਜ਼ਿਲ੍ਹੇ ਵਰਗੇ ਦੂਰ-ਦੁਰਾਡੇ ਜ਼ਿਲ੍ਹਿਆਂ ਨੂੰ ਵੀ ਜੋੜੇਗੀ, ਪ੍ਰਧਾਨ ਮੰਤਰੀ ਗਤੀ ਸ਼ਕਤੀ ਆਰਥਿਕ ਅਤੇ ਲੌਜਿਸਟਿਕ ਨੋਡਸ ਦੇ ਨਾਲ ਸੰਪਰਕ ਪ੍ਰਦਾਨ ਕਰੇਗੀ ਅਤੇ ਖੇਤੀਬਾੜੀ-ਵਪਾਰ, ਟੂਰਿਜ਼ਮ, ਸਰਹੱਦ ਪਾਰ ਵਪਾਰ ਅਤੇ ਖੇਤਰੀ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ।

ਕੌਰੀਡੋਰ ਦਾ ਮੈਪ

 

ਪ੍ਰੋਜੈਕਟ ਦੇ ਵੇਰਵੇ :

ਵਿਸ਼ੇਸ਼ਤਾ

ਵੇਰਵੇ

ਪ੍ਰੋਜੈਕਟ ਦਾ ਨਾਮ 

ਬਾਰਾਬੰਕੀ ਤੋਂ ਬਹਿਰਾਈਚ ਤੱਕ ਫੋਰ ਲੇਨ ਵਾਲਾ ਐਕਸੈੱਸ- ਕੰਟਰੋਲਡ ਨੈਸ਼ਨਲ ਹਾਈਵੇਅ-927

ਕੌਰੀਡੋਰ

ਲਖਨਊ – ਰੁਪਈਡੀਹਾ  (Rupaidiha)

ਲੰਬਾਈ (ਕਿਲੋਮੀਟਰ)

101.515

ਕੁੱਲ ਸਿਵਿਲ ਲਾਗਤ (ਕਰੋੜ ਰੁਪਏ ਵਿੱਚ)

3485.49

ਭੂਮੀ ਅਧਿਗ੍ਰਹਿਣ ਲਾਗਤ (ਕਰੋੜ ਰੁਪਏ ਵਿੱਚ)

1574.85

ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ ਵਿੱਚ)

6969.04

ਮੋਡ

ਹਾਈਬ੍ਰਿਡ ਐਨੂਇਟੀ ਮੋਡ

ਬਾਈਪਾਸ

48.28 ਕਿਲੋਮੀਟਰ

ਮੁੱਖ ਸੜਕਾਂ ਦਾ ਜੁੜਾਅ

ਨੈਸ਼ਨਲ ਹਾਈਵੇਅ 27, 330ਬੀ ਅਤੇ 730

ਸਟੇਟ ਹਾਈਵੇਅ 13 ਅਤੇ 30ਬੀ

ਆਰਥਿਕ/ ਸਮਾਜਿਕ/ ਟ੍ਰਾਂਸਪੋਰਟ ਨੋਡਸ ਕਨੈਕਟੀਵਿਟੀ

ਏਅਰਪੋਰਟਸ : ਲ਼ਖਨਊ ਅਤੇ ਸ਼੍ਰਾਵਸਤੀ

ਰੇਲਵੇ ਸਟੇਸ਼ਨ : ਬਾਰਾਬੰਕੀ, ਰਸੌਲੀ, ਜੰਗੀਰਾਬਾਦ, ਰਫੀਨਗਰ, ਬਿੰਦੌਰਾ, ਬੁਢਵਲ, ਚੌਕਾਘਾਟ, ਘਾਘਰਾਘਾਟ, ਜਰਵਲ ਅਤੇ ਬਹਿਰਾਈਚ

ਲੈਂਡ ਪੋਰਟ : ਰੂਪੈਦੀਹਾ  

ਆਰਥਿਕ ਕੇਂਦਰ: 01 ਵਿਸ਼ੇਸ਼ ਆਰਥਿਕ ਖੇਤਰ ਅਤੇ 02 ਮੈਗਾ ਫੂਡ ਪਾਰਕ

ਸਮਾਜਿਕ ਕੇਂਦਰ : 02 ਖਾਹਿਸ਼ੀ ਜ਼ਿਲ੍ਹੇ

ਪ੍ਰਮੁੱਖ ਸ਼ਹਿਰ/ਕਸਬਿਆਂ ਦਾ ਜੁੜਾਅ

ਬਾਰਾਬੰਕੀ, ਰਾਮਨਗਰ, ਜਰਵਲ, ਕੈਸਰਗੰਜ, ਕੁੰਡਾਸਰ, ਫਖਰਪੁਰ ਅਤੇ ਬਹਿਰਾਈਚ

ਰੁਜ਼ਗਾਰ ਸਿਰਜਣ ਸਮਰੱਥਾ

36.54 ਲੱਖ ਮਨੁੱਖੀ-ਦਿਨ (ਪ੍ਰਤੱਖ) ਅਤੇ 43.04 ਲੱਖ ਮਨੁੱਖੀ-ਦਿਨ (ਅਪ੍ਰਤੱਖ)

ਵਿੱਤੀ ਵਰ੍ਹੇ 28 ਵਿੱਚ 

ਸਲਾਨਾ ਔਸਤਨ ਪ੍ਰਤੀਦਿਨ ਆਵਾਜਾਈ

ਅਨੁਮਾਨਿਤ ਯਾਤਰਾ ਕਾਰ ਯੂਨਿਟ 28,557 (ਪੈਕੇਜ-1) ਅਤੇ 21,270 (ਪੈਕੇਜ-2) ਹਨ।

 

 

****

ਐੱਮਜੇਪੀਐੱਸ/ਏਕੇ


(रिलीज़ आईडी: 2242204) आगंतुक पटल : 33
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Assamese , Manipuri , Gujarati , Odia , Tamil , Telugu , Kannada , Malayalam