ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਗਣਤੰਤਰ ਦਿਵਸ ਪਰੇਡ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ ਭਾਰਤ ਦੀ ਸਟੋਰੀਟੈਲਿੰਗ ਵਿਰਾਸਤ ਅਤੇ WAVES ਵਿਜ਼ਨ ਨੂੰ ਪ੍ਰਦਰਸ਼ਿਤ ਕਰਦੀ ਹੈ




प्रविष्टि तिथि: 26 JAN 2026 4:04PM by PIB Chandigarh

ਪੇਸ਼ ਹੈ ਕਰਤਵਯ ਪਥ ‘ਤੇ ਅੱਜ ਆਯੋਜਿਤ ਗਣਤੰਤਰ ਦਿਵਸ ਪਰੇਡ ਵਿੱਚ ਪੇਸ਼ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ ਦੇ ਕੁਝ ਦ੍ਰਿਸ਼: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ, ਜਿਸ ਦਾ ਸਿਰਲੇਖ “ਭਾਰਤ ਗਾਥਾ: ਸ਼ਰੂਤੀ, ਕ੍ਰਿਤੀ, ਦ੍ਰਿਸ਼ਟੀ” ਹੈ, ਇਸ ਨੇ ਭਾਰਤ ਦੀ ਸਮ੍ਰਿੱਧ ਸਟੋਰੀਟੈਲਿੰਗ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਇਹ ਪ੍ਰਾਚੀਨ ਮੌਖਿਕ ਪਰੰਪਰਾਵਾਂ ਤੋਂ ਸਮਕਾਲੀ ਮੀਡੀਆ ਅਤੇ ਸਿਨੇਮਾ ਤੱਕ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜੋ ਰਾਸ਼ਟਰ ਦੀ ਸੱਭਿਆਚਾਰਕ ਵਿਕਾਸ ਅਤੇ ਗਲੋਬਲ ਕੰਟੈਂਟ ਸ਼ਕਤੀ ਵਜੋਂ ਉਭਰਣ ਨੂੰ ਪ੍ਰਤੀਬਿਬੰਤ ਕਰਦੀ ਹੈ। 

ਝਾਕੀ ਨੇ ਵੇਵਸ (WAVES) ਨੂੰ ਆਲਮੀ ਪਲੈਟਫਾਰਮ ਵਜੋਂ ਰੇਖਾਂਕਿਤ ਕੀਤਾ, ਜੋ ਭਾਰਤ ਦੇ ਮੀਡੀਆ ਅਤੇ ਐਂਟਰਟੇਨਮੈਂਟ ਲੀਡਰਸ਼ਿਪ, ਨਵੀਨਤਾ ਅਤੇ ਸੱਭਿਆਚਾਰਕ ਕੂਟਨੀਤੀ ਨੂੰ ਉਤਸ਼ਾਹਿਤ ਕਰਦਾ ਹੈ। ਇਹ ਸੱਭਿਅਤਾਗਤ ਵਿਰਾਸਤ ਨੂੰ ਆਧੁਨਿਕ ਤਕਨਾਲੋਜੀ ਨਾਲ ਸਹਿਜਤਾ ਨਾਲ ਜੋੜਦੇ ਹੋਏ ਪਰੰਪਰਾਵਾਂ ਨੂੰ ਜੀਵੰਤ ਕਰਦਾ ਹੈ ਅਤੇ ਭਵਿੱਖ- ਪ੍ਰਸੰਗ ਕਹਾਣੀਆਂ ਪੇਸ਼ ਕਰਦਾ ਹੈ, ਜੋ 77ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਯੋਜਿਤ ਹੋਇਆ। 

*****

ਮਹੇਸ਼  ਕੁਮਾਰ


(रिलीज़ आईडी: 2219103) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Odia , Tamil , Telugu , Kannada , Malayalam