ਗ੍ਰਹਿ ਮੰਤਰਾਲਾ
azadi ka amrit mahotsav

ਸਿੱਕਿਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਨੂੰ ਸੰਸਥਾਗਤ ਸ਼੍ਰੇਣੀ ਵਿੱਚ ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ ਨੂੰ ਵਿਅਕਤੀਗਤ ਸ਼੍ਰੇਣੀ ਵਿੱਚ ਸੁਭਾਸ਼ ਚੰਦ੍ਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ - 2026 ਲਈ ਚੁਣਿਆ ਗਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ਦਿੱਤੇ ਗਏ ਅਨਮੋਲ ਯੋਗਦਾਨ ਅਤੇ ਨਿਰਸੁਆਰਥ ਸੇਵਾ ਨੂੰ ਪਛਾਣ ਦੇਣ ਅਤੇ ਸਨਮਾਨਿਤ ਕਰਨ ਲਈ ਸੁਭਾਸ਼ ਚੰਦ੍ਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸਥਾਪਨਾ ਕੀਤੀ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਦੇਸ਼ ਨੇ ਆਫ਼ਤ ਪ੍ਰਬੰਧਨ ਦੇ ਅਭਿਆਸਾਂ, ਤਿਆਰੀਆਂ, ਆਫ਼ਤ ਘਟਾਉਣਾ ਅਤੇ ਆਫ਼ਤ ਨਾਲ ਨਜਿੱਠਣ ਦੇ ਤਰੀਕਿਆਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਕੁਦਰਤੀ ਆਫ਼ਤਾਂ ਦੌਰਾਨ ਮੌਤ ਦਰ ਵਿੱਚ ਕਾਫ਼ੀ ਕਮੀ ਆਈ ਹੈ

प्रविष्टि तिथि: 23 JAN 2026 9:07AM by PIB Chandigarh

ਸਿੱਕਿਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਨੂੰ ਸੰਸਥਾਗਤ ਸ਼੍ਰੇਣੀ ਅਤੇ ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ ਨੂੰ ਵਿਅਕਤੀਗਤ ਸ਼੍ਰੇਣੀ ਵਿੱਚ ਸੁਭਾਸ਼ ਚੰਦ੍ਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ-2026 ਲਈ ਚੁਣਿਆ ਗਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵਿੱਚ ਵਿਅਕਤੀਆਂ ਅਤੇ ਸੰਗਠਨਾਂ ਦੁਆਰਾ ਦਿੱਤੇ ਗਏ ਅਨਮੋਲ ਯੋਗਦਾਨ ਅਤੇ ਨਿਰਸੁਆਰਥ ਸੇਵਾ ਨੂੰ ਪਛਾਣਨ ਅਤੇ ਸਨਮਾਨਿਤ ਕਰਨ ਲਈ ਸੁਭਾਸ਼ ਚੰਦ੍ਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸਥਾਪਨਾ ਕੀਤੀ ਹੈ। ਇਸ ਪੁਰਸਕਾਰ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਜਨਮ ਵਰ੍ਹੇਗੰਢ ਦੇ ਮੌਕੇ ਕੀਤਾ ਜਾਂਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਦੇਸ਼ ਨੇ ਆਫ਼ਤ ਪ੍ਰਬੰਧਨ ਦੇ ਅਭਿਆਸਾਂ, ਤਿਆਰੀਆਂ, ਆਫ਼ਤ ਘਟਾਉਣਾ ਅਤੇ ਆਫ਼ਤ ਨਾਲ ਨਜਿੱਠਣ ਦੇ ਤਰੀਕਿਆਂ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਕੁਦਰਤੀ ਆਫ਼ਤਾਂ ਦੌਰਾਨ ਮੌਤ ਦਰ ਵਿੱਚ ਕਾਫ਼ੀ ਕਮੀ ਆਈ ਹੈ।

ਸਾਲ 2026 ਦੇ ਪੁਰਸਕਾਰ ਲਈ, 1 ਮਈ, 2025 ਤੋਂ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਸਾਲ 2026 ਲਈ ਪੁਰਸਕਾਰ ਦਾ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਵਿਆਪਕ ਤੌਰ 'ਤੇ ਪ੍ਰਚਾਰ ਕੀਤਾ ਗਿਆ। ਪੁਰਸਕਾਰ ਲਈ ਸੰਸਥਾਵਾਂ ਅਤੇ ਵਿਅਕਤੀਆਂ ਤੋਂ ਕੁੱਲ 271 ਨਾਮਜ਼ਦਗੀਆਂ ਮਿਲੀਆਂ।

ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ 2026 ਦੇ ਪੁਰਸਕਾਰ ਜੇਤੂਆਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਦਾ ਸਾਰ ਇਸ ਤਰ੍ਹਾਂ ਹੈ:

ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ - ਵਿਅਕਤੀਗਤ ਸ਼੍ਰੇਣੀ

ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ ਨੇ 2024 ਵਿੱਚ ਕੇਰਲ ਦੇ ਵਾਯਨਾਡ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੌਰਾਨ ਵੱਡੇ ਪੱਧਰ 'ਤੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਅਭਿਆਨਾਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਫਸੇ ਲੋਕਾਂ ਨੂੰ ਤੇਜ਼ੀ ਨਾਲ ਕੱਢਣ, ਰਾਹਤ ਸਮੱਗਰੀ ਵੰਡਣ ਅਤੇ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਲਈ ਸਿਵਿਲ ਪ੍ਰਸ਼ਾਸਨ ਅਤੇ ਸਥਾਨਕ ਨੇਤਾਵਾਂ ਨਾਲ ਤਾਲਮੇਲ ਕੀਤਾ।

ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ ਨੇ ਖਰਾਬ ਮੌਸਮ ਦੌਰਾਨ ਕਈ ਜੋਖਮ ਭਰੇ ਬਚਾਅ ਅਭਿਆਨਾਂ ਦੀ ਅਗਵਾਈ ਕੀਤੀ, ਜਿਸ ਨਾਲ ਸੈਂਕੜੇ ਨਾਗਰਿਕਾਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ। ਉਨ੍ਹਾਂ ਦੀ ਨਿਗਰਾਨੀ ਵਿੱਚ ਚੂਰਲਮਾਲਾ ਵਿਖੇ 190 ਫੁੱਟ ਲੰਬਾ ਬੇਲੀ ਬ੍ਰਿਜ ਦਾ ਤੇਜ਼ੀ ਨਾਲ ਨਿਰਮਾਣ ਕੀਤਾ ਗਿਆ, ਜਿਸ ਨਾਲ ਦੂਰ-ਦੁਰਾਡੇ ਦੇ ਪਿੰਡਾਂ ਤੱਕ ਸੰਪਰਕ ਬਹਾਲ ਕੀਤਾ ਜਾ ਸਕੀਆਂ। ਉਨ੍ਹਾਂ ਨੇ ਇਨੋਵੇਟਿਵ ਇੰਜੀਨੀਅਰਿੰਗ ਦੇ ਤਰੀਕਿਆਂ ਨੂੰ ਲਾਗੂ ਕੀਤਾ ਜਿਵੇਂ ਕਿ ਕੋਮਾਤਸੂ PC210 ਐਕਸਕੈਵੇਟਰ (excavator) ਦੀ ਕਾਊਂਟਰਵੇਟ ਵਜੋਂ ਵਰਤੋਂ ਕਰਕੇ ਰਾਤ ਵਿੱਚ ਚਾਰ ਘੰਟਿਆਂ ਦੇ ਅੰਦਰ ਇੱਕ ਅਸਥਾਈ ਫੁੱਟਬ੍ਰਿਜ ਬਣਾਉਣਾ।

150 ਟਨ ਉਪਕਰਣ ਇਕੱਠੇ ਕਰਕੇ, ਲੈਫਟੀਨੈਂਟ ਕਰਨਲ ਸੀਤਾ ਅਸ਼ੋਕ ਸ਼ੈਲਕੇ ਨੇ ਅਜਿਹੇ ਆਪ੍ਰੇਸ਼ਨ ਦੀ ਅਗਵਾਈ ਕੀਤੀ, ਜਿਨ੍ਹਾਂ ਨਾਲ ਸਮੇਂ 'ਤੇ ਰਾਹਤ ਅਤੇ ਬਚਾਅ ਦੇ ਯਤਨਾਂ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਹੋਇਆ। ਉਨ੍ਹਾਂ ਨੇ 2,300 ਤੋਂ ਵੱਧ ਕਰਮਚਾਰੀਆਂ ਨੂੰ ਆਫ਼ਤ ਪ੍ਰਤੀਕਿਰਿਆ ਅਤੇ ਮਾਨਵਤਾਵਾਦੀ ਆਪ੍ਰੇਸ਼ਨ ਵਿੱਚ ਟ੍ਰੇਨਿੰਗ ਵੀ ਦਿੱਤੀ। ਉਨ੍ਹਾਂ ਨੇ ਆਪਣੀ ਇੰਜੀਨੀਅਰਿੰਗ ਸੇਵਾ ਰਾਹੀਂ ਆਫ਼ਤ ਜੋਖਮ ਘਟਾਉਣ (ਡੀਆਰਆਰ) ਨੂੰ ਅਮਲ ਵਿੱਚ ਲਿਆਉਣ ਦਾ ਕੰਮ ਕੀਤਾ। Corps of Engineers ਦੇ ਹੁਨਰ ਦਾ ਇਸਤੇਮਾਲ ਕਰਕੇ, ਉਨ੍ਹਾਂ ਨੇ ਦੂਰ-ਦੁਰਾਡੇ ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਪੁਲਾਂ, access routes ਅਤੇ ਆਸਰਿਆਂ ਦਾ ਤੇਜ਼ੀ ਨਾਲ ਨਿਰਮਾਣ ਕਰਵਾਇਆ, ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਮਿਲੀ। ਉਨ੍ਹਾਂ ਦਾ ਕੰਮ ਵਿਵਹਾਰਕ ਲੀਡਰਸ਼ਿਪ ਅਤੇ ਆਪ੍ਰੇਸ਼ਨਲ ਡੀਆਰਆਰ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।

ਸਿੱਕਿਮ ਰਾਜ ਆਫਤ ਪ੍ਰਬੰਧਨ ਅਥਾਰਿਟੀ (ਐੱਸਐੱਸਡੀਐੱਮਏ)-ਸੰਸਥਾਗਤ ਸ਼੍ਰੇਣੀ

ਸਿੱਕਿਮ ਰਾਜ ਆਫਤ ਪ੍ਰਬੰਧਨ ਅਥਾਰਿਟੀ (ਐੱਸਐੱਸਡੀਐੱਮਏ) ਦੀ ਸਥਾਪਨਾ 2005 ਵਿੱਚ ਹੋਈ ਸੀ। ਐੱਸਐੱਸਡੀਐੱਮਏ ਨੇ ਸਿੱਕਿਮ ਵਿੱਚ ਆਫ਼ਤ ਤਿਆਰੀ ਅਤੇ ਪ੍ਰਤੀਕਿਰਿਆ ਨੂੰ ਕਾਫ਼ੀ ਮਜ਼ਬੂਤ ​​ਕੀਤਾ ਹੈ। ਇਸ ਦੇ ਤਹਿਤ 1,185 ਟ੍ਰੇਨਿੰਗ ਆਪਦਾ ਮਿੱਤਰਾਂ ਨੂੰ ਤਿੰਨ ਪੱਧਰਾਂ 'ਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਵਜੋਂ ਤਾਇਨਾਤ ਕੀਤਾ ਗਿਆ ਹੈ: ਪਿੰਡ ਪੱਧਰ 'ਤੇ ਆਫ਼ਤ ਪ੍ਰਬੰਧਨ ਸਹਾਇਕ, ਬਲਾਕ ਹੈੱਡਕੁਆਰਟਰ ਵਿੱਚ ਆਫ਼ਤ ਪ੍ਰਬੰਧਨ ਸੁਪਰਵਾਈਜ਼ਰ, ਅਤੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਆਫ਼ਤ ਪ੍ਰਬੰਧਨ ਤਾਲਮੇਲ। ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਆਫ਼ਤ ਪ੍ਰਬੰਧਨ ਸਹਾਇਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਨਾਲ ਭਾਗੀਦਾਰੀ ਯੋਜਨਾ, ਸਮਰੱਥਾ-ਨਿਰਮਾਣ ਦੀਆਂ ਪਹਿਲਕਦਮੀਆਂ ਅਤੇ ਪੰਚਾਇਤ-ਪੱਧਰੀ ਕਮੇਟੀਆਂ ਬਣੀਆਂ ਹਨ, ਜਿਨ੍ਹਾਂ ਨੇ ਸਾਰੇ 6 ਜ਼ਿਲ੍ਹਿਆਂ ਵਿੱਚ ਆਫ਼ਤਾਂ ਅਤੇ ਜਲਵਾਯੂ ਜੋਖਮਾਂ ਪ੍ਰਤੀ ਪ੍ਰਤੀਰੋਧ ਨੂੰ ਵਧਾਇਆ ਹੈ।

2016 ਦੇ ਮੰਤਮ ਜ਼ਮੀਨ ਖਿਸਕਣ ਅਤੇ 2023 ਦੇ ਤੀਸਤਾ ਹੜ੍ਹ ਵਰਗੀਆਂ ਗੰਭੀਰ ਆਫ਼ਤਾਂ ਦੌਰਾਨ, ਐੱਸਐੱਸਡੀਐੱਮਏ ਦੇ ਰੀਅਲ-ਟਾਈਮ ਕੋਆਰਡੀਨੇਟਰ ਅਤੇ ਟ੍ਰੇਨਿੰਗ ਫਸਟ ਰਿਸਪੌਂਡਰਸ ਨੇ 2,563 ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ। ਐੱਸਐੱਸਡੀਐੱਮਏ ਨੇ, ਆਪਦਾ ਮਿੱਤਰ ਰਾਹੀਂ ਇੱਕ ਸਰਗਰਮ, ਭਾਈਚਾਰਾ-ਕੇਂਦ੍ਰਿਤ ਆਫ਼ਤ ਜੋਖਮ ਘਟਾਉਣ ਦੇ ਦ੍ਰਿਸ਼ਟੀਕੋਣ ਨੂੰ ਸੰਸਥਾਗਤ ਰੂਪ ਦਿੱਤਾ ਹੈ, ਜਿਸ ਵਿੱਚ ਸ਼ੁਰੂਆਤੀ ਚੇਤਾਵਨੀ, ਤਿਆਰੀ ਅਤੇ ਸਥਾਨਕ ਸਮਰੱਥਾ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਭਾਈਚਾਰਾ-ਕੇਂਦ੍ਰਿਤ ਆਫ਼ਤ ਪ੍ਰਤੀਰੋਧ ਦਾ ਇੱਕ sustainable, scalable ਅਤੇ replicable ਮਾਡਲ ਬਣਾਇਆ ਹੈ, ਜੋ ਖਾਸ ਤੌਰ 'ਤੇ ਹੋਰ ਹਿਮਾਲਿਅਨ ਅਤੇ ਉੱਤਰ-ਪੂਰਬੀ ਰਾਜਾਂ ਲਈ ਢੁਕਵਾਂ ਹੈ।

*****

ਆਰਕੇ/ਆਰਆਰ/ਪੀਆਰ/ਪੀਐੱਸ/ਸ਼ੀਨਮ ਜੈਨ


(रिलीज़ आईडी: 2217968) आगंतुक पटल : 4
इस विज्ञप्ति को इन भाषाओं में पढ़ें: Odia , Telugu , Malayalam , English , Urdu , Nepali , हिन्दी , Bengali , Assamese , Gujarati , Tamil , Kannada