ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਾਰ ਭਾਰਤੀ ਦੀ ਏਆਈ ਬੈਂਡ ਤ੍ਰਿਲੋਕ ਨਾਲ ਸਾਂਝੇਦਾਰੀ ਨਹੀਂ, ਰਾਜ ਸਭਾ ਵਿੱਚ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਦੱਸਿਆ
प्रविष्टि तिथि:
12 DEC 2025 2:53PM by PIB Chandigarh
ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ, ਦੂਰਦਰਸ਼ਨ ਜਾਂ ਆਪਣੇ ਓਟੀਟੀ ਪਲੈਟਫਾਰਮ ਵੇਵਸ 'ਤੇ ਸਮੱਗਰੀ ਪ੍ਰਸਾਰਣ ਕਰਨ ਲਈ "ਤ੍ਰਿਲੋਕ" ਨਾਮਕ ਏਆਈ ਜਰਨੇਟਿਡ ਸੰਗੀਤ ਬੈਂਡ ਨਾਲ ਕੋਈ ਸਾਂਝੇਦਾਰੀ ਜਾਂ ਸਮਝੌਤਾ ਨਹੀਂ ਕੀਤਾ ਹੈ।
ਇਸ ਸਾਲ ਦੁਰਗਾ ਨਵਰਾਤਰੇ ਉਤਸਵ ਦੌਰਾਨ ਪ੍ਰਸਾਰ ਭਾਰਤੀ ਨੈੱਟਵਰਕ ਅਤੇ ਵੇਵਸ ਓਟੀਟੀ ਪਲੈਟਫਾਰਮ ਸਮੇਤ ਕਈ ਚੈਨਲਾਂ 'ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣਾਏ ਕੁਝ ਭਗਤੀ ਗੀਤਾਂ ਦਾ ਪ੍ਰਸਾਰਣ ਕੀਤਾ ਗਿਆ। ਇਹ ਪਾਇਲਟ ਅਧਾਰ 'ਤੇ ਬਿਨਾ ਕਿਸੇ ਵਿੱਤੀ ਜਾਂ ਆਵਰਤੀ ਵਚਨਬੱਧਤਾ ਦੇ ਕੀਤਾ ਗਿਆ ਸੀ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਐੱਸ. ਨਿਰੰਜਨ ਰੈੱਡੀ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਮਹੇਸ਼ ਕੁਮਾਰ/ਏਕੇ
(रिलीज़ आईडी: 2203136)
आगंतुक पटल : 4