ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦਾਵੋਸ (Davos) ਵਿੱਚ ਭਾਰਤ ਦੀ ਦਮਦਾਰ ਸ਼ੁਰੂਆਤ


ਭਾਰਤੀ ਏਆਈ ਮਾਡਲ ਵਿਸ਼ਵਵਿਆਪੀ ਸਮੱਸਿਆਵਾਂ ਲਈ ਵਧੇਰੇ ਪ੍ਰਾਸੰਗਿਕ ਹਨ; ਅਸੀਂ ਪੰਜਵੀਂ ਉਦਯੋਗਿਕ ਕ੍ਰਾਂਤੀ ਦੇ ਯੁੱਗ ਵਿੱਚ ਘੱਟੋ-ਘੱਟ ਕੀਮਤ 'ਤੇ ਵੱਧ ਤੋਂ ਵੱਧ ਲਾਭ ਪ੍ਰਦਾਨ ਕਰ ਰਹੇ ਹਾਂ: ਅਸ਼ਵਿਨੀ ਵੈਸ਼ਣਵ

ਏਆਈ ਭਾਰਤ ਵਿੱਚ ਤਕਨਾਲੋਜੀ ਨੂੰ ਆਮ ਲੋਕਾਂ ਤੱਕ ਪਹੁੰਚਾ ਰਿਹਾ ਹੈ, ਇਸ ਨਾਲ ਕੁਸ਼ਲ ਸੇਵਾਵਾਂ ਦੇਣ ਵਿੱਚ ਮਦਦ ਮਿਲ ਰਹੀ ਹੈ: ਅਸ਼ਵਿਨੀ ਵੈਸ਼ਣਵ

'ਏਆਈ ਪਾਵਰ ਪਲੇਅ' ਪੈਨਲ ਵਿੱਚ ਭਾਰਤ ਨੇ ਖੁਦ ਨੂੰ ਦੁਨੀਆ ਦੇ ਮੋਹਰੀ ਏਆਈ ਦੇਸ਼ਾਂ ਦੇ ਪਹਿਲੇ ਸਮੂਹ ਵਿੱਚ ਦੱਸਿਆ ਅਤੇ ਆਈਐੱਮਐੱਫ ਦੀ ਰੈਕਿੰਗ 'ਤੇ ਸਵਾਲ ਚੁੱਕੇ

ਏਆਈ ਨੂੰ ਲੈ ਕੇ ਸਾਡਾ ਕਾਨੂੰਨੀ ਅਤੇ ਤਕਨੀਕੀ ਤਰੀਕਾ ਧੜੇਵਾਜ਼ੀ, ਡੀਪਫੇਕ ਅਤੇ ਭਰੋਸੇ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ: ਅਸ਼ਵਿਨੀ ਵੈਸ਼ਣਵ

प्रविष्टि तिथि: 21 JAN 2026 5:20PM by PIB Chandigarh

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ "ਏਆਈ ਪਾਵਰ ਪਲੇਅ" ਸਿਰਲੇਖ ਵਾਲੀ ਇੱਕ ਉੱਚ-ਪੱਧਰੀ ਗਲੋਬਲ ਪੈਨਲ ਚਰਚਾ ਵਿੱਚ ਹਿੱਸਾ ਲਿਆ। ਇਸ ਚਰਚਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਉਭਰਦੀ ਜੀਓ ਪੌਲੀਟਿਕਸ ਸਥਿਤੀਆਂ, ਇਸ ਦੇ ਆਰਥਿਕ ਪ੍ਰਭਾਵਾਂ, ਸ਼ਾਸਨ ਨਾਲ ਸਬੰਧਿਤ ਚੁਣੌਤੀਆਂ ਅਤੇ ਇਸ ਦੇ ਸਮਾਵੇਸ਼ੀ ਪ੍ਰਸਾਰ ਦੇ ਉਪਾਵਾਂ 'ਤੇ ਵਿਆਪਕ ਵਿਚਾਰ-ਵਟਾਂਦਰਾਂ ਕੀਤਾ ਗਿਆ। ਇਸ ਚਰਚਾ ਵਿੱਚ ਪ੍ਰਮੁੱਖ ਗਲੋਬਲ ਨੀਤੀ ਨਿਰਮਾਤਾਵਾਂ, ਇਡਸਟ੍ਰੀਅਲ ਲੀਡਰ ਅਤੇ ਬਹੁ-ਪੱਖੀ ਸੰਸਥਾਵਾਂ ਨੇ ਹਿੱਸਾ ਲਿਆ ਜਿੱਥੇ ਏਆਈ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਸ਼ਕਤੀ ਸੰਤੁਲਨ, ਉਤਪਾਦਕਤਾ ਵਾਧਾ ਅਤੇ ਨੀਤੀਗਤ ਢਾਂਚੇ ਦੇ ਬਦਲਾਵਾਂ 'ਤੇ ਡੂੰਘੀ ਚਰਚਾ ਹੋਈ।

ਪੈਨਲ ਦਾ ਸੰਚਾਲਨ ਯੂਰੇਸ਼ੀਆ ਗਰੁੱਪ ਦੇ ਪ੍ਰਧਾਨ ਸ਼੍ਰੀ ਇਆਨ ਬ੍ਰੇਮਰ (Mr. Ian Bremmer) ਨੇ ਕੀਤਾ। ਇਸ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਪ੍ਰਬੰਧ ਨਿਰਦੇਸ਼ਕ ਸੁਸ਼੍ਰੀ ਕ੍ਰਿਸਟਾਲੀਨਾ ਜੌਰਜੀਵਾ (Ms. Kristalina Georgieva), ਮਾਈਕ੍ਰੋਸਾਫਟ ਦੇ ਪ੍ਰਧਾਨ ਸ਼੍ਰੀ ਬ੍ਰੈਡ ਸਮਿਥ, ਸਾਊਦੀ ਅਰਬ ਦੇ ਨਿਵੇਸ਼ ਮੰਤਰੀ ਸ਼੍ਰੀ ਖਾਲਿਦ ਅਲ-ਫਲੀਹ (Mr. Khalid Al-Falih) ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਸਮੇਤ ਕਈ ਪ੍ਰਤਿਸ਼ਠਿਤ ਉੱਘੇ ਸਪੀਕਰਾਂ ਨੇ ਹਿੱਸਾ ਲਿਆ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਭਾਰਤ ਸਪਸ਼ਟ ਤੌਰ 'ਤੇ ਏਆਈ ਨੂੰ ਅਪਣਾਉਣ ਅਤੇ ਵਿਕਸਿਤ ਕਰਨ ਵਾਲੇ ਦੇਸ਼ਾਂ ਦੇ ਮੋਹਰੀ ਸਮੂਹ ਵਿੱਚ ਸ਼ਾਮਲ ਹੈ ਜਿਸ ਨੇ ਏਆਈ ਆਰਕੀਟੈਕਚਰ ਦੀਆਂ ਸਾਰੀਆਂ ਪੰਜ ਪਰਤਾਂ ਯਾਨੀ ਐਪਲੀਕੇਸ਼ਨਾਂ, ਮਾਡਲ, ਚਿਪਸ, ਬੁਨਿਆਦੀ ਢਾਂਚੇ ਅਤੇ ਊਰਜਾ ਵਿੱਚ ਯੋਜਨਾਬੱਧ ਤਰੱਕੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਏਆਈ ਰਣਨੀਤੀ ਦਾ ਮੁੱਖ ਉਦੇਸ਼ ਵੱਡੇ ਮਾਡਲਾਂ 'ਤੇ ਵਧੇਰੇ ਕੇਂਦ੍ਰਿਤ ਹੋਣ ਦੀ ਬਜਾਏ ਇਸ ਨੂੰ ਅਸਲ ਦੁਨੀਆ ਵਿੱਚ ਲਾਗੂ ਕਰਨਾ ਅਤੇ ਨਿਵੇਸ਼ 'ਤੇ ਲਾਭ (ਆਰਓਆਈ) ਨੂੰ ਯਕੀਨੀ ਬਣਾਉਣਾ ਹੈ।

 ਕੇਂਦਰੀ ਮੰਤਰੀ ਨੇ ਕਿਹਾ ਕਿ ਨਿਵੇਸ਼ 'ਤੇ ਲਾਭ ਸਭ ਤੋਂ ਵੱਡੇ ਮਾਡਲ ਬਣਾਉਣ ਨਾਲ ਨਹੀਂ ਮਿਲਦਾ। ਅਸਲ ਦੁਨੀਆ ਵਿੱਚ ਵਰਤੇ ਜਾਣ ਵਾਲੇ ਲਗਭਗ 95% ਮਾਮਲਿਆਂ ਨੂੰ 20-50 ਬਿਲੀਅਨ ਪੈਰਾਮੀਟਰ ਰੇਂਜ ਵਾਲੇ ਮਾਡਲਾਂ ਦੀ ਵਰਤੋਂ ਕਰਕੇ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਪਹਿਲਾਂ ਹੀ ਕੁਸ਼ਲ ਅਤੇ ਸਸਤੀ ਤਕਨਾਲੋਜੀ ਮਾਡਲ ਵਿਕਸਿਤ ਕਰ ਲਏ ਹਨ, ਜਿਨ੍ਹਾਂ ਨੂੰ ਉਤਪਾਦਕਤਾ, ਕੁਸ਼ਲਤਾ ਅਤੇ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਵਧਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਦੇ ਨਾਲ ਲਾਗੂ ਕੀਤੇ ਜਾ ਰਹੇ ਹਨ। ਘੱਟ ਲਾਗਤ 'ਤੇ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਇਸ ਦ੍ਰਿਸ਼ਟੀਕੋਣ ਨਾਲ ਆਰਥਿਕ ਤੌਰ 'ਤੇ ਟਿਕਾਊ ਏਆਈ ਲਾਗੂ ਕਰਨ ਦੀ ਭਾਰਤ ਦੀ ਨੀਤੀ ਸਪਸ਼ਟ ਹੁੰਦੀ ਹੈ। ਗਲੋਬਲ ਮਾਪਦੰਡਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਆਈਐੱਮਐੱਫ ਦੀ ਰੈਂਕਿੰਗ 'ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਸਟੈਨਫੋਰਡ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ, ਭਾਰਤ ਏਆਈ ਪ੍ਰਵੇਸ਼ ਅਤੇ ਤਿਆਰੀ ਵਿੱਚ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਅਤੇ ਏਆਈ ਪ੍ਰਤਿਭਾ ਵਿੱਚ ਦੂਜੇ ਸਥਾਨ 'ਤੇ ਹੈ।

ਸ਼੍ਰੀ ਵੈਸ਼ਣਵ ਨੇ ਭਾਰਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਆਪਕ ਪ੍ਰਸਾਰ ਅਤੇ ਉੱਨਤ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਰਥਾਵਾਂ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣ ‘ਤੇ ਜ਼ੋਰ ਦਿੰਦੇ ਹੋਏ, ਜਨਤਕ-ਨਿਜੀ ਭਾਗੀਦਾਰੀ ਮਾਡਲ ਰਾਹੀ ਜੀਪੀਯੂ ਦੀ ਉਪਲਬਧਤਾ ਦੀ ਗੰਭੀਰ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਦੇ ਫੈਸਲੇ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਪਹਿਲਕਦਮੀ ਤਹਿਤ, 38,000 ਜੀਪੀਯੂ ਨੂੰ ਇੱਕ ਸਾਂਝਾ ਰਾਸ਼ਟਰੀ ਕੰਪਿਊਟਿੰਗ ਸੁਵਿਧਾ ਵਜੋਂ ਸੂਚੀਬੱਧ ਕੀਤਾ ਗਿਆ ਹੈ ਜਿਸ ਨੂੰ ਸਰਕਾਰ ਦੁਆਰਾ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸਟਾਰਟਅੱਪ ਨੂੰ ਆਲਮੀ ਲਾਗਤ ਦੇ ਲਗਭਗ ਇੱਕ ਤਿਹਾਈ ‘ਤੇ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰਵਿਆਪੀ ਏਆਈ ਹੁਨਰ ਪ੍ਰੋਗਰਾਮ ‘ਤੇ ਵੀ ਚਾਨਣਾ ਪਾਇਆ ਜਿਸਦਾ ਉਦੇਸ਼ ਇੱਕ ਕਰੋੜ ਲੋਕਾਂ ਨੂੰ ਟ੍ਰੇਨਿੰਗ ਦੇਣਾ ਹੈ ਤਾਂ ਜੋ ਭਾਰਤ ਦਾ ਆਈਟੀ ਉਦਯੋਗ ਅਤੇ ਸਟਾਰਟਅੱਪ ਘਰੇਲੂ ਅਤੇ ਆਲਮੀ ਸੇਵਾ ਪ੍ਰਦਾਨ ਲਈ ਏਆਈ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ।

ਰੈਗੁਲੇਸ਼ਨ ਅਤੇ ਸ਼ਾਸਨ ਬਾਰੇ ਸ਼੍ਰੀ ਵੈਸ਼ਣਵ ਨੇ ਏਆਈ ਲਈ ਤਕਨੀਕੀ-ਕਾਨੂੰਨੀ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਆਈ ਸ਼ਾਸਨ ਸਿਰਫ ਕਾਨੂੰਨ ‘ਤੇ ਨਿਰਭਰ ਨਹੀਂ ਰਹੀ ਸਕਦਾ, ਸਾਨੂੰ ਧੜੇਵਾਜ਼ੀ ਦਾ ਪਤਾ ਲਗਾਉਣ, ਅਦਾਲਤ ਵਿੱਚ ਸਵੀਕਾਰਯੋਗ ਸ਼ੁੱਧਤਾ ਨਾਲ ਡੀਪ ਫੇਕ ਨੂੰ ਪ੍ਰਮਾਣਿਤ ਕਰਨ ਅਤੇ ਅਨਲਰਨਿੰਗ ਜਿਹੀਆਂ ਪ੍ਰਕਿਰਿਆਵਾਂ ਰਾਹੀਂ ਸੁਰੱਖਿਅਤ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਤਕਨੀਕੀ ਸਾਧਨ ਵਿਕਸਿਤ ਕਰਨੇ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਇਸ ਤਰ੍ਹਾਂ ਦੇ ਸਵਦੇਸ਼ੀ ਤਕਨੀਕੀ ਸੁਰੱਖਿਆ ਉਪਾਵਾਂ ਨੂੰ ਸਰਗਰਮੀ ਨਾਲ ਵਿਕਸਿਤ ਕਰ ਰਿਹਾ ਹੈ।

ਚਰਚਾ ਦੌਰਾਨ ਹੋਰ ਸਪੀਕਰਾਂ ਨੇ ਵੀ ਗਲੋਬਲ ਏਆਈ ਲੈਂਡਸਕੈਪ ਵਿੱਚ ਭਾਰਤ ਦੇ ਵਧਦੇ ਮਹੱਤਵ ਦੀ ਸ਼ਲਾਘਾ ਕੀਤੀ। ਸ਼੍ਰੀ ਇਆਨ ਬ੍ਰੇਮਰ ਨੇ ਜ਼ਿਕਰ ਕੀਤਾ ਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਇੱਕ ਪ੍ਰਮੁੱਖ ਜੀਓ ਪੌਲੀਟਿਕਸ ਅਤੇ ਤਕਨੀਕੀ ਸ਼ਕਤੀ ਵਜੋਂ ਉਭਰਿਆ ਹੈ। ਇਸ ਦੇ ਨਾਲ ਹੀ, ਵਿਸ਼ਵਵਿਆਪੀ ਸੰਸਥਾਵਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੇ ਉੱਭਰਦੀ ਅਰਥਵਿਵਸਥਾਵਾਂ ਲਈ ਇੱਕ ਉਦਾਹਰਣ ਵਜੋਂ ਭਾਰਤ ਦੇ ਪੈਮਾਨੇ, ਪਹੁੰਚ ਅਤੇ ਪ੍ਰਭੂਸੱਤਾ ਸਮਰੱਥਾਵਾਂ 'ਤੇ ਦਿੱਤੇ ਗਏ ਮਹੱਤਵ ਨੂੰ ਰੇਖਾਂਕਿਤ ਕੀਤਾ।

******

ਧਰਮੇਂਦਰ ਤਿਵਾਰੀ, ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਸ਼ੀਨਮ ਜੈਨ


(रिलीज़ आईडी: 2217303) आगंतुक पटल : 5
इस विज्ञप्ति को इन भाषाओं में पढ़ें: Gujarati , Odia , हिन्दी , English , Urdu , Marathi , Assamese , Manipuri , Tamil , Telugu , Kannada , Malayalam