ਵਿੱਤ ਮੰਤਰਾਲਾ
ਨਿੱਜੀ ਉਪਯੋਗ ਲਈ ਆਯਾਤ ਕੀਤੀਆਂ ਸਾਰੀਆਂ ਸ਼ੁਲਕ ਯੋਗ ਵਸਤੂਆਂ 'ਤੇ ਟੈਰਿਫ ਦਰ ਨੂੰ 20 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਕੀਤਾ ਗਿਆ
ਵਿਸ਼ੇਸ਼ ਤੌਰ 'ਤੇ ਕੈਂਸਰ ਪੀੜਿਤ ਰੋਗੀਆਂ ਲਈ 17 ਔਸ਼ਧੀਆਂ ਜਾਂ ਦਵਾਈਆਂ 'ਤੇ ਮੂਲ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਜਾਵੇਗੀ
7 ਹੋਰ ਅਸਾਧਾਰਨ ਰੋਗਾਂ ਲਈ ਔਸ਼ਧੀਆਂ ਅਤੇ ਐੱਫਐੱਸਐੱਮਪੀ ਦੇ ਨਿੱਜੀ ਆਯਾਤਾਂ 'ਤੇ ਇਮਪੋਰਟ ਡਿਊਟੀ ਤੋਂ ਛੋਟ ਦਾ ਪ੍ਰਾਵਧਾਨ
ਟੀਅਰ 2 ਅਤੇ ਟੀਅਰ 3 ਅਧਿਕਾਰਤ ਆਰਥਿਕ ਆਪਰੇਟਰਾਂ ਲਈ ਡਿਊਟੀ ਮਿਆਦ ਅਵਧੀ ਨੂੰ 15 ਦਿਨ ਤੋਂ ਵਧਾ ਕੇ 30 ਦਿਨ ਕਰਨ ਦਾ ਪ੍ਰਸਤਾਵ
ਇਲੈਕਟ੍ਰੌਨਿਕ ਸੀਲਿੰਗ ਦਾ ਉਪਯੋਗ ਕਰਨ ਵਾਲੇ ਨਿਰਯਾਤ ਕਾਰਗੋ ਨੂੰ ਫੈਕਟਰੀ ਪਰਿਸਰ ਤੋਂ ਸ਼ਿਪ ਤੱਕ ਪੂਰਨ ਕਲੀਅਰੈਂਸ ਉਪਲੱਬਧ ਕਰਾਉਣ ਦਾ ਪ੍ਰਾਵਧਾਨ
प्रविष्टि तिथि:
01 FEB 2026 1:01PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦੇ ਹੋਏ ਕਿਹਾ ਕਿ ਕਸਟਮ ਅਤੇ ਕੇਂਦਰੀ ਆਬਕਾਰੀ ਲਈ ਕੀਤੇ ਗਏ ਪ੍ਰਸਤਾਵਾਂ ਦਾ ਉਦੇਸ਼ ਟੈਰਿਫ ਢਾਂਚੇ ਵਿੱਚ ਸਰਲਤਾ, ਘਰੇਲੂ ਨਿਰਮਾਣ ਨੂੰ ਸਹਾਇਤਾ, ਨਿਰਯਾਤ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਨਾਲ-ਨਾਲ ਡਿਊਟੀ ਵਿੱਚ ਸੁਧਾਰ ਕਰਨਾ ਹੈ।
ਜੀਵਨ ਜੀਣ ਦੀ ਸੁਗਮਤਾ
ਕੇਂਦਰੀ ਬਜਟ ਵਿੱਚ ਸੀਮਾ ਸ਼ੁਲਕ ਢਾਂਚੇ ਨੂੰ ਯੁਕਤੀਸੰਗਤ ਬਣਾਉਂਦੇ ਹੋਏ ਨਿੱਜੀ ਉਪਯੋਗ ਲਈ ਆਯਾਤ ਕੀਤੀਆਂ ਸਾਰੀਆਂ ਸ਼ੁਲਕ ਯੋਗ ਵਸਤੂਆਂ 'ਤੇ ਟੈਰਿਫ ਦਰ ਨੂੰ 20 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਰੋਗੀਆਂ, ਵਿਸ਼ੇਸ਼ ਰੂਪ ਵਿੱਚ ਕੈਂਸਰ ਨਾਲ ਪ੍ਰਭਾਵਿਤ ਰੋਗੀਆਂ ਨੂੰ ਰਾਹਤ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਬਜਟ ਵਿੱਚ 17 ਔਸ਼ਧੀਆਂ ਜਾਂ ਦਵਾਈਆਂ 'ਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਜਟ ਵਿੱਚ 7 ਹੋਰ ਅਸਾਧਾਰਨ ਰੋਗਾਂ ਲਈ ਕੈਂਸਰ ਰੋਗੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਔਸ਼ਧੀਆਂ ਅਤੇ ਐੱਫਐੱਸਐੱਮਪੀ ਦੇ ਨਿੱਜੀ ਆਯਾਤਾਂ 'ਤੇ ਆਯਾਤ ਸ਼ੁਲਕ ਤੋਂ ਛੋਟ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਕੇਂਦਰੀ ਬਜਟ ਵਿੱਚ ਯਾਤਰੀਆਂ ਦੀਆਂ ਵਾਸਤਵਿਕ ਚਿੰਤਾਵਾਂ ਦਾ ਸਮਾਧਾਨ ਕਰਨ ਲਈ ਅੰਤਰਰਾਸ਼ਟਰੀ ਯਾਤਰਾ ਦੌਰਾਨ ਸਮਾਨ ਨਿਕਾਸੀ ਨੂੰ ਸ਼ਾਸਿਤ ਕਰਨ ਵਾਲੇ ਪ੍ਰਾਵਧਾਨਾਂ ਦੇ ਸੋਧ ਦਾ ਪ੍ਰਸਤਾਵ ਕੀਤਾ ਗਿਆ ਹੈ। ਸੋਧੇ ਨਿਯਮਾਂ ਨਾਲ ਵਰਤਮਾਨ ਸਮੇਂ ਦੀਆਂ ਯਾਤਰਾ ਸੰਬੰਧੀ ਵਾਸਤਵਿਕਤਾਵਾਂ ਦੇ ਅਨੁਰੂਪ, ਡਿਊਟੀ-ਮੁਕਤ ਭੱਤੇ ਵਿੱਚ ਵਾਧਾ ਹੋਵੇਗਾ ਅਤੇ ਅੰਦਰ ਲਿਆਂਦੀ ਜਾਂ ਬਾਹਰ ਲਿਜਾਈਆਂ ਜਾਣ ਵਾਲੀਆਂ ਵਸਤੂਆਂ ਦੀ ਅਸਥਾਈ ਢੁਲਾਈ ਵਿੱਚ ਸਪੱਸ਼ਟਤਾ ਆਵੇਗੀ।
ਸੀਮਾ ਸ਼ੁਲਕ ਪ੍ਰਕਿਰਿਆ
ਬਜਟ ਵਿੱਚ ਵਸਤੂਆਂ ਦੇ ਸੁਗਮ ਅਤੇ ਤੁਰੰਤ ਸੰਚਾਲਨ ਅਤੇ ਵਪਾਰ ਵਿੱਚ ਵਧੇਰੇ ਨਿਸ਼ਚਿਤਤਾ ਲਈ ਘੱਟ ਤੋਂ ਘੱਟ ਦਖਲਅੰਦਾਜੀ ਕਰਨ ਲਈ ਕਈ ਉਪਾਵਾਂ ਦਾ ਪ੍ਰਸਤਾਵ ਕੀਤਾ ਗਿਆ ਹੈ।
ਵਿਸ਼ਵਾਸ ਅਧਾਰਿਤ ਪ੍ਰਣਾਲੀਆਂ
ਬਜਟ ਵਿੱਚ ਟੀਅਰ 2 ਅਤੇ ਟੀਅਰ 3 ਅਧਿਕਾਰਿਤ ਆਰਥਿਕ ਆਪਰੇਟਰਾਂ ਲਈ ਡਿਊਟੀ ਮੁਲਤਵੀ ਮਿਆਦ ਨੂੰ 15 ਦਿਨ ਤੋਂ ਵਧਾ ਕੇ 30 ਦਿਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਬਜਟ ਵਿੱਚ ਪਾਤਰ ਨਿਰਮਾਤਾਵਾਂ ਆਯਾਤਕਾਂ ਨੂੰ ਬਰਾਬਰ ਡਿਊਟੀ ਮੁਲਤਵੀ ਸਹੂਲਤ ਉਪਲੱਬਧ ਕਰਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਨਾਲ ਉਹਨਾਂ ਨੂੰ ਨਿਯਤ ਸਮੇਂ 'ਤੇ ਪੂਰਨ ਟੀਅਰ 3-ਏਈਓ ਦੇ ਰੂਪ ਵਿੱਚ ਆਪਣੀ ਮਾਨਤਾ ਪ੍ਰਾਪਤ ਕਰਨ ਲਈ ਪ੍ਰੋਤਸਾਹਨ ਮਿਲੇਗਾ।
ਕੇਂਦਰੀ ਬਜਟ ਵਿੱਚ ਐਡਵਾਂਸ ਰੂਲਿੰਗ ਦੀ ਵੈਧਤਾ ਮਿਆਦ ਵਧਾਉਣ ਦਾ ਵੀ ਪ੍ਰਸਤਾਵ ਹੈ, ਜੋ ਕਸਟਮਜ਼ ਨੂੰ ਮੌਜੂਦਾ 3 ਸਾਲ ਤੋਂ ਵਧਾ ਕੇ 5 ਸਾਲ ਤੱਕ ਬਾਈਡਿੰਗ ਕਰਨ ਲਈ ਹੈ। ਸਰਕਾਰੀ ਏਜੰਸੀਆਂ ਨੂੰ ਆਪਣੇ ਮਾਲ ਦੀ ਕਲੀਅਰਿੰਗ ਵਿੱਚ ਤਰਜੀਹੀ ਟ੍ਰੀਟਮੈਂਟ ਲਈ ਏਈਓ ਐਕ੍ਰੈਡੀਟੇਸ਼ਨ ਦਾ ਲਾਭ ਉਠਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਬਜਟ ਵਿੱਚ ਕਿਹਾ ਗਿਆ ਹੈ ਕਿ ਭਰੋਸੇਯੋਗ ਲੰਬੇ ਸਮੇਂ ਤੋਂ ਚੱਲ ਰਹੀਆਂ ਸਪਲਾਈ ਚੇਨ ਵਾਲੇ ਨਿਯਮਤ ਆਯਾਤਕਾਂ ਨੂੰ ਰਿਸਕ ਸਿਸਟਮ ਵਿੱਚ ਮਾਨਤਾ ਦਿੱਤੀ ਜਾਵੇਗੀ, ਤਾਂ ਜੋ ਉਹਨਾਂ ਦੇ ਮਾਲ ਦੀ ਹਰ ਵਾਰ ਵੈਰੀਫਿਕੇਸ਼ਨ ਦੀ ਲੋੜ ਨੂੰ ਘੱਟ ਕੀਤਾ ਜਾ ਸਕੇ। ਇਲੈਕਟ੍ਰੌਨਿਕ ਸੀਲਿੰਗ ਵਾਲੇ ਨਿਰਯਾਤ ਮਾਲ ਨੂੰ ਫੈਕਟਰੀ ਪਰਿਸਰ ਤੋਂ ਜਹਾਜ਼ ਤੱਕ ਪੂਰਨ ਕਲੀਅਰੈਂਸ ਉਪਲੱਬਧ ਕਰਵਾਈ ਜਾਵੇਗੀ। ਕਿਸੇ ਵੀ ਪਾਲਣਾ ਦੀ ਲੋੜ ਨਾ ਹੋਣ ਵਾਲੀਆਂ ਵਸਤੂਆਂ ਦੇ ਆਯਾਤ ਲਈ, ਭਰੋਸੇਯੋਗ ਆਯਾਤਕ ਵੱਲੋਂ ਬਿੱਲ ਆਫ ਐਂਟਰੀ ਦਾਖਲ ਕਰਨ ਅਤੇ ਵਸਤੂਆਂ ਦੇ ਪਹੁੰਚਣ 'ਤੇ ਆਪਣੇ ਕਲੀਅਰੈਂਸ ਫਾਰਮੈਲਟੀਆਂ ਪੂਰੀਆਂ ਕਰਨ ਲਈ ਕਸਟਮਜ਼ ਨੂੰ ਆਟੋਮੈਟਿਕਲੀ ਨੋਟਿਫਾਈ ਕੀਤਾ ਜਾਵੇਗਾ।
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਗੇ ਐਲਾਨ ਕੀਤਾ ਕਿ ਕਸਟਮਜ਼ ਵੇਅਰਹਾਊਸਿੰਗ ਫਰੇਮਵਰਕ ਨੂੰ ਵੇਅਰਹਾਊਸ ਆਪਰੇਟਰ-ਕੇਂਦ੍ਰਿਤ ਸਿਸਟਮ ਵਿੱਚ ਬਦਲਿਆ ਜਾਵੇਗਾ ਜਿਸ ਵਿੱਚ ਸੈਲਫ-ਡਿਕਲੇਰੇਸ਼ਨ, ਇਲੈਕਟ੍ਰੌਨਿਕ ਟਰੈਕਿੰਗ ਅਤੇ ਰਿਸਕ-ਅਧਾਰਿਤ ਆਡਿਟ ਸ਼ਾਮਲ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸੁਧਾਰ ਮੌਜੂਦਾ ਅਫਸਰ-ਨਿਰਭਰ ਮਨਜ਼ੂਰੀਆਂ ਵਾਲੇ ਸਿਸਟਮ ਤੋਂ ਦੂਰ ਜਾਣਗੇ ਅਤੇ ਲੈਣ-ਦੇਣ ਵਿੱਚ ਦੇਰੀ ਅਤੇ ਅਨੁਪਾਲਨ ਲਾਗਤਾਂ ਨੂੰ ਘਟਾਉਣਗੇ।
****
ਐੱਨਬੀ/ਵੀਐੱਮ/ਐੱਸਕੇ/ਸਪਨਾ
(रिलीज़ आईडी: 2221700)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam