ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਭਾਰਤ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੇ 64ਵੇਂ ਇਜਲਾਸ ਵਿੱਚ ਅਧਿਕਾਰ-ਅਧਾਰਿਤ, ਸਮਾਵੇਸ਼ੀ ਅਤੇ ਲੋਕ-ਕੇਂਦ੍ਰਿਤ ਵਿਕਾਸ ਨਜ਼ਰੀਏ ਨੂੰ ਉਜਾਗਰ ਕੀਤਾ


ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ "ਕੋਪੇਨਹੇਗਨ ਤੋਂ ਦੋਹਾ ਤੱਕ ਸਮਾਜਿਕ ਵਿਕਾਸ ਲਈ ਦੂਜੇ ਵਿਸ਼ਵ ਸੰਮੇਲਨ ਦੇ ਨਤੀਜਿਆਂ ਦਾ ਲਾਭ: 2030 ਅਤੇ ਉਸ ਤੋਂ ਬਾਅਦ ਲਈ ਰਾਸ਼ਟਰੀ ਕਾਰਵਾਈ ਨੂੰ ਜੁਟਾਉਣਾ" ਵਿਸ਼ੇ 'ਤੇ ਮੰਤਰੀ ਪੱਧਰੀ ਫੋਰਮ ਨੂੰ ਸੰਬੋਧਨ ਕੀਤਾ

प्रविष्टि तिथि: 04 FEB 2026 8:00AM by PIB Chandigarh

ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ "ਕੋਪਨਹੇਗਨ ਤੋਂ ਦੋਹਾ ਤੱਕ ਆਯੋਜਿਤ ਦੂਜੇ ਵਿਸ਼ਵ ਸਮਾਜਿਕ ਵਿਕਾਸ ਸਿਖ਼ਰ ਸੰਮੇਲਨ ਦੇ ਨਤੀਜਿਆਂ ਦਾ ਲਾਭ” ਵਿਸ਼ੇ 'ਤੇ ਹੋਈ ਚਰਚਾ ਵਿੱਚ ਆਪਣੇ ਅਧਿਕਾਰ-ਅਧਿਕਾਰਤ, ਸਮਾਵੇਸ਼ੀ ਅਤੇ ਲੋਕ-ਕੇਂਦ੍ਰਿਤ ਵਿਕਾਸ ਨਜ਼ਰੀਏ ਨੂੰ ਉਜਾਗਰ ਕੀਤਾ। ਭਾਰਤ ਵੱਲੋਂ ਬਿਆਨ ਦਿੰਦਿਆਂ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜਿਕ ਨਿਆਂ ਭਾਰਤ ਦੇ 2047 ਦੇ ਵਿਕਸਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।

90a6c39fb9bb0ff8b25f2d0c3c770a38.jpg

ਸ਼੍ਰੀਮਤੀ ਠਾਕੁਰ ਨੇ ਕੋਪੇਨਹੇਗਨ ਐਲਾਨਨਾਮੇ ਵਿੱਚ ਵਿਕਾਸ ਦੇ ਕੇਂਦਰ ਵਿੱਚ ਲੋਕਾਂ ਨੂੰ ਰੱਖੇ ਜਾਣ ਅਤੇ ਦੋਹਾਂ ਰਾਜਨੀਤਿਕ ਐਲਾਨਨਾਮੇ ਵਿੱਚ ਉੱਭਰ ਰਹੀਆਂ ਵਿਸ਼ਵ-ਵਿਆਪੀ ਚੁਣੌਤੀਆਂ ਦੇ ਵਿਚਕਾਰ ਇਸ ਵਚਨਬੱਧਤਾ ਦੀ ਪੁਸ਼ਟੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦਾ "ਸਬਕਾ ਸਾਥ, ਸਬਕਾ ਵਿਕਾਸ" ਦਾ ਸ਼ਾਸਨ ਦਰਸ਼ਨ ਸਾਰਿਆਂ ਲਈ ਮਾਣ, ਸਮਾਨਤਾ ਅਤੇ ਮੌਕੇ ਨੂੰ ਯਕੀਨੀ ਬਣਾਉਣ ਲਈ ਸਮੁੱਚੀ ਸਰਕਾਰ ਅਤੇ ਸਮਾਜ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਭਾਰਤ ਦੇ ਵਿਆਪਕ ਸਮਾਜਿਕ ਸੁਰੱਖਿਆ ਅਤੇ ਸਮਾਵੇਸ਼ਨ ਉਪਾਵਾਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ:

  •  ਖ਼ੁਰਾਕ ਸੁਰੱਖਿਆ ਪ੍ਰੋਗਰਾਮਾਂ ਤਹਿਤ 80 ਕਰੋੜ ਤੋਂ ਵੱਧ ਲੋਕ ਸ਼ਾਮਲ ਹਨ।

  •  ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਵਿਆਪਕ ਨੈੱਟਵਰਕ ਰਾਹੀਂ 55 ਕਰੋੜ ਤੋਂ ਵੱਧ ਨਾਗਰਿਕ ਮੁਫ਼ਤ ਸਿਹਤ ਸੇਵਾ ਦਾ ਲਾਭ ਲੈਂਦੇ ਹਨ।

  • 16,000 ਜਨ ਆਰੋਗਿਆ ਕੇਂਦਰਾਂ ਰਾਹੀਂ ਕਿਫ਼ਾਇਤੀ ਦਵਾਈਆਂ ਅਤੇ ਡਾਕਟਰੀ ਉਪਕਰਣ ਉਪਲਬਧ ਕਰਵਾਏ ਜਾਂਦੇ ਹਨ।

  • ਸਥਾਨਕ ਪ੍ਰਸ਼ਾਸਨ ਵਿੱਚ 14 ਲੱਖ ਤੋਂ ਵੱਧ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀ ਕੰਮ ਕਰਦੀਆਂ ਹਨ, ਜੋ ਕਿ ਜ਼ਮੀਨੀ ਪੱਧਰ 'ਤੇ ਲੋਕਤੰਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

  • ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਕੁੜੀਆਂ ਦੀ ਸਿੱਖਿਆ ਅਤੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ​​ਕਰ ਰਹੀਆਂ ਹਨ।

  • ਕਿਰਤ ਸੁਧਾਰ ਬਰਾਬਰ ਤਨਖ਼ਾਹ, ਸੁਰੱਖਿਅਤ ਕਾਰਜ ਸਥਾਨਾਂ ਅਤੇ ਔਰਤਾਂ ਦੀ ਕਾਰਜਬਲ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਨ।

  • ਵਿਆਪਕ ਪੱਧਰ ‘ਤੇ ਬਿਨਾਂ ਗਰੰਟੀ ਵਾਲੇ ਕਰਜ਼ਿਆਂ ਨੇ ਮਹਿਲਾਵਾਂ, ਉੱਦਮੀਆਂ ਅਤੇ ਗਲੀ ਵਿਕਰੇਤਾਵਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਦਾਖਲਾ ਲੈਣ ਦੇ ਯੋਗ ਬਣਾਇਆ ਹੈ।

  • ਸਮਾਈਲ (SMILE) ਵਰਗੀਆਂ ਨਿਸ਼ਾਨਾਬੱਧ ਯੋਜਨਾਵਾਂ ਟ੍ਰਾਂਸਜੈਂਡਰ ਵਿਅਕਤੀਆਂ ਅਤੇ ਹੋਰ ਕਮਜ਼ੋਰ ਸਮੂਹਾਂ ਦੇ ਪੁਨਰਵਾਸ ਅਤੇ ਸਮਾਜਿਕ ਏਕੀਕਰਨ ਵਿੱਚ ਸਹਾਇਤਾ ਕਰ ਰਹੀਆਂ ਹਨ।   

ਸ਼੍ਰੀਮਤੀ ਠਾਕੁਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਿਕਾਸ ਯਾਤਰਾ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਪ੍ਰਤੱਖ ਲਾਭ ਤਬਾਦਲਾ ਅਤੇ ਨਾਗਰਿਕ ਭਾਗੀਦਾਰੀ ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਆਖ਼ਰੀ ਸਿਰੇ ਤੱਕ ਵੰਡ ਯਕੀਨੀ ਹੋਵੇਗੀ । 

ਸ਼੍ਰੀਮਤੀ ਠਾਕੁਰ ਨੇ ਭਾਰਤ ਦੀ ਸਭਿਅਤਾਵਾਦੀ ਵਿਚਾਰਧਾਰਾ "ਵਸੁਧੈਵ ਕੁਟੁੰਬਕਮ"(ਵਿਸ਼ਵ ਇੱਕ ਪਰਿਵਾਰ ਹੈ) ਦੀ ਪੁਸ਼ਟੀ ਕਰਦੇ ਹੋਏ, ਵਿਸ਼ਵ-ਵਿਆਪੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਅਤੇ ਵਿਸ਼ਵ ਪੱਧਰ 'ਤੇ ਸਮਾਜਿਕ ਨਿਆਂ ਨੂੰ ਅੱਗੇ ਵਧਾਉਣ ਲਈ ਆਪਣੇ ਵਿਕਾਸ ਤਜਰਬੇ ਨੂੰ ਸਾਂਝਾ ਕਰਨ ਲਈ ਭਾਰਤ ਦੀ ਤਿਆਰੀ ਪ੍ਰਗਟ ਕੀਤੀ।

ਇਸ ਇਜਲਾਸ ਵਿੱਚ ਸੰਯੁਕਤ ਰਾਸ਼ਟਰ ਦੇ ਜ਼ਿਆਦਾਤਰ ਮੈਂਬਰ ਦੇਸ਼ਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ ।

ਇਜਲਾਸ ਤੋਂ ਬਾਅਦ ਸ਼੍ਰੀਮਤੀ ਠਾਕੁਰ ਨੇ ਸਵੀਡਨ ਦੀ ਸਮਾਜਿਕ ਸੇਵਾਵਾਂ ਮੰਤਰੀ ਸ਼੍ਰੀਮਤੀ ਕੈਮਿਲਾ ਵਾਲਟਰਸਨ ਗ੍ਰੋਨਵਾਲ ਨਾਲ ਵੀ ਸ਼ਿਸ਼ਟਾਚਾਰ ਮੁਲਾਕਾਤ ਵੀ ਕੀਤੀ।

873737dc500de1a0a6035c1a09debb58.jpg

***********


ਐੱਸਐੱਸ/ਪੀਸੀ


(रिलीज़ आईडी: 2223229) आगंतुक पटल : 35
इस विज्ञप्ति को इन भाषाओं में पढ़ें: Tamil , English , Urdu , Marathi , हिन्दी , Bengali , Bengali-TR , Gujarati , Telugu , Kannada , Malayalam