ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਦੇਸ਼ ਭਗਤ ਅਤੇ ਅਮਰ ਬਲਿਦਾਨੀ ਖੁਦੀਰਾਮ ਬੋਸ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਨਮਨ ਕੀਤਾ
ਬਹਾਦਰੀ, ਹਿੰਮਤ ਅਤੇ ਮਾਤ੍ਰਭੂਮੀ ਲਈ ਕੁਰਬਾਨੀ ਦੇ ਪ੍ਰਤੀਕ ਖੁਦੀਰਾਮ ਬੋਸ ਜੀ ਨੇ ਮਾਂ ਭਾਰਤੀ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ਸੰਗਠਿਤ ਕਰ ਹਥਿਆਰਬੰਦ ਕ੍ਰਾਂਤੀ ਲਈ ਪ੍ਰੇਰਿਤ ਕੀਤਾ ਅਤੇ ਸਵਦੇਸ਼ੀ ਲਈ ਵੀ ਦੇਸ਼ਵਾਸੀਆਂ ਨੂੰ ਜਾਗਰੂਕ ਕੀਤਾ
ਅਣਗਿਣਤ ਕ੍ਰਾਂਤੀਕਾਰੀਆਂ ਦੀ ਪ੍ਰੇਰਣਾ ਬਣੇ ਖੁਦੀਰਾਮ ਜੀ ਨੂੰ ਕ੍ਰਾਂਤੀ ਦੇ ਰਾਹ ਤੋਂ ਬ੍ਰਿਟਿਸ਼ ਸਰਕਾਰ ਦੇ ਤਸੀਹੇ ਵੀ ਨਹੀਂ ਹਟਾ ਸਕੇ ਅਤੇ ਮਾਤ੍ਰਭੂਮੀ ਲਈ ਉਨ੍ਹਾਂ ਨੇ ਹੱਸਦੇ-ਹੱਸਦੇ ਆਪਣੀ ਜਾਨ ਕੁਰਬਾਨ ਕਰ ਦਿੱਤੀ
ਖੁਦੀਰਾਮ ਬੋਸ ਜੀ ਦੀ ਬਹਾਦਰੀ ਦੀ ਗਾਥਾ ਹਰ ਇੱਕ ਨੌਜਵਾਨ ਲਈ ਰਾਸ਼ਟਰ ਪਹਿਲਾਂ ਦਾ ਵਡਮੁੱਲਾਂ ਪ੍ਰੇਰਨਾ ਸਰੋਤ ਹੈ
प्रविष्टि तिथि:
03 DEC 2025 11:40AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਦੇਸ਼ ਭਗਤ ਅਤੇ ਅਮਰ ਸ਼ਹੀਦ ਖੁਦੀਰਾਮ ਬੋਸ ਜੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਨਮਨ ਕੀਤੀ।
ਸ਼੍ਰੀ ਅਮਿਤ ਸ਼ਾਹ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, "ਮਹਾਨ ਦੇਸ਼ ਭਗਤ ਅਤੇ ਅਮਰ ਸ਼ਹੀਦ ਖੁਦੀਰਾਮ ਬੋਸ ਜੀ ਦੀ ਜਯੰਤੀ 'ਤੇ ਉਨ੍ਹਾਂ ਨੂੰ ਵਾਰ-ਵਾਰ ਨਮਨ। ਬਹਾਦਰੀ, ਹਿੰਮਤ ਅਤੇ ਮਾਤ੍ਰਭੂਮੀ ਲਈ ਕੁਰਬਾਨੀ ਦੇ ਪ੍ਰਤੀਕ ਖੁਦੀਰਾਮ ਬੋਸ ਜੀ ਨੇ ਮਾਂ ਭਾਰਤੀ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ਸੰਗਠਿਤ ਕਰਕੇ ਹਥਿਆਰਬੰਦ ਕ੍ਰਾਂਤੀ ਲਈ ਪ੍ਰੇਰਿਤ ਕੀਤਾ ਅਤੇ ਸਵਦੇਸ਼ੀ ਲਈ ਵੀ ਦੇਸ਼ ਵਾਸੀਆਂ ਨੂੰ ਜਗਾਇਆ। ਅਣਗਿਣਤ ਕ੍ਰਾਂਤੀਕਾਰੀਆਂ ਦੀ ਪ੍ਰੇਰਨਾ ਬਣੇ ਖੁਦੀਰਾਮ ਜੀ ਨੂੰ ਕ੍ਰਾਂਤੀ ਦੇ ਰਾਹ ਤੋਂ ਬ੍ਰਿਟਿਸ਼ ਸ਼ਾਸਨ ਦੇ ਤਸੀਹੇ ਵੀ ਨਹੀਂ ਹਟਾ ਸਕੇ ਅਤੇ ਮਾਤ੍ਰਭੂਮੀ ਲਈ ਉਨ੍ਹਾਂ ਨੇ ਹੱਸਦੇ-ਹੱਸਦੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਵੀਰਤਾ ਭਰੀ ਗਾਥਾ ਹਰ ਇੱਕ ਨੌਜਵਾਨ ਲਈ ਰਾਸ਼ਟਰ ਪਹਿਲਾਂ ਦਾ ਅਨਮੋਲ ਪ੍ਰੇਰਣਾ ਸਰੋਤ ਹੈ।"
****
ਆਰਕੇ/ਆਰਆਰ/ਪੀਐੱਸ/ਬਲਜੀਤ
(रिलीज़ आईडी: 2198168)
आगंतुक पटल : 2
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali-TR
,
Bengali
,
Gujarati
,
Tamil
,
Telugu
,
Kannada
,
Malayalam