ਪ੍ਰਧਾਨ ਮੰਤਰੀ ਦਫਤਰ
ਫਰਾਂਸ ਦੇ ਰਾਸ਼ਟਰਪਤੀ ਦੇ ਡਿਪਲੋਮੈਟਿਕ ਸਲਾਹਕਾਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
13 JAN 2026 10:52PM by PIB Chandigarh
ਫਰਾਂਸ ਦੇ ਰਾਸ਼ਟਰਪਤੀ ਦੇ ਡਿਪਲੋਮੈਟਿਕ ਸਲਾਹਕਾਰ ਸ਼੍ਰੀ ਇਮੈਨੁਅਲ ਬੋਨ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਮੈਕਰੋਂ ਦੇ ਡਿਪਲੋਮੈਟਿਕ ਸਲਾਹਕਾਰ ਸ਼੍ਰੀ ਇਮੈਨੁਅਲ ਬੋਨ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ। ਅਸੀਂ ਕਈ ਖੇਤਰਾਂ ਵਿੱਚ ਨਜ਼ਦੀਕੀ ਸਹਿਯੋਗ 'ਤੇ ਚਿੰਨ੍ਹਿਤ ਇੱਕ ਮਜ਼ਬੂਤ ਅਤੇ ਭਰੋਸੇਮੰਦ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ ਪੁਸ਼ਟੀ ਕੀਤੀ । ਖ਼ਾਸ ਤੌਰ 'ਤੇ ਜਦੋਂ ਅਸੀਂ ਭਾਰਤ-ਫਰਾਂਸ ਨਵੀਨਤਾ ਸਾਲ ਮਨਾ ਰਹੇ ਹਾਂ, ਤਾਂ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਸਾਡਾ ਸਹਿਯੋਗ ਨਵੀਨਤਾ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਅੱਗੇ ਵੱਧ ਰਿਹਾ ਹੈ। ਅਸੀਂ ਮੁੱਖ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਜਲਦੀ ਹੀ ਰਾਸ਼ਟਰਪਤੀ ਸ਼੍ਰੀ ਮੈਕਰੋਂ ਦਾ ਭਾਰਤ ਵਿੱਚ ਸਵਾਗਤ ਕਰਨ ਦੀ ਉਮੀਦ ਹੈ ।
@EmmanuelMacron”
***********
ਐੱਮਜੇਪੀਐੱਸ/ਐੱਸਆਰ
(रिलीज़ आईडी: 2214510)
आगंतुक पटल : 4