ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦੇ ਸਿੱਟੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 28 JAN 2026 10:38AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦੇ ਸਿੱਟੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ, "ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਮੈਂ ਇਤਿਹਾਸਕ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦੇ ਸਿੱਟੇ ਦਾ ਐਲਾਨ ਕਰਦੇ ਹੋਏ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ।" ਉਨ੍ਹਾਂ ਨੇ ਕਿਹਾ, "ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਦਾ ਸਿੱਟਾ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੈਂ ਇਸ ਸਮਝੌਤੇ ਨੂੰ ਸੰਭਵ ਬਣਾਉਣ ਲਈ ਸਾਲਾਂ ਤੋਂ ਯੋਗਦਾਨ ਦੇਣ ਵਾਲੇ ਯੂਰਪ ਦੇ ਸਾਰੇ ਨੇਤਾਵਾਂ ਦੀ ਰਚਨਾਤਮਿਕ ਪਹੁੰਚ ਅਤੇ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਸਮਝੌਤਾ ਆਰਥਿਕ ਸਬੰਧਾਂ ਨੂੰ ਡੂੰਘਾ ਕਰੇਗਾ, ਸਾਡੇ ਲੋਕਾਂ ਲਈ ਮੌਕੇ ਪੈਦਾ ਕਰੇਗਾ ਅਤੇ ਇੱਕ ਖ਼ੁਸ਼ਹਾਲ ਭਵਿੱਖ ਲਈ ਭਾਰਤ-ਯੂਰਪ ਭਾਈਵਾਲੀ ਨੂੰ ਮਜ਼ਬੂਤ ​​ਕਰੇਗਾ।"

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:

“ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।”

@eucopresident

@vonderleyen

@EUCouncil

@EU_Commission

 

 https://x.com/narendramodi/status/2016058788776951902 

ਯੂਰਪੀਅਨ ਯੂਨੀਅਨ ਨਾਲ ਇਹ ਇਤਿਹਾਸਕ ਸਮਝੌਤਾ, ਜੋ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਹੈ, ਭਾਰਤ ਦੇ 1.4 ਅਰਬ ਲੋਕਾਂ ਲਈ ਮਹੱਤਵਪੂਰਨ ਲਾਭ ਲੈ ਕੇ ਆਇਆ ਹੈ। ਇਸ ਨਾਲ:

ਸਾਡੇ ਕਿਸਾਨਾਂ ਅਤੇ ਛੋਟੇ ਉਦਯੋਗਾਂ ਲਈ ਯੂਰਪੀਅਨ ਬਾਜ਼ਾਰਾਂ ਤੱਕ ਪਹੁੰਚ ਆਸਾਨ ਹੋਵੇਗੀ।

ਨਿਰਮਾਣ ਖੇਤਰ ਵਿੱਚ ਨਵੇਂ ਮੌਕਿਆਂ ਦਾ ਸਿਰਜਣ ਹੋਵੇਗਾ।

ਸਾਡੇ ਸੇਵਾ ਖੇਤਰਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ। #IndiaEUTradeDeal

 

https://x.com/narendramodi/status/2016072800042418672 

 

ਦੁਨੀਆ ਦੀ ਦੂਜੀ ਅਤੇ ਚੌਥੀ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਦਰਮਿਆਨ ਹੋਇਆ ਇਹ ਇਤਿਹਾਸਕ ਸਮਝੌਤਾ ਸ਼ਾਨਦਾਰ ਮੌਕੇ ਸਿਰਜਣ ਅਤੇ ਵਿਕਾਸ ਅਤੇ ਸਹਿਯੋਗ ਲਈ ਨਵੇਂ ਰਸਤੇ ਤਿਆਰ ਕਰਨ ਦਾ ਵਾਅਦਾ ਕਰਦਾ ਹੈ। ਇਸ ਸਮਝੌਤੇ ਨਾਲ ਪੂਰੇ ਵਿਸ਼ਵ ਭਾਈਚਾਰੇ ਨੂੰ ਲਾਭ ਹੋਵੇਗਾ।

ਇਸ ਨਾਲ ਮੁੱਖ ਖੇਤਰਾਂ ਵਿੱਚ ਗੁਣਵੱਤਾ ਵਾਲੀਆਂ ਨੌਕਰੀਆਂ ਸਿਰਜਣ ਵਿੱਚ ਮਦਦ ਮਿਲੇਗੀ, ਸਾਡੇ ਨੌਜਵਾਨਾਂ, ਪੇਸ਼ੇਵਰ ਪ੍ਰਤਿਭਾਵਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਗਤੀਸ਼ੀਲਤਾ ਵਧੇਗੀ ਅਤੇ ਡਿਜੀਟਲ ਯੁੱਗ ਦੀ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਨਵੀਨਤਾ ਉਤਸ਼ਾਹਿਤ ਹੋਵੇਗੀ ਅਤੇ ਆਪਸੀ ਵਿਕਾਸ ਲਈ ਆਰਥਿਕ ਸਬੰਧ ਮਜ਼ਬੂਤ ਹੋਣਗੇ।

ਭਾਰਤ ਅਤੇ ਯੂਰਪੀਅਨ ਸੰਘ ਮਿਲ ਕੇ ਵਿਸ਼ਵਾਸ ਅਤੇ ਇੱਛਾ ਨਾਲ ਇੱਕ ਖ਼ੁਸ਼ਹਾਲ ਅਤੇ ਟਿਕਾਊ ਭਵਿੱਖ ਵੱਲ ਅੱਗੇ ਵਧ ਰਹੇ ਹਨ! #IndiaEUTradeDeal

 

https://x.com/narendramodi/status/2016072795130892483 

 

"ਅੱਜ ਦਾ ਦਿਨ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜੋ ਸਾਡੇ ਸਾਂਝੇ ਇਤਿਹਾਸ ਵਿੱਚ ਅਮਿੱਟ ਛਾਪ ਛੱਡੇਗਾ।"

ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਮੈਂ ਇਤਿਹਾਸਕ ਭਾਰਤ-ਯੂਰਪੀਅਨ ਸੰਘ ਮੁਕਤ ਵਪਾਰ ਸਮਝੌਤੇ ਦੇ ਸਿੱਟੇ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ।

ਇਹ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜੋ:

ਸਾਡੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰੇਗਾ

ਸਾਡੇ ਨੌਜਵਾਨਾਂ ਲਈ ਨੌਕਰੀਆਂ ਸਿਰਜੇਗਾ

ਸਾਡੇ ਕਾਰੋਬਾਰਾਂ ਲਈ ਮੌਕਿਆਂ ਦਾ ਸਿਰਜਣ ਹੋਵੇਗਾ

ਸਾਂਝੀ ਖ਼ੁਸ਼ਹਾਲੀ ਨੂੰ ਹੁਲਾਰਾ ਮਿਲੇਗਾ,

ਮਜ਼ਬੂਤ ​​ਗਲੋਬਲ ਸਪਲਾਈ ਲੜੀਆਂ ਦਾ ਨਿਰਮਾਣ ਹੋਵੇਗਾ। #IndiaEUTradeDeal

@eucopresident

@vonderleyen

@EUCouncil

@EU_Commission

 

 https://x.com/narendramodi/status/2016072789858693558

 

"ਭਾਰਤ ਅਤੇ ਯੂਰਪ ਨੇ ਅੱਜ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ। ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਵਿਕਾਸ, ਨਿਵੇਸ਼ ਅਤੇ ਰਣਨੀਤਕ ਸਹਿਯੋਗ ਲਈ ਨਵੇਂ ਰਾਹ ਪੱਧਰੇ ਕਰਦਾ ਹੈ।"

#IndiaEUTradeDeal

@eucopresident

https://x.com/narendramodi/status/2016076067346514044

 

"ਇਹ ਸਮਝੌਤਾ ਵਪਾਰ, ਨਿਵੇਸ਼ ਅਤੇ ਨਵੀਨਤਾ ਨੂੰ ਹੁਲਾਰਾ ਦੇਵੇਗਾ ਅਤੇ ਨਾਲ ਹੀ ਸਾਡੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ​​ਕਰੇਗਾ।"

ਇਹ ਇੱਕ ਸਥਿਰ, ਖ਼ੁਸ਼ਹਾਲ ਅਤੇ ਭਵਿੱਖ ਲਈ ਤਿਆਰ ਆਰਥਿਕ ਸਬੰਧ ਬਣਾਉਣ ਦੇ ਸਾਡੇ ਸਾਂਝੇ ਇਰਾਦੇ ਨੂੰ ਦਰਸਾਉਂਦਾ ਹੈ।"

#IndiaEUTradeDeal

@EU_Commission

@vonderleyen 

 

 https://x.com/narendramodi/status/2016076320632144322 

ਭਾਰਤ-ਈਯੂ ਬਿਜ਼ਨਸ ਫੋਰਮ ਦੌਰਾਨ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ।

 

 https://x.com/narendramodi/status/2016105589395620280 

"ਅੱਜ ਭਾਰਤ-ਯੂਰਪ ਮੁਕਤ ਵਪਾਰ ਸਮਝੌਤੇ ਦਾ ਸਿੱਟਾ ਸਾਡੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੈਂ ਇਸ ਸਮਝੌਤੇ ਨੂੰ ਸੰਭਵ ਬਣਾਉਣ ਲਈ ਸਾਲਾਂ ਤੋਂ ਯੋਗਦਾਨ ਦੇਣ ਵਾਲੇ ਸਾਰੇ ਯੂਰਪੀ ਨੇਤਾਵਾਂ ਦੀ ਰਚਨਾਤਮਿਕ ਪਹੁੰਚ ਅਤੇ ਵਚਨਬੱਧਤਾ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਸਮਝੌਤਾ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗਾ, ਸਾਡੇ ਲੋਕਾਂ ਲਈ ਮੌਕਿਆਂ ਦਾ ਸਿਰਜਣ ਕਰੇਗਾ ਅਤੇ ਇੱਕ ਖ਼ੁਸ਼ਹਾਲ ਭਵਿੱਖ ਲਈ ਭਾਰਤ-ਯੂਰਪ ਭਾਈਵਾਲੀ ਨੂੰ ਮਜ਼ਬੂਤ ​​ਕਰੇਗਾ।"

 https://x.com/narendramodi/status/2016110741347303629 

"ਇਹ ਨਤੀਜੇ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਦੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ​​ਕਰਦੇ ਹਨ।"

 

 https://x.com/narendramodi/status/2016149408027693258 

"ਭਾਰਤ-ਈਯੂ ਬਿਜ਼ਨਸ ਫੋਰਮ ਭਾਰਤ ਅਤੇ ਯੂਰਪ ਦਰਮਿਆਨ ਵਿਆਪਕ ਆਰਥਿਕ ਸਬੰਧਾਂ ’ਤੇ ਚਰਚਾ ਕਰਨ ਲਈ ਇੱਕ ਸ਼ਾਨਦਾਰ ਪਲੇਟਫ਼ਾਰਮ ਸੀ। ਅੱਜ ਹਸਤਾਖ਼ਰ ਕੀਤੇ ਗਏ ਮੁਕਤ ਵਪਾਰ ਸਮਝੌਤੇ ਕਾਰੋਬਾਰਾਂ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਨਵੀਨਤਾਕਾਰਾਂ ਲਈ ਅਣਗਿਣਤ ਲਾਭ ਲੈ ਕੇ ਆਉਣਗੇ। ਇਹ ਸਾਂਝੀ ਖ਼ੁਸ਼ਹਾਲੀ ਲਈ ਇੱਕ ਨਵਾਂ ਖਰੜਾ ਹੈ।"

@EU_Commission

@vonderleyen

 https://x.com/narendramodi/status/2016152988252045480 

************

 

ਐੱਮਜੇਪੀਐੱਸ/ਵੀਜੇ


(Release ID: 2219817) ਵਿਜ਼ੀਟਰ ਕਾਊਂਟਰ : 12