ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸਨਮਾਨਿਤ ਕੀਤਾ
ਉਤਸ਼ਾਹੀ ਰਾਸ਼ਟਰਵਾਦੀ ਨੇਤਾ ਸਤਿਕਾਰਯੋਗ ਕਲਿਆਣ ਸਿੰਘ ਜੀ ਨੂੰ ਉਨਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ
ਉੱਤਰ ਪ੍ਰਦੇਸ਼ ਵਿੱਚ ਅਪਰਾਧ-ਮੁਕਤ ਸ਼ਾਸਨ ਦੇ ਪ੍ਰਤੀਕ ਕਲਿਆਣ ਸਿੰਘ ਜੀ ਨੇ ਦੇਸ਼ ਦੀ ਵਿਰਾਸਤ ਅਤੇ ਸੱਭਿਆਚਾਰਕ ਸਵੈ-ਮਾਣ ਦੀ ਰੱਖਿਆ ਦੇ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ
ਉਨ੍ਹਾਂ ਨੇ ਵਿਚਾਰਕ ਕਦਰਾਂ-ਕੀਮਤਾਂ ‘ਤੇ ਅਡੋਲ ਰਹਿੰਦੇ ਹੋਏ ਸੱਤਾ ਦਾ ਤਿਆਗ ਕਰ ਦਿੱਤਾ
ਜਨਤਕ ਭਲਾਈ ਅਤੇ ਜਨਤਕ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਕੰਮ ਅੱਜ ਵੀ ਯਾਦਗਾਰੀ ਹਨ
प्रविष्टि तिथि:
05 JAN 2026 1:14PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸਨਮਾਨਿਤ ਕੀਤਾ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਉਤਸ਼ਾਹੀ ਰਾਸ਼ਟਰਵਾਦੀ ਨੇਤਾ ਸਤਿਕਾਰਯੋਗ ਕਲਿਆਣ ਸਿੰਘ ਜੀ ਦੀ ਜਯੰਤੀ ‘ਤੇ ਸ਼ਰਧਾਂਜਲੀਆਂ। ਉੱਤਰ ਪ੍ਰਦੇਸ਼ ਵਿੱਚ ਅਪਰਾਧ-ਮੁਕਤ ਸ਼ਾਸਨ ਦੇ ਪ੍ਰਤੀਕ ਕਲਿਆਣ ਸਿੰਘ ਜੀ ਨੇ ਦੇਸ਼ ਦੀ ਵਿਰਾਸਤ ਅਤੇ ਸੱਭਿਆਚਾਰਕ ਸਵੈ-ਮਾਣ ਦੀ ਰੱਖਿਆ ਦੇ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਆਪਣੇ ਵਿਚਾਰਕ ਕਦਰਾਂ-ਕੀਮਤਾਂ ‘ਤੇ ਅਡੋਲ ਰਹਿੰਦੇ ਹੋਏ ਸੱਤਾ ਦਾ ਤਿਆਗ ਕਰ ਦਿੱਤਾ। ਜਨਤਕ ਭਲਾਈ ਅਤੇ ਜਨਤਕ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਕੰਮ ਅੱਜ ਵੀ ਯਾਦਗਾਰੀ ਹਨ।”
************
ਆਰਕੇ/ਪੀਆਰ/ਪੀਐੱਸ
(रिलीज़ आईडी: 2211695)
आगंतुक पटल : 6
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada