ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦੇ WAVES 2025 ਦੀ ਮੇਜ਼ਬਾਨੀ ਕੀਤੀ; ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇਸ ਮੋਹਰੀ ਪਹਿਲਕਦਮੀ ਵਿੱਚ 90 ਤੋਂ ਵੱਧ ਦੇਸ਼ ਸ਼ਾਮਲ ਹੋਏ
ਕ੍ਰਿਏਟੋਸਫੀਅਰ ਵਿਖੇ ‘ਕ੍ਰਿਏਟ ਇਨ ਇੰਡੀਆ ਚੈਲੇਂਜਿਸ’- ਵੱਖ-ਵੱਖ ਦੇਸ਼ਾਂ ਦੇ ਰਚਨਾਕਾਰਾਂ ਨੂੰ ਜੋੜਨਾ
ਵੇਵਐਕਸ 2025: ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਇੱਕ ਅਗਲੀ ਪੀੜ੍ਹੀ ਦਾ ਪਲੈਟਫਾਰਮ
ਵੇਵਸ ਬਜ਼ਾਰ, ਭਾਰਤ ਦੀਆਂ ਰਚਨਾਤਮਕ ਪ੍ਰਤਿਭਾਵਾਂ ਅਤੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨੇ ਵਾਲੇ ਇੱਕ ਹੀ ਸਥਾਨ ‘ਤੇ ਸਾਰੇ ਉਤਪਾਦਾਂ ਦਾ ਪੋਰਟਲ
ਰਚਨਾਤਮਕ ਤਕਨਾਲੋਜੀਆਂ ਵਿੱਚ ਅਤਿਆਧੁਨਿਕ ਟ੍ਰੇਨਿੰਗ ਲਈ ਆਈਆਈਸੀਟੀ ਨੇ ਨਵਾਂ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕੀਤਾ
प्रविष्टि तिथि:
31 DEC 2025 8:54AM by PIB Chandigarh
ਵੇਵਸ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 2025 ਵਿੱਚ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਸਮਰਥਨ ਦੇਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ। ਇਨ੍ਹਾਂ ਵਿੱਚ ਸਭ ਤੋਂ ਵੱਡੀ ਪਹਿਲ ਵਰਲਡ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸਮਿਟ਼ (ਵੇਵਸ) 2025 ਸੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ ਨੂੰ ਸਿਰਫ਼ ਇੱਕ ਆਯੋਜਨ ਨਹੀਂ, ਸਗੋਂ “ਸੱਭਿਆਚਾਰ, ਰਚਨਾਤਮਕਤਾ ਅਤੇ ਵਿਸ਼ਵਵਿਆਪੀ ਜੁੜਾਅ ਦੀ ਲਹਿਰ” ਦੱਸਿਆ ਅਤੇ ਦੁਨੀਆ ਭਰ ਦੇ ਰਚਨਾਕਾਰਾਂ ਨੂੰ “ਵੱਡੇ ਸੁਪਨੇ ਦੇਖਣ ਅਤੇ ਆਪਣੀ ਕਹਾਣੀ ਕਹਿਣ” ਦੇ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ “ਭਾਰਤ ਵਿੱਚ ਸਿਰਜਣ ਕਰੋ, ਦੁਨੀਆ ਦੇ ਲਈ ਸਿਰਜਣ ਕਰੋ” ਦੇ ਭਾਰਤ ਦੇ ਦ੍ਰਿਸ਼ਟੀਕੋਣ ‘ਤੇ ਵੀ ਜ਼ੋਰ ਦਿੱਤਾ ਅਤੇ ਵਿਸ਼ਵਵਿਆਪੀ ਨਿਵੇਸ਼ਕਾਂ ਅਤੇ ਨੌਜਵਾਨਾਂ ਨੂੰ ਭਾਰਤ ਦੀ ਵਿਸ਼ਾਲ ਰਚਨਾਤਮਕ ਵਿਧੀ ਨਾਲ ਜੁੜਨ ਲਈ ਸੱਦਾ ਦਿੱਤਾ।
ਵੇਵਸ 2025 ਵਿੱਚ 90 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 10,000 ਤੋਂ ਵੱਧ ਪ੍ਰਤੀਨਿਧੀ, 1,000 ਰਚਨਾਕਾਰ, 300 ਤੋਂ ਵੱਧ ਕੰਪਨੀਆਂ, 350 ਤੋਂ ਵੱਧ ਸਟਾਰਟਅੱਪਸ ਅਤੇ ਲਗਭਗ ਇੱਕ ਲੱਖ ਮੌਜੂਦ ਲੋਕ ਸ਼ਾਮਲ ਸਨ ਜੋ ਪ੍ਰਸਾਰਣ, ਮਨੋਰੰਜਨ, ਏਵੀਜੀਸੀ-ਐਕਸਆਰ, ਫਿਲਮਾਂ ਅਤੇ ਡਿਜੀਟਲ ਮੀਡੀਆ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ ਸਨ।
ਵੇਵਸ ਪਲੈਟਫਾਰਮ ਨੂੰ ਇਸ ਦੇ ਤਿੰਨ ਭਵਿੱਖਮੁਖੀ ਵਰਟੀਕਲਾਂ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ:
- ਕ੍ਰਿਏਟੋਸਫੀਅਰ ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜਿਸ (ਸੀਆਈਸੀ)
ਕ੍ਰਿਏਟੋਸਫੀਅਰ ਇਨੋਵੇਸ਼ਨ ਦਾ ਇੱਕ ਅਜਿਹਾ ਕੇਂਦਰ ਹੈ ਜੋ ਰਚਨਾਕਾਰਾਂ ਨੂੰ ਮਹੱਤਵ ਪ੍ਰਦਾਨ ਕਰਦਾ ਹੈ ਅਤੇ ਫਿਲਮ, ਵੀਐੱਫਐਕਸ, ਵੀਆਰ, ਐਨੀਮੇਸ਼ਨ, ਗੇਮਿੰਗ, ਕੌਮਿਕਸ, ਸੰਗੀਤ, ਪ੍ਰਸਾਰਣ ਅਤੇ ਡਿਜੀਟਲ ਮੀਡੀਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਚਾਰਾਂ ਨੂੰ ਅਨੁਭਵਾਂ ਵਿੱਚ ਪਰਿਵਰਤਿਤ ਕਰਦਾ ਹੈ। ਇਹ ਭਾਰਤ ਅਤੇ ਵਿਦੇਸ਼ਾਂ ਦੇ ਮੋਹਰੀ ਰਚਨਾਕਾਰਾਂ ਨੂੰ ਇਕੱਠੇ ਲਿਆਉਂਦਾ ਹੈ ਤਾਂ ਜੋ ਸੰਵਾਦ, ਸਾਂਝੇਦਾਰੀ, ਨਵੀਨਤਾ ਅਤੇ ਪ੍ਰਤਿਭਾ ਦੇ ਗਲੋਬਲ ਪ੍ਰਦਰਸ਼ਨ ਨੂੰ ਹੁਲਾਰਾ ਦਿੱਤਾ ਜਾ ਸਕੇ।
ਸੀਆਈਸੀ ਸੀਜ਼ਨ- I " ਭਾਰਤ ਦੀ ਸਭ ਤੋਂ ਵੱਡੀ ਰਚਨਾਤਮਕ ਪ੍ਰਤਿਭਾ ਮੁਹਿੰਮ” ਦੇ ਰੂਪ ਵਿੱਚ ਉਭਰਿਆ ਹੈ ਅਤੇ ਇਸ ਨੇ ਬੇਮਿਸਾਲ ਵਿਸ਼ਵਵਿਆਪੀ ਪਹੁੰਚ ਹਾਸਲ ਕੀਤੀ ਹੈ। ਸੀਜ਼ਨ- I ਵਿੱਚ 33 ਸ਼੍ਰੇਣੀਆਂ ਸ਼ਾਮਲ ਸਨ, ਜਿਸ ਵਿੱਚ ਭਾਰਤ ਅਤੇ 60 ਤੋਂ ਵੱਧ ਦੇਸ਼ਾਂ ਤੋਂ ਇੱਕ ਲੱਖ ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਅਤੇ ਵੇਵਸ ਵਿੱਚ ਅੱਠ ਰਚਨਾਤਮਕ ਖੇਤਰਾਂ ਵਿੱਚ 750 ਤੋਂ ਵੱਧ ਫਾਈਨਲਿਸਟਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨਾਲ ਭਾਰਤ ਦਾ ਸਭ ਤੋਂ ਵੱਡਾ ਰਚਨਾਕਾਰ-ਅਗਵਾਈ ਵਾਲਾ ਚੁਣੌਤੀ ਪਲੈਟਫਾਰਮ ਸਥਾਪਿਤ ਹੋਇਆ।
ਇਸ ਸੈਸ਼ਨ ਦਾ ਇੱਕ ਮਹੱਤਵਪੂਨ ਪਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ ਸੀ, ਜਿਨ੍ਹਾਂ ਨੇ ਯੁਵਾ ਰਚਨਾਕਾਰਾਂ ਨਾਲ ਸਿੱਧੇ ਗੱਲਬਾਤ ਕੀਤੀ, ਜੇਤੂ ਨਵੀਨਤਾਵਾਂ ਦਾ ਅਨੁਭਵ ਕੀਤਾ ਅਤੇ ਗਲੋਬਲ ਸਮੱਗਰੀ ਕੇਂਦਰ ਵਜੋਂ ਭਾਰਤ ਦੀ ਸਮਰੱਥਾ ਨੂੰ ਉਜਾਗਰ ਕੀਤਾ। ਸੈਸ਼ਨ ਦੇ ਸਮਾਪਤੀ ਸਮਾਰੋਹ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵੇਵਸ ਕ੍ਰਿਏਟਰ ਐਵਾਰਡਸ ਵਿੱਚ 150 ਤੋਂ ਵੱਧ ਰਚਨਾਕਾਰਾਂ ਨੂੰ ਸਨਮਾਨਿਤ ਕੀਤਾ ਜੋ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਪੋਸ਼ਿਤ ਕਰਨ ‘ਤੇ ਸਰਕਾਰ ਦੀ ਵਿਸ਼ੇਸ਼ ਪਹਿਲ ਨੂੰ ਦਰਸਾਉਂਦਾ ਹੈ।
ਹਾਲ ਹੀ ਵਿੱਚ, ਸੀਆਈਸੀ ਦੇ ਜੇਤੂਆਂ ਨੇ ਮੈਲਬੌਰਨ, ਓਸਾਕਾ, ਟੋਰਾਂਟੋ, ਟੋਕੀਓ ਅਤੇ ਮੈਡ੍ਰਿਡ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਸੱਭਿਆਚਾਰਕ ਪਲੈਟਫਾਰਮਾਂ ‘ਤੇ ਪ੍ਰਦਰਸ਼ਨ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ। ਸੰਗੀਤ ਜੇਤੂਆਂ ਨੇ ਮੈਲਬੌਰਨ ਅਤੇ ਟੋਰਾਂਟੋ ਦੇ ਟੀਆਈਐੱਫਐੱਫ ਵਿੱਚ ਪੇਸ਼ਕਾਰੀ ਦਿੱਤੀ। ਗੇਮਿੰਗ ਅਤੇ ਐਨੀਮੇਸ਼ਨ ਦੇ ਫਾਈਨਲਿਸਟਾਂ ਨੇ ਟੋਕੀਓ ਗੇਮ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ। ਫਿਲਮ ਅਤੇ ਵੀਐੱਫਐਕਸ ਨਿਰਮਾਤਾਵਾਂ ਨੇ ਮੈਡ੍ਰਿਡ ਦੇ ਈਬਰਸੀਰੀਜ਼ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕਈ ਹੋਰ ਜੇਤੂਆਂ ਨੇ ਸਹਿਯੋਗ ਪ੍ਰਾਪਤ ਕੀਤਾ, ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੈਟਫਾਰਮਾਂ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਮਹੱਤਵਪੂਰਨ ਪਹਿਚਾਣ ਹਾਸਲ ਕੀਤੀ।
2. ਵੇਵਐਕਸ
ਵੇਵਐਕਸ ਦਾ ਟੀਚਾ ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਆਪਣੀ ਪਹਿਲ ਦੇ ਤਹਿਤ 200 ਤੋਂ ਵੱਧ ਸਟਾਰਟਅੱਪਸ ਨੂੰ ਸਮਰਥਨ ਦੇਣਾ ਅਤੇ ਉਨ੍ਹਾਂ ਨਾਲ ਜੁੜਨਾ ਹੈ।
ਇਸ ਨੇ 30 ਤੋਂ ਵੱਧ ਸਟਾਰਟਅੱਪਸ ਨੂੰ ਮਾਈਕ੍ਰੋਸੌਫਟ, ਐਮਾਜ਼ੌਨ ਅਤੇ ਲੂਮਿਕਾਈ ਵਰਗੇ ਵਿਸ਼ਵਵਿਆਪੀ ਉਦਯੋਗ ਜਗਤ ਦੀਆਂ ਮੋਹਰੀ ਕੰਪਨੀਆਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਜਦੋਂ ਕਿ ਲਗਭਗ 100 ਸਟਾਰਟਅੱਪਸ ਨੇ ਪ੍ਰਦਰਸ਼ਨੀ ਬੂਥਾਂ ਰਾਹੀਂ ਆਪਣੇ ਸਮਾਧਾਨ ਪ੍ਰਦਰਸ਼ਿਤ ਕੀਤੇ। ਇੱਕ ਮਹੱਤਵਪੂਰਨ ਉਪਲਬਧੀ ਵੀਵਾਈਜੀਆਰ ਨਿਊਜ਼ ਅਤੇ ਵੀਵਾ ਤਕਨਾਲੋਜੀਜ਼ (ਦੋਵੇਂ ਵੇਵਐਕਸ ਦੁਆਰਾ ਸਮਰਥਿਤ) ਦੇ ਸ਼ਾਰਕ ਟੈਂਕ ਇੰਡੀਆ ਵਿੱਚ ਪਿਚਿੰਗ ਲਈ ਚੋਣ ਸੀ, ਜੋ ਰਾਸ਼ਟਰੀ ਪੱਧਰ ‘ਤੇ ਮਾਨਤਾ ਅਤੇ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ।
ਵੇਵੈਕਸ ਨੇ ਤਕਨਾਲੋਜੀ, ਸੱਭਿਆਚਾਰ ਅਤੇ ਭਾਸ਼ਾਈ ਵਿਭਿੰਨਤਾ ਦੇ ਸੰਗਮ ‘ਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਕਲਾਸੇਤੂ ਅਤੇ ਭਾਸ਼ਾਸੇਤੂ ਚੁਣੌਤੀਆਂ ਦੀ ਸਫਲਤਾਪੂਰਵਕ ਪਰਿਕਲਪਨਾ ਅਤੇ ਲਾਗੂਕਰਨ ਕੀਤਾ। ਕਲਾਸੇਤੂ ਦਾ ਉਦੇਸ਼ ਨਿਰਧਾਰਣ ਯੋਗ ਏਆਈ-ਸੰਚਾਲਿਤ ਟੈਕਸਟ-ਟੂ-ਵੀਡੀਓ ਜਨਰੇਸ਼ਨ ਸਮਾਧਾਨ ਵਿਕਸਿਤ ਕਰਨਾ ਸੀ, ਜਦੋਂ ਕਿ ਭਾਸ਼ਾਸੇਤੂ ਨੇ ਰੀਅਲ ਟਾਈਮ ਭਾਸ਼ਾ ਅਨੁਵਾਦ ਉਪਕਰਣ ਬਣਾਉਣ ਨੂੰ ਪ੍ਰੋਤਸਾਹਿਤ ਕੀਤਾ। ਇਨ੍ਹਾਂ ਪਹਿਲਕਦਮੀਆਂ ਵਿੱਚ ਦੇਸ਼ ਭਰ ਦੇ 100 ਤੋਂ ਵੱਧ ਸਟਾਰਟਅੱਪਸ ਨੇ ਹਿੱਸਾ ਲਿਆ ਅਤੇ ਅੰਤ ਵਿੱਚ 10 ਸਟਾਰਟਅੱਪਸ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਸਰਕਾਰੀ ਮੀਡੀਆ ਯੂਨਿਟਾਂ ਦੇ ਨਾਲ ਸਹਿਯੋਗ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ।
ਵੇਵਐਕਸ ਨੇ ਇੰਡੀਆ ਜੋਏ, ਆਈਜੀਡੀਸੀ, ਇਨਫੋਕਾਮ, ਆਈਐੱਫਆਈ/ਵੇਵਸ ਫਿਲਮ ਬਜ਼ਾਰ (ਗੋਆ) ਅਤੇ ਬਿਗ ਪਿਕਚਰ ਸਮਿਟ ਜਿਹੇ ਪ੍ਰਮੁੱਖ ਪਲੈਟਫਾਰਮਾਂ ‘ਤੇ ਭਾਗੀਦਾਰੀ ਨੂੰ ਪਹੁੰਚਯੋਗ ਬਣਾਇਆ, ਜਿਸ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਅਤੇ ਸਾਂਝੇਦਾਰੀ, ਪ੍ਰਕਾਸ਼ਨ ਅਤੇ ਵਪਾਰੀਕਰਣ ‘ਤੇ ਉੱਨਤ ਚਰਚਾਵਾਂ ਹੋਈਆਂ। ਇਸ ਨੇ ਐੱਫਟੀਆਈਆਈ ਪੁਣੇ, ਐੱਸਆਰਐੱਫਟੀਆਈ ਕੋਲਕਾਤਾ, ਆਈਆਈਸੀਟੀ ਮੁੰਬਈ ਅਤੇ ਕਈ ਆਈਆਈਐੱਮਸੀ ਕੈਂਪਸ ਜਿਹੇ ਪ੍ਰਮੁੱਖ ਸੰਸਥਾਨਾਂ ਵਿੱਚ 9 ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤੇ ਹਨ, ਜਿਸ ਨਾਲ ਆਲ ਇੰਡੀਆ ਪੱਧਰ ‘ਤੇ ਇਸ ਦੀ ਪਹੁੰਚ ਯਕੀਨੀ ਹੁੰਦੀ ਹੈ। ਵਰਤਮਾਨ ਵਿੱਚ 34 ਸਟਾਰਟਅੱਪਸ (ਭੌਤਿਕ ਅਤੇ ਹਾਈਬ੍ਰਿਡ) ਇਨਕਿਊਬੇਟਿਡ ਹਨ ਅਤੇ 100 ਤੋਂ ਵੱਧ ਅਰਜ਼ੀਆਂ ਮੁਲਾਂਕਣ ਦੇ ਅਧੀਨ ਹਨ ਜਿਨ੍ਹਾਂ ਨੂੰ ਟੀ-ਹੱਬ ਦੇ ਨਾਲ ਸਹਿਮਤੀ ਪੱਤਰ ਜਿਹੀਆਂ ਸਾਂਝੇਦਾਰੀਆਂ ਨਾਲ ਮਜ਼ਬੂਤੀ ਮਿਲੀ ਹੈ।
3) ਵੇਵਸ ਬਜ਼ਾਰ
ਵੇਵਸ ਬਜ਼ਾਰ ਫਿਲਮਾਂ, ਗੇਮ ਡਿਵੈਲਪਰਸ, ਐਨੀਮੇਸ਼ਨ ਅਤੇ ਵੀਐੱਫਐਕਸ ਸੇਵਾਵਾਂ, ਐਕਸਆਰ, ਵੀਆਰ ਅਤੇ ਏਆਰ ਸੇਵਾਵਾਂ, ਰੇਡੀਓ ਅਤੇ ਪੌਡਕਾਸਟ, ਕੌਮਿਕਸ ਅਤੇ ਈ-ਬੁੱਕਸ, ਵੈੱਬ-ਸੀਰੀਜ਼ ਅਤੇ ਸੰਗੀਤ ਲਈ ਇੱਕ ਗਲੋਬਲ ਈ-ਮਾਰਕਿਟਪਲੇਸ ਹੈ। ਇਸ ਨੂੰ “ਕ੍ਰਾਫਟ-ਟੂ-ਕੌਮਰਸ” ਪਹਿਲ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜੋ ਉਦਯੋਗ ਦੇ ਹਿਤਧਾਰਕਾਂ ਦੇ ਤਾਲਮੇਲ ਨਾਲ ਕਿਊਰੇਟਿਡ ਫੈਸਟੀਵਲ/ਈਵੈਂਟ ਵਿੱਚ ਭਾਗੀਦਾਰੀ, ਬੀ2ਬੀ ਮੀਟਿੰਗ, ਸਹਿ-ਨਿਰਮਾਣ, ਨਿਵੇਸ਼ ਅਤੇ ਸਹਿਯੋਗ ਰਾਹੀਂ ਭਾਰਤੀ ਰਚਨਾਕਾਰਾਂ ਅਤੇ ਸੰਸਥਾਨਾਂ ਨੂੰ ਗਲੋਬਲ ਅਤੇ ਘਰੇਲੂ ਬਜ਼ਾਰਾਂ ਨਾਲ ਜੋੜਦਾ ਹੈ।
ਗਲੋਬਲ ਅਤੇ ਘਰੇਲੂ ਸੰਪਰਕ ਪ੍ਰੋਗਰਾਮ (ਅਗਸਤ-ਦਸੰਬਰ 2025)
ਅਗਸਤ ਅਤੇ ਨਵੰਬਰ 2025 ਦਰਮਿਆਨ, ਵੇਵਸ ਬਜ਼ਾਰ ਨੇ ਚਾਰ ਮਹਾਦ੍ਵੀਪਾਂ ਵਿੱਚ ਆਯੋਜਿਤ 12 ਪ੍ਰਮੁੱਖ ਅੰਤਰਰਾਸ਼ਟਰੀ ਪ੍ਰੋਗਰਾਮਾਂ ਅਤੇ ਚਾਰ ਮਹੱਤਵਪੂਰਨ ਘਰੇਲੂ ਉਦਯੋਗ ਪ੍ਰੋਗਰਾਮਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਵਿਆਪਕ ਪ੍ਰਚਾਰ ਪ੍ਰੋਗਰਾਮ ਚਲਾਇਆ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਬੇਮਿਸਾਲ ਪੱਧਰ ਅਤੇ ਜ਼ਿਕਰਯੋਗ ਪ੍ਰਭਾਵ ਦੇਖਣ ਨੂੰ ਮਿਲਿਆ:
- ਸੰਭਾਵਿਤ ਵਪਾਰ ਅਤੇ ਨਿਵੇਸ਼ ਸਬੰਧੀ ਚਰਚਾਵਾਂ ਵਿੱਚ ਲਗਭਗ 4,334 ਕਰੋੜ ਰੁਪਏ ਪ੍ਰਾਪਤ ਹੋਏ।
- 10 ਸਹਿਮਤੀ ਪੱਤਰਾਂ/ਪੱਤਰਾਚਾਰ ਪੱਤਰ ‘ਤੇ ਹਸਤਾਖਰ ਕੀਤੇ ਗਏ ਅਤੇ ਤਿੰਨ ਸਹਿਮਤੀ ਪੱਤਰਾਂ/ਪੱਤਰਾਚਾਰ ਪੱਤਰ ਦਾ ਪ੍ਰਸਤਾਵ ਰੱਖਿਆ ਗਿਆ।
- 9000 ਤੋਂ ਵੱਧ ਆਪਸੀ ਵਪਾਰਕ (ਬੀ2ਬੀ) ਮੀਟਿੰਗਾਂ ਦਾ ਸੰਚਾਲਨ ਕੀਤਾ ਗਿਆ
- ਭਾਰਤ-ਜਾਪਾਨ ਕ੍ਰਿਏਟਿਵ ਕੌਰੀਡੋਰ, ਭਾਰਤ-ਕੋਰੀਆ ਏਵੀਜੀਸੀ ਸਹਿਯੋਗ ਢਾਂਚਾ ਅਤੇ ਭਾਰਤ-ਆਸਟ੍ਰੇਲੀਆ ਕ੍ਰਿਏਟਿਵ ਸਹਿਯੋਗ ਦੀ ਸ਼ੁਰੂਆਤ।
ਪ੍ਰਮੁੱਖ ਅੰਤਰਰਾਸ਼ਟਰੀ ਆਯੋਜਨਾਂ ਵਿੱਚ ਮੈਲਬਰਨ ਫਿਲਮ ਫੈਸਟੀਵਲ, ਗੇਮਸਕੌਮ, ਵੈਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ, ਓਸਾਕਾ ਵਰਲਡ ਐਕਸਪੋ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ 50), ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ, ਟੋਕੀਓ ਗੇਮ ਸ਼ੋਅ, ਇਬਰਸੀਰੀਜ਼, ਐੱਮਆਈਪੀਸੀਓਐੱਮ, ਰੈੱਡ ਸੀ ਫਿਲਮ ਫੈਸਟੀਵਲ, ਫੋਕਸ ਲੰਦਨ ਅਤੇ ਏਸ਼ੀਆ ਟੀਵੀ ਫੋਰਮ ਮਾਰਕਿਟ, ਸਿੰਗਾਪੁਰ ਸ਼ਾਮਲ ਸਨ।
ਪ੍ਰਮੁੱਖ ਘਰੇਲੂ ਪ੍ਰੋਗਰਾਮ- ਆਈਐੱਫਐੱਫਆਈ/ਵੇਵਸ ਫਿਲਮ ਬਜ਼ਾਰ (ਗੋਆ), ਇੰਡੀਆ ਜੌਏ (ਹੈਦਰਾਬਾਦ), ਆਈਜੀਡੀਸੀ (ਚੇੱਨਈ), ਸੀਆਈਆਈ ਬਿਗ ਪਿਕਚਰ।
ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ)
ਸਰਕਾਰ ਨੇ 19 ਸਤੰਬਰ 2024 ਨੂੰ ਮੁੰਬਈ ਵਿੱਚ ਐਨੀਮੇਸ਼ਨ, ਵਿਜ਼ੂਅਲ ਇਫੈਕਟਸ (ਵੀਐੱਫਐਕਸ), ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਟੀ (ਏਵੀਜੀਸੀ-ਐਕਸਆਰ) ਦੇ ਲਈ ਇੱਕ ਰਾਸ਼ਟਰੀ ਸ਼ਾਨਦਾਰ ਕੇਂਦਰ ਦੀ ਸਥਾਪਨਾ ਕੀਤੀ, ਜਿਸ ਦੇ ਲਈ ਇੱਕਮੁਸ਼ਤ 391.15 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ। ਬਾਅਦ ਵਿੱਚ ਇਸ ਨੂੰ ‘ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਤਕਨਾਲੋਜੀਜ਼ (ਆਈਆਈਸੀਟੀ)’ ਦੇ ਨਾਮ ਨਾਲ ਜਾਣਿਆ ਗਿਆ। ਇਹ ਸੰਸਥਾਨ ਜਨਤਕ-ਨਿਜੀ ਭਾਗੀਦਾਰੀ ਮਾਡਲ ‘ਤੇ ਅਧਾਰਿਤ ਹੈ, ਜਿਸ ਵਿੱਚ ਫਿੱਕੀ ਅਤੇ ਸੀਆਈਆਈ ਉਦਯੋਗ ਭਾਗੀਦਾਰ ਹਨ। ਮੁੰਬਈ ਸਥਿਤ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਕੈਂਪ ਵਿੱਚ ਇਸ ਦਾ ਅਸਥਾਈ ਕੈਂਪਸ ਕਾਰਜ ਸ਼ੁਰੂ ਕਰ ਚੁੱਕਿਆ ਹੈ।
18 ਜੁਲਾਈ 2025 ਨੂੰ ਆਈਆਈਸੀਟੀ-ਐੱਨਐੱਫਡੀਸੀ ਮੁੰਬਈ ਕੈਂਪਸ ਵਿੱਚ ਸੰਚਾਲਨ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਗਿਆ, ਜੋ ਚਾਰ ਪੂਰੀ ਤਰ੍ਹਾਂ ਕਾਰਜਸ਼ੀਲ ਮੰਜਿਲਾਂ (ਚੌਥੀ ਤੋਂ ਸੱਤਵੀਂ) ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਅਤਿਆਧੁਨਿਕ ਕਲਾਸਾਂ ਅਤੇ ਅੱਠ ਨਵੀਨਤਾਕਾਰੀ ਸਟਾਰਟਅੱਪਸ ਨੂੰ ਹੁਲਾਰਾ ਦੇਣ ਵਾਲਾ ਇੱਕ ਸਮਰਪਿਤ ਸਟਾਰਟਅੱਪ ਇਨਕਿਊਬੇਸ਼ਨ ਸੈਂਟਰ ਸ਼ਾਮਲ ਹੈ। ਗਲੋਬਲ ਉਦਯੋਗ ਮਿਆਰਾਂ ਨੂੰ ਦਰਸਾਉਂਦੇ ਹੋਏ, ਪੇਸ਼ੇਵਰ ਪੱਧਰ ਦੀ ਸਕ੍ਰੀਨਿੰਗ, ਸਾਊਂਡ ਡਿਜ਼ਾਈਨ ਅਤੇ ਪੋਸਟ-ਪ੍ਰੋਡਕਸ਼ਨ ਲਈ ਇੱਕ ਉੱਚ ਪੱਧਰੀ ਥਿਏਟਰ ਸੁਵਿਧਾ ਵੀ ਪੂਰੀ ਹੋ ਚੁੱਕੀ ਹੈ। ਇਹ ਕਲਪਨਾ ਗੋਰੇਗਾਓਂ ਸਥਿਤ ਫਿਲਮ ਸਿਟੀ ਵਿੱਚ 10 ਏਕੜ ਦੇ ਸਥਾਈ ਕੈਂਪਸ ਤੱਕ ਵਿਸਤਾਰਿਤ ਹੈ, ਜਿਸ ਵਿੱਚ ਅਤਿਆਧੁਨਿਕ ਏਆਰ-ਵੀਆਰ-ਐਕਸਆਰ ਟ੍ਰੇਨਿੰਗ ਲਈ ਇੱਕ ਇਮਰਸਿਵ ਸਟੂਡੀਓ ਹੋਵੇਗਾ, ਜੋ ਵਿਦਿਆਰਥੀਆਂ ਨੂੰ ਭਾਰਤ ਦੇ ਮਨੋਰੰਜਨ ਉਦਯੋਗ ਦੇ ਕੇਂਦਰ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਕਰੇਗਾ।
ਪ੍ਰਮੁੱਖ ਘਟਨਾਕ੍ਰਮ ਇਸ ਤਰ੍ਹਾਂ ਹਨ:
- ਗੂਗਲ, ਮੈਟਾ, ਐਨਵੀਡੀਆ, ਮਾਈਕ੍ਰੋਸੌਫਟ, ਐਪਲ, ਅਡੋਬ ਅਤੇ ਡਬਲਿਊਪੀਪੀ ਜਿਹੀ ਮੋਹਰੀ ਵਿਸ਼ਵਵਿਆਪੀ ਤਕਨਾਲੋਜੀ ਅਤੇ ਮੀਡੀਆ ਕੰਪਨੀਆਂ ਦੇ ਨਾਲ ਕਈ ਸਹਿਮਤੀ ਪੱਤਰਾਂ ਰਾਹੀਂ ਰਣਨੀਤਕ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ।
- ਸੰਸਥਾਨ ਦੀ ਵੈੱਬਸਾਈਟ ( https://www.iict.org ) ‘ਤੇ ਕੁੱਲ 18 ਕੋਰਸ ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਵਰਤਮਾਨ ਵਿੱਚ ਆਈਆਈਸੀਟੀ ਵਿੱਚ ਕੁੱਲ ਅੱਠ ਸਟਾਰਟਅੱਪ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਭਾਰਤ ਦਾ ਲਾਈਵ ਈਵੈਂਟ ਉਦਯੋਗ
ਸੰਗੀਤ ਪ੍ਰੋਗਰਾਮ ਨਾਲ ਸਬੰਧਿਤ ਅਰਥਵਿਵਸਥਾ ਨੂੰ ਰਾਸ਼ਟਰੀ ਵਿਕਾਸ ਦੇ ਚਾਲਕ ਵਜੋਂ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲਾਈਵ ਈਵੈਂਟਸ ਡਿਵੈਲਪਮੈਂਟ ਸੈੱਲ (ਐੱਲਈਡੀਸੀ) ਦੀ ਸਥਾਪਨਾ ਕੀਤੀ ਹੈ। ਇਸ ਸੈੱਲ ਵਿੱਚ ਸਬੰਧਿਤ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਉਦਯੋਗ ਸੰਸਥਾਵਾਂ ਅਤੇ ਪ੍ਰਮੁੱਖ ਹਿਤਧਾਰਕਾਂ ਦੇ ਪ੍ਰਤੀਨਿਧੀ ਸ਼ਾਮਲ ਹਨ, ਅਤੇ ਇਸ ਦਾ ਉਦੇਸ਼ ਇਸ ਖੇਤਰ ਦੇ ਤਾਲਮੇਲ ਅਤੇ ਢਾਂਚਾਗਤ ਵਿਕਾਸ ਨੂੰ ਪਹੁੰਚਯੋਗ ਬਣਾਉਣਾ ਹੈ।
ਪ੍ਰਮੁੱਖ ਧਿਆਨ ਕੇਂਦ੍ਰਿਤ ਖੇਤਰ
- ਇੰਡੀਆ ਸਿਨੇ ਹੱਬ (ਆਈਸੀਐੱਚ) ‘ਤੇ ਵੱਖ-ਵੱਖ ਤਰ੍ਹਾਂ ਦੀ ਮਨਜ਼ੂਰੀ (ਅੱਗ, ਟ੍ਰੈਫਿਕ, ਨਗਰਪਾਲਿਕਾ ਆਦਿ) ਦੇ ਲਈ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਤੇਜ਼ ਪ੍ਰਵਾਨਗੀਆਂ ਅਤੇ ਨਿਵੇਸ਼ਕ-ਅਨੁਕੂਲ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਇਆ ਜਾ ਸਕੇ।
- ਰਾਜਾਂ ਦੇ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਮਾਡਲ ਅਤੇ ਗੈਰ-ਜ਼ਰੂਰੀ ਪ੍ਰਵਾਨਗੀਆਂ ਨੂੰ ਹਟਾਉਣਾ
ਡਿਜੀਟਲ ਪਾਇਰੇਸੀ ‘ਤੇ ਰੋਕ ਲਗਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ
ਸਰਕਾਰ ਫਿਲਮ ਅਤੇ ਮਨੋਰੰਜਨ ਉਦਯੋਗ ਸਮੇਤ ਰਚਨਾਤਮਕ ਅਰਥਵਿਵਸਥਾ ‘ਤੇ ਪਾਇਰੇਸੀ ਦੇ ਪ੍ਰਤੀਕੂਲ ਪ੍ਰਭਾਵ ਤੋਂ ਜਾਣੂ ਹੈ। ਇਸ ਸਬੰਧ ਵਿੱਚ, ਸਰਕਾਰ ਨੇ ਪਾਇਰੇਸੀ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ, ਸਖਤ ਲਾਗੂਕਰਨ ਅਤੇ ਜਾਗਰੂਕਤਾ ਯਤਨਾਂ ਰਾਹੀਂ ਬਹੁਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਹੈ।
ਡਿਜੀਟਲ ਪਾਇਰੇਸੀ ਵਿਰੋਧੀ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਤਾਲਮੇਲ ਵਾਲੀਆਂ ਕਾਰਜ ਯੋਜਨਾਵਾਂ ਨੂੰ ਵਿਕਸਿਤ ਕਰਨ ਲਈ ਗ੍ਰਹਿ ਮੰਤਰਾਲਾ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (ਐੱਮਈਆਈਟੀਵਾਈ), ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਅਤੇ ਦੂਰਸੰਚਾਰ ਵਿਭਾਗ (ਡੀਓਟੀ) ਸਮੇਤ ਪ੍ਰਮੁੱਖ ਮੰਤਰਾਲਿਆਂ ਦੇ ਮੈਂਬਰਾਂ ਵਾਲੀ ਇੱਕ ਅੰਤਰ-ਮੰਤਰਾਲੀ ਕਮੇਟੀ (ਆਈਐੱਮਸੀ) ਦਾ ਗਠਨ ਕੀਤਾ ਗਿਆ ਹੈ।
ਦੂਰਦਰਸ਼ਨ ਅਤੇ ਭਾਈਚਾਰਕ ਰੇਡੀਓ ਦੀਆਂ ਉਪਲਬਧੀਆਂ
ਵਰ੍ਹੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਤਦਾਨ ਜਾਗਰੂਕਤਾ ਅਤੇ ਸਿੱਖਿਆ ਲਈ ਦੂਰਦਰਸ਼ਨ ਨੂੰ ਈਸੀਆਈ ਮੀਡੀਆ ਪੁਰਸਕਾਰ (ਟੀਵੀ) ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰੀ ਮਤਦਾਨ ਦਿਵਸ, 25 ਜਨਵਰੀ, 2025 ਨੂੰ ਪ੍ਰਦਾਨ ਕੀਤਾ।
ਵਰ੍ਹੇ 2025 ਵਿੱਚ, ਭਾਈਚਾਰਕ ਰੇਡੀਓ ਸਥਾਨਕ ਸੰਚਾਰ, ਸਿੱਖਿਆ ਅਤੇ ਵਿਕਾਸ ਦੇ ਇੱਕ ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਲਗਾਤਾਰ ਵਿਸਤਾਰਿਤ ਹੁੰਦਾ ਰਿਹਾ, ਜਿਸ ਵਿੱਚ 22 ਨਵੇਂ ਸਟੇਸ਼ਨ ਚਾਲੂ ਹੋਏ, ਜਿਸ ਨਾਲ ਦੇਸ਼ ਭਰ ਵਿੱਚ ਇਨ੍ਹਾਂ ਦੀ ਕੁੱਲ ਸੰਖਿਆ 551 ਹੋ ਗਈ। ਮੁੰਬਈ ਵਿੱਚ ਵੇਵਸ ਸਮਿਟ ਦੌਰਾਨ ਰਾਸ਼ਟਰੀ ਭਾਈਚਾਰਕ ਰੇਡੀਓ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਪੰਜ ਜਾਗਰੂਕਤਾ ਵਰਕਸ਼ੌਪਸ ਅਤੇ ਇੱਕ ਖੇਤਰੀ ਸੰਮੇਲਨ ਵੀ ਆਯੋਜਿਤ ਕੀਤੇ ਗਏ, ਜਿਨ੍ਹਾਂ ਦਾ ਮੁੱਖ ਉਦੇਸ਼ ਭਾਈਚਾਰਕ ਰੇਡੀਓ ਦੀ ਘੱਟ ਪਹੁੰਚ ਵਾਲੇ ਖੇਤਰਾਂ ਅਤੇ ਸਟੇਸ਼ਨਾਂ ਦੀ ਸਮਰੱਥਾ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨਾ ਸੀ।
ਆਈਐੱਫਐੱਫਆਈ 2025 (56ਵਾਂ ਆਯੋਜਨ) ਅਤੇ ਵੇਵਸ/ਫਿਲਮ ਬਜ਼ਾਰ
- ਗੋਆ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ 2025) ਵਿੱਚ 81 ਦੇਸ਼ਾਂ ਦੀ 240 ਤੋਂ ਵੱਧ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਵਿੱਚ ਕਈ ਵਿਸ਼ਵ, ਅੰਤਰਰਾਸ਼ਟਰੀ ਅਤੇ ਏਸ਼ਿਆਈ ਪ੍ਰੀਮੀਅਰ ਸ਼ਾਮਲ ਸਨ, ਜੋ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਮਹੋਤਸਵ ਦੇ ਰੂਪ ਵਿੱਚ ਇਸ ਦੀ ਪ੍ਰਤਿਸ਼ਠਾ ਨੂੰ ਦਰਸਾਉਂਦੇ ਹਨ।
- ਆਈਐੱਫਐੱਫਆਈ 2025 ਨੇ ਨਵੀਨਤਾ ਅਤੇ ਸਮਾਵੇਸ਼ਿਤਾ ਨੂੰ ਪ੍ਰਾਥਮਿਕਤਾ ਦਿੱਤੀ, ਜਿਸ ਵਿੱਚ ਭਾਰਤ ਦਾ ਪਹਿਲਾਂ ਏਆਈ ਫਿਲਮ ਮਹੋਤਸਵ ਅਤੇ ਵੀਐੱਫਐਕਸ, ਸੀਜੀਆਈ ਅਤੇ ਡਿਜੀਟਲ ਪ੍ਰੋਡਕਸ਼ਨ ‘ਤੇ ਸੈਸ਼ਨ ਸ਼ਾਮਲ ਸਨ, ਜਿਸ ਨਾਲ ਮਹੋਤਸਵ ਉਭਰਦੀਆਂ ਤਕਨਾਲੋਜੀਆਂ ਅਤੇ ਭਵਿੱਖ ਲਈ ਤਿਆਰ ਕੌਸ਼ਲ਼ ਦੇ ਅਨੁਸਾਰ ਹੋ ਗਿਆ।
- ਪਣਜੀ ਵਿੱਚ ਆਯੋਜਿਤ ਇੱਕ ਇਤਿਹਾਸਿਕ ਸ਼ਾਨਦਾਰ ਪਰੇਡ ਨੇ ਆਈਐੱਫਐੱਫਆਈ ਨੂੰ ਇੱਕ ਜ਼ਮੀਨੀ ਪੱਧਰ ਦੇ ਜਨਤਕ ਉਤਸਵ ਵਿੱਚ ਬਦਲ ਦਿੱਤਾ, ਜਿਸ ਨਾਲ ਇੱਕ ਜਨਤਕ-ਕੇਂਦ੍ਰਿਤ ਰਾਸ਼ਟਰੀ ਸੱਭਿਆਚਾਰਕ ਉਤਸਵ ਦੇ ਰੂਪ ਵਿੱਚ ਇਸ ਦੀ ਪਛਾਣ ਮਜ਼ਬੂਤ ਹੋਈ ਅਤੇ ਗੋਆ ਨੂੰ ਇੱਕ ਰਚਨਾਤਮਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਮਿਲੀ।
- ਆਈਐੱਫਐੱਫਆਈ 2025 ਦੇ ਨਾਲ ਆਯੋਜਿਤ ਵੇਵਸ ਫਿਲਮ ਬਜ਼ਾਰ ਵਿੱਚ ਬੇਮਿਸਾਲ ਵਿਸ਼ਵਵਿਆਪੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ 40 ਤੋਂ ਵੱਧ ਦੇਸ਼ਾਂ ਦੇ 2,500 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਸ ਨਾਲ ਇਹ ਦੱਖਣ ਏਸ਼ਿਆਈ ਫਿਲਮ ਬਜ਼ਾਰ ਵਿੱਚ ਆਯੋਜਿਤ ਹੋਣ ਵਾਲੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸੰਮੇਲਨਾਂ ਵਿੱਚੋਂ ਇੱਕ ਬਣ ਗਿਆ। ਇਸ ਆਯੋਜਨ ਵਿੱਚ 15 ਤੋਂ ਵੱਧ ਦੇਸ਼ਾਂ ਦੇ 320 ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਭਾਰਤ ਦੇ ਕੰਟੈਂਟ ਖੇਤਰ ਵਿੱਚ ਵਧਦੀ ਵਿਸ਼ਵਵਿਆਪੀ ਦਿਲਚਸਪੀ ਨੂੰ ਦਰਸਾਉਂਦਾ ਹੈ।
ਸੀਬੀਐੱਫਸੀ ਡਿਜੀਟਲ, ਬਹੁਭਾਸ਼ੀ ਅਤੇ ਲਿੰਗ-ਸੰਤੁਲਿਤ ਪ੍ਰਮਾਣੀਕਰਣ ਨੂੰ ਉਤਸ਼ਾਹਿਤ ਕਰ ਰਿਹਾ ਹੈ
- ਸੀਬੀਐੱਫਸੀ ਨੇ ਈ-ਸਿਨੇਪ੍ਰਮਾਣ ਪੋਰਟਲ ‘ਤੇ ਔਨਲਾਈਨ ਪ੍ਰਮਾਣੀਕਰਣ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ, ਜਿਸ ਨਾਲ ਬਿਨੈਕਾਰਾਂ ਦੁਆਰਾ ਡਾਊਨਲੋਡ ਕੀਤਾ ਜਾ ਸਕਣ ਵਾਲੇ ਸੁਰੱਖਿਅਤ ਡਿਜੀਟਲ ਤੌਰ ‘ਤੇ ਦਸਤਖਤ ਫਿਲਮ ਸਰਟੀਫਿਕੇਟਾਂ ਦੀ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਪ੍ਰਕਿਰਿਆ ਅਤੇ ਜਾਰੀ ਕਰਨਾ ਸੰਭਵ ਹੋ ਗਿਆ ਹੈ।
- ਈ-ਸਿਨੇ-ਪ੍ਰਮਾਣ ‘ਤੇ ਇੱਕ ਨਵਾਂ ਬਹੁਭਾਸ਼ੀ ਪ੍ਰਮਾਣਨ ਮਾਡਿਊਲ ਲਾਂਚ ਕੀਤਾ ਗਿਆ ਹੈ, ਜਿਸ ਨਾਲ ਇੱਕ ਹੀ ਐਪਲੀਕੇਸ਼ਨ ਰਾਹੀਂ ਫਿਲਮ ਦੇ ਕਈ ਭਾਸ਼ਾ ਸੰਸਕਰਣਾਂ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਨਤੀਜੇ ਵਜੋਂ ਸਾਰੀਆਂ ਪ੍ਰਵਾਨਿਤ ਭਾਸ਼ਾਵਾਂ ਨੂੰ ਸੂਚੀਬੱਧ ਕਰਨ ਵਾਲਾ ਇੱਕ ਏਕੀਕ੍ਰਿਤ ਬਹੁਭਾਸ਼ੀ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ।
- ਸੀਬੀਐੱਫਸੀ ਨੇ ਹਰੇਕ ਜਾਂਚ ਅਤੇ ਸੰਸ਼ੋਧਨ ਕਮੇਟੀ ਵਿੱਚ 50 ਪ੍ਰਤੀਸ਼ਤ ਮਹਿਲਾਵਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ, ਜਿਸ ਨਾਲ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਲੈਂਗਿਕ ਪ੍ਰਤੀਨਿਧਤਾ ਮਜ਼ਬੂਤ ਹੋਈ।
*****
ਐੱਮਐੱਸਜ਼ੈੱਡ/ਵਿਵੇਕ ਵਿਸ਼ਵਾਸ/ਏਕੇ
(रिलीज़ आईडी: 2210691)
आगंतुक पटल : 11
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam