ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਡੀਸੀਆਈਡੀ ਰਾਹੀਂ ਆਪਣੀ ਡਿਜੀਟਲ ਅਤੇ ਸਥਾਨਕ ਪਹੁੰਚ ਦਾ ਵਿਸਤਾਰ ਕੀਤਾ


ਡੀਸੀਆਈਡੀ ਸਕੀਮ ਰਾਹੀਂ ਸਰਕਾਰੀ ਯੋਜਨਾਵਾਂ ਅਤੇ ਪਹਿਲਕਦਮੀਆਂ ਪ੍ਰਤੀ ਦੇਸ਼-ਵਿਆਪੀ ਜਾਗਰੂਕਤਾ ਨੂੰ ਬਲ ਮਿਲਿਆ

Posted On: 18 DEC 2025 12:44PM by PIB Chandigarh

ਵਿਕਾਸਪੂਰਨ ਸੰਚਾਰ ਅਤੇ ਸੂਚਨਾ ਦਾ ਪ੍ਰਸਾਰ (ਡੀਸੀਆਈਡੀ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਹ ਯੋਜਨਾ ਸਰਕਾਰੀ ਪ੍ਰੋਗਰਾਮਾਂ/ਯੋਜਨਾਵਾਂ/ਪਹਿਲਕਦਮੀਆਂ ਦੀ ਜਾਣਕਾਰੀ ਪ੍ਰਸਾਰਿਤ ਕਰਨ ਅਤੇ ਆਮ ਨਾਗਰਿਕਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਵਿੱਚ ਮਦਦ ਪ੍ਰਦਾਨ ਕਰਦੀ ਹੈ।

ਇਸ ਯੋਜਨਾ ਦਾ ਮੁੱਖ ਜ਼ੋਰ ਦੇਸ਼ ਭਰ ਦੇ ਗ੍ਰਾਮੀਣ, ਕਬਾਇਲੀ, ਦੂਰ-ਦੁਰਾਡੇ ਅਤੇ ਸ਼ਹਿਰੀ ਖੇਤਰਾਂ ਦੀ ਆਬਾਦੀ ਤੱਕ ਪਹੁੰਚ ਬਣਾਉਣਾ ਹੈ, ਜਿਸ ਵਿੱਚ ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਸਮੇਤ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।

ਇਹ ਯੋਜਨਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਪਣੀਆਂ ਮੀਡੀਆ ਇਕਾਈਆਂ - ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ), ਅਤੇ ਨਿਊ ਮੀਡੀਆ ਵਿੰਗ (ਐੱਨਐੱਮਡਬਲਿਊ) ਰਾਹੀਂ ਲਾਗੂ ਕੀਤੀ ਜਾਂਦੀ ਹੈ।

ਸੀਬੀਸੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਕਿ ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ- (ਗ੍ਰਾਮੀਣ ਅਤੇ ਸ਼ਹਿਰੀ), ਜਲ ਜੀਵਨ ਮਿਸ਼ਨ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਬਾਰੇ ਜਾਣਕਾਰੀ ਦੇ ਪ੍ਰਸਾਰਿਤ ਕਰਨ ਲਈ ਕਈ ਜਨਤਕ ਮਲਟੀਮੀਡੀਆ ਮੁਹਿੰਮਾਂ ਚਲਾਉਂਦਾ ਹੈ।

ਡੀਸੀਆਈਡੀ ਯੋਜਨਾ ਦੇ ਤਹਿਤ ਕੀਤੇ ਗਏ ਖਰਚੇ ਦੇ ਗਤੀਵਿਧੀ-ਵਾਰ ਵੇਰਵੇ ਸੀਬੀਸੀ ਦੀ ਵੈੱਬਸਾਈਟ www.davp.nic.in  'ਤੇ ਉਪਲਬਧ ਹਨ।

ਸਰਕਾਰ ਨੇ ਜਾਰੀ ਵਿੱਤੀ ਵਰ੍ਹੇ ਦੌਰਾਨ ਡਿਜੀਟਲ ਅਤੇ ਸਥਾਨਕ ਪਹੁੰਚ 'ਤੇ ਕੇਂਦ੍ਰਿਤ ਇੱਕ ਆਧੁਨਿਕ ਅਤੇ ਬਹੁ-ਪਲੈਟਫਾਰਮ ਸੰਚਾਰ ਰਣਨੀਤੀ ਅਪਣਾ ਕੇ ਯੋਜਨਾ ਦੀ ਪ੍ਰਭਾਵਸ਼ੀਲਤਾ ਅਤੇ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਹੈ।

ਡਿਜੀਟਲ ਮੀਡੀਆ ਸੈਕਟਰ ਵਿੱਚ, ਨੌਜਵਾਨਾਂ ਅਤੇ ਟੀਚਾਬੱਧ ਦਰਸ਼ਕਾਂ ਤੱਕ ਪਹੁੰਚ ਵਧਾਉਣ ਲਈ ਵੱਖ-ਵੱਖ ਡਿਜੀਟਲ ਪਲੈਟਫਾਰਮਾਂ 'ਤੇ ਟੀਚਾਬੱਧ ਸੰਚਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਹ ਕੰਮ ਭਾਰਤ ਸਰਕਾਰ ਦੀ ਡਿਜੀਟਲ ਇਸ਼ਤਿਹਾਰਬਾਜ਼ੀ ਨੀਤੀ, 2023 ਦੇ ਅਨੁਸਾਰ ਕੀਤਾ ਜਾਂਦਾ ਹੈ।

ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਜਲਗਾਓਂ ਵਰਗੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਅਭਿਆਨਾਂ ਸਮੇਤ ਮੀਡੀਆ ਮੁਹਿੰਮਾਂ ਦੀ ਯੋਜਨਾ ਸਬੰਧਿਤ ਮੰਤਰਾਲਿਆਂ ਦੀਆਂ ਜ਼ਰੂਰਤਾਂ ਅਤੇ ਸਬੰਧਿਤ ਪ੍ਰੋਗਰਾਮਾਂ ਦੇ ਵਿਸ਼ੇਸ਼ ਟੀਚਾਬੱਧ ਦਰਸ਼ਕਾਂ ਨਾਲ ਆਪਣੀ ਰਣਨੀਤੀ ਦਾ ਤਾਲਮੇਲ ਜੋੜ ਕੇ ਬਣਾਉਂਦਾ ਹੈ।

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੁਆਰਾ 17.12.2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ।

****

ਮਹੇਸ਼ ਕੁਮਾਰ / ਵਿਵੇਕ ਵਿਸ਼ਵਾਸ਼ /ਏਕੇ


(Release ID: 2206396) ਵਿਜ਼ੀਟਰ ਕਾਊਂਟਰ : 22