ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਰਾਕ੍ਰਮ ਦਿਵਸ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਨੇ ਨੇਤਾਜੀ ਬੋਸ ਦੀ ਅਟੁੱਟ ਹਿੰਮਤ ਅਤੇ ਸਦੀਵੀ ਪ੍ਰੇਰਣਾ ਨੂੰ ਯਾਦ ਕੀਤਾ

ਪ੍ਰਧਾਨ ਮੰਤਰੀ ਨੇ ਨੇਤਾਜੀ ਬੋਸ ਨਾਲ ਜੁੜੀ ਹਰੀਪੁਰਾ ਤੋਂ ਈ-ਗ੍ਰਾਮ ਵਿਸ਼ਵਗ੍ਰਾਮ ਯੋਜਨਾ ਦੀ ਸ਼ੁਰੂਆਤ ਨੂੰ ਯਾਦ ਕੀਤਾ

ਪ੍ਰਧਾਨ ਮੰਤਰੀ ਨੇ ਨੇਤਾਜੀ ਬੋਸ ਦੀ ਵਿਰਾਸਤ ਨੂੰ ਪ੍ਰਸਿੱਧ ਬਣਾਉਣ ਅਤੇ ਸਬੰਧਤ ਫਾਈਲਾਂ ਨੂੰ ਜਨਤਕ ਕਰਨ ਦੇ ਯਤਨਾਂ ਨੂੰ ਉਜਾਗਰ ਕੀਤਾ

ਪ੍ਰਧਾਨ ਮੰਤਰੀ ਨੇ ਨੇਤਾਜੀ ਬੋਸ ਦੀ ਜਨਮ ਵਰ੍ਹੇਗੰਢ ਨੂੰ ਪਰਾਕ੍ਰਮ ਦਿਵਸ ਵਜੋਂ ਐਲਾਨਣ ਅਤੇ ਨੇਤਾਜੀ ਭਵਨ ਦੀ ਫੇਰੀ ਨੂੰ ਯਾਦ ਕੀਤਾ

प्रविष्टि तिथि: 23 JAN 2026 8:18AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੱਤੀ, ਜਿਸਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਨੇਤਾਜੀ ਦੀ ਅਟੁੱਟ ਹਿੰਮਤ, ਅਡੋਲ ਦ੍ਰਿੜ੍ਹਤਾ ਅਤੇ ਦੇਸ਼ ਲਈ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਡਰ ਅਗਵਾਈ ਅਤੇ ਡੂੰਘੀ ਦੇਸ਼-ਭਗਤੀ ਅੱਜ ਵੀ ਪੀੜ੍ਹੀਆਂ ਨੂੰ ਮਜ਼ਬੂਤ ਭਾਰਤ ਦੀ ਤਾਮੀਰ ਲਈ ਪ੍ਰੇਰਿਤ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਹਮੇਸ਼ਾ ਉਨ੍ਹਾਂ ਨੂੰ ਬਹੁਤ ਪ੍ਰੇਰਿਤ ਕੀਤਾ ਹੈ। ਉਨ੍ਹਾਂ ਯਾਦ ਕੀਤਾ ਕਿ 23 ਜਨਵਰੀ, 2009 ਨੂੰ ਈ-ਗ੍ਰਾਮ ਵਿਸ਼ਵਗ੍ਰਾਮ ਯੋਜਨਾ ਸ਼ੁਰੂ ਕੀਤੀ ਗਈ ਸੀ, ਜੋ ਕਿ ਗੁਜਰਾਤ ਦੇ ਆਈਟੀ ਸੈਕਟਰ ਨੂੰ ਬਦਲਣ ਦੇ ਮੰਤਵ ਨਾਲ ਇੱਕ ਸ਼ਾਨਦਾਰ ਯੋਜਨਾ ਸੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਹਰੀਪੁਰਾ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦਾ ਨੇਤਾਜੀ ਬੋਸ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਸਥਾਨ ਸੀ ਅਤੇ ਉਨ੍ਹਾਂ ਹਰੀਪੁਰਾ ਦੇ ਲੋਕਾਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਅਤੇ ਉਸੇ ਸੜਕ 'ਤੇ ਕੱਢੇ ਗਏ ਜਲੂਸ ਨੂੰ ਯਾਦ ਕੀਤਾ, ਜਿਸ 'ਤੇ ਨੇਤਾਜੀ ਬੋਸ ਕਦੇ ਤੁਰੇ ਸਨ।

ਪ੍ਰਧਾਨ ਮੰਤਰੀ ਨੇ ਇਹ ਵੀ ਯਾਦ ਕੀਤਾ ਕਿ 2012 ਵਿੱਚ ਅਹਿਮਦਾਬਾਦ ਵਿੱਚ ਆਜ਼ਾਦ ਹਿੰਦ ਫ਼ੌਜ ਦਿਵਸ ਨੂੰ ਸਮਰਪਿਤ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਨੇਤਾਜੀ ਬੋਸ ਤੋਂ ਪ੍ਰੇਰਿਤ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਾਬਕਾ ਲੋਕ ਸਭਾ ਸਪੀਕਰ ਸ਼੍ਰੀ ਪੀ. ਏ. ਸੰਗਮਾ ਵੀ ਸ਼ਾਮਲ ਸਨ।

ਅਤੀਤ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਬੋਸ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਨਾ ਉਨ੍ਹਾਂ ਲੋਕਾਂ ਦੇ ਏਜੰਡੇ ਦੇ ਅਨੁਕੂਲ ਨਹੀਂ ਸੀ, ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕੀਤਾ ਅਤੇ ਉਨ੍ਹਾਂ ਨੂੰ ਭੁੱਲਣ ਦੇ ਯਤਨ ਕੀਤੇ ਗਏ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਵਿਸ਼ਵਾਸ ਵੱਖਰਾ ਹੈ ਅਤੇ ਹਰ ਸੰਭਵ ਮੋੜ 'ਤੇ ਨੇਤਾਜੀ ਬੋਸ ਦੇ ਜੀਵਨ ਅਤੇ ਆਦਰਸ਼ਾਂ ਨੂੰ ਪ੍ਰਸਿੱਧ ਬਣਾਉਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਨੇਤਾਜੀ ਬੋਸ ਨਾਲ ਸਬੰਧਤ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਜਨਤਕ ਕਰਨਾ ਸੀ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2018 ਦੋ ਕਾਰਨਾਂ ਕਰਕੇ ਇੱਕ ਮਹੱਤਵਪੂਰਨ ਸਾਲ ਸੀ। ਉਨ੍ਹਾਂ ਕਿਹਾ ਕਿ ਆਜ਼ਾਦ ਹਿੰਦ ਸਰਕਾਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਲਾਲ ਕਿਲ੍ਹੇ ਵਿਖੇ ਮਨਾਈ ਗਈ ਸੀ, ਜਿੱਥੇ ਉਨ੍ਹਾਂ ਨੂੰ ਤਿਰੰਗਾ ਲਹਿਰਾਉਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਇਸ ਮੌਕੇ ਆਈਐੱਨਏ ਦੇ ਸਾਬਕਾ ਫੌਜੀ ਲਾਲਤੀ ਰਾਮ ਜੀ ਨਾਲ ਆਪਣੀ ਗੱਲਬਾਤ ਨੂੰ ਵੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਅੱਗੇ ਯਾਦ ਕੀਤਾ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸ਼੍ਰੀਵਿਜੇਪੁਰਮ (ਉਸ ਸਮੇਂ ਪੋਰਟ ਬਲੇਅਰ) ਵਿੱਚ ਸੁਭਾਸ਼ ਬਾਬੂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਤਿਰੰਗਾ ਲਹਿਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਤਿੰਨ ਵੱਡੇ ਟਾਪੂਆਂ ਦਾ ਨਾਮ ਬਦਲਿਆ ਗਿਆ ਹੈ, ਜਿਨ੍ਹਾਂ ਵਿੱਚ ਰੌਸ ਟਾਪੂ ਵੀ ਸ਼ਾਮਲ ਹੈ, ਜਿਸਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲਾਲ ਕਿਲ੍ਹੇ ਵਿਖੇ ਕ੍ਰਾਂਤੀ ਮੰਦਰ ਅਜਾਇਬ ਘਰ ਵਿੱਚ ਨੇਤਾਜੀ ਬੋਸ ਅਤੇ ਭਾਰਤੀ ਰਾਸ਼ਟਰੀ ਫ਼ੌਜ ਨਾਲ ਸਬੰਧਤ ਮਹੱਤਵਪੂਰਨ ਇਤਿਹਾਸਕ ਸਮੱਗਰੀ ਹੈ, ਜਿਸ ਵਿੱਚ ਨੇਤਾਜੀ ਬੋਸ ਵਲੋਂ ਪਹਿਨੀ ਗਈ ਟੋਪੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਨੇਤਾਜੀ ਬੋਸ ਦੇ ਇਤਿਹਾਸਕ ਯੋਗਦਾਨ ਬਾਰੇ ਗਿਆਨ ਨੂੰ ਸੁਰੱਖਿਅਤ ਰੱਖਣ ਅਤੇ ਪੱਕਾ ਕਰਨ ਦੇ ਯਤਨਾਂ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਬੋਸ ਦੇ ਸਨਮਾਨ ਵਿੱਚ ਉਨ੍ਹਾਂ ਦੀ ਜਨਮ ਵਰ੍ਹੇਗੰਢ ਨੂੰ ਪਰਾਕ੍ਰਮ ਦਿਵਸ ਵਜੋਂ ਐਲਾਨਿਆ ਗਿਆ।

ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਦੇ ਸੰਕਲਪ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਪ੍ਰਤੀ ਸਨਮਾਨ ਦੀ ਇੱਕ ਰੌਸ਼ਨ ਉਦਾਹਰਣ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਧਾਨੀ ਦੇ ਦਿਲ ਵਿੱਚ ਇੰਡੀਆ ਗੇਟ ਦੇ ਕੋਲ ਨੇਤਾਜੀ ਬੋਸ ਦਾ ਇੱਕ ਵਿਸ਼ਾਲ ਬੁੱਤ ਸਥਾਪਤ ਕਰਨ ਦੇ ਫੈਸਲੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬੁੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਐਕਸ 'ਤੇ ਸਿਲਸਿਲੇਵਾਰ ਪੋਸਟਾਂ ਵਿੱਚ ਕਿਹਾ;

“ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ 'ਤੇ, ਜਿਸਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ, ਅਸੀਂ ਉਨ੍ਹਾਂ ਦੀ ਅਦੁੱਤੀ ਹਿੰਮਤ, ਦ੍ਰਿੜ੍ਹਤਾ ਅਤੇ ਰਾਸ਼ਟਰ ਲਈ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹਾਂ। ਉਹ ਨਿਡਰ ਅਗਵਾਈ ਅਤੇ ਅਟੁੱਟ ਦੇਸ਼ਭਗਤੀ ਦੇ ਪ੍ਰਤੀਕ ਸਨ। ਉਨ੍ਹਾਂ ਦੇ ਆਦਰਸ਼ ਅੱਜ ਵੀ ਪੀੜ੍ਹੀਆਂ ਨੂੰ ਮਜ਼ਬੂਤ ਭਾਰਤ ਦੀ ਤਾਮੀਰ ਲਈ ਪ੍ਰੇਰਿਤ ਕਰਦੇ ਹਨ।”

https://x.com/narendramodi/status/2014510942390981099 

"ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਹਮੇਸ਼ਾ ਮੈਨੂੰ ਬਹੁਤ ਪ੍ਰੇਰਿਤ ਕੀਤਾ ਹੈ। 23 ਜਨਵਰੀ, 2009 ਨੂੰ ਈ-ਗ੍ਰਾਮ ਵਿਸ਼ਵਗ੍ਰਾਮ ਯੋਜਨਾ ਸ਼ੁਰੂ ਕੀਤੀ ਗਈ ਸੀ। ਇਹ ਇੱਕ ਮੋਹਰੀ ਯੋਜਨਾ ਸੀ ਜਿਸਦਾ ਮੰਤਵ ਗੁਜਰਾਤ ਦੇ ਆਈਟੀ ਲੈਂਡਸਕੇਪ ਨੂੰ ਬਦਲਣਾ ਸੀ। ਇਹ ਯੋਜਨਾ ਹਰੀਪੁਰਾ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦਾ ਨੇਤਾਜੀ ਬੋਸ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਸਥਾਨ ਸੀ। ਮੈਂ ਕਦੇ ਨਹੀਂ ਭੁੱਲਾਂਗਾ ਕਿ ਕਿਵੇਂ ਹਰੀਪੁਰਾ ਦੇ ਲੋਕਾਂ ਨੇ ਮੇਰਾ ਸਵਾਗਤ ਕੀਤਾ ਅਤੇ ਉਸੇ ਸੜਕ 'ਤੇ ਜਲੂਸ ਕੱਢਿਆ ਜਿਸ 'ਤੇ ਨੇਤਾਜੀ ਬੋਸ ਕਦੇ ਤੁਰੇ ਸਨ।"

"2012 ਵਿੱਚ, ਅਹਿਮਦਾਬਾਦ ਵਿੱਚ ਆਜ਼ਾਦ ਹਿੰਦ ਫ਼ੌਜ ਦਿਵਸ ਮਨਾਉਣ ਲਈ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਨੇਤਾਜੀ ਬੋਸ ਤੋਂ ਪ੍ਰੇਰਿਤ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਾਬਕਾ ਲੋਕ ਸਭਾ ਸਪੀਕਰ ਸ਼੍ਰੀ ਪੀ ਏ ਸੰਗਮਾ ਵੀ ਸ਼ਾਮਲ ਸਨ।"

"ਨੇਤਾਜੀ ਬੋਸ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਨਾ ਉਨ੍ਹਾਂ ਲੋਕਾਂ ਦੇ ਏਜੰਡੇ ਵਿੱਚ ਫਿੱਟ ਨਹੀਂ ਬੈਠਦਾ ਸੀ, ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕੀਤਾ। ਇਸ ਲਈ, ਉਨ੍ਹਾਂ ਨੂੰ ਭੁਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਸਾਡਾ ਵਿਸ਼ਵਾਸ ਵੱਖਰਾ ਹੈ। ਹਰ ਸੰਭਵ ਮੋੜ 'ਤੇ, ਅਸੀਂ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਨੂੰ ਪ੍ਰਸਿੱਧ ਬਣਾਇਆ ਹੈ। ਇੱਕ ਮਹੱਤਵਪੂਰਨ ਕਦਮ ਉਨ੍ਹਾਂ ਨਾਲ ਸਬੰਧਤ ਫਾਈਲਾਂ ਅਤੇ ਦਸਤਾਵੇਜ਼ਾਂ ਨੂੰ ਜਨਤਕ ਕਰਨਾ ਸੀ।"

“2018 ਦੋ ਕਾਰਨਾਂ ਕਰਕੇ ਇੱਕ ਇਤਿਹਾਸਕ ਸਾਲ ਸੀ:

ਲਾਲ ਕਿਲ੍ਹੇ ਵਿਖੇ, ਅਸੀਂ ਆਜ਼ਾਦ ਹਿੰਦ ਸਰਕਾਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਮੈਨੂੰ ਤਿਰੰਗਾ ਲਹਿਰਾਉਣ ਦਾ ਵੀ ਮੌਕਾ ਮਿਲਿਆ। ਆਈਐੱਨਏ ਦੇ ਸਾਬਕਾ ਫੌਜੀ ਲਲਤੀ ਰਾਮ ਜੀ ਨਾਲ ਮੇਰੀ ਗੱਲਬਾਤ ਵੀ ਓਨੀ ਹੀ ਯਾਦਗਾਰ ਸੀ।

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸ਼੍ਰੀਵਿਜੈਪੁਰਮ (ਉਸ ਸਮੇਂ ਪੋਰਟ ਬਲੇਅਰ) ਵਿੱਚ, ਸੁਭਾਸ਼ ਬਾਬੂ ਵੱਲੋਂ ਤਿਰੰਗਾ ਲਹਿਰਾਉਣ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਤਿਰੰਗਾ ਲਹਿਰਾਇਆ ਗਿਆ ਸੀ। ਤਿੰਨ ਵੱਡੇ ਟਾਪੂਆਂ ਦਾ ਨਾਮ ਵੀ ਬਦਲਿਆ ਗਿਆ, ਜਿਨ੍ਹਾਂ ਵਿੱਚ ਰੌਸ ਟਾਪੂ ਵੀ ਸ਼ਾਮਲ ਹੈ, ਜਿਸਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ ਗਿਆ ਹੈ।

“ਲਾਲ ਕਿਲ੍ਹੇ ਵਿਖੇ, ਕ੍ਰਾਂਤੀ ਮੰਦਰ ਅਜਾਇਬ ਘਰ ਵਿੱਚ ਨੇਤਾਜੀ ਬੋਸ ਅਤੇ ਆਈਐੱਨਏ ਨਾਲ ਸਬੰਧਤ ਮਹੱਤਵਪੂਰਨ ਇਤਿਹਾਸਕ ਸਮੱਗਰੀ ਹੈ, ਜਿਸ ਵਿੱਚ ਨੇਤਾਜੀ ਬੋਸ ਵਲੋਂ ਪਹਿਨੀ ਗਈ ਟੋਪੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਨੇਤਾਜੀ ਬੋਸ ਦੇ ਇਤਿਹਾਸਕ ਯੋਗਦਾਨ ਬਾਰੇ ਗਿਆਨ ਨੂੰ ਸੁਰੱਖਿਅਤ ਰੱਖਣ ਅਤੇ ਪੱਕਾ ਕਰਨ ਦੇ ਯਤਨਾਂ ਦਾ ਹਿੱਸਾ ਹੈ।”

“ਨੇਤਾਜੀ ਬੋਸ ਦੇ ਸਨਮਾਨ ਵਿੱਚ, ਉਨ੍ਹਾਂ ਦੀ ਜਨਮ ਵਰ੍ਹੇਗੰਢ ਨੂੰ ਪਰਾਕ੍ਰਮ ਦਿਵਸ ਵਜੋਂ ਐਲਾਨਿਆ ਗਿਆ। 2021 ਵਿੱਚ, ਮੈਂ ਕੋਲਕਾਤਾ ਵਿੱਚ ਨੇਤਾਜੀ ਭਵਨ ਦਾ ਦੌਰਾ ਕੀਤਾ, ਜਿੱਥੋਂ ਨੇਤਾਜੀ ਰੂਪੋਸ਼ ਹੋਏ ਸਨ!”

"ਬਸਤੀਵਾਦੀ ਮਾਨਸਿਕਤਾ ਨੂੰ ਛੱਡਣ ਦੇ ਸਾਡੇ ਯਤਨਾਂ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਪ੍ਰਤੀ ਸਾਡੇ ਸਨਮਾਨ ਦੀ ਇੱਕ ਰੋਸ਼ਨ ਉਦਾਹਰਣ ਰਾਸ਼ਟਰੀ ਰਾਜਧਾਨੀ ਦੇ ਦਿਲ ਵਿੱਚ, ਇੰਡੀਆ ਗੇਟ ਦੇ ਕੋਲ ਉਨ੍ਹਾਂ ਦਾ ਸ਼ਾਨਦਾਰ ਬੁੱਤ ਸਥਾਪਤ ਕਰਨ ਦੇ ਸਾਡੇ ਫੈਸਲੇ ਵਿੱਚ ਦੇਖੀ ਜਾ ਸਕਦੀ ਹੈ! ਇਹ ਸ਼ਾਨਦਾਰ ਬੁੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ!"

************

ਐੱਮਜੇਪੀਐੱਸ/ਐੱਸਟੀ


(रिलीज़ आईडी: 2217975) आगंतुक पटल : 2
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Bengali , Assamese , Gujarati , Tamil , Telugu , Kannada