ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਿਰੂਵੱਲੂਵਰ ਦਿਵਸ ਦੇ ਮੌਕੇ ‘ਤੇ ਮਹਾਨ ਸੰਤ ਤਿਰੂਵੱਲੂਵਰ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਤਿਰੂਵੱਲੂਵਰ ਜੀ ਦਾ ਜੀਵਨ ਅਤੇ ਕਾਰਜ ਸਾਡੀ ਸੱਭਿਅਤਾ ਦੇ ਸਰਬਉੱਚ ਗੁਣਾਂ ਦਾ ਪ੍ਰਤੀਕ ਸਨ ਅਤੇ ਉਨ੍ਹਾਂ ਨੇ ਪਵਿੱਤਰ ਜੀਵਨ ਅਤੇ ਸਦਭਾਵਨਾਪੂਰਨ ਸਮਾਜ ਦਾ ਮਾਰਗ ਦਿਖਾਇਆ
ਉਨ੍ਹਾਂ ਦੀ ਵਿਰਾਸਤ ਮਹਾਨਤਾ ਵੱਲ ਦੇਸ਼ ਦੀ ਯਾਤਰਾ ਵਿੱਚ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ
प्रविष्टि तिथि:
16 JAN 2026 1:25PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਤਿਰੂਵੱਲੂਵਰ ਦਿਵਸ ਦੇ ਮੌਕੇ ‘ਤੇ ਮਹਾਨ ਸੰਤ ਤਿਰੂਵੱਲੂਵਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
X ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਤਿਰੂਵੱਲੂਵਰ ਦਿਵਸ ‘ਤੇ ਮਹਾਨ ਸੰਤ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਤਿਰੂਵੱਲੂਵਰ ਜੀ ਦਾ ਜੀਵਨ ਅਤੇ ਕਾਰਜ ਸਾਡੀ ਸੱਭਿਅਤਾ ਦੇ ਸਰਬਉੱਚ ਗੁਣਾਂ ਦਾ ਪ੍ਰਤੀਕ ਰਹੇ ਹਨ ਅਤੇ ਉਨ੍ਹਾਂ ਨੇ ਪਵਿੱਤਰ ਜੀਵਨ ਅਤੇ ਸਦਭਾਵਨਾਪੂਰਨ ਸਮਾਜ ਨਿਰਮਾਣ ਦਾ ਮਾਰਗ ਪੱਧਰਾ ਕੀਤਾ। ਉਨ੍ਹਾਂ ਦੀ ਵਿਰਾਸਤ ਮਹਾਨਤਾ ਵੱਲ ਦੇਸ਼ ਦੀ ਯਾਤਰਾ ਵਿੱਚ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰਦੀ ਰਹੇਗੀ।”
****
ਆਰਕੇ/ਪੀਆਰ/ਪੀਐੱਸ
(रिलीज़ आईडी: 2215359)
आगंतुक पटल : 5