ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਵਿੱਖ ਦੇ ਖੇਤਰਾਂ ਵਿੱਚ ਕਾਗਨੀਜ਼ੈਂਟ ਦੀ ਭਾਗੀਦਾਰੀ ਦਾ ਸਵਾਗਤ ਕੀਤਾ

प्रविष्टि तिथि: 09 DEC 2025 9:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਗਨੀਜ਼ੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਵੀ ਕੁਮਾਰ ਐੱਸ ਅਤੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਜੇਸ਼ ਵਾਰਿਅਰ ਨਾਲ ਇੱਕ ਰਚਨਾਤਮਕ ਬੈਠਕ ਕੀਤੀ।

ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਭਵਿੱਖ ਦੇ ਖੇਤਰਾਂ ਵਿੱਚ ਭਾਰਤ ਦੀ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਕਾਗਨੀਜ਼ੈਂਟ ਦੀ ਲਗਾਤਾਰ ਭਾਗੀਦਾਰੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨੌਜਵਾਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੁਨਰ ਵਧਾਉਣ (ਸਕਿੱਲਿੰਗ) 'ਤੇ ਆਪਣੇ ਮਜ਼ਬੂਤ ਫੋਕਸ ਨਾਲ, ਇੱਕ ਅਜਿਹੀ ਮਜ਼ਬੂਤ ਭਾਗੀਦਾਰੀ ਦੀ ਦਿਸ਼ਾ ਤੈਅ ਕਰ ਰਹੇ ਹਨ, ਜੋ ਦੇਸ਼ ਦੇ ਟੈਕਨਾਲੋਜੀ ਭਵਿੱਖ ਨੂੰ ਆਕਾਰ ਦੇਵੇਗੀ।

ਕਾਗਨੀਜ਼ੈਂਟ ਹੈਂਡਲ ਦੇ ਐਕਸ 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:

“ਸ਼੍ਰੀ ਰਵੀ ਕੁਮਾਰ ਐੱਸ ਅਤੇ ਸ਼੍ਰੀ ਰਾਜੇਸ਼ ਵਾਰਿਅਰ ਨਾਲ ਇੱਕ ਰਚਨਾਤਮਕ ਬੈਠਕ ਹੋਈ। ਭਾਰਤ ਭਵਿੱਖ ਦੇ ਖੇਤਰਾਂ ਵਿੱਚ ਕਾਗਨੀਜ਼ੈਂਟ ਦੀ ਲਗਾਤਾਰ ਭਾਗੀਦਾਰੀ ਦਾ ਸਵਾਗਤ ਕਰਦਾ ਹੈ। ਸਾਡੇ ਨੌਜਵਾਨਾਂ ਦਾ ਏਆਈ ਅਤੇ ਸਕਿੱਲਿੰਗ 'ਤੇ ਫੋਕਸ ਅੱਗੇ ਇੱਕ ਚੰਗੇ ਸਹਿਯੋਗ ਦਾ ਮਾਹੌਲ ਬਣਾਉਂਦਾ ਹੈ। 

@Cognizant 

@imravikumars”

************

ਐੱਮਜੇਪੀਐੱਸ/ ਐੱਸਆਰ


(रिलीज़ आईडी: 2201593) आगंतुक पटल : 8
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Odia , Telugu , Kannada , Malayalam