ਸਿੱਖਿਆ ਮੰਤਰਾਲਾ
ਯੁਵਾ ਸੰਗਮ (6ਵੇਂ ਪੜਾਅ) ਲਈ ਔਨਲਾਈਨ ਰਜਿਸਟ੍ਰੇਸ਼ਨ 2 ਮਾਰਚ, 2026 ਤੋਂ ਸ਼ੁਰੂ ਹੋਣਗੇ
Posted On:
02 MAR 2026 5:35PM by PIB Chandigarh
ਸਿੱਖਿਆ ਮੰਤਰਾਲੇ ਨੇ "ਏਕ ਭਾਰਤ ਸ੍ਰੇਸ਼ਠ ਭਾਰਤ" ਦੇ ਤਹਿਤ ਰਾਸ਼ਟਰ ਵਿਆਪੀ ਯੂਥ ਐਕਸਚੇਂਜ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਦੇਸ਼ ਭਰ ਦੇ 22 ਉੱਚ ਸਿੱਖਿਆ ਸੰਸਥਾਵਾਂ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ।
ਸਿੱਖਿਆ ਮੰਤਰਾਲੇ ਨੇ ਅੱਜ ਏਕ ਭਾਰਤ ਸ਼ੇਸ਼ਠ ਭਾਰਤ (ਈਬੀਐੱਸਬੀ) ਪਹਿਲਕਦਮੀ ਤਹਿਤ ਯੁਵਾ ਸੰਗਮ-ਪੜਾਅ 6 ਲਈ ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ।
"ਯੁਵਾ ਸੰਗਮ" ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦਾ ਇੱਕ ਪ੍ਰਮੁੱਖ ਯੂਥ ਐਕਸਚੇਂਜ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੌਜਵਾਨਾਂ ਵਿੱਚ ਭਾਵਨਾਤਮਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਜੋੜੇ ਗਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਚੰਗੀ ਯੋਜਨਾਬੱਧ ਅਨੁਭਵੀ ਯਾਤਰਾਵਾਂ ਰਾਹੀਂ "ਅਨੇਕਤਾ ਵਿੱਚ ਏਕਤਾ" ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।
18-30 ਸਾਲ ਦੀ ਉਮਰ ਸਮੂਹ ਦੇ ਦਿਲਚਸਪੀ ਰੱਖਣ ਵਾਲੇ ਨੌਜਵਾਨ, ਜਿਨ੍ਹਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ, NSS/NYKS ਵਲੰਟੀਅਰ ਅਤੇ ਨੌਜਵਾਨ ਪੇਸ਼ੇਵਰ ਸ਼ਾਮਲ ਹਨ, ਅਧਿਕਾਰਤ ਪੋਰਟਲ: https://ebsb.aicte-india.org ਅਤੇ https://ekbharat.gov.in ਦੇ ਰਾਹੀਂ ਅਪਲਾਈ ਕਰਨ ਦੇ ਯੋਗ ਹਨ।
ਪਿਛਲੇ ਯੁਵਾ ਸੰਗਮ ਪੜਾਅ 5 ਵਿੱਚ ਜ਼ਿਕਰਯੋਗ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ ਦੇਸ਼ ਭਰ ਤੋਂ 46,000 ਤੋਂ ਵੱਧ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ। ਇਸ ਦੀ ਸ਼ੁਰੂਆਤ ਤੋਂ ਬਾਅਦ, 6,000 ਤੋਂ ਵੱਧ ਨੌਜਵਾਨਾਂ ਅਤੇ ਕੋਆਰਡੀਨੇਟਰਾਂ ਨੇ ਯੁਵਾ ਸੰਗਮ ਦੇ ਵੱਖ-ਵੱਖ ਪੜਾਵਾਂ (2022 ਵਿੱਚ ਆਯੋਜਿਤ ਪਾਇਲਟ ਪੜਾਅ ਸਮੇਤ) ਜਿਨ੍ਹਾਂ ਦਾ ਆਯੋਜਨ ਦੇਸ਼ ਭਰ ਦੀਆਂ ਪ੍ਰਮੁੱਖ ਉੱਚ ਸਿੱਖਿਆ ਸੰਸਥਾਵਾਂ ਦੁਆਰਾ ਕੀਤਾ ਗਿਆ, ਵਿੱਚ ਗਹਿਣ ਦੌਰੇ ਵਿੱਚ ਹਿੱਸਾ ਲਿਆ ਹੈ। ਇਹ ਅਨੁਭਵੀ ਸਿੱਖਿਆ ਅਤੇ ਰਾਸ਼ਟਰੀ ਏਕੀਕਰਣ ਲਈ ਵਧ ਰਹੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਯੁਵਾ ਸੰਗਮ ਦੇ ਛੇਵੇਂ ਪੜਾਅ ਵਿੱਚ, ਦੇਸ਼ ਭਰ ਦੀਆਂ 22 ਉੱਚ ਸਿੱਖਿਆ ਸੰਸਥਾਵਾਂ ਨੂੰ ਨੋਡਲ ਸੰਸਥਾਵਾਂ ਵਜੋਂ ਪਛਾਣਿਆ ਗਿਆ ਹੈ। ਚੁਣੇ ਗਏ ਭਾਗੀਦਾਰ ਆਪਣੇ-ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੰਜ ਤੋਂ ਸੱਤ ਦਿਨਾਂ (ਯਾਤਰਾ ਦਿਨਾਂ ਨੂੰ ਛੱਡ ਕੇ) ਦੇ ਵਿਦਿਅਕ ਅਤੇ ਸੱਭਿਆਚਾਰਕ ਦੌਰੇ ਕਰਨਗੇ।
ਇਹ ਪ੍ਰੋਗਰਾਮ ਪੰਜ ਮੁੱਖ ਥੀਮੈਟਿਕ ਪਿਲਰਸ - 5P - ਪਰਯਟਨ (ਟੂਰਿਜ਼ਮ), ਪਰੰਪਰਾ (ਪਰੰਪਰਾਵਾਂ ਅਤੇ ਸੱਭਿਆਚਾਰ), ਪ੍ਰਗਤੀ (ਵਿਕਾਸ ਅਤੇ ਸ਼ਾਸਨ), ਪਰਸਪਰ ਸੰਪਰਕ (ਲੋਕਾਂ ਦਾ ਆਪਸ ਵਿੱਚ ਜੁਆੜ) ਅਤੇ ਤਕਨਾਲੋਜੀ ਅਤੇ ਨਵੀਨਤਾ (ਤਕਨਾਲੋਜੀ ਅਤੇ ਨਵੀਨਤਾ) ਦੇ ਆਲੇ-ਦੁਆਲੇ ਬਣਾਇਆ ਗਿਆ ਹੈ ।
ਇਨ੍ਹਾਂ ਥੰਮ੍ਹਾਂ ਰਾਹੀਂ, ਭਾਗੀਦਾਰ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਉਦੇਸ਼ਾਂ ਦੇ ਅਨੁਸਾਰ, ਸੱਭਿਆਚਾਰਕ ਵਿਰਾਸਤ, ਵਿਕਾਸ ਪਹਿਲਕਦਮੀਆਂ, ਤਕਨੀਕੀ ਤਰੱਕੀ, ਸਥਾਨਕ ਭਾਈਚਾਰਿਆਂ ਅਤੇ ਵਿਦਿਅਕ ਸੰਸਥਾਵਾਂ ਨਾਲ ਪ੍ਰਤੱਖ ਤੌਰ ‘ਤੇ ਜਾਣੂ ਹੁੰਦੇ ਹਨ। ਯੁਵਾ ਸੰਗਮ ਨੂੰ ਭਾਗੀਦਾਰ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ, ਰਾਜ ਸਰਕਾਰਾਂ ਅਤੇ ਨੋਡਲ ਉੱਚ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ "ਸੰਪੂਰਨ ਸਰਕਾਰੀ" ਦ੍ਰਿਸ਼ਟੀਕੋਣ ਤਹਿਤ ਲਾਗੂ ਕੀਤਾ ਜਾਂਦਾ ਹੈ।
ਯੁਵਾ ਸੰਗਮ ਦੇ 6ਵੇਂ ਪੜਾਅ ਲਈ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਦਾ ਸੰਯੋਜਨ
|
ਸੀਰੀਅਲ ਨੰਬਰ
|
ਰਾਜ/ਕੇਂਦਰ ਸ਼ਾਸ਼ਿਤ ਪ੍ਰਦੇਸ਼ (ਭੇਜਣ ਵਾਲਾ)
|
ਸੰਸਥਾ ਦਾ ਨਾਮ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸੰਯੋਜਨ (ਰਿਸੀਵਰ)
|
ਪੇਅਰਡ ਸੰਸਥਾ ਦਾ ਨਾਮ
|
|
1
|
ਆਂਧਰ ਪ੍ਰਦੇਸ਼
|
ਆਈਆਈਟੀ ਤਿਰੂਪਤੀ
|
ਮਹਾਰਾਸ਼ਟਰ
|
ਆਈਆਈਐੱਸਈਆਰ ਪੁਣੇ
|
|
2
|
ਦਿੱਲੀ
|
ਆਈਆਈਟੀ ਦਿੱਲੀ
|
ਛੱਤੀਸਗੜ੍ਹ
|
ਆਈਆਈਟੀ ਭਿਲਾਈ
|
|
3
|
ਕਰਨਾਟਕ
|
ਆਈਆਈਆਈਟੀ ਧਾਰਵਾੜ
|
ਰਾਜਸਥਾਨ
|
ਐੱਮਐੱਨਆਈਟੀ ਜੈਪੂਰ
|
|
4
|
ਪੰਜਾਬ
|
ਆਈਆਈਟੀ ਰੋਪੜ
|
ਬਿਹਾਰ
|
ਆਈਆਈਟੀ ਪਟਨਾ
|
|
5
|
ਜੰਮੂ ਅਤੇ ਕਸ਼ਮੀਰ ਅਤੇ ਲੱਦਾਖ
|
ਆਈਆਈਐੱਮ ਜੰਮੂ
|
ਕੇਰਲ ਅਤੇ ਲਕਸ਼ਦ੍ਵੀਪ
|
ਆਈਆਈਐੱਮ ਕੋਜ਼ੀਕੋਡ
|
|
6
|
ਮੇਘਾਲਿਆ
|
ਆਈਆਈਐੱਮ ਸ਼ਿਲੌਂਗ
|
ਤੇਲੰਗਾਨਾ
|
ਐੱਨਆਈਟੀ ਵਾਰੰਗਲ
|
|
7
|
ਮੱਧ ਪ੍ਰਦੇਸ਼
|
ਆਈਆਈਟੀ ਇੰਦੌਰ
|
ਝਾਰਖੰਡ
|
ਆਈਆਈਟੀ ਧਨਬਾਦ
|
|
8
|
ਹਿਮਾਚਲ ਪ੍ਰਦੇਸ਼
|
ਸੀਯੂ ਆਫ ਹਿਮਾਚਲ ਪ੍ਰਦੇਸ਼
|
ਪੁਡੂਚੇਰੀ
|
ਐੱਨਆਈਟੀ ਪੁਡੂਚੇਰੀ
|
|
9
|
ਅਰੁਣਾਚਲ ਪ੍ਰਦੇਸ਼
|
ਐੱਨਈਆਰਆਈਐੱਸਟੀ
|
ਉੱਤਰ ਪ੍ਰਦੇਸ਼
|
ਆਈਆਈਐੱਮ ਲਖਨਊ
|
|
10
|
ਹਰਿਆਣਾ
|
ਐੱਨਆਈਟੀ ਕੁਰੂਕਸ਼ੇਤਰ
|
ਤ੍ਰਿਪੂਰਾ
|
ਐੱਨਆਈਟੀ ਅਗਰਤਲਾ
|
|
11
|
ਗੁਜਰਾਤ ਅਤੇ ਦਾਦਰ ਨਗਰ ਹਵੇਲੀ ਅਤੇ ਦਮਨ ਦਿਉ
|
ਆਈਆਈਐੱਮ ਅਹਿਮਦਾਬਾਦ
|
ਓਡੀਸ਼ਾ
|
ਐੱਨਆਈਟੀ ਰਾਉਰਕੇਲਾ
|
*****
ਏਕੇ/ਅਹਿਮਦ ਖ਼ਾਨ
(Release ID: 2235219)
ਵਿਜ਼ੀਟਰ ਕਾਊਂਟਰ : 46