ਵਿੱਤ ਮੰਤਰਾਲਾ
ਕੇਂਦਰੀ ਬਜਟ 2026-27 ਵਿੱਚ ਸੇਵਾ ਖੇਤਰ ਬਾਰੇ ਸੁਝਾਅ ਦੇਣ ਲਈ ਉੱਚ-ਪੱਧਰੀ 'ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ' ਸਥਾਈ ਕਮੇਟੀ ਬਣਾਉਣ ਦੀ ਤਜਵੀਜ਼
ਚੁਣੌਤੀ ਰੂਟ ਰਾਹੀਂ ਭਾਰਤ ਦੇ ਪੂਰਬੀ ਖੇਤਰ ਵਿੱਚ ਨਵਾਂ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਸਥਾਪਤ ਕੀਤਾ ਜਾਵੇਗਾ
ਪ੍ਰਮੁੱਖ ਸਨਅਤੀ ਅਤੇ ਲੌਜਿਸਟਿਕ ਗਲਿਆਰਿਆਂ ਨੇੜੇ 5 ਯੂਨੀਵਰਸਿਟੀ ਟਾਊਨਸ਼ਿਪਾਂ ਦੀ ਸਿਰਜਣਾ
ਵੀਜੀਐੱਫ/ਪੂੰਜੀਗਤ ਸਹਾਇਤਾ ਰਾਹੀਂ ਹਰ ਜ਼ਿਲ੍ਹੇ ਵਿੱਚ ਲੜਕੀਆਂ ਦਾ 1 ਹੋਸਟਲ ਬਣਾਇਆ ਜਾਵੇਗਾ
ਖਗੋਲ ਭੌਤਿਕੀ ਅਤੇ ਖਗੋਲ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ 4 ਟੈਲੀਸਕੋਪ ਬੁਨਿਆਦੀ ਢਾਂਚਾ ਸਹੂਲਤਾਂ ਸਥਾਪਤ ਜਾਂ ਅਪਗ੍ਰੇਡ ਕੀਤੀਆਂ ਜਾਣਗੀਆਂ
प्रविष्टि तिथि:
01 FEB 2026 12:48PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕੀਤਾ। ਕੇਂਦਰੀ ਬਜਟ ਵਿੱਚ ਇੱਕ ਉੱਚ-ਪੱਧਰੀ ‘ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ’ ਸਥਾਈ ਕਮੇਟੀ ਬਣਾਉਣ ਦੀ ਤਜਵੀਜ਼ ਹੈ, ਜੋ ਵਿਕਸਿਤ ਭਾਰਤ ਦੇ ਮੁੱਖ ਚਾਲਕ ਵਜੋਂ ਸੇਵਾ ਖੇਤਰ 'ਤੇ ਕੇਂਦ੍ਰਿਤ ਉਪਾਵਾਂ ਦੀ ਸਿਫ਼ਾਰਸ਼ ਕਰੇਗੀ। ਇਸ ਨਾਲ ਭਾਰਤ 2047 ਤੱਕ 10% ਵਿਸ਼ਵ-ਵਿਆਪੀ ਹਿੱਸੇਦਾਰੀ ਨਾਲ ਸੇਵਾਵਾਂ ਵਿੱਚ ਵਿਸ਼ਵ ਆਗੂ ਬਣ ਜਾਵੇਗਾ। ਕਮੇਟੀ ਵਿਕਾਸ, ਰੁਜ਼ਗਾਰ ਅਤੇ ਬਰਾਮਦ ਦੀ ਸਮਰੱਥਾ ਵਧਾਉਣ ਲਈ ਖੇਤਰਾਂ ਨੂੰ ਤਰਜੀਹ ਦੇਵੇਗੀ। ਉਹ ਨੌਕਰੀਆਂ ਅਤੇ ਹੁਨਰ ਲੋੜਾਂ 'ਤੇ ਏਆਈ ਸਮੇਤ ਉੱਭਰ ਰਹੀਆਂ ਤਕਨਾਲੋਜੀਆਂ ਦੇ ਪ੍ਰਭਾਵ ਦਾ ਲੇਖਾ-ਜੋਖਾ ਵੀ ਕਰੇਗੀ ਅਤੇ ਇਸ ਬਾਰੇ ਉਪਾਅ ਸੁਝਾਏਗੀ।

ਭਾਰਤੀ ਡਿਜ਼ਾਈਨ ਸਨਅਤ ਤੇਜ਼ੀ ਨਾਲ ਫੈਲ ਰਹੀ ਹੈ ਪਰ ਫਿਰ ਵੀ ਭਾਰਤੀ ਡਿਜ਼ਾਈਨਰਾਂ ਦੀ ਘਾਟ ਹੈ। ਕੇਂਦਰੀ ਬਜਟ ਵਿੱਚ ਭਾਰਤ ਦੇ ਪੂਰਬੀ ਖੇਤਰ ਵਿੱਚ ਡਿਜ਼ਾਈਨ ਸਿੱਖਿਆ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਚੁਣੌਤੀ ਰੂਟ (ਚੈਲੇਂਜ ਰੂਟ) ਰਾਹੀਂ ਨਵਾਂ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਸਥਾਪਤ ਕਰਨ ਦੀ ਤਜਵੀਜ਼ ਹੈ।
ਸਰਕਾਰ ਪ੍ਰਮੁੱਖ ਸਨਅਤੀ ਅਤੇ ਲੌਜਿਸਟਿਕ ਗਲਿਆਰਿਆਂ ਨੇੜੇ 5 ਯੂਨੀਵਰਸਿਟੀ ਟਾਊਨਸ਼ਿਪ ਬਣਾਉਣ ਵਿੱਚ ਚੁਣੌਤੀ ਰੂਟ ਰਾਹੀਂ ਰਾਜਾਂ ਦੀ ਮਦਦ ਕਰੇਗੀ। ਇਨ੍ਹਾਂ ਯੋਜਨਾਬੱਧ ਅਕਾਦਮਿਕ ਜ਼ੋਨਾਂ ਵਿੱਚ ਕਈ ਯੂਨੀਵਰਸਿਟੀਆਂ, ਕਾਲਜ, ਖੋਜ ਸੰਸਥਾਵਾਂ, ਹੁਨਰ ਕੇਂਦਰ ਅਤੇ ਰਿਹਾਇਸ਼ੀ ਕੰਪਲੈਕਸ ਹੋਣਗੇ।

ਉੱਚ ਸਿੱਖਿਆ ਵਾਲੇ ਸਟੈੱਮ ਅਦਾਰਿਆਂ ਵਿੱਚ, ਪੜ੍ਹਾਈ ਦੇ ਲੰਬੇ ਘੰਟੇ ਅਤੇ ਪ੍ਰਯੋਗਸ਼ਾਲਾ ਦੇ ਕੰਮ ਵਿਦਿਆਰਥਣਾਂ ਲਈ ਕੁਝ ਚੁਣੌਤੀਆਂ ਖੜ੍ਹੀਆਂ ਕਰਦੇ ਹਨ। ਕੇਂਦਰੀ ਬਜਟ ਵਿੱਚ ਵੀਜੀਐੱਫ/ਪੂੰਜੀਗਤ ਸਹਾਇਤਾ ਰਾਹੀਂ ਹਰ ਜ਼ਿਲ੍ਹੇ ਵਿੱਚ ਲੜਕੀਆਂ ਦਾ 1 ਹੋਸਟਲ ਬਣਾਉਣ ਦੀ ਤਜਵੀਜ਼ ਹੈ।
ਰੋਚਕ ਤਜਰਬਿਆਂ ਰਾਹੀਂ ਖਗੋਲ ਭੌਤਿਕੀ ਅਤੇ ਖਗੋਲ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ 4 ਟੈਲੀਸਕੋਪ ਬੁਨਿਆਦੀ ਢਾਂਚਾ ਸਹੂਲਤਾਂ ਸਥਾਪਤ ਜਾਂ ਅਪਗ੍ਰੇਡ ਕੀਤੀਆਂ ਜਾਣਗੀਆਂ - ਨੈਸ਼ਨਲ ਲਾਰਜ ਸੋਲਰ ਟੈਲੀਸਕੋਪ, ਨੈਸ਼ਨਲ ਲਾਰਜ ਆਪਟੀਕਲ ਇਨਫਰਾਰੈੱਡ ਟੈਲੀਸਕੋਪ, ਹਿਮਾਲੀਅਨ ਚੰਦਰਾ ਟੈਲੀਸਕੋਪ ਅਤੇ ਕੋਸਮੋਸ 2 (COSMOS 2) ਪਲੈਨੇਟੇਰੀਅਮ।
*********
ਐੱਨਬੀ/ਬੀਜੇਕੇ
(रिलीज़ आईडी: 2221576)
आगंतुक पटल : 92
इस विज्ञप्ति को इन भाषाओं में पढ़ें:
Bengali
,
Bengali-TR
,
English
,
Urdu
,
Marathi
,
हिन्दी
,
Assamese
,
Gujarati
,
Tamil
,
Telugu
,
Kannada
,
Malayalam