ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਟਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 07 MAR 2026 7:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਟਾ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਸਮਾਗਮ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ:

"ਓਮ ਬਿਰਲਾ ਜੀ ਜਿੰਨੇ ਪ੍ਰਤਿਭਾਸ਼ਾਲੀ ਸਾਂਸਦ ਹਨ, ਓਨੇ ਹੀ ਵਧੀਆ ਲੋਕ ਸਭਾ ਸਪੀਕਰ ਵੀ ਹਨ। ਇਹ ਸਿੱਖਿਆ ਦੀ ਨਗਰੀ ਤੋਂ ਆਉਣ ਦਾ ਹੀ ਪ੍ਰਭਾਵ ਹੈ ਕਿ ਉਹ ਸਦਨ ਵਿੱਚ ਇੱਕ ਚੰਗੇ ਮੁਖੀਆ ਦੀ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਉਹ ਸੱਤਾ ਧਿਰ -ਵਿਰੋਧੀ ਧਿਰ ਤੋਂ ਉੱਪਰ ਉੱਠ ਕੇ ਸਾਰੇ ਸੰਸਦ ਮੈਂਬਰਾਂ ਪ੍ਰਤੀ ਬਹੁਤ ਸਤਿਕਾਰ ਦੀ ਭਾਵਨਾ ਰੱਖਦੇ ਹਨ । 

@ombirlakota”

"ਮੈਂ ਕੋਟਾ ਵਿੱਚ ਹਵਾਈ ਅੱਡੇ ਦੇ ਨਿਰਮਾਣ ਵਿੱਚ ਕੀਤੇ ਗਏ ਯਤਨਾਂ ਲਈ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਕੋਟਾ ਦੀ ਤਰੱਕੀ ਲਈ ਉਨ੍ਹਾਂ ਦਾ ਕੰਮ ਸਾਰਿਆਂ ਦੇ ਸਾਹਮਣੇ ਹੈ।"

ਸ਼੍ਰੀ ਓਮ ਬਿਰਲਾ ਜੀ ਜਿੰਨੇ ਸ਼ਾਨਦਾਰ ਲੋਕ ਸਭਾ ਸਪੀਕਰ ਹਨ, ਓਨੇ ਹੀ ਸ਼ਾਨਦਾਰ ਸਾਂਸਦ ਹਨ। ਸ਼ਾਇਦ ਸਿੱਖਿਆ ਦੀ ਨਗਰੀ ਤੋਂ ਆਉਣ ਦਾ ਹੀ ਪ੍ਰਭਾਵ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਸਦਨ ਦਾ ਸੰਚਾਲਨ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਕਰਦੇ ਹਨ। ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਸਾਰੇ ਸੰਸਦ ਮੈਂਬਰਾਂ ਨਾਲ ਬਹੁਤ ਸਤਿਕਾਰ ਨਾਲ ਪੇਸ਼ ਆਉਂਦੇ ਹਨ।

@ombirlakota”

 

*******
 

ਐੱਮਜੇਪੀਐੱਸ/ਐੱਸਟੀ


(रिलीज़ आईडी: 2236816) आगंतुक पटल : 38
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Manipuri , Assamese , Gujarati , Odia , Tamil , Telugu , Kannada , Malayalam