ਮੰਤਰੀ ਮੰਡਲ
ਕੈਬਨਿਟ ਨੇ ਨੌਰਥ ਬਲਾਕ ਅਤੇ ਸਾਉਥ ਬਲਾਕ ਤੋਂ 'ਸੇਵਾ ਤੀਰਥ' ਅਤੇ 'ਕਰਤਵਯ ਭਵਨਾਂ' ਵਿੱਚ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ: 'ਯੁਗੇ ਯੁਗੀਨ ਭਾਰਤ' ਨੈਸ਼ਨਲ ਮਿਊਜ਼ੀਅਮ ਲਈ ਰਾਹ ਪੱਧਰਾ
Posted On:
14 FEB 2026 2:24PM by PIB Chandigarh
"ਅੱਜ ਵਿਕ੍ਰਮ ਸੰਵਤ ਦੋ ਹਜ਼ਾਰ ਬਯਾਸੀ... ਫਾਲਗੁਣ ਕ੍ਰਿਸ਼ਣ ਪਕਸ਼... ਵਿਜੈ ਏਕਾਦਸ਼ੀ ਦੇ ਦਿਨ... ਮਾਘ ਚੌਵੀ, ਸਾਕਾ ਸੰਵਤ ਉੱਨੀ ਸੌ ਸੌਂਤਾਲੀਸ ਦੇ ਪੁੰਨ ਮੌਕੇ ‘ਤੇ...
13 ਫਰਵਰੀ, 2026 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਨਵਾਂ ਪ੍ਰਧਾਨ ਮੰਤਰੀ ਦਫ਼ਤਰ ਜਿਸ ਨੂੰ ਹੁਣ 'ਸੇਵਾ ਤੀਰਥ' ਵਜੋਂ ਜਾਣਿਆ ਜਾਵੇਗਾ, ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਸਾਉਥ ਅਤੇ ਨੌਰਥ ਬਲਾਕ ਅੰਗ੍ਰੇਜ਼ਾਂ ਦੁਆਰਾ ਭਾਰਤ ਨੂੰ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜੇ ਰਹਿਣ ਲਈ ਬਣਾਇਆ ਗਿਆ ਸੀ। ਭਾਰਤ ਨੂੰ 1947 ਵਿੱਚ ਗੁਲਾਮੀ ਤੋਂ ਆਜ਼ਾਦੀ ਮਿਲੀ ਸੀ ਪਰ ਇਨ੍ਹਾਂ ਇਮਾਰਤਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਆਪਣੇ ਕਾਰਜਾਂ ਨੂੰ ਪੂਰਾ ਕਰਨ ਲਈ ਬਰਕਰਾਰ ਰੱਖਿਆ ਸੀ। ਆਜ਼ਾਦੀ ਤੋਂ ਬਾਅਦ, ਪ੍ਰਧਾਨ ਮੰਤਰੀ ਦਫ਼ਤਰ ਸਾਉਥ ਬਲਾਕ ਵਿੱਚ ਇਸ ਇਮਾਰਤ ਤੋਂ ਕੰਮ ਕਰਦਾ ਰਿਹਾ ਹੈ।
ਅੱਜ, ਸਾਨੂੰ ਖੁਸ਼ੀ ਹੈ ਕਿ ਕੇਂਦਰੀ ਕੈਬਨਿਟ ਸਾਉਥ ਬਲਾਕ ਦੇ ਇਸ ਕਮਰੇ ਵਿੱਚ ਆਖਰੀ ਵਾਰ ਮੀਟਿੰਗ ਹੋ ਰਹੀ ਹੈ। ਇਹ ਸਿਰਫ਼ ਸਥਾਨ ਬਦਲਣ ਦਾ ਪਲ ਨਹੀਂ ਹੈ; ਇਹ ਇਤਿਹਾਸ ਅਤੇ ਭਵਿੱਖ ਦੇ ਸੰਗਮ ਨੂੰ ਵੀ ਦਰਸਾਉਂਦਾ ਹੈ। ਇਸ ਕੰਪਲੈਕਸ ਨੇ ਗੁਲਾਮੀ ਤੋਂ ਲੈ ਕੇ ਆਜ਼ਾਦੀ ਅਤੇ ਫਿਰ ਸੁਤੰਤਰ ਭਾਰਤ ਤੱਕ ਕਈ ਇਤਿਹਾਸਕ ਘਟਨਾਵਾਂ ਨੂੰ ਦੇਖਿਆ ਹੈ ਅਤੇ ਆਕਾਰ ਦਿੱਤਾ ਹੈ। ਇਸ ਕੰਪਲੈਕਸ ਨੇ 16 ਪ੍ਰਧਾਨ ਮੰਤਰੀਆਂ ਦੀ ਅਗਵਾਈ ਹੇਠ ਲਏ ਗਏ ਮਹੱਤਵਪੂਰਨ ਕੈਬਨਿਟ ਫੈਸਲਿਆਂ ਨੂੰ ਦੇਖਿਆ ਹੈ। ਇਸ ਦੀਆਂ ਪੌੜੀਆਂ ‘ਤੇ ਨਹਿਰੂ ਤੋਂ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੱਕ ਸਾਰਿਆਂ ਦੇ ਪੈਰਾਂ ਦੇ ਨਿਸ਼ਾਨ ਹਨ। ਇਸ ਇਮਾਰਤ ਦੀਆਂ ਪੌੜੀਆਂ ਚੜ੍ਹਨ ਵਾਲੇ ਕਦਮਾਂ ਨੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਦਹਾਕਿਆਂ ਤੋਂ, ਇੱਥੇ ਕੈਬਨਿਟ ਮੀਟਿੰਗਾਂ ਨੇ ਸੰਵਿਧਾਨ ਦੇ ਆਦਰਸ਼ਾਂ, ਜਨਤਾ ਤੋਂ ਮਿਲੇ ਮੈਨਡੇਟ ਅਤੇ ਰਾਸ਼ਟਰ ਦੀਆਂ ਇੱਛਾਵਾਂ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਹਨ। ਇੱਥੇ ਭਾਰਤ ਦੀਆਂ ਸਫਲਤਾਵਾਂ ਦਾ ਜਸ਼ਨ ਮਨਾਇਆ ਗਿਆ, ਅਸਫਲਤਾਵਾਂ ਦਾ ਮੁਲਾਂਕਣ ਵੀ ਹੋਇਆ ਅਤੇ ਨਾਲ ਹੀ ਸੰਕਟਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਸਖ਼ਤ ਅਤੇ ਮਹੱਤਵਪੂਰਨ ਫੈਸਲੇ ਲਏ ਗਏ।
ਸਾਉਥ ਬਲਾਕ ਦੇ ਇਨ੍ਹਾਂ ਕਮਰਿਆਂ ਨੇ ਵੰਡ ਦੀ ਵਿਭੀਸ਼ਿਕਾ, ਯੁੱਧ ਅਤੇ ਐਮਰਜੈਂਸੀ ਦੀਆਂ ਚੁਣੌਤੀਆਂ ਅਤੇ ਸ਼ਾਂਤੀ ਸਮੇਂ ਦੀਆਂ ਨੀਤੀਆਂ ਦੇ ਚਿੰਤਨ ਅਤੇ ਵਿਚਾਰ-ਵਟਾਂਦਰੇ ਨੂੰ ਦੇਖਿਆ ਹੈ। ਉਨ੍ਹਾਂ ਨੇ ਟਾਈਪਰਾਈਟਰ ਤੋਂ ਲੈ ਕੇ ਡਿਜੀਟਲ ਸ਼ਾਸਨ ਤੱਕ ਤਕਨਾਲੋਜੀ ਦੀਆਂ ਵੱਡੀਆਂ ਛਾਲਾਂ ਨੂੰ ਮਹਿਸੂਸ ਕੀਤਾ ਹੈ।
ਇੱਥੇ ਬੈਠ ਕੇ, ਅਧਿਕਾਰੀਆਂ ਦੀਆਂ ਪੀੜ੍ਹੀਆਂ ਨੇ ਅਜਿਹੇ ਫੈਸਲੇ ਲਏ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਤੋਂ ਤੁਰੰਤ ਬਾਅਦ ਦੇ ਯੁੱਗ ਦੀ ਅਨਿਸ਼ਚਿਤਤਾ ਤੋਂ ਸਥਿਰਤਾ ਦੇ ਰਾਹ 'ਤੇ ਲਿਆਂਦਾ। ਸਾਰਿਆਂ ਦੇ ਯਤਨਾਂ ਦਾ ਨਤੀਜਾ ਇਹ ਹੈ ਕਿ ਆਰਥਿਕ ਚੁਣੌਤੀਆਂ ਅਤੇ ਸੰਕਟਾਂ ਨੂੰ ਦੂਰ ਕਰਕੇ, ਭਾਰਤ ਅੱਜ ਇੱਕ ਆਤਮ-ਵਿਸ਼ਵਾਸੀ ਰਾਸ਼ਟਰ ਵਜੋਂ ਖੜ੍ਹਾ ਹੈ।
ਅੱਜ, ਭਾਰਤ ਦੁਨੀਆ ਦੀਆਂ ਮੋਹਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਭਾਰਤ ਇੱਕ ਸੁਰੱਖਿਅਤ ਅਤੇ ਸਮਰੱਥ ਰਾਸ਼ਟਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਵਿਸ਼ਵ ਮੰਚਾਂ 'ਤੇ ਆਪਣੀ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਆਵਾਜ਼ ਰੱਖ ਰਿਹਾ ਹੈ।
ਪਿਛਲੇ ਦਹਾਕੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਉਥ ਬਲਾਕ ਦੇਸ਼ ਲਈ ਕਈ ਇਤਿਹਾਸਕ ਫੈਸਲਿਆਂ ਦਾ ਕੇਂਦਰ ਰਿਹਾ ਹੈ। ਇਹ ਸਥਾਨ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ਲਈ ਪ੍ਰੇਰਨਾ ਸਥਲ ਬਣ ਗਿਆ ਹੈ। ਇੱਥੋਂ, ਦੇਸ਼ ਭਰ ਵਿੱਚ ਰਿਫੌਰਮ ਐਕਸਪ੍ਰੈੱਸ ਨੂੰ ਪ੍ਰੇਰਿਤ ਕੀਤਾ ਗਿਆ ਹੈ। ਇਹ ਉਹ ਥਾਂ ਹੈ ਜਿੱਥੇ ਡੀਬੀਟੀ, ਸਵੱਛ ਭਾਰਤ ਅਭਿਆਨ, ਗਰੀਬਾਂ ਲਈ ਭਲਾਈ ਮੁਹਿੰਮਾਂ, ਡਿਜੀਟਲ ਇੰਡੀਆ ਅਤੇ ਜੀਐੱਸਟੀ ਵਰਗੇ ਵਿਆਪਕ ਸੁਧਾਰਾਂ ਨੇ ਰੂਪ ਧਾਰਿਆ। ਇਹ ਉਹ ਥਾਂ ਸੀ ਜਿੱਥੇ ਧਾਰਾ 370 ਦੀ ਦੀਵਾਰ ਨੂੰ ਢਾਹੁਣ ਅਤੇ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਵਰਗੇ ਸਮਾਜਿਕ ਨਿਆਂ ਲਈ ਦਲੇਰ ਅਤੇ ਸੰਵੇਦਨਸ਼ੀਲ ਫੈਸਲੇ ਲਏ ਗਏ ਸਨ। ਸਰਜੀਕਲ ਸਟ੍ਰਾਈਕ, ਹਵਾਈ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਭਾਰਤ ਨੇ ਦੁਨੀਆ ਨੂੰ ਆਪਣੀ ਦ੍ਰਿੜ ਅਤੇ ਭਰੋਸੇਮੰਦ ਸੁਰੱਖਿਆ ਨੀਤੀ ਬਾਰੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ।
ਅੱਜ ਦੇਸ਼ ਵਿਕਸਿਤ ਭਵਿੱਖ ਲਈ ਇੱਕ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਇਸ ਲਈ ਇੱਕ ਆਧੁਨਿਕ, ਤਕਨੀਕੀ ਤੌਰ 'ਤੇ ਉੱਨਤ ਅਤੇ ਵਾਤਾਵਰਣ ਅਨੁਕੂਲ ਦਫਤਰ ਦੀ ਜ਼ਰੂਰਤ ਸੀ। ਇੱਕ ਅਜਿਹਾ ਕਾਰਜ ਸਥਾਨ, ਜੋ ਇੱਥੇ ਕੰਮ ਕਰਨ ਵਾਲੇ ਹਰੇਕ ਕਰਮਯੋਗੀ ਦੀ ਉਤਪਾਦਕਤਾ ਨੂੰ ਵਧਾਵੇ ਅਤੇ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਉਤਸ਼ਾਹਿਤ ਕਰੇ।
ਇਸੇ ਭਾਵਨਾ ਨਾਲ ਸਾਉਥ ਬਲਾਕ ਦੇ ਉਦਘਾਟਨ ਤੋਂ ਲਗਭਗ 95 ਸਾਲ ਬਾਅਦ, ਅੱਜ, 13 ਫਰਵਰੀ, 2026 ਨੂੰ ਭਾਰਤ ਸਰਕਾਰ ਇਨ੍ਹਾਂ ਭਵਨਾਂ ਨੂੰ ਖਾਲੀ ਕਰ ਰਹੀ ਹੈ ਅਤੇ "ਸੇਵਾ ਤੀਰਥ" ਅਤੇ "ਕਰਤਵਯ ਭਵਨਾਂ" ਵਿੱਚ ਤਬਦੀਲ ਕਰ ਰਹੀ ਹੈ। ਇਹ ਪ੍ਰਤੀਕਾਤਮਕ ਤੌਰ 'ਤੇ ਦੇਸ਼ ਦੇ ਗੁਲਾਮੀ ਦੇ ਅਤੀਤ ਤੋਂ ਇੱਕ "ਵਿਕਸਿਤ ਭਾਰਤ" ਦੇ ਭਵਿੱਖ ਵੱਲ ਤਬਦੀਲੀ ਵਿੱਚ ਇੱਕ ਹੋਰ ਕਦਮ ਦਰਸਾਉਂਦਾ ਹੈ। ਵਰ੍ਹਿਆਂ ਦੌਰਾਨ, ਦੇਸ਼ ਵਿੱਚ "ਸੱਤਾ ਦੀ ਭਾਵਨਾ" ਦੀ ਬਜਾਏ "ਸੇਵਾ ਦੀ ਭਾਵਨਾ" ਦਾ ਸੱਭਿਆਚਾਰ ਮਜ਼ਬੂਤ ਹੋਇਆ ਹੈ। ਅੱਜ ਦੀ ਇਹੀ ਤਬੀਦਲੀ, ਇਨ੍ਹਾਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰੇਗੀ।
ਅੱਜ, ਕੈਬਨਿਟ ਨੇ ਨੌਰਥ ਅਤੇ ਸਾਉਥ ਬਲਾਕਾਂ ਨੂੰ "ਯੁਗੇ ਯੁਗੀਨ ਭਾਰਤ" ਨੈਸ਼ਨਲ ਮਿਊਜ਼ੀਅਮ ਦਾ ਹਿੱਸਾ ਬਣਾਉਣ ਦਾ ਵੀ ਸੰਕਲਪ ਲਿਆ, ਜੋ ਸਾਡੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਹ ਮਿਊਜ਼ੀਅਮ ਸਾਡੀ ਸਦੀਵੀਂ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਏਗਾ ਅਤੇ ਸਾਡੇ ਸ਼ਾਨਦਾਰ ਅਤੀਤ ਨੂੰ ਇੱਕ ਖੁਸ਼ਹਾਲ ਭਵਿੱਖ ਨਾਲ ਜੋੜੇਗਾ।
ਕੇਂਦਰੀ ਕੈਬਨਿਟ, ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਕੇਂਦਰ ਨੂੰ ਬਸਤੀਵਾਦੀ ਅਤੀਤ ਤੋਂ ਨਵੇਂ ਭਾਰਤ ਲਈ 'ਸੇਵਾ ਤੀਰਥ' ਵਿੱਚ ਬਦਲ ਦਿੱਤਾ।
*********
ਐੱਮਜੇਪੀਐੱਸ/ਵੀਜੇ
(Release ID: 2228141)
ਵਿਜ਼ੀਟਰ ਕਾਊਂਟਰ : 6
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam