ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਬਜਟ ਤੋਂ ਬਾਅਦ ਵੈਬੀਨਾਰ ਸਕੂਲਾਂ ਅਤੇ ਕਾਲਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ ਸਥਾਪਿਤ ਕਰਨ ਦੇ ਰੋਡਮੈਪ ਨੂੰ ਉਜਾਗਰ ਕਰਦਾ ਹੈ
ਪ੍ਰਧਾਨ ਮੰਤਰੀ ਨੇ ਭਾਰਤ ਦੀ ਨਵੀਨਤਾ-ਸੰਚਾਲਿਤ ਅਰਥਵਿਵਸਥਾ ਦੇ ਪ੍ਰਮੁੱਖ ਥੰਮ੍ਹ ਵਜੋਂ ਏਵੀਜੀਸੀ ਖੇਤਰ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ; ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਾਗਰਿਕਾਂ ਨੂੰ ਲੋਕਤੰਤਰੀ ਪਲੈਟਫਾਰਮ ਪ੍ਰਦਾਨ ਕਰਨ ਵਿੱਚ ਸਿਰਜਣਾਤਮਕ ਅਰਥਵਿਵਸਥਾ ਦੇ ਮਹੱਤਵ ‘ਤੇ ਜ਼ੋਰ ਦਿੱਤਾ
Posted On:
10 MAR 2026 3:20PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ 9 ਮਾਰਚ 2026 ਨੂੰ “ਸਬਕਾ ਸਾਥ, ਸਬਕਾ ਵਿਕਾਸ-ਜਨਤਾ ਦੀਆਂ ਉਮੀਦਾਂ ਦੀ ਪੂਰਤੀ: ਸਿੱਖਿਆ, ਕੌਸ਼ਲ ਅਤੇ ਯੂਨੀਵਰਸਿਟੀ ਟਾਊਨਸ਼ਿਪ” ਸਿਰਲੇਖ ਬਜਟ ਤੋਂ ਬਾਅਦ ਵੈਬੀਨਾਰ ਦੇ ਤਹਿਤ “ਸਕੂਲਾਂ ਅਤੇ ਕਾਲਜਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ” ‘ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਕੇਂਦਰੀ ਬਜਟ 2026-27 ਵਿੱਚ ਘੋਸ਼ਿਤ 15,000 ਸੈਕੰਡਰੀ ਸਕੂਲਾਂ ਅਤੇ 500 ਉੱਚ ਵਿਦਿਅਕ ਸੰਸਥਾਨਾਂ ਵਿੱਚ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ (ਸੀਸੀਐੱਲ) ਦੀ ਸਥਾਪਨਾ ਲਈ ਲਾਗੂਕਰਨ ਰੋਡਮੈਪ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਵੈਬੀਨਾਰ ਸੀਰੀਜ਼ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ, ਜਿਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨਵੀਨਤਾ-ਸੰਚਾਲਿਤ ਅਰਥਵਿਵਸਥਾ ਵੱਲ ਆਪਣੇ ਬਦਲਾਅ ਦੇ ਹਿੱਸੇ ਦੇ ਰੂਪ ਵਿੱਚ ਐਨੀਮੇਸ਼ਨ, ਵਿਜ਼ੂਅਲ, ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਸੈਕਟਰ ਨੂੰ ਸਰਗਰਮ ਤੌਰ ‘ਤੇ ਹੁਲਾਰਾ ਦੇ ਰਿਹਾ ਹੈ। ਉਨ੍ਹਾਂ ਨੇ ਵਿਦਿਅਕ ਸੰਸਥਾਨਾਂ ਨੂੰ ਉਦਯੋਗ ਸਹਿਯੋਗ ਅਤੇ ਖੋਜ-ਅਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਕੈਂਪਸ ਨਵੀਨਤਾ ਅਤੇ ਉਦਯੋਗ ਸ਼ਮੂਲੀਅਤ ਦੇ ਕੇਂਦਰ ਵਜੋਂ ਵਿਕਸਿਤ ਹੋ ਸਕਣ। ਇਸ ਨਾਲ ਵਿਦਿਆਰਥੀਆਂ ਨੂੰ ਅਸਲ ਦੁਨੀਆ ਦਾ ਅਨੁਭਵ ਪ੍ਰਾਪਤ ਹੋ ਸਕੇਗਾ ਅਤੇ ਰਾਸ਼ਟਰੀ ਕੌਸ਼ਲ ਈਕੋਸਿਸਟਮ ਮਜ਼ਬੂਤ ਹੋਵੇਗਾ।
ਇਸ ਮੌਕੇ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦੱਸਿਆ ਕਿ ਸਰਕਾਰ ਨੇ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ) ਦੀ ਸਥਾਪਨਾ ਆਈਆਈਟੀ, ਆਈਆਈਐੱਮ ਅਤੇ ਏਮਸ ਜਿਹੇ ਪ੍ਰਮੁੱਖ ਸੰਸਥਾਨਾਂ ਦੇ ਅਨੁਸਾਰ ਕੀਤੀ ਹੈ। ਇਸ ਸੰਸਥਾਨ ਵਿੱਚ ਅਤਿਆਧੁਨਿਕ ਮਾਡਲ ਲੈਬਸ ਹਨ ਜਿਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਇਹ ਦੁਨੀਆ ਦੀਆਂ ਮੋਹਰੀ ਸੁਵਿਧਾਵਾਂ ਦੇ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ਰਚਨਾਤਮਕ, ਮੀਡੀਆ ਅਤੇ ਤਕਨਾਲੋਜੀ ਖੇਤਰਾਂ ਦੇ ਉਭਰਦੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਵਪਾਰਕ ਟ੍ਰੇਨਿੰਗ ਪ੍ਰਦਾਨ ਕਰੇਗਾ. ਸ਼੍ਰੀ ਵੈਸ਼ਣਵ ਨੇ ਇਹ ਵੀ ਦੱਸਿਆ ਕਿ ਦੂਰਦਰਸ਼ਨ ਨੇ ਕ੍ਰਿਏਟਰਸ ਕੌਰਨਰ” ਸ਼ੁਰੂ ਕੀਤਾ ਹੈ, ਜੋ ਕੰਟੈਂਟ ਕ੍ਰਿਏਟਰਸ ਨੂੰ ਆਪਣਾ ਕੰਮ ਪ੍ਰਦਰਸ਼ਿਤ ਕਰਨ, ਆਮਦਨ ਸਿਰਜਿਤ ਕਰਨ ਅਤੇ ਦੇਸ਼ ਦੇ ਨਾਲ-ਨਾਲ ਵਿਸ਼ਵ ਪੱਧਰ ‘ਤੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਸ ਸੈਸ਼ਨ ਵਿੱਚ ਸੂਚਨਾ ਅਤੇ ਪ੍ਰਸਾਰਮ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਵੀ ਮੁੱਖ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਰਚਨਾਤਮਕ ਪ੍ਰਤਿਭਾ ਨੂੰ ਪੋਸ਼ਿਤ ਕਰਨ ਅਤੇ ਭਾਰਤ ਨੂੰ ਏਵੀਜੀਸੀ ਸੈਕਟਰ ਵਿੱਚ ਗਲੋਬਲ ਤੌਰ ‘ਤੇ ਮੋਹਰੀ ਦੇਸ਼ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਇੱਕ ਮਜ਼ਬੂਤ ਈਕੋਸਿਸਟਮ ਦੇ ਨਿਰਮਾਣ ਦੇ ਮਹੱਤਵ ਨੂੰ ਉਜਾਗਰ ਕੀਤਾ।
ਵਿਸਲਿੰਗ ਵੁੱਡਸ ਇੰਟਰਨੈਸ਼ਨਲ ਦੇ ਵੀਪੀ ਅਤੇ ਸੀਟੀਓ ਸ਼੍ਰੀ ਚੈਤਨਯ ਚਿੰਚਲੀਕਰ ਦੁਆਰਾ ਸੰਚਾਲਿਤ ਇਸ ਸੈਸ਼ਨ ਵਿੱਚ ਨੀਤੀ ਨਿਰਮਾਤਾਵਾਂ, ਉਦਯੋਗ ਜਗਤ ਦੇ ਟੌਪ ਵਿਅਕਤੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ ਪਲੈਟਫਾਰਮ ਲਿਆਂਦਾ ਗਿਆ ਤਾਂ ਜੋ ਉਭਰਦੀ ਹੋਈ ਨਿਰਮਾਤਾ ਅਰਥਵਿਵਸਥਾ ਦੇ ਲਈ ਪਾਠਕ੍ਰਮ ਵਿਕਾਸ, ਬੁਨਿਆਦੀ ਢਾਂਚੇ, ਉਦਯੋਗ ਸਹਿਯੋਗ ਅਤੇ ਕੌਸ਼ਲ ਵਿਕਾਸ ਦੇ ਰਾਹਾਂ ‘ਤੇ ਚਰਚਾ ਕੀਤੀ ਜਾ ਸਕੇ। ਪੈਨਲ ਵਿੱਚ ਸਰਕਾਰ, ਉਦਯੋਗ, ਸਿੱਖਿਆ ਜਗਤ ਅਤੇ ਰਚਨਾਤਮਕ ਤਕਨਾਲੋਜੀ ਈਕੋਸਿਸਟਮ ਦੇ ਪ੍ਰਤੀਨਿਧੀ- ਜਿਵੇਂ ਕਿ ਸੁਸ਼੍ਰੀ ਏ. ਸ਼੍ਰੀਜਾ (ਆਰਥਿਕ ਸਲਾਹਕਾਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ), ਡਾ. ਆਸ਼ੀਸ਼ ਕੁਲਕਰਣੀ (ਚੇਅਰਮੈਨ, ਐੱਫਆਈਸੀਸੀ ਏਵੀਜੀਸੀ ਫੋਰਮ), ਸ਼੍ਰੀ ਰਾਜਨ ਨਵਾਨੀ (ਸੰਸਥਾਪਕ ਅਤੇ ਸਮੂਹ ਸੀਈਓ, ਜੈਂਟਸਿੰਥੇਸਿਸ), ਸੁਸ਼੍ਰੀ ਸੋਨਮ ਭਗਤ (ਸੀਈਓ, ਵਾਈਗਰ), ਡਾ. ਵਿਸ਼ਵਾਸ ਦੇਵਸਕਰ (ਸੀਈਓ, ਆਈਆਈਸੀਟੀ), ਸ਼੍ਰੀ ਮੁੰਜਲ ਸ਼ਰੌਫ (ਡਾਇਰੈਕਟਰ ਅਤੇ ਸੀਈਓ, ਗ੍ਰਾਫਿਟੀ ਸਟੂਡੀਓ), ਸ਼੍ਰੀ ਬੀਰੇਨ ਘੋਸ਼ (ਸੰਸਥਾਪਕ ਅਤੇ ਸੀਈਓ, ਐਸਟ੍ਰਾ ਸਟੂਡੀਓਜ਼) ਸ਼੍ਰੀ ਮਨਵੇਂਦਰ ਸ਼ੁਕਲ (ਸੀਈਓ, ਲਕਸ਼ਯ ਡਿਜੀਟਲ), ਸੁਸ਼੍ਰੀ ਮਾਲਾ ਸ਼ਰਮਾ (ਗਲੋਬਲ ਵੀਪੀ, ਸਿੱਖਿਆ ਅਤੇ ਅੰਤਰਰਾਸ਼ਟਰੀ, ਅਡੋਬ) ਅਤੇ ਸੁਸ਼੍ਰੀ ਪ੍ਰੀਤੀ ਵਿਆਸ (ਪ੍ਰਧਾਨ ਮਿਥਿਕ), ਸ਼ਾਮਲ ਸਨ। ਨਾਲ ਹੀ, ਇਸ ਵਿੱਚ ਵਿਦਿਆਰਥੀਆਂ ਅਤੇ ਵਲੰਟੀਅਰਾਂ ਦੀ ਭਾਗੀਦਾਰੀ ਵੀ ਰਹੀ।
ਵਿਚਾਰ-ਵਟਾਂਦਰੇ ਦੌਰਾਨ, ਭਾਗੀਦਾਰਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਕੰਟੈਂਟ ਕ੍ਰਿਏਟਰ ਲੈਬਸ ਦੀ ਸਥਾਪਨਾ ਨਾਲ ਵਿਦਿਆਰਥੀਆਂ ਨੂੰ ਐਨੀਮੇਸ਼ਨ, ਗੇਮਿੰਗ, ਵੀਐੱਫਐਕਸ ਅਤੇ ਡਿਜੀਟਲ ਸਟੋਰੀਟੈਲਿੰਗ ਵਿੱਚ ਕਰੀਅਰ ਲੱਭਣ ਲਈ ਢਾਂਚਾਗਤ ਰਾਹ ਪੱਧਰਾ ਹੋਣਗੇ, ਜੋ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਅਤੇ ਬਹੁ- ਅਨੁਸ਼ਾਸਨੀ ਸਿੱਖਿਆ, ਰਚਨਾਤਮਕਤਾ ਅਤੇ ਡਿਜ਼ਾਈਨ ਥਿੰਕਿੰਗ ‘ਤੇ ਇਸ ਦੇ ਜ਼ੋਰ ਦੇ ਅਨੁਸਾਰ ਹੈ। ਹਿਤਧਾਰਕਾਂ ਨੇ ਮਾਰਗਦਰਸ਼ਨ, ਇੰਟਰਨਸ਼ਿਪ ਅਤੇ ਅਸਲ ਦੁਨੀਆ ਦੇ ਅਨੁਭਵ ਪ੍ਰਦਾਨ ਕਰਨ ਦੇ ਉਦਯੋਗ ਦੇ ਨਾਲ ਮਜ਼ਬੂਤ ਸਾਂਝੇਦਾਰੀ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।
ਚਰਚਾ ਵਿੱਚ ਪੜਾਅਵਾਰ ਲਾਗੂਕਰਨ ਦ੍ਰਿਸ਼ਟੀਕੋਣ ‘ਤੇ ਬਲ ਦਿੱਤਾ ਗਿਆ, ਜਿਸ ਦੀ ਸ਼ੁਰੂਆਤ ਪਾਇਲਟ ਸੰਸਥਾਨਾਂ ਨਾਲ ਹੋਵੇਗੀ ਅਤੇ ਤਤਪਰਤਾ ਅਤੇ ਪ੍ਰਤੀਕਿਰਿਆ ਦੇ ਅਧਾਰ ‘ਤੇ ਇਸ ਦਾ ਵਿਸਤਾਰ ਕੀਤਾ ਜਾਵੇਗਾ। ਨਾਲ ਹੀ, ਦੂਸਰੇ ਅਤੇ ਤੀਸਰੇ ਪੱਧਰ ਦੇ ਸ਼ਹਿਰਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ। ਪ੍ਰਮੁੱਖ ਕਾਰਜ ਬਿੰਦੂਆਂ ਵਿੱਚ ਲੈਬਸ ਲਈ ਉਪਯੁਕਤ ਸੰਸਥਾਨਾਂ ਦੀ ਪਛਾਣ ਕਰਨਾ, ਢਾਂਚਾਗਤ ਏਵੀਜੀਸੀ ਪਾਠਕ੍ਰਮ ਵਿਕਸਿਤ ਕਰਨਾ, ਉਦਯੋਗ ਸਮਰਥਿਤ ਟ੍ਰੇਨਿੰਗ ਰਾਹੀਂ ਫੈਕਲਟੀ ਸਮਰੱਥਾ ਨਿਰਮਾਣ ਕਰਨਾ ਅਤੇ ਮਿਆਰੀ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਢਾਂਚਾ ਸਥਾਪਿਤ ਕਰਨਾ, ਨਾਲ ਹੀ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਸ਼ਾਮਲ ਸੀ।
ਇਸ ਸੈਸ਼ਨ ਵਿੱਚ ਵਿਆਪਕ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਦੇਸ਼ ਭਰ ਦੇ ਲਗਭਗ 500 ਸਕੂਲਾਂ, 50 ਕਾਲਜਾਂ, ਉਦਯੋਗ ਜਗਤ ਦੇ ਹਿਤਧਾਰਕਾਂ, ਮਾਪਿਆਂ ਅਤੇ ਵਿਅਕਤੀਗਤ ਪ੍ਰਤੀਭਾਗੀਆਂ ਸਮੇਤ 16,600 ਤੋਂ ਵੱਧ ਮੌਜੂਦ ਲੋਕ ਸ਼ਾਮਲ ਹੋਏ।
ਬਜਟ ਤੋਂ ਬਾਅਦ ਵੈਬੀਨਾਰ ਦੇ ਸਮਾਪਤੀ ਸੈਸ਼ਨ ਵਿੱਚ, ਸੂਚਨਾ ਅਤੇ ਪ੍ਰਸਾਰਮ ਮੰਤਰੀ ਨੇ ਭਾਰਤ ਦੇ ਜੀਵੰਤ ਸੱਭਿਆਚਾਰ ਅਤੇ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਨਾਗਿਰਕਾਂ ਨੂੰ ਇੱਕ ਲੋਕਤੰਤਰੀ ਪਲੈਟਫਾਰਮ ਪ੍ਰਦਾਨ ਕਰਨ ਵਿੱਚ ਰਚਨਾਕਾਰ ਅਰਥਵਿਵਸਥਾ ਦੇ ਵਧਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਤਬਦੀਲੀ ਵਿੱਚ ਤਕਨਾਲੋਜੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ) ਦੀ ਮੁਹਾਰਤ ਦਾ ਉਪਯੋਗ ਦੇਸ਼ ਭਰ ਵਿੱਚ ਕੰਟੈਂਟ ਕ੍ਰਿਏਟਰ ਲੈਬਸ ਦੀ ਸਥਾਪਨਾ ਵਿੱਚ ਸਹਿਯੋਗ ਲਈ ਕੀਤਾ ਜਾਵੇਗਾ।
ਇਨ੍ਹਾਂ ਚਰਚਾਵਾਂ ਦਾ ਉਦੇਸ਼ ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ ਪਹਿਲ ਦੇ ਲਈ ਇੱਕ ਮਜ਼ਬੂਤ ਲਾਗੂਕਰਨ ਢਾਂਚਾ ਵਿਕਸਿਤ ਕਰਨ ਵਿੱਚ ਯੋਗਦਾਨ ਦੇਣਾ ਹੈ। ਇਸ ਨਾਲ ਯੁਵਾ ਭਾਰਤੀਆਂ ਨੂੰ ਰਚਨਾਤਮਕ ਅਤੇ ਡਿਜੀਟਲ ਕੌਸ਼ਲ ਹਾਸਲ ਕਰਨ ਵਿੱਚ ਮਦਦ ਮਿਲੇਗੀ ਅਤੇ ਗਲੋਬਲ ਏਵੀਜੀਸੀ ਈਕੋਸਿਸਟਮ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਅਪਰਾਜਿਤਾ ਪ੍ਰਿਯਦਰਸ਼ਨੀ/ਸ਼ੀਨਮ
(Release ID: 2238225)
ਵਿਜ਼ੀਟਰ ਕਾਊਂਟਰ : 4
Read this release in:
English
,
Urdu
,
हिन्दी
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam