ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਐਸਟੋਨੀਆ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 18 FEB 2026 6:16PM by PIB Chandigarh

ਐਸਟੋਨੀਆ ਦੇ ਰਾਸ਼ਟਰਪਤੀ ਸ਼੍ਰੀ ਅਲਾਰ ਕਰਿਸ ਨੇ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਦੋਵਾਂ ਨੇਤਾਵਾਂ ਨੇ ਭਵਿੱਖ ਦੀਆਂ ਤਕਨਾਲੋਜੀਆਂ, ਊਰਜਾ ਪ੍ਰਬੰਧ, ਹੁਨਰ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ 'ਤੇ ਚਰਚਾ ਕੀਤੀ।

ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ:

“ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਕਰਨ ਵਾਲੇ ਦੇਸ਼ ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਰਿਸ ਨਾਲ ਸ਼ਾਨਦਾਰ ਬੈਠਕ ਹੋਈ। ਅਸੀਂ ਖ਼ਾਸ ਤੌਰ 'ਤੇ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦੇ ਸੰਦਰਭ ਵਿੱਚ ਆਪਣੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ। ਅਸੀਂ ਭਵਿੱਖ ਦੀਆਂ ਤਕਨਾਲੋਜੀਆਂ, ਊਰਜਾ ਪ੍ਰਬੰਧਨ, ਹੁਨਰ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ 'ਤੇ ਗੱਲ ਕੀਤੀ।”

@AlarKaris”

https://x.com/narendramodi/status/2024100969227973087

“Oli suurepärane kohtumine Alar Karisega, Eesti Vabariigi Presidendiga - riigiga, mis on teinud märkimisväärseid edusamme tehnoloogia ja tehisintellekti valdkonnas. Arutasime võimalusi meie majanduspartnerluse edasiseks tugevdamiseks, eriti India ja ELi vabakaubanduslepingu, mis on ajalooline kokkulepe. Samuti rääkisime koostööst futuristlike tehnoloogiate, energiahalduse, oskuste ja muud.

@AlarKaris”

******

ਐੱਮਜੇਪੀਐੱਸ/ਐੱਸਆਰ


(Release ID: 2230097) ਵਿਜ਼ੀਟਰ ਕਾਊਂਟਰ : 6