ਵਿੱਤ ਮੰਤਰਾਲਾ
ਵਿੱਤੀ ਸਾਲ 2025-26 ਦੀ ਪਹਿਲੀ ਛਮਾਹੀ ਵਿੱਚ ਉਦਯੋਗ ਦੇ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਵਾਸਤਵਿਕ ਅਧਾਰ 'ਤੇ ਸਾਲ ਦਰ ਸਾਲ 7.0 ਪ੍ਰਤੀਸ਼ਤ ਦੇ ਵਾਧੇ ਨਾਲ ਭਾਰਤ ਦਾ ਉਦਯੋਗਿਕ ਪ੍ਰਦਰਸ਼ਨ ਮਜ਼ਬੂਤ ਬਣਿਆ ਹੋਇਆ ਹੈ: ਆਰਥਿਕ ਸਰਵੇਖਣ 2025-26
ਵਿੱਤੀ ਸਾਲ 26 ਦੀ ਪਹਿਲੀ ਅਤੇ ਦੂਜੀ ਤਿਮਾਹੀ ਵਿੱਚ ਨਿਰਮਾਣ ਜੀਵੀਏ 7.72 ਪ੍ਰਤੀਸ਼ਤ ਅਤੇ 9.13 ਪ੍ਰਤੀਸ਼ਤ ਵਧਿਆ
ਭਾਰਤ ਦੇ ਕੁੱਲ ਨਿਰਮਾਣ ਮੁੱਲ ਜੋੜ ਮੁੱਲ ਸੰਭਾਲ ਵਿੱਚ ਮੱਧਮ ਅਤੇ ਉੱਚ-ਤਕਨਾਲੋਜੀ ਗਤੀਵਿਧੀਆਂ ਦਾ ਯੋਗਦਾਨ 46.3 ਪ੍ਰਤੀਸ਼ਤ ਰਿਹਾ
ਸਰਵੇਖਣ ਦੇ ਅਨੁਸਾਰ ਵਿੱਤੀ ਸਾਲ 20 ਤੋਂ ਵਿੱਤੀ ਸਾਲ 25 ਦੌਰਾਨ ਗੈਰ ਬੈਂਕ ਸਰੋਤਾਂ ਤੋਂ ਵਪਾਰਕ ਖੇਤਰ ਲਈ ਵਿੱਤੀ ਦੇ ਪ੍ਰਵਾਹ ਵਿੱਚ 17.32 ਪ੍ਰਤੀਸ਼ਤ ਸੀਏਜੀਆਰ ਵਾਧਾ ਦਰਜ ਕੀਤਾ ਗਿਆ
ਭਾਰਤ ਦੇ ਸਟੀਲ ਅਤੇ ਸੀਮੈਂਟ ਦੇ ਦੂਜੇ ਸਭ ਤੋਂ ਵੱਡੇ ਆਲਮੀ ਉਤਪਾਦਕ ਬਣੇ ਰਹਿਣ ਨਾਲ, ਮੁੱਖ ਉਦਯੋਗਾਂ ਦਾ ਮਜ਼ਬੂਤ ਵਾਧਾ ਬਰਕਰਾਰ ਰਿਹਾ
1,047.52 ਮਿਲੀਅਨ ਟਨ (ਐੱਮਟੀ) ਕੋਲੇ ਦੇ ਉਤਪਾਦਨ ਨਾਲ, ਭਾਰਤ ਦਾ ਕੋਲਾ ਉਦਯੋਗ ਵਿੱਤੀ ਸਾਲ 25 ਵਿੱਚ ਇਤਿਹਾਸਿਕ ਉੱਚਾਈ 'ਤੇ ਪਹੁੰਚ ਗਿਆ
ਵੌਲਿਊਮ ਦੇ ਲਿਹਾਜ਼ ਨਾਲ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਰਹਿਣ ਨਾਲ, ਭਾਰਤ ਦੇ ਫਾਰਮਾਸਿਊਟੀਕਲ ਖੇਤਰ ਨੇ ਟਿਕਾਊ ਵਾਧਾ ਦਰਜ ਕੀਤਾ
ਵਿੱਤੀ ਸਾਲ 15-25 ਦੌਰਾਨ ਵਾਹਨ ਉਦਯੋਗ ਨੇ ਉਤਪਾਦਨ ਵਿੱਚ ਲਗਭਗ 33 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ
ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਕਈ ਪਹਿਲਕਦਮੀਆਂ ਕੀਤੀਆਂ
ਇਲੈਕਟ੍ਰੌਨਿਕਸ ਦੀ ਸੱਤਵੀਂ ਤੋਂ ਤੀਜੀ ਸਭ ਤੋਂ ਵੱਡੀ ਨਿਰਯਾਤ ਸ਼੍ਰੇਣੀ (ਵਿੱਤੀ ਸਾਲ 22-25) ਬਣਨ ਨਾਲ, ਇਲੈਕਟ੍ਰੌਨਿਕਸ ਅਤੇ ਮੋਬਾਈਲ ਨਿਰਮਾਣ ਉਦਯੋਗ ਵਾਧੇ ਨੂੰ ਸਮਰਥਨ ਦੇਣ ਵਾਲੇ ਪ੍ਰਮੁੱਖ ਖੇਤਰ ਵਜੋਂ ਉਭਰਿਆ
Posted On:
29 JAN 2026 2:09PM by PIB Chandigarh
ਕੇਂਦਰੀ ਵਿੱਤੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2025-26 ਪੇਸ਼ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2025-26 ਦੀ ਪਹਿਲੀ ਛਮਾਹੀ ਵਿੱਚ ਵਾਸਤਵਿਕ ਅਧਾਰ 'ਤੇ ਉਦਯੋਗ ਦੇ ਕੁੱਲ ਮੁੱਲ ਜੋੜ (ਜੀਵੀਏ) ਵਿੱਚ ਸਾਲ ਦਰ ਸਾਲ 7.0 ਪ੍ਰਤੀਸ਼ਤ ਦੇ ਵਾਧੇ ਨਾਲ ਭਾਰਤ ਦਾ ਉਦਯੋਗਿਕ ਪ੍ਰਦਰਸ਼ਨ ਮਜ਼ਬੂਤ ਬਣਿਆ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ (2024-25) ਵਿੱਚ ਵਾਧੇ ਵਿੱਚ 5.9 ਪ੍ਰਤੀਸ਼ਤ ਦੀ ਨਰਮੀ ਤੋਂ ਬਾਅਦ ਇਹ ਚੰਗੇ ਵਾਧੇ ਦਾ ਸੰਕੇਤ ਹੈ।

ਆਰਥਿਕ ਸਰਵੇਖਣ 2025-26 ਦੇ ਅਨੁਸਾਰ, ਵਿੱਤੀ ਸਾਲ 26 ਦੀ ਪਹਿਲੀ ਅਤੇ ਦੂਜੀ ਤਿਮਾਹੀ ਵਿੱਚ ਨਿਰਮਾਣ ਜੀਵੀਏ ਕ੍ਰਮਵਾਰ 7.72 ਅਤੇ 9.13 ਪ੍ਰਤੀਸ਼ਤ ਵਧਿਆ। ਇਸ ਸੁਧਾਰ ਦੀ ਮੁੱਖ ਵਜ੍ਹਾ ਨਿਰਮਾਣ ਖੇਤਰ ਵਿੱਚ ਜਾਰੀ ਢਾਂਚਾਗਤ ਬਦਲਾਅ ਹੈ, ਜਿਨ੍ਹਾਂ ਵਿੱਚ ਹੌਲੀ-ਹੌਲੀ ਮਹਿੰਗੇ ਨਿਰਮਾਣ ਖੰਡ ਵੱਲ ਰੁਝਾਨ, ਕੌਰੀਡੋਰ ਅਧਾਰਿਤ ਵਿਕਾਸ ਦੇ ਮਾਧਿਅਮ ਨਾਲ ਉਦਯੋਗਿਕ ਇੰਫਰਾਸਟ੍ਰਕਚਰ ਦੀ ਉਪਲੱਬਧਤਾ ਵਿੱਚ ਸੁਧਾਰ ਅਤੇ ਤਕਨਾਲੋਜੀ ਨੂੰ ਵੱਡੇ ਪੱਧਰ 'ਤੇ ਅਪਣਾਉਣਾ ਅਤੇ ਕੰਪਨੀਆਂ ਦਾ ਰਸਮੀਕਰਣਨ ਸ਼ਾਮਲ ਹਨ।
ਆਰਥਿਕ ਸਰਵੇਖਣ ਉਜਾਗਰ ਕਰਦਾ ਹੈ ਕਿ ਭਾਰਤ ਦੇ ਕੁੱਲ ਨਿਰਮਾਣ ਮੁੱਲ ਜੋੜ ਵਿੱਚ ਮੱਧਮ ਅਤੇ ਉੱਚ ਤਕਨਾਲੋਜੀ ਗਤੀਵਿਧੀਆਂ ਦੀ ਹਿੱਸੇਦਾਰੀ 46.3 ਪ੍ਰਤੀਸ਼ਤ ਹੋ ਗਈ। ਇਸ ਦਾ ਮੁੱਖ ਕਾਰਨ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਅਤੇ ਭਾਰਤੀ ਸੈਮੀਕੰਡਕਟਰ ਮਿਸ਼ਨ ਵਰਗੀਆਂ ਵੱਖ-ਵੱਖ ਸਰਕਾਰੀ ਪਹਿਲਾਂ ਦੇ ਨਾਲ-ਨਾਲ ਇਲੈਕਟ੍ਰੌਨਿਕਸ, ਫਾਰਮਾਸਿਊਟੀਕਲ, ਰਸਾਇਣ ਅਤੇ ਟਰਾਂਸਪਰੋਟੇਸ਼ਨ ਖੇਤਰਾਂ ਵਿੱਚ ਘਰੇਲੂ ਸਮੱਰਥਾ ਵਿੱਚ ਵਿਸਥਾਰ ਹਨ। ਸਰਵੇਖਣ ਵਿੱਚ 2023 ਵਿੱਚ ਪ੍ਰਤੀਯੋਗੀ ਉਦਯੋਗਿਕ ਪ੍ਰਦਰਸ਼ਨ (ਸੀਆਈਪੀ) ਦੇ ਮਾਮਲੇ ਵਿੱਚ ਭਾਰਤ ਦੀ ਰੈਂਕਿੰਗ ਸੁਧਰ ਕੇ 37ਵੇਂ ਥਾਂ 'ਤੇ ਪਹੁੰਚਣ ਨਾਲ ਦੇਸ਼ ਦੀ ਵਿਸ਼ਵਵਿਆਪੀ ਸਥਿਤੀ ਵਿੱਚ ਮਜ਼ਬੂਤੀ ਦੀ ਗੱਲ ਕਹੀ ਗਈ, ਜਦਕਿ 2022 ਵਿੱਚ ਭਾਰਤ 40ਵੇਂ ਸਥਾਨ 'ਤੇ ਸੀ।
ਸਰਵੇਖਣ ਉਜਾਗਰ ਕਰਦਾ ਹੈ ਕਿ ਭਾਵੇਂ ਵਪਾਰਕ ਬੈਂਕਾਂ ਵੱਲੋਂ ਬੈਂਕ ਅਧਾਰਿਤ ਉਦਯੋਗਿਕ ਕਰਜ਼ ਵਿੱਚ ਵਾਧਾ ਵਿੱਤੀ ਸਾਲ 24 ਦੇ 9.39 ਪ੍ਰਤੀਸ਼ਤ ਦੀ ਤੁਲਨਾ ਵਿੱਚ ਘਟ ਕੇ ਵਿੱਤੀ ਸਾਲ 25 ਵਿੱਚ 8.24 ਪ੍ਰਤੀਸ਼ਤ ਰਹਿ ਗਿਆ, ਪਰ ਵੱਖ-ਵੱਖ ਅੰਕਲਨਾਂ ਤੋਂ ਮੌਜੂਦਾ ਸਮੇਂ ਵਿੱਚ ਜਾਰੀ ਵਿਭਿੰਨਤਾ ਦੇ ਚੱਲਦੇ ਬੈਂਕਾਂ ਤੋਂ ਵਿੱਤੀ ਦੇ ਸਰੋਤਾਂ ਦੇ ਦੂਰ ਹੋਣ ਦੇ ਸੰਕੇਤ ਮਿਲੇ ਹਨ। ਅਗਸਤ 2025 ਦੀ ਮਾਸਿਕ ਆਰਥਿਕ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਸਰਵੇਖਣ ਉਜਾਗਰ ਕਰਦਾ ਹੈ, ‘ਬੈਂਕ ਕਰਜ਼ ਵਿੱਚ ਕਮੀ ਵਪਾਰਕ ਖੇਤਰ ਦੇ ਵਿੱਤੀ ਸੰਸਾਧਨਾਂ ਦੇ ਸਮੁੱਚੇ ਪ੍ਰਵਾਹ ਵਿੱਚ ਵਾਧੇ ਨਾਲ ਮੇਲ ਖਾਂਦੀ ਹੈ। ਵਿੱਤੀ ਸਾਲ 20 ਤੋਂ ਵਿੱਤੀ ਸਾਲ 25 ਦੌਰਾਨ ਗੈਰ ਬੈਂਕ ਸਰੋਤਾਂ ਤੋਂ ਵਪਾਰਕ ਖੇਤਰ ਲਈ ਵਿੱਤ ਦੇ ਪ੍ਰਵਾਹ ਵਿੱਚ 17.32 ਦਾ ਸੀਏਜੀਆਰ ਵਾਧਾ ਦਰਜ ਕੀਤਾ ਗਿਆ।

ਮੁੱਖ ਇਨਪੁਟ ਉਦਯੋਗ
ਆਰਥਿਕ ਸਰਵੇਖਣ ਜ਼ੋਰ ਦੇ ਕੇ ਉਜਾਗਰ ਕਰਦਾ ਹੈ ਕਿ ਭਾਰਤ ਦੇ ਸਟੀਲ ਅਤੇ ਸੀਮੈਂਟ ਖੇਤਰ ਵਿੱਚ ਦੁਨੀਆ ਦੇ ਦੂਜੇ ਵੱਡੇ ਉਤਪਾਦਕ ਬਣੇ ਰਹਿਣ ਨਾਲ ਮੁੱਖ ਉਦਯੋਗਾਂ ਦਾ ਪ੍ਰਦਰਸ਼ਨ ਮਜ਼ਬੂਤ ਰਿਹਾ ਹੈ। ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਵੱਡਾ ਸੀਮੈਂਟ ਉਤਪਾਦਕ ਹੈ। ਪ੍ਰਤੀ ਵਿਅਕਤੀ 540 ਕਿਲੋਗ੍ਰਾਮ ਦੇ ਵਿਸ਼ਵਵਿਆਪੀ ਔਸਤ ਦੀ ਤੁਲਨਾ ਵਿੱਚ ਭਾਰਤ ਵਿੱਚ ਸੀਮੈਂਟ ਦੀ ਘਰੇਲੂ ਖਪਤ ਪ੍ਰਤੀ ਵਿਅਕਤੀ ਲਗਭਗ 290 ਕਿਲੋਗ੍ਰਾਮ ਹੈ। ਸਰਵੇਖਣ ਉਜਾਗਰ ਕਰਦਾ ਹੈ ਕਿ ਸਰਕਾਰ ਦਾ ਮੁੱਖ ਰੂਪ ਵਿੱਚ ਰਾਜਮਾਰਗ, ਰੇਲਵੇ, ਆਵਾਸ ਯੋਜਨਾਵਾਂ, ਸਮਾਰਟ ਸਿਟੀਜ਼ ਵਰਗੇ ਵੱਡੇ ਬੁਨਿਆਦੀ ਢਾਂਚੇ ਵਾਲੇ ਪ੍ਰੋਜੈਕਟਾਂ ਅਤੇ ਗ੍ਰਾਮੀਣ ਵਿਕਾਸ ਅਤੇ ਉਦਯੋਗਿਕ ਵਾਧੇ 'ਤੇ ਜ਼ੋਰ ਹੈ, ਜਿਸ ਨਾਲ ਸੀਮੈਂਟ ਦੀ ਮੰਗ ਵਿੱਚ ਖਾਸਾ ਵਾਧਾ ਹੋਣ ਦਾ ਅਨੁਮਾਨ ਹੈ।

ਨਿਰਮਾਣ ਅਤੇ ਨਿਰਮਾਣ ਖੇਤਰ ਤੋਂ ਮਜ਼ਬੂਤ ਘਰੇਲੂ ਮੰਗ ਦੇ ਚੱਲਦੇ, ਬੀਤੇ ਪੰਜ ਸਾਲ ਵਿੱਚ ਸਟੀਲ ਖੇਤਰ ਵਿੱਚ ਵਿਆਪਕ ਬਦਲਾਅ ਵੇਖਣ ਨੂੰ ਮਿਲਿਆ।

ਵਿੱਤੀ ਸਾਲ 25 ਵਿੱਚ 1,047.52 ਮਿਲੀਅਨ ਟਨ (ਐੱਮਟੀ) ਕੋਲਾ ਉਤਪਾਦਨ ਨਾਲ ਭਾਰਤ ਦਾ ਕੋਲਾ ਉਦਯੋਗ ਇਤਿਹਾਸਿਕ ਉੱਚਾਈ 'ਤੇ ਪਹੁੰਚ ਗਿਆ। ਇਹ ਉਤਪਾਦਨ ਬੀਤੇ ਵਿੱਤੀ ਸਾਲ ਦੇ 997.83 ਐੱਮਟੀ ਦੀ ਤੁਲਨਾ ਵਿੱਚ 4.98 ਪ੍ਰਤੀਸ਼ਤ ਜ਼ਿਆਦਾ ਸੀ।
ਰਸਾਇਣ ਅਤੇ ਪੈਟਰੋ-ਰਸਾਇਣ ਖੇਤਰ ਦੀ ਅਰਥਵਿਵਸਥਾ ਦੇ ਉਦਯੋਗਿਕ ਵਿਕਾਸ ਵਿੱਚ ਅਹਿਮ ਭੂਮਿਕਾ ਬਣੀ ਰਹੀ, ਜਿਸ ਨੇ ਵਿੱਤੀ ਸਾਲ 24 ਵਿੱਚ ਸਮੁੱਚੇ ਨਿਰਮਾਣ ਖੇਤਰ ਦੇ ਜੀਵੀਏ ਵਿੱਚ 8.1 ਪ੍ਰਤੀਸ਼ਤ ਦਾ ਯੋਗਦਾਨ ਕੀਤਾ।
ਵਿੱਤੀ ਸਾਲ 15-25 ਦੌਰਾਨ ਵਾਹਨ ਉਦਯੋਗ ਦੇ ਉਤਪਾਦਨ ਵਿੱਚ ਲਗਭਗ 33 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਸਰਕਾਰ ਨੇ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਕਈ ਕਦਮ ਚੁੱਕੇ। ਸਰਵੇਖਣ ਵਿੱਚ ਜ਼ਿਕਰ ਕੀਤਾ ਗਿਆ ਕਿ ਸਰਕਾਰੀ ਪਹਿਲਕਦਮੀਆਂ ਦੇ ਚੱਲਦੇ ਹਾਲ ਹੀ ਦੇ ਵਰ੍ਹਿਆਂ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਦੇ ਪੰਜੀਕਰਣ ਵਿੱਚ ਖਾਸਾ ਵਾਧਾ ਦਰਜ ਕੀਤਾ ਗਿਆ ਹੈ।

ਸਰਵੇਖਣ ਦੇ ਅਨੁਸਾਰ, ਇਲੈਕਟ੍ਰਿਕ ਵਾਹਨਾਂ ਲਈ ਰਣਨੀਤਕ ਨੀਤੀਗਤ ਦਖਲਅੰਦਾਜੀ ਵਿੱਚ ਆਟੋਮੋਬਾਈਲ ਅਤੇ ਵਾਹਨ ਸਪੇਅਰ ਪਾਰਟਸ ਇੰਡਸਟਰੀ ਲਈ ਪੀਐੱਲਆਈ ਸਕੀਮ (ਪੀਐੱਲਆਈ-ਆਟੋ ਸਕੀਮ), ‘ਨੈਸ਼ਨਲ ਪ੍ਰੋਗਰਾਮ ਆਨ ਐਡਵਾਂਸਡ ਕੈਮਿਸਟਰੀ ਸੈੱਲ (ਏਸੀਸੀ) ਬੈਟਰੀ ਸਟੋਰੇਜ’ ਲਈ ਪੀਐੱਲਆਈ ਸਕੀਮ (ਪੀਐੱਲਆਈ ਏਸੀਸੀ ਸਕੀਮ), ਪੀਐੱਮ ਈ-ਡਰਾਈਵ ਸਕੀਮ, ਪੀਐੱਮ ਈ-ਬੱਸ ਸੇਵਾ-ਪੇਮੈਂਟ ਸਕਿਓਰਿਟੀ ਮੈਕੈਨਿਜ਼ਮ (ਪੀਐੱਸਐੱਮ) ਸਕੀਮ, ਸਕੀਮ ਟੂ ਪ੍ਰਮੋਟ ਮੈਨੂਫੈਕਚਰਿੰਗ ਐਂਡ ਇਲੈਕਟ੍ਰਿਕ ਪੈਸੇਂਜਰ ਕਾਰਸ ਇਨ ਇੰਡੀਆ (ਐੱਸਐੱਮਈਸੀ) ਸ਼ਾਮਲ ਹਨ।
ਸਰਵੇਖਣ ਵਿੱਚ ਜਿਕਰ ਕੀਤਾ ਗਿਆ ਹੈ ਕਿ ਵਿੱਤੀ ਸਾਲ 22 ਦੀ ਸੱਤਵੀਂ ਦੀ ਤੁਲਨਾ ਵਿੱਚ ਵਿੱਤੀ ਸਾਲ 25 ਵਿੱਚ ਤੀਜੀ ਵੱਡੀ ਨਿਰਯਾਤ ਸ਼੍ਰੇਣੀ ਬਣਨ ਨਾਲ ਇਲੈਕਟ੍ਰੌਨਿਕਸ ਸੈਕਟਰ ਹਾਲ ਹੀ ਦੇ ਵਰ੍ਹਿਆਂ ਵਿੱਚ ਵੱਡੇ ਢਾਂਚਾਗਤ ਬਦਲਾਅ ਦਾ ਗਵਾਹ ਬਣਿਆ ਹੈ। ਇਸ ਵਾਧੇ ਨੂੰ ਘਰੇਲੂ ਉਤਪਾਦਨ ਅਤੇ ਨਿਰਯਾਤ (ਚਾਰਟ VIII. 16) ਵਿੱਚ ਸ਼ਾਨਦਾਰ ਵਾਧੇ ਨਾਲ ਪ੍ਰੋਤਸਾਹਨ ਮਿਲਿਆ ਹੈ। ਇਸ ਵਾਧੇ ਦੇ ਕੇਂਦਰ ਵਿੱਚ ਮੋਬਾਈਲ ਨਿਰਮਾਣ ਸੈਗਮੈਂਟ ਰਿਹਾ, ਜਿਸ ਦਾ ਉਤਪਾਦਨ ਮੁੱਲ ਵਿੱਤੀ ਸਾਲ 15 ਦੇ 18,000 ਕਰੋੜ ਰੁਪਏ ਤੋਂ 30 ਗੁਣਾ ਵਧ ਕੇ ਵਿੱਤੀ ਸਾਲ 25 ਵਿੱਚ 5.45 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ।

ਵੌਲਿਊਮ ਦੇ ਲਿਹਾਜ਼ ਨਾਲ ਦੁਨੀਆ ਵਿੱਚ ਤੀਜੇ ਸਥਾਨ 'ਤੇ ਮੌਜੂਦ ਭਾਰਤ ਦਾ ਫਾਰਮਾਸਿਊਟੀਕਲ ਉਦਯੋਗ ਵਿੱਤੀ ਸਾਲ 25 ਵਿੱਚ 191 ਦੇਸ਼ਾਂ ਨੂੰ ਨਿਰਯਾਤ ਨਾਲ ਗਲੋਬਲ ਜੈਨੇਰਿਕਸ ਦੀ ਮੰਗ ਵਿੱਚ ਲਗਭਗ 20 ਪ੍ਰਤੀਸ਼ਤ ਦਾ ਯੋਗਦਾਨ ਦੇ ਰਿਹਾ ਹੈ। ਸਰਵੇਖਣ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਦਹਾਕੇ (ਵਿੱਤੀ ਸਾਲ 15 ਤੋਂ ਵਿੱਤੀ ਸਾਲ 25) ਵਿੱਚ ਨਿਰਯਾਤ ਵਿੱਚ 7 ਪ੍ਰਤੀਸ਼ਤ ਸੀਏਜੀਆਰ ਵਾਧੇ ਨਾਲ ਵਿੱਤੀ ਸਾਲ 25 ਵਿੱਚ ਫਾਰਮਾਸਿਊਟੀਕਲ ਖੇਤਰ ਦਾ ਸਲਾਨਾ ਟਰਨਓਵਰ 4.72 ਲੱਖ ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ।
ਭਵਿੱਖ ਦੇ ਵਿਕਾਸ ਲਈ ਇੱਕ ਰੋਡਮੈਪ
ਵਿਸ਼ਵ ਪੱਧਰ 'ਤੇ ਚੁਣੌਤੀਪੂਰਨ ਮਾਹੌਲ ਦੇ ਬਾਵਜੂਦ, ਇੰਫਰਾਸਟ੍ਰਕਚਰ, ਲੌਜਿਸਟਿਕ, ਕਾਰੋਬਾਰ ਵਿੱਚ ਸੁਗਮਤਾ ਅਤੇ ਨਵੀਨ ਪ੍ਰਣਾਲੀਆਂ ਵਿੱਚ ਸੁਧਾਰ ਨਾਲ ਭਾਰਤ ਦਾ ਉਦਯੋਗਿਕ ਖੇਤਰ ਚੰਗੀ ਤੇਜ਼ੀ ਦਾ ਗਵਾਹ ਬਣਿਆ ਹੈ। ਆਰਥਿਕ ਸਰਵੇਖਣ ਉਜਾਗਰ ਕਰਦਾ ਹੈ ਕਿ ਉਦਯੋਗੀਕਰਣ ਦੇ ਅਗਲੇ ਦੌਰ ਲਈ ਦੇਸ਼ ਨੂੰ ਆਯਾਤ ਵਿਕਲਪ 'ਤੇ ਅਧਾਰਿਤ ਮਾਡਲ ਦੀ ਤੁਲਨਾ ਵਿੱਚ ਵਿਆਪਕਤਾ, ਪ੍ਰਤੀਯੋਗੀ, ਇਨੋਵੇਸ਼ਨ ਅਤੇ ਜੀਵੀਸੀ ਵਿੱਚ ਵਿਆਪਕ ਏਕੀਕਰਣ 'ਤੇ ਜ਼ੋਰ ਦੇਣਾ ਪਵੇਗਾ। ਹਰ ਖੰਡ ਵਿੱਚ ਪੂਰਨ ਆਤਮਨਿਰਭਰਤਾ ਹਾਸਲ ਕਰਨ ਦੀ ਬਜਾਏ, ਭਾਰਤ ਨੂੰ ਵਿਭਿੰਨਤਾ ਦੇ ਮਾਧਿਅਮ ਨਾਲ ਰਣਨੀਤਕ ਲਚਕੀਲੇਪਣ ਦਾ ਵਿਕਾਸ ਅਤੇ ਵਿਆਪਕ ਸਮੱਰਥਾਵਾਂ ਹਾਸਲ ਕਰਨ ਦੀ ਲੋੜ ਹੈ। ਇਸ ਲਈ ਆਰਐਂਡਡੀ, ਤਕਨਾਲੋਜੀ ਨੂੰ ਅਪਣਾਉਣ, ਕੌਸ਼ਲ ਅਤੇ ਗੁਣਵੱਤਾ ਪ੍ਰਣਾਲੀਆਂ ਵਿੱਚ ਨਿਜੀ ਖੇਤਰ ਦੇ ਨਿਵੇਸ਼ ਨੂੰ ਵਧਾਉਣ ਦੀ ਲੋੜ ਹੈ।
*****
ਐੱਨ/ਸਮਰਾਟ/ਪੰਕਜ/ਏਕੇ
(Release ID: 2220734)
ਵਿਜ਼ੀਟਰ ਕਾਊਂਟਰ : 11