ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਨਰਾਇਣ ਧਰਮ ਸੰਘਮ ਟਰੱਸਟ ਨਾਲ ਸਬੰਧਤ ਸਵਾਮੀਆਂ ਨਾਲ ਮੁਲਾਕਾਤ ਕੀਤੀ

प्रविष्टि तिथि: 23 JAN 2026 4:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਕਲਾ ਦੇ ਸ਼ਿਵਗਿਰੀ ਮੱਠ ਵਿਖੇ ਸ਼੍ਰੀ ਨਾਰਾਇਣ ਧਰਮ ਸੰਘਮ ਟਰੱਸਟ ਨਾਲ ਸਬੰਧਤ ਸਵਾਮੀਆਂ ਨਾਲ ਮੁਲਾਕਾਤ ਕੀਤੀ।

ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਜ ਸੇਵਾ, ਸਿੱਖਿਆ, ਅਧਿਆਤਮਿਕਤਾ ਅਤੇ ਭਾਈਚਾਰਕ ਭਲਾਈ ਦੇ ਖੇਤਰਾਂ ਵਿੱਚ ਸਵਾਮੀਆਂ ਦੇ ਸਮਰਪਿਤ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਵਾਮੀਆਂ ਦੇ ਯਤਨਾਂ ਨੇ ਭਾਰਤ ਦੇ ਸਮਾਜਿਕ ਤਾਣੇ-ਬਾਣੇ ਵਿੱਚ ਇੱਕ ਸਥਾਈ ਅਤੇ ਅਮਿੱਟ ਯੋਗਦਾਨ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਨਾਰਾਇਣ ਗੁਰੂ ਦੇ ਸਦੀਵੀ ਆਦਰਸ਼ਾਂ ਤੋਂ ਪ੍ਰੇਰਿਤ ਟਰੱਸਟ ਦੀਆਂ ਪਹਿਲਕਦਮੀਆਂ ਸਮਾਜ ਵਿੱਚ ਸਮਾਨਤਾ, ਸਦਭਾਵਨਾ ਅਤੇ ਮਨੁੱਖੀ ਮਾਣ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦੀਆਂ ਹਨ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐੱਕਸ 'ਤੇ ਲਿਖਿਆ;

"ਵਰਕਲਾ ਦੇ ਸ਼ਿਵਗਿਰੀ ਮੱਠ ਵਿਖੇ ਸ਼੍ਰੀ ਨਾਰਾਇਣ ਧਰਮ ਸੰਘਮ ਟਰੱਸਟ ਨਾਲ ਸਬੰਧਤ ਸਵਾਮੀਆਂ ਨੂੰ ਅੱਜ ਮਿਲਣ ਦਾ ਮੌਕਾ ਮਿਲਿਆ। ਸਮਾਜ ਸੇਵਾ, ਸਿੱਖਿਆ, ਅਧਿਆਤਮਿਕਤਾ ਅਤੇ ਭਾਈਚਾਰਕ ਭਲਾਈ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਸਮਰਪਿਤ ਕਾਰਜਾਂ ਨੇ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ​​ਕਰਦੇ ਹੋਏ ਅਮਿੱਟ ਯੋਗਦਾਨ ਦਿੱਤਾ ਹੈ।

ਸ਼੍ਰੀ ਨਾਰਾਇਣ ਗੁਰੂ ਦੇ ਸਦੀਵੀ ਆਦਰਸ਼ਾਂ ਤੋਂ ਪ੍ਰੇਰਿਤ ਉਨ੍ਹਾਂ ਦੇ ਯਤਨ ਸਮਾਜ ਵਿੱਚ ਸਮਾਨਤਾ, ਸਦਭਾਵਨਾ ਅਤੇ ਮਨੁੱਖੀ ਮਾਣ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਸਮਰਪਿਤ ਰਹੇ ਹਨ।"

******

ਐੱਮਜੇਪੀਐੱਸ/ਐੱਸਟੀ


(रिलीज़ आईडी: 2217992) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam