ਵਿੱਤ ਮੰਤਰਾਲਾ
azadi ka amrit mahotsav

ਆਈਟੀ ਸੇਵਾਵਾਂ ਲਈ ਸੇਫ ਹਾਰਬਰ ਦਾ ਲਾਭ ਚੁੱਕਣ ਦੀ ਲਿਮਿਟ 300 ਕਰੋੜ ਰੁਪਏ ਤੋਂ ਵਧ ਕੇ 2000 ਕਰੋੜ ਰੁਪਏ ਕੀਤੀ ਗਈ


ਆਈਟੀ ਸੇਵਾਵਾਂ ਲਈ ਸੇਫ ਹਾਰਬਰ ਨੂੰ ਸਵੈ-ਚਾਲਿਤ ਨਿਯਮ ਅਧਾਰਿਤ ਪ੍ਰਕ੍ਰਿਆ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ

प्रविष्टि तिथि: 01 FEB 2026 12:57PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-2027 ਪੇਸ਼ ਕੀਤਾ।

ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਸਾਫਟਵੇਅਰ ਡਿਵੈਲਪਮੈਂਟ ਸੇਵਾਵਾਂ, ਆਈਟੀ ਇਨੇਬਲਡ  ਸੇਵਾਵਾਂ, ਨੌਲੇਜ ਪ੍ਰੋਸੈੱਸ ਆਊਟਸੋਰਸਿੰਗ ਸੇਵਾਵਾਂ ਅਤੇ ਸਾਫਟਵੇਅਰ ਡਿਵੈਲਪਮੈਂਟ ਨਾਲ ਸਬੰਧਿਤ ਕੰਟਰੈਕਟ ਆਰ ਐਂਡ ਡੀ ਸੇਵਾਵਾਂ ਵਿੱਚ ਗਲੋਬਲ ਲੀਡਰ ਹੈ। ਇਹ ਸਾਰੇ ਬਿਜਨੈਸ ਸੈਗਮੈਂਟ ਇੱਕ-ਦੂਜੇ ਨਾਲ ਬਹੁਤ ਜੁੜੇ ਹੋਏ ਹਨ। ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਇੱਕ ਹੀ ਕੈਟੇਗਿਰੀ ਸੂਚਨਾ ਤਕਨਾਲੋਜੀ ਸੇਵਾਵਾਂ ਦੇ ਅਧੀਨ ਲਿਆਉਣ ਦਾ ਪ੍ਰਸਤਾਵ ਹੈ, ਜਿਸ ‘ਤੇ ਸਾਰਿਆਂ ਲਈ 15.5 ਪ੍ਰਤੀਸ਼ਤ ਦਾ ਕੌਮਨ ਸੇਫ ਹਾਰਬਰ ਮਾਰਜ਼ਿਨ ਲਾਗੂ ਹੋਵੇਗਾ। ਕੇਂਦਰੀ ਬਜਟ 2026-27 ਵਿੱਚ ਆਈਟੀ ਸੇਵਾਵਾਂ ਲਈ ਸੇਫ ਹਾਰਬਰ ਦਾ ਫਾਇਦਾ ਚੁੱਕਣ ਦੀ ਲਿਮਿਟ ਨੂੰ 300 ਕਰੋੜ ਰੁਪਏ ਤੋਂ ਵਧ ਕੇ 2,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। 

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਆਈਟੀ ਸੇਵਾਵਾਂ ਲਈ ਸੇਫ ਹਾਰਬਰ ਨੂੰ ਸਵੈ-ਸੰਚਾਲਿਤ ਨਿਯਮ-ਅਧਾਰਿਤ ਪ੍ਰੋਸੈੱਸ ਦੁਆਰਾ ਪ੍ਰਵਾਨ ਕੀਤਾ ਜਾਵੇਗਾ, ਜਿਸ ਵਿੱਚ ਟੈਕਸ ਅਧਿਕਾਰੀ ਦੁਆਰਾ ਅਰਜ਼ੀਆਂ ਦੀ ਜਾਂਚ ਅਤੇ ਮਨਜ਼ੂਰੀ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਆਈਟੀ ਸੇਵਾ ਕੰਪਨੀ ਦੁਆਰਾ ਅਰਜ਼ੀਆਂ ਦਿੱਤੇ ਜਾਣ ਤੋਂ ਬਾਅਦ, ਇਸ ਸੁਰੱਖਿਅਤ ਸੇਫ ਹਾਰਬਰ ਨੂੰ ਕੰਪਨੀ ਦੁਆਰਾ ਇੱਛਾ ਅਨੁਸਾਰ ਲਗਾਤਾਰ 5 ਵਰ੍ਹਿਆਂ ਤੱਕ ਵਧਾਇਆ ਜਾ ਸਕਦਾ ਹੈ।

ਆਈਟੀ ਸੇਵਾਵਾਂ ਕੰਪਨੀਆਂ ਲਈ, ਜੋ ਮੋਹਰੀ ਮੁੱਲ ਨਿਰਧਾਰਣ ਸਮਝੌਤਾ (ਏਪੀਏ) ਕਰਨਾ ਚਾਹੁੰਦੀਆਂ ਹਨ, ਵਿੱਤ ਮੰਤਰੀ ਨੇ ਆਈਟੀ ਸੇਵਾਵਾਂ ਲਈ ਇੱਕ ਪਾਸੜ ਏਪੀਏ ਪ੍ਰੋਸੈੱਸ ਨੂੰ ਤੇਜ਼ ਗਤੀ ਤੋਂ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਨੂੰ 2 ਸਾਲ ਦੇ ਅੰਦਰ ਪੂਰਾ ਕਰਨ ਦਾ ਯਤਨ ਕੀਤਾ ਹੈ। ਟੈਕਸਦਾਤਾ ਦੀ ਤਾਕੀਦ ‘ਤੇ 2 ਸਾਲ ਦੀ ਮਿਆਦ ਨੂੰ 6 ਮਹੀਨੇ ਲਈ ਹੋਰ ਵਧਾਇਆ ਜਾ ਸਕਦਾ ਹੈ। ਏਪੀਏ ਵਿੱਚ ਪ੍ਰਵੇਸ਼ ਕਰਨ ਵਾਲੀ ਇਕਾਈ ਨੂੰ ਆਪਣੀ ਸਬੰਧਿਤ ਸੰਸਥਾਵਾਂ ਲਈ ਸੋਧ ਕੀਤੇ ਰਿਟਰਨ ਜਮ੍ਹਾ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ।  

****

 ਐੱਨਬੀ/ਪੰਕਜ ਸ੍ਰੀਵਾਸਤਵ/ਏਕੇ


(रिलीज़ आईडी: 2221777) आगंतुक पटल : 4
इस विज्ञप्ति को इन भाषाओं में पढ़ें: Gujarati , English , Urdu , Marathi , हिन्दी , Bengali , Odia , Tamil , Telugu , Kannada , Malayalam