ਪ੍ਰਧਾਨ ਮੰਤਰੀ ਦਫਤਰ
ਉੱਘੇ ਮਲਿਆਲੀ ਸਾਹਿਤਕਾਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦਾ ਨਾਮ ਬਦਲ ਕੇ ਕੇਰਲਮ ਰੱਖਣ ਲਈ ਧੰਨਵਾਦ ਪ੍ਰਗਟ ਕੀਤਾ।
प्रविष्टि तिथि:
27 FEB 2026 7:34PM by PIB Chandigarh
ਉੱਘੇ ਮਲਿਆਲੀ ਸਾਹਿਤਕਾਰਾਂ ਦੇ ਇੱਕ ਸਮੂਹ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਕੇਰਲ ਦਾ ਨਾਮ ਬਦਲ ਕੇ ਕੇਰਲਮ ਕੀਤੇ ਜਾਣ ਲਈ ਧੰਨਵਾਦ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉੱਘੇ ਮਲਿਆਲੀ ਸਾਹਿਤਕਾਰਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗੱਲਬਾਤ ਬਹੁਤ ਜਾਣਕਾਰੀ ਭਰਪੂਰ ਰਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਲਾਕਾਤ ਨਾਲ ਕੇਰਲਮ ਅਤੇ ਮਲਿਆਲਮ ਪ੍ਰਤੀ ਲੇਖਕਾਂ ਦੀ ਅਟੁੱਟ ਵਚਨਬੱਧਤਾ ਝਲਕਦੀ ਹੈ ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਸਾਂਝਾ ਕੀਤਾ;
“ਕੇਰਲ ਦਾ ਨਾਮ ਬਦਲ ਕੇ ਕੇਰਲਮ ਕੀਤੇ ਜਾਣ ਲਈ ਧੰਨਵਾਦ ਪ੍ਰਗਟ ਕਰਨ ਆਏ ਉੱਘੇ ਮਲਿਆਲੀ ਲੇਖਕਾਂ ਦੇ ਸਮੂਹ ਨਾਲ ਮਿਲ ਕੇ ਬੇਹੱਦ ਖ਼ੁਸ਼ ਹਾਂ ।
ਇਹ ਗੱਲਬਾਤ ਬਹੁਤ ਹੀ ਜਾਣਕਾਰੀ ਭਰਪੂਰ ਰਹੀ ਅਤੇ ਇਸ ਨਾਲ ਕੇਰਲਮ ਅਤੇ ਮਲਿਆਲਮ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਸਪਸ਼ਟ ਹੋਈ।”
*********
ਐੱਮਜੇਪੀਐੱਸ/ਡਾ.ਪਵਨ ਖੇੜਕਰ
(रिलीज़ आईडी: 2234415)
आगंतुक पटल : 47
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam