ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੀਆ ਅਮੋਰ ਮੋਟਲੀ ਨੂੰ ਬਾਰਬਾਡੋਸ ਚੋਣਾਂ ਵਿੱਚ ਉਨ੍ਹਾਂ ਦੀ ਲਗਾਤਾਰ ਤੀਜੀ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ

Posted On: 13 FEB 2026 12:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਰਬਾਡੋਸ ਚੋਣਾਂ ਵਿੱਚ ਮੀਆ ਅਮੋਰ ਮੋਟਲੀ ਨੂੰ ਉਨ੍ਹਾਂ ਦੀ ਲਗਾਤਾਰ ਤੀਜੀ ਇਤਿਹਾਸਕ ਜਿੱਤ 'ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ, ਬਾਰਬਾਡੋਸ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਵਿਸਥਾਰ ਕਰ ਰਹੀ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ 2024 ਵਿੱਚ ਭਾਰਤ-ਕੈਰੀਕੌਮ (India-CARICOM) ਸਿਖਰ ਸੰਮੇਲਨ ਦੌਰਾਨ ਹੋਈ ਸਾਡੀ ਗਰਮਜੋਸ਼ੀ ਨਾਲ ਹੋਈ ਮੁਲਾਕਾਤ ਯਾਦ ਹੈ। ਮੈਂ ਆਪਣੇ ਲੋਕਾਂ ਦੇ ਲਾਭ ਲਈ ਸਾਡੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।"

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਵਿੱਚ ਲਿਖਿਆ:

"ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੀ ਨੂੰ ਉਨ੍ਹਾਂ ਦੀ ਲਗਾਤਾਰ ਤੀਜੀ ਇਤਿਹਾਸਕ ਚੋਣ ਜਿੱਤ 'ਤੇ ਤਹਿ ਦਿਲੋਂ ਵਧਾਈ।

ਭਾਰਤ, ਬਾਰਬਾਡੋਸ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ, ਜਿਸ ਦਾ ਵੱਖ-ਵੱਖ ਸਹਿਯੋਗ ਖੇਤਰਾਂ ਵਿੱਚ ਲਗਾਤਾਰ ਵਿਸਥਾਰ ਹੋ ਰਿਹਾ ਹੈ । 

ਮੈਨੂੰ 2024 ਵਿੱਚ ਭਾਰਤ-ਕੈਰੀਕੌਮ (India-CARICOM) ਸਿਖ਼ਰ ਸੰਮੇਲਨ ਦੌਰਾਨ ਗਰਮਜੋਸ਼ੀ ਨਾਲ ਹੋਈ ਸਾਡੀ ਮੁਲਾਕਾਤ ਯਾਦ ਹੈ ਅਤੇ ਮੈਂ ਆਪਣੇ ਲੋਕਾਂ ਦੇ ਫਾਇਦੇ ਲਈ ਸਾਡੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”

@miaamormottley

****

ਐਮਜੇਪੀਐਸ/ਵੀਜੇ 


(Release ID: 2227589) ਵਿਜ਼ੀਟਰ ਕਾਊਂਟਰ : 9