ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਾਲ ਅਤੇ ਪਰਿਵਾਰਕ ਫ਼ਿਲਮ ਸ਼੍ਰੇਣੀ ਵਿੱਚ ਬਾਫਟਾ ਜਿੱਤਣ ’ਤੇ ਫ਼ਿਲਮ ਬੂੰਗ ਦੀ ਟੀਮ ਨੂੰ ਵਧਾਈ ਦਿੱਤੀ , ਇਸ ਨੂੰ ਮਣੀਪੁਰ ਅਤੇ ਰਾਸ਼ਟਰ ਲਈ ਮਾਣ ਵਾਲਾ ਪਲ ਦੱਸਿਆ
प्रविष्टि तिथि:
23 FEB 2026 5:10PM by PIB Chandigarh
ਬ੍ਰਿਟਿਸ਼ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਨੇ ਈਈ ਬਾਫਟਾ ਫ਼ਿਲਮ ਐਵਾਰਡਾਂ ਵਿੱਚ ਬੱਚਿਆਂ ਅਤੇ ਪਰਿਵਾਰਕ ਫ਼ਿਲਮ ਸ਼੍ਰੇਣੀ ਵਿੱਚ ਬੂੰਗ ਨੂੰ ਜੇਤੂ ਐਲਾਨਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਈ ਬਾਫਟਾ ਫ਼ਿਲਮ ਐਵਾਰਡਾਂ ਵਿੱਚ ਬਾਲ ਅਤੇ ਪਰਿਵਾਰਕ ਫ਼ਿਲਮ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਣ ’ਤੇ ਫ਼ਿਲਮ 'ਬੂੰਗ' ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਪਤੀ ਖ਼ਾਸ ਕਰਕੇ ਮਣੀਪੁਰ ਦੇ ਲਈ ਬਹੁਤ ਖ਼ੁਸ਼ੀ ਦਾ ਪਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਦੇਸ਼ ਵਿੱਚ ਮੌਜੂਦ ਵਿਸ਼ਾਲ ਰਚਨਾਤਮਕ ਪ੍ਰਤਿਭਾ ਨੂੰ ਵੀ ਉਜਾਗਰ ਕਰਦਾ ਹੈ।
ਉਪਰੋਕਤ ਐਲਾਨ ਸੰਬੰਧੀ ਬਾਫਟਾ ਦੇ ਐੱਕਸ-ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ;
"ਇਸ ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ। ਇਹ ਸੱਚਮੁੱਚ ਇੱਕ ਬਹੁਤ ਹੀ ਖ਼ੁਸ਼ੀ ਦਾ ਪਲ ਹੈ, ਖ਼ਾਸ ਕਰਕੇ ਮਣੀਪੁਰ ਲਈ। ਇਹ ਸਾਡੇ ਦੇਸ਼ ਵਿੱਚ ਵਿਸ਼ਾਲ ਰਚਨਾਤਮਕ ਪ੍ਰਤਿਭਾ ਨੂੰ ਵੀ ਉਜਾਗਰ ਕਰਦਾ ਹੈ।"
************
ਐੱਮਜੇਪੀਐੱਸ/ਐੱਸਟੀ
(रिलीज़ आईडी: 2232039)
आगंतुक पटल : 29
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam