ਪ੍ਰਧਾਨ ਮੰਤਰੀ ਦਫਤਰ
azadi ka amrit mahotsav AI Impact Summit 2026

ਸਪੇਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 18 FEB 2026 1:48PM by PIB Chandigarh

ਸਪੇਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪੈਡਰੋ ਸਾਂਚੇਜ਼ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਦੋਵਾਂ ਆਗੂਆਂ ਨੇ ਭਾਰਤ-ਸਪੇਨ ਦੋਸਤੀ ਨੂੰ ਵਧਾਉਣ ਦੇ ਤਰੀਕੇ, ਖ਼ਾਸ ਕਰਕੇ ਰੱਖਿਆ, ਸੁਰੱਖਿਆ, ਤਕਨਾਲੋਜੀ ਅਤੇ ਹੋਰ ਖੇਤਰਾਂ ’ਤੇ ਚਰਚਾ ਕੀਤੀ ।

ਦੋਵੇਂ ਦੇਸ਼ 2026 ਨੂੰ ਭਾਰਤ-ਸਪੇਨ ਸਭਿਆਚਾਰ, ਸੈਰ-ਸਪਾਟਾ ਅਤੇ ਏਆਈ ਸਾਲ ਦੇ ਰੂਪ ਵਿੱਚ ਮਨਾ ਰਹੇ ਹਨ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

“ਦਿੱਲੀ ਵਿੱਚ ਰਾਸ਼ਟਰਪਤੀ ਪੈਡਰੋ ਸਾਂਚੇਜ਼ ਨਾਲ ਇੱਕ ਸਾਰਥਕ ਮੁਲਾਕਾਤ ਹੋਈ। ਭਾਰਤ-ਸਪੇਨ ਦੋਸਤੀ ਨੂੰ ਮਜ਼ਬੂਤ ਬਣਾਉਣ ਅਤੇ ਖ਼ਾਸ ਕਰਕੇ ਰੱਖਿਆ, ਸੁਰੱਖਿਆ, ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਸਾਡੇ ਦੇਸ਼ 2026 ਨੂੰ ਭਾਰਤ-ਸਪੇਨ ਸਭਿਆਚਾਰ, ਸੈਰ-ਸਪਾਟਾ ਅਤੇ ਏਆਈ ਸਾਲ ਵਜੋਂ ਮਨਾ ਰਹੇ ਹਨ। ਇਸ ਨਾਲ ਜਨਤਾ ਦਰਮਿਆਨ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਹ ਦੇਖ ਕੇ ਖ਼ੁਸ਼ੀ ਹੋਈ ਕਿ ਯੂਨੀਵਰਸਿਟੀਆਂ ਦਾ ਇੱਕ ਵੱਡਾ ਵਫ਼ਦ ਵੀ ਭਾਰਤ ਆਇਆ ਹੈ। ਇਸ ਨਾਲ ਵੀ ਸਾਡੇ ਲੋਕਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਣਗੇ।

ਯੂਰਪੀ ਯੂਨੀਅਨ ਨਾਲ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ (ਐੱਫਟੀਏ) ਸਪੇਨ ਨਾਲ ਆਰਥਿਕ ਭਾਈਵਾਲੀ 'ਤੇ ਬਹੁਤ ਸਕਾਰਾਤਮਿਕ ਪ੍ਰਭਾਵ ਪਵੇਗਾ ਅਤੇ ਸਾਡੇ ਦੇਸ਼ਾਂ ਦੇ ਲੋਕਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ।”

@sanchezcastejon”

 

“Tuve una reunión productiva con el presidente Pedro Sánchez en Delhi. Hablamos de formas de fortalecer la amistad entre la India y España, especialmente en ámbitos como la defensa, la seguridad, la tecnología y otros.

Nuestros países celebran 2026 como el Año India-España de la Cultura, el Turismo y la IA. Esto profundizará los vínculos entre nuestros pueblos. Me alegra ver que también ha venido a la India una gran delegación de universidades. Esto también contribuirá en gran medida a acercar a nuestros pueblos.

El histórico acuerdo de libre comercio con la UE tendrá un impacto muy positivo en la asociación económica con España y brindará nuevas oportunidades a los ciudadanos de nuestros países.

@sanchezcastejon”

************

ਐੱਮਜੇਪੀਐੱਸ/ਐੱਸਆਰ


(Release ID: 2230092) ਵਿਜ਼ੀਟਰ ਕਾਊਂਟਰ : 4