ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੋਮਨਾਥ ਸਵਾਭੀਮਾਨ ਪਰਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
11 JAN 2026 10:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ, ਗੁਜਰਾਤ ਵਿੱਚ ਆਯੋਜਿਤ ਸੋਮਨਾਥ ਸਵਾਭੀਮਾਨ ਪਰਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:
"ਸੋਮਨਾਥ ਸਦੀਵੀ ਬ੍ਰਹਮਤਾ ਦਾ ਪ੍ਰਤੀਕ ਹੈ। ਇਸਦੀ ਪਵਿੱਤਰ ਮੌਜੂਦਗੀ ਪੀੜ੍ਹੀਆਂ ਤੋਂ ਲੋਕਾਂ ਦਾ ਮਾਰਗ-ਦਰਸ਼ਨ ਕਰਦੀ ਆ ਰਹੀ ਹੈ। ਇੱਥੇ ਕੱਲ੍ਹ ਹੋਏ ਸਮਾਗਮਾਂ ਦੀਆਂ ਝਲਕੀਆਂ ਪੇਸ਼ ਹਨ, ਜਿਸ ਵਿੱਚ ਓਂਕਾਰ ਮੰਤਰ ਦਾ ਜਾਪ ਅਤੇ ਇੱਕ ਡਰੋਨ ਸ਼ੋਅ ਸ਼ਾਮਲ ਹਨ। #SomnathSwabhimanParv"
"ਪਵਿੱਤਰ ਅਤੇ ਬ੍ਰਹਮ ਸੋਮਨਾਥ ਧਾਮ ਦੇ ਦਰਸ਼ਨ ਕਰਨ ਅਤੇ ਪੂਜਾ ਕਰਨ ਦਾ ਸੁਭਾਗ ਮਿਲਿਆ। ਇਹ ਅਨੁਭਵ ਮਨ ਨੂੰ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦੇਣ ਵਾਲਾ ਰਿਹਾ। ਭਗਵਾਨ ਸੋਮਨਾਥ ਦੀ ਕਿਰਪਾ ਸਾਰੇ ਦੇਸ਼-ਵਾਸੀਆਂ 'ਤੇ ਹਮੇਸ਼ਾ ਬਣੀ ਰਹੇ, ਇਹੀ ਕਾਮਨਾ ਹੈ।"
"ਸੋਮਨਾਥ ਵਿਖੇ ਬਹਾਦਰ ਹਮੀਰਜੀ ਗੋਹਿਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਜ਼ੁਲਮ ਅਤੇ ਹਿੰਸਾ ਦੇ ਸਾਹਮਣੇ ਹਿੰਮਤ ਅਤੇ ਦ੍ਰਿੜ੍ਹਤਾ ਦੇ ਪ੍ਰਤੀਕ ਵਜੋਂ ਅਡੋਲ ਖੜ੍ਹੇ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਬਹਾਦਰੀ ਸਾਡੀ ਸਭਿਅਤਾ ਦੀ ਯਾਦ ਵਿੱਚ ਹਮੇਸ਼ਾ ਉੱਕਰੀ ਰਹੇਗੀ। ਉਨ੍ਹਾਂ ਦੀ ਹਿੰਮਤ ਉਨ੍ਹਾਂ ਲੋਕਾਂ ਲਈ ਇੱਕ ਸਦੀਵੀ ਜਵਾਬ ਹੈ, ਜੋ ਵਿਸ਼ਵਾਸ ਕਰਦੇ ਸਨ ਕਿ ਜ਼ਾਲਮ ਸ਼ਕਤੀ ਸਾਡੀ ਸਭਿਅਤਾ ਨੂੰ ਤਬਾਹ ਕਰ ਸਕਦੀ ਹੈ।"
"ਅੱਜ ਅਸੀਂ ਜੋ ਸੋਮਨਾਥ ਮੰਦਰ ਦੇਖਦੇ ਹਾਂ, ਉਹ ਮਹਾਨ ਸਰਦਾਰ ਪਟੇਲ ਤੋਂ ਬਿਨਾਂ ਸੰਭਵ ਨਹੀਂ ਸੀ। ਸੰਨ 1947 ਵਿੱਚ ਦੀਵਾਲੀ ਦੌਰਾਨ ਕੀਤੀ ਗਈ ਉਨ੍ਹਾਂ ਦੀ ਇੱਕ ਫੇਰੀ ਨੇ ਉਨ੍ਹਾਂ ਨੂੰ ਇਸ ਹੱਦ ਤੱਕ ਝੰਜੋੜ ਦਿੱਤਾ ਕਿ ਉਨ੍ਹਾਂ ਨੇ ਉੱਥੇ ਇੱਕ ਸ਼ਾਨਦਾਰ ਮੰਦਰ ਮੁੜ ਬਣਾਉਣ ਦਾ ਸੰਕਲਪ ਲਿਆ। ਮਈ 1951 ਵਿੱਚ ਜਦੋਂ ਮੰਦਰ ਨੇ ਆਪਣੇ ਦਰਵਾਜ਼ੇ ਖੋਲ੍ਹੇ ਤਾਂ ਸਰਦਾਰ ਪਟੇਲ ਮੌਜੂਦ ਨਹੀਂ ਸਨ, ਪਰ ਉਨ੍ਹਾਂ ਦੀ ਅਜਿੱਤ ਇੱਛਾ ਸ਼ਕਤੀ ਅਤੇ ਦੂਰ-ਦ੍ਰਿਸ਼ਟੀ ਇਸ ਬ੍ਰਹਮ ਮੰਦਰ ਕੰਪਲੈਕਸ ਵਿੱਚ ਸਪਸ਼ਟ ਤੌਰ 'ਤੇ ਝਲਕਦੀ ਹੈ।"
"ਵੇਗਦਾਜੀ ਭੀਲ ਦੀ ਬਹਾਦਰੀ ਸੋਮਨਾਥ ਦੇ ਇਤਿਹਾਸ ਦਾ ਇੱਕ ਅਟੁੱਟ ਹਿੱਸਾ ਹੈ। ਅਣਮਨੁੱਖੀ ਹਿੰਸਾ ਦੀਆਂ ਧਮਕੀਆਂ ਤੋਂ ਬਿਨਾਂ ਡਰੇ, ਉਹ ਪਵਿੱਤਰ ਮੰਦਰ ਦੀ ਰਾਖੀ ਲਈ ਦ੍ਰਿੜ੍ਹਤਾ ਨਾਲ ਖੜ੍ਹੇ ਰਹੇ। ਉਨ੍ਹਾਂ ਦਾ ਜੀਵਨ ਸਾਨੂੰ ਦਰਸਾਉਂਦਾ ਹੈ ਕਿ ਸੋਮਨਾਥ ਦੀ ਤਾਕਤ ਹਮੇਸ਼ਾ ਭਾਰਤ ਮਾਤਾ ਦੇ ਅਣਗਿਣਤ ਪੁੱਤਰਾਂ ਦੇ ਸੰਕਲਪ ਤੋਂ ਆਈ ਹੈ, ਜਿਨ੍ਹਾਂ ਨੇ ਇਸ ਵੱਕਾਰੀ ਮੰਦਰ ਦੀ ਲਗਾਤਾਰ ਰਾਖੀ ਕੀਤੀ।"
"ਸੋਮਨਾਥ ਸਵਾਭੀਮਾਨ ਪਰਵ ਦੀ ਸ਼ੌਰਿਆ ਯਾਤਰਾ ਵਿੱਚ ਹਿੱਸਾ ਲੈਣ 'ਤੇ ਬਹੁਤ ਮਾਣ ਹੈ। ਇਸ ਮੌਕੇ 'ਤੇ ਮੰਦਰ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਾਂ ਭਾਰਤੀ ਦੇ ਅਣਗਿਣਤ ਬਹਾਦਰ ਸਪੂਤਾਂ ਨੂੰ ਸ਼ਰਧਾਂਜਲੀ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਅਜਿੱਤ ਹਿੰਮਤ ਅਤੇ ਬਹਾਦਰੀ ਹਮੇਸ਼ਾ ਦੇਸ਼-ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।"
"ਸੋਮਨਾਥ ਵਿੱਚ ਬਹਾਦਰ ਹਮੀਰਜੀ ਗੋਹਿਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਜ਼ੁਲਮ ਅਤੇ ਹਿੰਸਾ ਦੇ ਸਾਹਮਣੇ ਹਿੰਮਤ ਅਤੇ ਦ੍ਰਿੜ੍ਹਤਾ ਦੇ ਪ੍ਰਤੀਕ ਵਜੋਂ ਖੜ੍ਹੇ ਰਹੇ। ਉਨ੍ਹਾਂ ਦੀ ਬਹਾਦਰੀ ਯੁੱਗਾਂ ਤੱਕ ਦੇਸ਼-ਵਾਸੀਆਂ ਦੀਆਂ ਯਾਦਾਂ ਵਿੱਚ ਉੱਕਰੀ ਰਹੇਗੀ। ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੱਸਦੀ ਹੈ ਕਿ ਭਾਰਤ ਦੀ ਸੰਸਕ੍ਰਿਤੀ ਨੂੰ ਕਿਸੇ ਵੀ ਤਰ੍ਹਾਂ ਦੀ ਤਾਕਤ ਨਾਲ ਕਮਜ਼ੋਰ ਨਹੀਂ ਕੀਤਾ ਜਾ ਸਕਦਾ।"
"ਦੇਸ਼ ਕੋਲ ਸਰਦਾਰ ਪਟੇਲ ਵਰਗੀ ਮਹਾਨ ਸ਼ਖ਼ਸੀਅਤ ਨਾ ਹੁੰਦੀ, ਤਾਂ ਅਸੀਂ ਅੱਜ ਸੋਮਨਾਥ ਮੰਦਰ ਨੂੰ ਇਸ ਰੂਪ ਵਿੱਚ ਨਹੀਂ ਦੇਖ ਸਕਦੇ ਸੀ। 1947 ਵਿੱਚ ਦੀਵਾਲੀ ਦੌਰਾਨ ਉਨ੍ਹਾਂ ਦੀ ਇੱਥੇ ਫੇਰੀ ਨੇ ਉਨ੍ਹਾਂ ਨੂੰ ਇੰਨਾ ਭਾਵੁਕ ਕਰ ਦਿੱਤਾ ਕਿ ਉਨ੍ਹਾਂ ਨੇ ਇੱਕ ਸ਼ਾਨਦਾਰ ਮੰਦਰ ਮੁੜ ਬਣਾਉਣ ਦਾ ਸੰਕਲਪ ਲਿਆ। ਮਈ, 1951 ਵਿੱਚ ਜਦੋਂ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹੇ ਗਏ ਤਾਂ ਸਰਦਾਰ ਸਾਹਿਬ ਚਾਹੇ ਉਸ ਵੇਲੇ ਸਾਡੇ ਵਿੱਚ ਨਹੀਂ ਸਨ, ਪਰ ਉਨ੍ਹਾਂ ਦੀ ਅਦੁੱਤੀ ਇੱਛਾ ਸ਼ਕਤੀ ਅਤੇ ਦੂਰ-ਦ੍ਰਿਸ਼ਟੀ ਇਸ ਬ੍ਰਹਮ ਮੰਦਰ ਕੰਪਲੈਕਸ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ।"
"ਵੇਗਦਾਜੀ ਭੀਲ ਜੀ ਦੀ ਬਹਾਦਰੀ ਸੋਮਨਾਥ ਦੇ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਹੈ। ਹਿੰਸਾ ਦੀਆਂ ਧਮਕੀਆਂ ਤੋਂ ਡਰੇ ਬਿਨਾਂ, ਉਹ ਇਸ ਪਵਿੱਤਰ ਮੰਦਰ ਦੀ ਰਾਖੀ ਲਈ ਦ੍ਰਿੜ੍ਹਤਾ ਨਾਲ ਖੜ੍ਹੇ ਰਹੇ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੋਮਨਾਥ ਦੀ ਰਾਖੀ ਲਈ ਭਾਰਤ ਮਾਤਾ ਦੇ ਸਪੂਤਾਂ ਦਾ ਸੰਕਲਪ ਕਿੰਨਾ ਮਜ਼ਬੂਤ ਰਿਹਾ ਹੈ।"
"ਸੋਮਨਾਥ ਦੇ ਪਵਿੱਤਰ ਧਾਮ ਵਿੱਚ ਜਿਸ ਤਰ੍ਹਾਂ ਸਾਡੀ ਮਾਤ ਸ਼ਕਤੀ ਨੇ ਭਾਗੀਦਾਰੀ ਕੀਤੀ, ਉਹ ਮਨ ਨੂੰ ਛੂਹ ਲੈਣ ਵਾਲੀ ਹੈ । ਉਨ੍ਹਾਂ ਨੇ ਹਮੇਸ਼ਾ ਸੋਮਨਾਥ ਦੀ ਸ਼ਾਨ, ਦਿਵਿਅਤਾ ਅਤੇ ਅਖੰਡਤਾ ਵਿੱਚ ਉਨ੍ਹਾਂ ਨੇ ਹਮੇਸ਼ਾ ਵੱਡੀ ਭੂਮਿਕਾ ਨਿਭਾਈ ਹੈ।"
“#SomnathSwabhimanParv ਵਿਸ਼ਵਾਸ ਅਤੇ ਹੌਸਲੇ ਦਾ ਪ੍ਰਤੀਕ ਹੈ। ਸੋਮਨਾਥ ਨੇ ਅਣਗਿਣਤ ਕੁਰਬਾਨੀਆਂ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ, ਜੋ ਸਾਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਇਹ ਓਨਾਂ ਹੀ ਦੈਵੀ ਅਤੇ ਸਭਿਅਕ ਮਹਾਨਤਾ ਦਾ ਪ੍ਰਤੀਕ ਵੀ ਹੈ। ਅੱਜ ਦੇ ਪ੍ਰੋਗਰਾਮ ਦੀਆਂ ਝਲਕੀਆਂ ਪੇਸ਼ ਹਨ ..."
"ਸੋਮਨਾਥ ਸਵਾਭੀਮਾਨ ਪਰਵ 'ਤੇ ਮੈਂ ਉਨ੍ਹਾਂ ਸਾਰੇ ਬਹਾਦਰ ਪੁਰਸ਼ਾਂ ਅਤੇ ਬਹਾਦਰ ਔਰਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਸੋਮਨਾਥ ਦੀ ਰਾਖੀ ਅਤੇ ਮੰਦਰ ਦੇ ਮੁੜ-ਨਿਰਮਾਣ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾਇਆ। ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣਾ ਸਭ ਕੁਝ ਮਹਾਦੇਵ ਨੂੰ ਸਮਰਪਿਤ ਕਰ ਦਿੱਤਾ।
#SomnathSwabhimanParv”
"ਵਿਦੇਸ਼ੀ ਹਮਲਾਵਰਾਂ ਵੱਲੋਂ ਕਈ ਸਦੀਆਂ ਤੱਕ ਭਾਰਤ ਨੂੰ ਖ਼ਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਪਰ ਨਾ ਸੋਮਨਾਥ ਤਬਾਹ ਹੋਇਆ, ਨਾ ਭਾਰਤ!
#SomnathSwabhimanParv”
"ਸੋਮਨਾਥ ਸਵਾਭੀਮਾਨ ਪਰਵ ਇਤਿਹਾਸ ਦੇ ਮਾਣ ਦਾ ਪਰਵ ਤਾਂ ਹੈ ਹੀ, ਇਹ ਭਵਿੱਖ ਲਈ ਇੱਕ ਸਦੀਵੀ ਯਾਤਰਾ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਸਾਧਨ ਵੀ ਹੈ। ਸਾਨੂੰ ਇਸ ਮੌਕੇ ਦੀ ਵਰਤੋਂ ਆਪਣੀ ਹੋਂਦ ਅਤੇ ਪਛਾਣ ਨੂੰ ਮਜ਼ਬੂਤ ਕਰਨ ਲਈ ਕਰਨੀ ਚਾਹੀਦੀ ਹੈ।"
#SomnathSwabhimanParv”
"ਭਾਰਤ ਨੇ ਦੁਨੀਆ ਨੂੰ ਇਹ ਸਿਖਾਇਆ ਕਿ ਕਿਵੇਂ ਦਿਲਾਂ ਨੂੰ ਜਿੱਤ ਕੇ ਜਿਊਣਾ ਹੁੰਦਾ ਹੈ। ਸੋਮਨਾਥ ਦੀ ਹਜ਼ਾਰ ਸਾਲ ਪੁਰਾਣੀ ਗਾਥਾ ਸਾਰੀ ਮਨੁੱਖਤਾ ਨੂੰ ਇਹੀ ਸਿੱਖਿਆ ਦੇ ਰਹੀ ਹੈ।"
#SomnathSwabhimanParv”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2213757)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Kannada
,
Malayalam