ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਣਜੀ ਟਰਾਫ਼ੀ ਵਿੱਚ ਪਹਿਲੀ ਇਤਿਹਾਸਕ ਜਿੱਤ ਦਰਜ ਕਰਨ ‘ਤੇ ਜੰਮੂ-ਕਸ਼ਮੀਰ ਦੀ ਟੀਮ ਨੂੰ ਵਧਾਈ ਦਿੱਤੀ
Posted On:
28 FEB 2026 7:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਦੀ ਕ੍ਰਿਕਟ ਟੀਮ ਨੂੰ ਉਨ੍ਹਾਂ ਦੀ ਪਹਿਲੀ ਰਣਜੀ ਟਰਾਫ਼ੀ ਜਿੱਤ 'ਤੇ ਦਿਲੋਂ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਜਿੱਤ ਟੀਮ ਦੀ ਅਸਧਾਰਨ ਹਿੰਮਤ, ਅਨੁਸ਼ਾਸਨ ਅਤੇ ਅਟੁੱਟ ਸੰਕਲਪ ਨੂੰ ਦਰਸਾਉਂਦੀ ਹੈ। ਇਸ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਲਈ ਇੱਕ ਮਾਣ ਦਾ ਪਲ ਦੱਸਦੇ ਹੋਏ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਜਿੱਤ ਖੇਤਰ ਵਿੱਚ ਵਧਦੇ ਖੇਡ ਪ੍ਰੇਮ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਉਪਲਬਧੀ ਕਈ ਨੌਜਵਾਨ ਅਥਲੀਟਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਖ਼ੁਸ਼ੀ ਸਾਂਝੀ ਕਰਦੇ ਹੋਏ ਲਿਖਿਆ:
"ਜੰਮੂ-ਕਸ਼ਮੀਰ ਦੀ ਟੀਮ ਨੂੰ ਆਪਣੀ ਪਹਿਲੀ ਰਣਜੀ ਟਰਾਫ਼ੀ ਜਿੱਤ 'ਤੇ ਬਹੁਤ-ਬਹੁਤ ਵਧਾਈ! ਇਹ ਇਤਿਹਾਸਕ ਜਿੱਤ ਟੀਮ ਦੀ ਅਸਧਾਰਨ ਹਿੰਮਤ, ਅਨੁਸ਼ਾਸਨ ਅਤੇ ਅਟੁੱਟ ਸੰਕਲਪ ਨੂੰ ਦਰਸਾਉਂਦੀ ਹੈ। ਇਹ ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਾਣ ਦਾ ਪਲ ਹੈ ਅਤੇ ਇਹ ਉੱਥੇ ਦੀ ਵਧਦੀ ਖੇਡ ਪ੍ਰਤਿਭਾ ਅਤੇ ਉਤਸ਼ਾਹ ਨੂੰ ਉਜਾਗਰ ਕਰਦਾ ਹੈ। ਮੇਰੀ ਕਾਮਨਾ ਹੈ ਕਿ ਇਹ ਉਪਲਬਧੀ ਸਾਡੇ ਕਈ ਨੌਜਵਾਨ ਅਥਲੀਟਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇ।"
***************
ਐੱਮਜੇਪੀਐੱਸ/ ਡਾ. ਪਵਨ ਖੇਡਕਰ
(Release ID: 2234420)
ਵਿਜ਼ੀਟਰ ਕਾਊਂਟਰ : 25
Read this release in:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam