ਪ੍ਰਧਾਨ ਮੰਤਰੀ ਦਫਤਰ
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕ ਸ਼ੂਫ (Dick Schoof) ਦਾ ਭਾਰਤ ਦੌਰਾ
Posted On:
19 FEB 2026 8:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਫ਼ਰਵਰੀ 2026 ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕ ਸ਼ੂਫ (Dick Schoof) ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਸ਼ੂਫ ਏਆਈ ਪ੍ਰਭਾਵ ਸਮਿਟ ਵਿੱਚ ਨੀਦਰਲੈਂਡ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਮਿਟ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸ਼੍ਰੀ ਸ਼ੂਫ ਦਾ ਧੰਨਵਾਦ ਕੀਤਾ ਅਤੇ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏਆਈ 'ਤੇ ਕਾਰਜ ਸਮੂਹ ਦੇ ਸਹਿ-ਚੇਅਰਮੈਨ ਵਜੋਂ ਨੀਦਰਲੈਂਡ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਸ਼ੂਫ ਨੇ ਸਮਿਟ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਭਰੋਸਾ ਪ੍ਰਗਟ ਕੀਤਾ ਕਿ ਸਮਿਟ ਐਲਾਨਨਾਮਾ ਭਵਿੱਖ ਦੀਆਂ ਨੀਤੀਗਤ ਚਰਚਾਵਾਂ ਨੂੰ ਦਿਸ਼ਾ ਦੇਵੇਗਾ। ਇਹ ਮੰਨਦੇ ਹੋਏ ਕਿ ਏਆਈ ਦੀ ਆਮਦ ਤਕਨੀਕੀ ਵਿਕਾਸ ਵਿੱਚ ਇੱਕ ਅਹਿਮ ਪੜਾਅ ਹੈ ਅਤੇ ਸਮਾਜ ਲਈ ਅਹਿਮ ਮੌਕਾ ਪ੍ਰਦਾਨ ਕਰਦਾ ਹੈ, ਦੋਵਾਂ ਆਗੂਆਂ ਨੇ ਸਮਾਜਿਕ ਪਰਿਵਰਤਨ ਪ੍ਰਾਪਤ ਕਰਨ ਲਈ ਏਆਈ ਦੀ ਪੂਰੀ ਸੰਭਾਵਨਾ ਦੀ ਵਰਤੋਂ ਕਰਨ ਲਈ ਭਾਰਤ ਅਤੇ ਨੀਦਰਲੈਂਡ ਨੂੰ ਸਾਂਝੇ ਤੌਰ ’ਤਤੇ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਦੋਵਾਂ ਆਗੂਆਂ ਨੇ ਏਆਈ, ਕੁਆਂਟਮ ਅਤੇ ਸੈਮੀਕੰਡਕਟਰ ਸਮੇਤ ਉੱਭਰਦੀਆਂ ਤਕਨਾਲੋਜੀਆਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ।
ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਦੇ ਹੋਏ ਭਾਰਤ-ਨੀਦਰਲੈਂਡ ਸਾਂਝੇਦਾਰੀ ਵਿੱਚ ਹੋਈ ਲਗਾਤਾਰ ਤਰੱਕੀ ਦਾ ਸਵਾਗਤ ਕੀਤਾ ਅਤੇ ਪਾਣੀ, ਖੇਤੀਬਾੜੀ, ਸਿਹਤ (ਡਬਲਿਊਏਐੱਚ), ਸਾਫ਼ ਊਰਜਾ, ਗ੍ਰੀਨ ਹਾਈਡ੍ਰੋਜਨ, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਲੋਕਾਂ ਦੇ ਵਿੱਚ ਆਪਸੀ ਸਬੰਧ ਜਿਹੇ ਵੱਖ-ਵੱਖ ਸੈਕਟਰਾਂ ਵਿੱਚ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਦੀ ਸਫ਼ਲ ਸਮਾਪਤੀ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਆਰਥਿਕ ਸਾਂਝੇਦਾਰੀ ਦੀ ਪੂਰੀ ਸੰਭਾਵਨਾ ਪ੍ਰਾਪਤ ਕਰਨ ਦਾ ਇੱਕ ਇਤਿਹਾਸਕ ਮੌਕਾ ਪ੍ਰਦਾਨ ਕੀਤਾ ਹੈ।
ਦੋਵਾਂ ਆਗੂਆਂ ਨੇ ਅਹਿਮ ਖੇਤਰੀ ਅਤੇ ਅੰਤਰਰਾਸ਼ਟਰੀ ਘਟਨਾਕ੍ਰਮਾਂ 'ਤੇ ਵੀ ਚਰਚਾ ਕੀਤੀ ਅਤੇ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਬਹੁਪੱਖੀ ਮੰਚਾਂ 'ਤੇ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਕਰੇਨ ਟਕਰਾਅ 'ਤੇ ਭਾਰਤ ਦੇ ਰੁਖ਼ ਨੂੰ ਦੁਹਰਾਉਂਦੇ ਹੋਏ ਇਸਦੀ ਜਲਦੀ ਸਮਾਪਤੀ ਦੀ ਲੋੜ 'ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਅੱਤਵਾਦ ਖ਼ਿਲਾਫ਼ ਵਿਸ਼ਵ-ਵਿਆਪੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਜਤਾਈ।
ਭਾਰਤ-ਨੀਦਰਲੈਂਡ ਸਾਂਝੇਦਾਰੀ ਵਪਾਰ ਅਤੇ ਨਿਵੇਸ਼, ਪਾਣੀ, ਖੇਤੀਬਾੜੀ, ਸਿਹਤ (ਡਬਲਿਊਏਐੱਚ) ਸੈਕਟਰਾਂ ਅਤੇ ਲੋਕਾਂ ਦੇ ਵਿੱਚ ਆਪਸੀ ਸਬੰਧਾਂ ਜਿਹੇ ਰਵਾਇਤੀ ਸੈਕਟਰਾਂ ਵਿੱਚ ਕਾਫ਼ੀ ਮਜ਼ਬੂਤ ਹੋਈ ਹੈ ਅਤੇ ਹਾਲ ਹੀ ਵਿੱਚ ਤਕਨਾਲੋਜੀ, ਇਨੋਵੇਸ਼ਨ, ਰੱਖਿਆ ਅਤੇ ਸੁਰੱਖਿਆ, ਨਵਿਆਉਣਯੋਗ ਊਰਜਾ, ਸਿੱਖਿਆ ਅਤੇ ਸਮੁੰਦਰੀ ਖੇਤਰ ਜਿਹੇ ਰਣਨੀਤਕ ਖੇਤਰਾਂ ਤੱਕ ਫੈਲੀ ਹੋਈ ਹੈ।
****
ਐੱਮਜੇਪੀਐੱਸ/ ਐੱਸਆਰ
(Release ID: 2232527)
ਵਿਜ਼ੀਟਰ ਕਾਊਂਟਰ : 28
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam