ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹਾਈਬ੍ਰਿਡ ਐਨੂਇਟੀ ਮੋਡ ‘ਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਦਿੱਲੀ-ਫਰੀਦਾਬਾਦ-ਬੱਲਭਗੜ੍ਹ-ਸੋਹਣਾ ਸਪੁਰ ਤੋਂ ਜੇਵਰ ਇੰਟਰਨੈਸ਼ਨਲ ਏਅਰ ਪੋਰਟ ਤੱਕ ਗ੍ਰੀਨ ਫੀਲਡ ਕਨੈਕਟੀਵਿਟੀ ਦੇ ਨਿਰਮਾਣ ਦੇ ਸੰਸ਼ੋਧਿਤ ਲਾਗਤ ਅਨੁਮਾਨ ਦੀ ਮਨਜ਼ੂਰੀ ਦਿੱਤੀ

Posted On: 10 MAR 2026 4:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹਾਈਬ੍ਰਿਡ ਐਨੂਇਟੀ ਮੋਡ ‘ਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਦਿੱਲੀ-ਫਰੀਦਾਬਾਦ-ਬੱਲਭਗੜ੍ਹ- ਸੋਹਣਾ ਸਪੁਰ ਤੋਂ ਜੇਵਰ ਇੰਟਰਨੈਸ਼ਨਲ ਏਅਰ ਪੋਰਟ ਤੱਕ ਗ੍ਰੀਨ ਫੀਲਡ ਕਨੈਕਟੀਵਿਟੀ ਦੇ ਨਿਰਮਾਣ ਲਈ 3630.77 ਕਰੋੜ ਰੁਪਏ ਦੇ ਸੰਸ਼ੋਧਿਤ ਲਾਗਤ ਅਨੁਮਾਨ ਨੂੰ ਸਵੀਕ੍ਰਿਤੀ ਦੇ ਦਿੱਤੀ।

31.42 ਕਿਲੋਮੀਟਰ ਲੰਬਾ ਇਹ ਕੌਰੀਡੋਰ ਸਾਊਥ ਦਿੱਲੀ, ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਜੇਵਰ ਇੰਟਰਨੈਸ਼ਨਲ ਏਅਰ ਪੋਰਟ ਤੱਕ ਸਿੱਧੀ ਅਤੇ ਉੱਚ ਗਤੀ ਦਾ ਸੰਪਰਕ ਰਾਹ ਹੋਵੇਗਾ ਜਿਸ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਲੌਜਿਸਟਿਕਸ ਕੁਸ਼ਲਤਾ ਨੂੰ ਹੁਲਾਰਾ ਮਿਲੇਗਾ।

ਇਹ ਕੌਰੀਡਰ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇਅ, ਯਮੁਨਾ ਐਕਸਪ੍ਰੈੱਸਵੇਅ ਅਤੇ ਡੈਡੀਕੇਟਿਡ ਫ੍ਰੇਟ ਕੌਰੀਡੋਰ ਨਾਲ ਜੁੜੇਗਾ ਜਿਸ ਨਾਲ ਮਲਟੀਮਾਡਲ ਟ੍ਰਾਂਸਪੋਰਟ ਸੰਭਵ ਹੋਵੇਗਾ। ਇਹ ਉੱਚ ਕੌਰੀਡੋਰ ਸੰਰਚਨਾਤਮਕ ਸੁਧਾਰ ਦੇ ਨਾਲ ਹੀ ਸ਼ਹਿਰੀ ਬੁਨਿਆਦੀ ਢਾਂਚਾ ਪਰਿਵਰਤਨ, ਖੇਤਰੀ ਸੰਪਰਕ ਅਤ ਰਾਸ਼ਟਰੀ ਸੰਚਾਲਨ ਕੁਸ਼ਲਤਾ ਦਾ ਮਹੱਤਵਪੂਰਨ ਸਾਧਨ ਹੋਵੇਗਾ। ਜੇਵਰ ਏਅਰ ਪੋਰਟ- ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਕੌਰੀਡੋਰ ਦੀ ਪੂਰੀ ਸਮਰੱਥਾ ਦੀ ਵਰਤੋਂ ਅਤੇ ਫਰੀਦਾਬਾਦ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਦਾ ਨਿਰਮਾਣ ਬਹੁਤ ਜ਼ਰੂਰੀ ਹੈ।

ਇਸ ਪ੍ਰੋਜੈਕਟ ਦਾ ਲਗਭਗ 11 ਕਿਲੋਮੀਟਰ ਲੰਬਾ ਹਿੱਸਾ ਐਲੀਵੇਟਿਡ ਹਾਈਵੇਅ ਵਜੋਂ ਵਿਕਸਿਤ ਕੀਤਾ ਜਾਵੇਗਾ ਜੋ ਡੀਐੱਨਡੀ-ਬੱਲਭਗੜ੍ਹ ਬਾਈਪਾਸ ਅਤੇ ਜੇਵਰ ਇੰਟਰਨੈਸ਼ਨਲ ਏਅਰ ਪੋਰਟ ਦਰਮਿਆਨ ਗ੍ਰੀਨਫੀਲਡ ਕਨੈਕਟੀਵਿਟੀ ਦਾ ਮਹੱਤਵਪੂਰਨ ਸੈਕਸ਼ਨ ਹੈ ਅਤੇ ਇਸ ਨੂੰ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਨਾਲ ਜੋੜਦਾ ਹੈ। ਇਹ ਕੌਰੀਡੋਰ ਫਰੀਦਾਬਾਦ ਮਾਸਟਰ ਪਲਾਨ, 2031 ਦੇ ਤਹਿਤ ਉੱਚ-ਘਣਤਾ ਵਾਲੇ ਸ਼ਹਿਰੀ ਵਿਕਾਸ ਅਤੇ ਭਵਿੱਖ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਨਿਰਧਾਰਿਤ ਖੇਤਰ ਤੋਂ ਹੋ ਕੇ ਲੰਘਦਾ ਹੈ। ਪ੍ਰਸਤਾਵਿਤ ਐਲੀਵੇਟਿਡ ਕੌਰੀਡੋਰ ਦੀ ਵਾਧੂ ਲਾਗਤ 689.24 ਕਰੋੜ ਰੁਪਏ ਹੈ। ਹਰਿਆਣਾ ਸਰਕਾਰ ਨੇ ਇਸ ਵਿੱਚ 450 ਕਰੋੜ ਰੁਪਏ ਸਹਿਣ ਕਰਨ ‘ਤੇ ਸਹਿਮਤੀ ਜਤਾਈ ਹੈ।

ਦਿੱਲੀ-ਮੁੰਬਈ ਮਾਰਗ ਦੇ ਦਿੱਲੀ-ਫਰੀਦਾਬਾਦ-ਬੱਲਭਗੜ੍ਹ-ਸੋਹਣਾ ਸਪੁਰ ਤੋਂ ਜੇਵਰ ਇੰਟਰਨੈਸ਼ਨਲ ਏਅਰ ਪੋਰਟ ਤੱਕ ਗ੍ਰੀਨਫੀਲਡ ਕਨੈਕਟੀਵਿਟੀ ਪ੍ਰੋਜੈਕਟ ਦਾ ਅਲਾਈਨਮੈਂਟ ਮੈਪ

***************

ਐੱਮਜੇਪੀਐੱਸ/ਐੱਸਟੀ/ਸ਼ੀਨਮ


(Release ID: 2237983) ਵਿਜ਼ੀਟਰ ਕਾਊਂਟਰ : 6