ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗਿਆਨ ਦੇ ਸਾਰ ਨੂੰ ਅਪਣਾਉਣ ਸਬੰਧੀ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
20 JAN 2026 10:36AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਪ੍ਰੇਰਨਾਦਾਇਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜੋ ਗਿਆਨ ਦੀ ਵਿਸ਼ਾਲਤਾ ਦਰਮਿਆਨ ਸਿਰਫ਼ ਉਸਦੇ ਸਾਰ ’ਤੇ ਧਿਆਨ ਕੇਂਦਰਿਤ ਕਰਨ ਦੇ ਸਦੀਵੀ ਗਿਆਨ ਨੂੰ ਉਜਾਗਰ ਕਰਦਾ ਹੈ।
ਸੰਸਕ੍ਰਿਤ ਸਲੋਕ-
अनन्तशास्त्रं बहुलाश्च विद्याः अल्पश्च कालो बहुविघ्नता च।
यत्सारभूतं तदुपासनीयं हंसो यथा क्षीरमिवाम्बुमध्यात्॥
ਇਹ ਸੁਭਾਸ਼ਤਮ ਦੱਸਦਾ ਹੈ ਕਿ ਜਦਕਿ ਗਿਆਨ ਦੀ ਪ੍ਰਾਪਤੀ ਲਈ ਅਣਗਿਣਤ ਗ੍ਰੰਥ ਅਤੇ ਗਿਆਨ ਦੀਆਂ ਵੱਖ-ਵੱਖ ਵਿਧਾਵਾਂ ਹਨ, ਪਰ ਮਨੁੱਖੀ ਜੀਵਨ ਸਮੇਂ ਦੀਆਂ ਹੱਦਾਂ ਅਤੇ ਕਈ ਰੁਕਾਵਟਾਂ ਨਾਲ ਘਿਰਿਆ ਹੋਇਆ ਹੈ। ਇਸ ਲਈ, ਮਨੁੱਖ ਨੂੰ ਉਸ ਹੰਸ ਵਰਗਾ ਹੋਣਾ ਚਾਹੀਦਾ ਹੈ, ਜੋ ਦੁੱਧ ਅਤੇ ਪਾਣੀ ਦੇ ਘੋਲ ਵਿੱਚੋਂ ਸਿਰਫ਼ ਦੁੱਧ ਨੂੰ ਵੱਖ ਕਰਨ ਦੀ ਕਾਬਲੀਅਤ ਰੱਖਦਾ ਹੈ, ਭਾਵ ਸਾਨੂੰ ਬੇਅੰਤ ਸੂਚਨਾਵਾਂ ਦਰਮਿਆਨ ਸਿਰਫ਼ ਉਸਦੇ ਸਾਰ, ਅਸਲ ਸੱਚ ਨੂੰ ਪਛਾਣਨਾ ਅਤੇ ਅਪਣਾਉਣਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ;
“अनन्तशास्त्रं बहुलाश्च विद्याः अल्पश्च कालो बहुविघ्नता च।
यत्सारभूतं तदुपासनीयं हंसो यथा क्षीरमिवाम्बुमध्यात्॥”
****
ਐੱਜੇਪੀਐੱਸ/ਐੱਸਆਰ
(रिलीज़ आईडी: 2216441)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam